ਨਾਮਾ ਸੁਲਤਾਨੇ ਬਾਧਲਿਾ

ਸਾਰੰਸ਼

ਭਗਤ ਨਾਮਦੇਵ ਦੇ ਇਸ ਸ਼ਬਦ ਦੇ ਅਰਥ ਅਕਸਰ ਉਹਨਾਂ ਨਾਲ ਜੁੜੀ ਇਕ ਕਹਾਣੀ ਦੇ ਸਹਾਰੇ ਕੀਤੇ ਜਾਂਦੇ ਹਨ ਜੋ ਗੁਰਮਤਿ ਫਲਸਫੇ ਨਾਲ ਮੇਲ ਨਹੀਂ ਖਾਂਦੇ । ਇਹ ਕਹਾਣੀ ਇੰਨੀ ਮਸ਼ਹੂਰ ਕਰ ਦਿਤੀ ਗਈ ਹੈ ਕਿ ਬਹੁਤੇ ਟੀਕਾਕਾਰ ਇਸ ਨੂੰ ਸੱਚ ਮੰਨੀ ਬੈਠੇ ਹਨ । ਪਰ ਅਗਰ ਅਸੀਂ ਇਸ ਕਹਾਣੀ ਨੂੰ ਆਪਣੇ ਜ਼ਿਹਨ ਚੋਂ ਕੱਢ ਇਸ ਸ਼ਬਦ ਨੂੰ ਵਿਚਾਰੀਏ ਤਾਂ ਜੋ ਅਰਥ ਉਭਰ ਕੇ ਸਾਹਮਣੇ ਆਉਂਦੇ ਨੇ ਉਹ ਗੁਰਮਤਿ ਫਲਸਫੇ ਨਾਲ ਵੀ ਮੇਲ ਖਾਂਦੇ ਨੇ ।

ਮੁਢਲੀ ਵਿਚਾਰ

ਭਗਤ ਨਾਮਦੇਵ ਦਾ ਇਹ ਸ਼ਬਦ ਗੁਰੁ ਗਰੰਥ ਸਾਹਿਬ ਦੇ ਪੰਨਾ 1165-66 ੳੱੁਪਰ ਅੰਕਿਤ ਹੈ । ਇਸ ਸ਼ਬਦ ਦੇ ਅਰਥ ਅਕਸਰ ਜਿਸ ਕਰਾਮਾਤੀ ਕਹਾਣੀ ਦੇ ਸਹਾਰੇ ਕੀਤੇ ਜਾਂਦੇ ਹਨ ਸੰਖੇਪ ਵਿਚ ਉਹ ਕਹਾਣੀ ਇਸ ਤਰ੍ਹਾਂ ਹੈ । ਮੁਹੰਮਦ ਤੁਗਲਿਕ ਨੇ ਨਾਮਦੇਵ ਨੂੰ ਗਿ੍ਰਫਤਾਰ ਕਰਕੇ ਇਕ ਜਿਬ੍ਹਾ ਕੀਤੀ ਹੋਈ ਗਾਂ ਨੁੰ ਮੁੜ ਜਿਉਂਦੀ ਕਰਕੇ ਆਪਣੇ ਬੀਠੁਲ (ਰੱਬ) ਦੀ ਸ਼ਕਤੀ ਦਾ ਪ੍ਰਦਰਸ਼ਨ ਕਰਨ ਲਈ ਵੰਙਾਰਿਆ । ਨਾਮਦੇਵ ਦੇ ਇਨਕਾਰ ਕਰਨ ਤੇ ਸੁਲਤਾਨ ਨੇ ਉਸ ਤੇ ਜ਼ੁਲਮ ਢਾਹੁਣੇ ਸ਼ੁਰੂ ਕਰ ਦਿਤੇ ਪਰ ਨਾਮਦੇਵ ਅਡੋਲ ਰਿਹਾ ਤੇ ਰੱਬ ਦੇ ਗੁਣ ਗਾਇਨ ਕਰੀ ਗਿਆ । ਨਾਮਦੇਵ ਦੀ ਮਾਂ ਨੇ ਘਬਰਾ ਕੇ ਉਸ ਨੂੰ ਆਪਣੀ ਜਾਨ ਬਚਾਉਣ ਲਈ ਮੁਸਲਮਾਨ ਬਣਨ ਦੀ ਸਲਾਹ ਦਿਤੀ । ਲੋਕਾਂ ਨੇ ਨਾਮਦੇਵ ਨੂੰ ਛੱਡਣ ਲਈ ਸੁਲਤਾਨ ਨੂੰ ਸੋਨਾ ਦੇਣ ਦੀ ਪੇਸ਼ਕਸ਼ ਕੀਤੀ । ਇਹ ਸਾਰੇ ਯਤਨ ਅਸਫ਼ਲ ਰਹੇ ਪਰ ਫਿਰ ਵੀ ਨਾਮਦੇਵ ਨਿਰਭੈ ਤੇ ਅਡੋਲ ਰੱਬ ਦੇ ਗੁਣ ਗਾਇਨ ਕਰੀ ਗਿਆ । ਫਿਰ ਅਚਾਨਿਕ ਗਰੁੜ ਤੇ ਸਵਾਰ ਵਿਸ਼ਨੂੰ ਭਗਵਾਨ ਆ ਪਹੁੰਚੇ ਅਤੇ ਨਾਮਦੇਵ ਨੂੰ ਪੁਛਿਆ ਅਗਰ ਉਹ ਕਹੇ ਤਾਂ ਧਰਤੀ ਟੇਡੀ ਕਰ ਦਿੰਨੇ ਹਾਂ ਜਾਂ ਫਿਰ ਮੂਧੀ ਮਾਰ ਦਿੰਨੇ ਹਾਂ । ਅਗਰ ਨਾਮਦੇਵ ਚਾਹੇ ਤਾਂ ਮਰੀ ਹੋਈ ਗਾਂ ਜੀਉਂਦੀ ਕਰ ਦਿੰਨੇ ਹਾਂ । ਮਰੀ ਹੋਈ ਗਾਂ ਜੀਉਂਦੀ ਹੋ ਗਈ ਤੇ ਆਪਣੇ ਵਛੜੂ ਲਈ ਅੜਿੰਗਣ ਲਗ ਪਈ । ਨਾਮਦੇਵ ਦੇ ਕਹਿਣ ਤੇ ਲੋਕਾਂ ਨੇ ਗਾਂ ਦੇ ਨਿਆਣਾ ਪਾ ਕੇ ਦੁਧ ਚੋ ਕੇ ਮਟਕੀ ਭਰ ਲਈ ਤੇ ਬਾਦਿਸ਼ਾਹ ਨੂੰ ਦੁਧ ਪੀਣ ਲਈ ਦੇ ਦਿਤਾ । ਇਹ ਕੌਤਿਕ ਵੇਖ ਕਿ ਨਾਮਦੇਵ ਦੀ ਚਾਰੇ ਪਾਸੇ ਜੈ ਜੈ ਕਾਰ ਹੋ ਗਈ ।

ਇਸ ਲੇਖ ਵਿਚ ਆਪਾਂ ਇਹ ਵਿਚਾਰ ਕਰਨੀ ਹੈ ਕਿ ਕੀ ਇਸ ਸ਼ਬਦ ਦੇ ਇਸ ਕਹਾਣੀ ਮੁਤਾਬਿਕ ਅਰਥ ਗੁਰਮਤਿ ਅਨੁਸਾਰ ਸਹੀ ਹਨ । ਦੂਸਰੇ ਅਗਰ ਅਸੀਂ ਇਸ ਕਹਾਣੀ ਨੂੰ ਭੁਲ ਜਾਈਏ ਤਾਂ ਇਸ ਸ਼ਬਦ ਦੇ ਕੀ ਅਰਥ ਨਿਕਲਦੇ ਨੇ । ਪੂਰਾ ਸ਼ਬਦ ਹੇਠ ਦਿਤੇ ਅੁਨਸਾਰ ਹੈ ।

ਸੁਲਤਾਨੁ ਪੂਛੈ ਸੁਨੁ ਬੇ ਨਾਮਾ ॥ ਦੇਖਉ ਰਾਮ ਤੁਮ੍ਹ੍ਹਾਰੇ ਕਾਮਾ ॥ ੧ ॥ ਨਾਮਾ ਸੁਲਤਾਨੇ ਬਾਧਲਿਾ ॥ ਦੇਖਉ ਤੇਰਾ ਹਰ ਿਬੀਠੁਲਾ ॥ ੧ ॥ ਰਹਾਉ ॥ ਬਸਿਮਲਿ ਿਗਊ ਦੇਹੁ ਜੀਵਾਇ ॥ ਨਾਤਰੁ ਗਰਦਨ ਿਮਾਰਉ ਠਾਂਇ ॥ ੨ ॥ ਬਾਦਸਿਾਹ ਐਸੀ ਕਉਿ ਹੋਇ ॥ ਬਸਿਮਲਿ ਿਕੀਆ ਨ ਜੀਵੈ
ਕੋਇ ॥ ੩ ॥ ਮੇਰਾ ਕੀਆ ਕਛੂ ਨ ਹੋਇ ॥ ਕਰ ਿਹੈ ਰਾਮੁ ਹੋਇ ਹੈ ਸੋਇ ॥ ੪ ॥ ਬਾਦਸਿਾਹੁ ਚੜ੍ਹ੍ਹਓ ਅਹੰਕਾਰਿ ॥ ਗਜ ਹਸਤੀ ਦੀਨੋ
ਚਮਕਾਰਿ ॥ ੫ ॥ ਰੁਦਨੁ ਕਰੈ ਨਾਮੇ ਕੀ ਮਾਇ ॥ ਛੋਡ ਿਰਾਮੁ ਕੀ ਨ ਭਜਹ ਿਖੁਦਾਇ ॥ ੬ ॥ ਨ ਹਉ ਤੇਰਾ ਪੂੰਗੜਾ ਨ ਤੂ ਮੇਰੀ ਮਾਇ ॥ ਪੰਿਡੁ ਪੜੈ ਤਉ ਹਰ ਿਗੁਨ ਗਾਇ ॥ ੭ ॥ ਕਰੈ ਗਜੰਿਦੁ ਸੁੰਡ ਕੀ ਚੋਟ ॥ ਨਾਮਾ ਉਬਰੈ ਹਰ ਿਕੀ ਓਟ ॥ ੮ ॥ ਕਾਜੀ ਮੁਲਾਂ ਕਰਹ ਿਸਲਾਮੁ ॥ ਇਨ ਿਹੰਿਦੂ ਮੇਰਾ ਮਲਆਿ ਮਾਨੁ ॥ ੯ ॥ ਬਾਦਸਿਾਹ ਬੇਨਤੀ ਸੁਨੇਹੁ ॥ ਨਾਮੇ ਸਰ ਭਰ ਿਸੋਨਾ ਲੇਹੁ ॥ ੧੦ ॥ ਮਾਲੁ ਲੇਉ ਤਉ ਦੋਜਕ ਿਪਰਉ ॥ ਦੀਨੁ ਛੋਡ ਿਦੁਨੀਆ ਕਉ ਭਰਉ ॥ ੧੧ ॥ ਪਾਵਹੁ ਬੇੜੀ ਹਾਥਹੁ ਤਾਲ ॥ ਨਾਮਾ ਗਾਵੈ ਗੁਨ ਗੋਪਾਲ ॥ ੧੨ ॥ ਗੰਗ ਜਮੁਨ ਜਉ ਉਲਟੀ ਬਹੈ ॥ ਤਉ ਨਾਮਾ ਹਰ ਿਕਰਤਾ ਰਹੈ ॥ ੧੩ ॥ ਸਾਤ ਘੜੀ ਜਬ ਬੀਤੀ ਸੁਣੀ ॥ ਅਜਹੁ ਨ ਆਇਓ ਤ੍ਰਭਿਵਣ ਧਣੀ ॥ ੧੪ ॥ ਪਾਖੰਤਣ ਬਾਜ ਬਜਾਇਲਾ ॥ ਗਰੁੜ ਚੜ੍ਹ੍ਹੇ ਗੋਬੰਿਦ ਆਇਲਾ ॥ ੧੫ ॥ ਅਪਨੇ ਭਗਤ ਪਰ ਿਕੀ ਪ੍ਰਤਪਿਾਲ ॥ ਗਰੁੜ ਚੜ੍ਹ੍ਹੇ ਆਏ ਗੋਪਾਲ ॥ ੧੬ ॥ ਕਹਹ ਿਤ ਧਰਣ ਿਇਕੋਡੀ ਕਰਉ ॥ ਕਹਹ ਿਤ ਲੇ ਕਰ ਿਊਪਰ ਿਧਰਉ ॥ ੧੭ ॥ ਕਹਹ ਿਤ ਮੁਈ ਗਊ ਦੇਉ ਜੀਆਇ ॥ ਸਭੁ ਕੋਈ ਦੇਖੈ ਪਤੀਆਇ ॥ ੧੮ ॥ ਨਾਮਾ ਪ੍ਰਣਵੈ ਸੇਲ ਮਸੇਲ ॥ ਗਊ ਦੁਹਾਈ ਬਛਰਾ ਮੇਲਿ ॥ ੧੯ ॥ ਦੂਧਹ ਿਦੁਹ ਿਜਬ ਮਟੁਕੀ ਭਰੀ ॥ ਲੇ ਬਾਦਸਿਾਹ ਕੇ ਆਗੇ ਧਰੀ ॥ ੨੦ ॥ ਬਾਦਸਿਾਹੁ ਮਹਲ ਮਹ ਿਜਾਇ ॥ ਅਉਘਟ ਕੀ ਘਟ ਲਾਗੀ ਆਇ ॥ ੨੧ ॥ ਕਾਜੀ ਮੁਲਾਂ ਬਨਿਤੀ ਫੁਰਮਾਇ ॥ ਬਖਸੀ ਹੰਿਦੂ ਮੈ ਤੇਰੀ ਗਾਇ ॥ ੨੨ ॥ ਨਾਮਾ ਕਹੈ ਸੁਨਹੁ ਬਾਦਸਿਾਹ ॥ ਇਹੁ ਕਛਿੁ ਪਤੀਆ ਮੁਝੈ ਦਖਿਾਇ ॥ ੨੩ ॥ ਇਸ ਪਤੀਆ ਕਾ ਇਹੈ ਪਰਵਾਨੁ ॥ ਸਾਚ ਿਸੀਲ ਿਚਾਲਹੁ ਸੁਲਤਿਾਨ ॥ ੨੪ ॥ ਨਾਮਦੇਉ ਸਭ ਰਹਆਿ ਸਮਾਇ ॥ ਮਲਿ ਿਹੰਿਦੂ ਸਭ ਨਾਮੇ ਪਹ ਜਾਹਿ ॥ ੨੫ ॥ ਜਉ ਅਬ ਕੀ ਬਾਰ ਨ ਜੀਵੈ ਗਾਇ ॥ ਤ ਨਾਮਦੇਵ ਕਾ ਪਤੀਆ ਜਾਇ ॥ ੨੬ ॥ ਨਾਮੇ ਕੀ ਕੀਰਤ ਿਰਹੀ ਸੰਸਾਰਿ ॥ ਭਗਤ ਜਨਾਂ ਲੇ ਉਧਰਿਆ ਪਾਰਿ ॥ ੨੭ ॥ ਸਗਲ ਕਲੇਸ ਨੰਿਦਕ ਭਇਆ ਖੇਦੁ ॥ ਨਾਮੇ ਨਾਰਾਇਨ ਨਾਹੀ ਭੇਦੁ ॥ ੨੮ ॥ ੧ ॥ ੧੦ ॥ (ਪੰਨਾ 1165-1166)

ਮੇਰਾ ਇਹ ਮੰਨਣਾ ਹੈ ਕਿ ਅਗਰ ਇਸ ਸ਼ਬਦ ਦੇ ਅਰਥ ਅਸੀਂ ਉਪਰੋਕਿਤ ਬਿਆਨ ਕੀਤੀ ਕਹਾਣੀ ਮੁਤਾਬਿਕ ਕਰਦੇ ਹਾਂ ਤਾਂ ਬਹੁਤ ਸਾਰੇ ਅਜਿਹੇ ਸਵਾਲ ਖੜੇ ਹੋ ਜਾਂਦੇ ਨੇ ਜਿਹਨਾਂ ਦਾ ਗੁਰਮਿਤ ਦੇ ਨਜ਼ਰੀਏ ਤੋਂ ਜਵਾਬ ਦੇਣਾ ਅਤਿਅੰਤ ਮੁਸ਼ਕਲ ਹੀ ਨਹੀਂ ਬਲਕਿ ਅਸੰਭਵ ਹੈ । ਇਹਨਾਂ ਸਵਾਲਾਂ ਦਾ ਵੇਰਵਾ ਹੇਠ ਦਿਤੇ ਅੁਨਸਾਰ ਹੈ ।

  1. ਇਸ ਗਲ ਤੇ ਹੁਣ ਆਮ ਸਹਿਮਤੀ ਹੈ ਕਿ ਨਾਮਦੇਵ ਅਤੇ ਹੋਰ ਭਗਤਾਂ ਦੀ ਸਾਰੀ ਬਾਣੀ ਗੁਰੂ ਨਾਨਕ ਸਾਹਿਬ ਨੇ ਆਪ ਇਕੱਤਰ ਕੀਤੀ ਸੀ । ਬਾਣੀ ਦੀ ਚੋਣ ਕਰਦਿਆਂ ਉਹਨਾਂ ਜਰੂਰ ਕੋਈ ਮਾਪਦੰਢ ਰੱਖਿਆ ਹੋਵੇਗਾ । ਇਹ ਮਾਪਦੰਢ ਸਾਨੂੰ ਗੁਰੁ ਗਰੰਥ ਸਾਹਿਬ ਵਿਚ ਹੀ ਮਿਲ ਜਾਂਦਾ ਹੈ – “ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥” ਪੰਨਾ 646।ਸੋ ਸਿਰਫ ਉਹੀ ਬਾਣੀ ਜੋ ਗੁਰੁ ਨਾਨਕ ਸਾਹਿਬ ਦੇ ਵਿਚਾਰਾਂ ਨਾਲ ਮੇਲ ਖਾਂਦੀ ਸੀ ਚੁਣੀ ਗਈ ਹੋਵੇਗੀ । ਅਗਰ ਗੁਰ ਨਾਨਕ ਸਾਹਿਬ ਆਪ ਕਰਾਮਾਤਾਂ ਨੂੰ “ਅਵਰਾ ਸਾਦ” ਕਹਿ ਕੇ ਨਕਾਰਦੇ ਹਨ ਤਾਂ ਉਹਨਾਂ ਨੇ ਇਸ ਸ਼ਬਦ ਵਿਚ ਕਰਾਮਾਤ ਦੀ ਜਗ੍ਹਾ ਜਰੂਰ ਕੁਝ ਹੋਰ ਦੇਖਿਆ ਹੋਵੇਗਾ ਨਹੀ ਤਾਂ ਉਹ ਇਸ ਦੀ ਚੋਣ ਨ ਕਰਦੇ । ਇਥੇ ਇਹ ਗਲ ਵੀ ਯਾਦ ਰੱਖਣੀ ਬਣਦੀ ਹੈ ਕਿ ਨਾਮਦੇਵ ਗੁਰੂ ਨਾਨਕ ਸਾਹਿਬ ਤੌਂ ਲਗਭਗ ਦੋ ਸਦੀਆਂ ਪਹਿਲਾਂ ਹੋਏ ਸਨ । ਨਾਮਦੇਵ ਦਾ ਜੀਵਨ ਕਾਲ ਬਹੁਤੇ ਇਤਿਹਾਸਕਾਰ 1270 ਤੋਂ ਲੈ ਕੇ 1350 ਤਕ ਦਾ ਮੰਨਦੇ ਹਨ।ਜਦੋਂ ਗੁਰੁ ਨਾਨਕ ਸਾਹਿਬ ਘੁੰਮਦੇ ਘੁਮਾਂਦੇ ਮਾਹਰਾਸ਼ਟਰ ਪੁਹੰਚੇ ਹੋਣਗੇ ਉਦੌਂ ਤਕ ਨਾਮਦੇਵ ਦੀ ਰਚੀ ਬਾਣੀ ਵਿਚ ਬਹੁਤ ਕੁਝ ਰਲਗਡ ਹੋ ਚੁਕਾ ਸੀ । ਨਾਮਦੇਵ ਵਾਰੇ ਇਹ ਕਿਹਾ ਆਮ ਪੜ੍ਹਨ ਨੂੰ ਮਿਲਦਾ ਹੈ ਕਿ ਉਸਨੇ ਲੱਖਾਂ ਕਰੋੜਾਂ ਦੀ ਗਿਣਤੀ ਵਿਚ ਅਭੰਗ (ਸ਼ਬਦ) ਰਚੇ ਸਨ । ਸੋ ਗੁਰੁ ਨਾਨਕ ਸਾਹਿਬ ਨੇ ਕਾਫੀ ਮਿਹਨਤ ਤੌਂ ਬਾਅਦ 61 ਸ਼ਬਦ ਛਾਂਟ ਕੇ ਕੱਢੇ ਹੋਣਗੇ । ਉਹਨਾਂ ਨਾਮਦੇਵ ਦੀ ਵਿਚਾਰਧਾਰਾ ਅਤੇ ਜ਼ਿੰਦਗੀ ਵਾਰੇ ਵੀ ਪੂਰੀ ਘੋਖ ਪੜਤਾਲ ਕੀਤੀ ਹੋਵੇਗੀ । ਕਿੳਂਕਿ ਇਸੇ ਮਕਸਦ ਲਈ ਤਾਂ ਉਹਨਾਂ ਘਰਬਾਰ ਛੱਡਿਆ ਸੀ।ਉਹਨਾਂ ਦੇ ਆਪਣੇ ਬਚਨ ਹਨ – “ਗੁਰਮੁਖਿ ਖੋਜਤ ਭਏ ਉਦਾਸੀ॥” ਪੰਨਾ 939 । ਸੋ ਸਾਨੂੰ ਘੋਖਣਾ ਚਾਹੀਦਾ ਹੈ ਕਿ ਇਸ ਸ਼ਬਦ ਦੇ ਸਹੀ ਅਰਥ ਕੀ ਹਨ ।
  2. ਇਸ ਸ਼ਬਦ ਦੀ ਰਹਾਉ ਵਾਲੀ ਤੁਕ ਹੈ – “ਨਾਮਾ ਸੁਲਤਾਨੇ ਬਾਧਿਲਾ ॥ ਦੇਖਉ ਤੇਰਾ ਹਰਿ ਬੀਠਲਾ ॥” ਇਸ ਤੁਕ ਮਤਾਬਿਕ ਇਹ ਸ਼ਬਦ ਨਾਮਦੇਵ ਦੀ ਗਿ੍ਰਫ਼ਤਾਰੀ ਅਤੇ ਸੁਲਤਾਨ ਵਲੋਂ ਪਾਈ ਵੰਙਾਰ ਅਤੇ ਉਸ ਦੇ ਹੰਕਾਰ ਬਾਬਤ ਹੈ । ਅਗਰ ਇਹ ਸ਼ਬਦ ਕਰਾਮਾਤ ਨੂੰ ਮਾਨਤਾ ਦਿੰਦਾ ਹੁੰਦਾ ਤਾਂ ਜ਼ਰੂਰ ਰਹਾਉ ਵਿੱਚ ਇਸ ਦਾ ਜ਼ਿਕਰ ਹੁੰਦਾ ਜਾਂ ਘੱਟੋ ਘੱਟ ਕਰਾਮਾਤ ਸੰਭਾਵਨਾ ਜਾਂ ਪ੍ਰੋੜਤਾ ਵਲ ਇਸ਼ਾਰਾ ਹੀ ਹੁੰਦਾ ।
  3. ਗੁਰਮਤਿ ਅੁਨਸਾਰ ਅਕਾਲ ਪੁਰਖ ਦਾ ਹੁਕਮ ਜਾਂ ਨਿਯਮ ਅਟੱਲ ਹੈ । ਜਿਸ ਮੁਤਾਬਿਕ ਮਰੇ ਹੋਏ ਨੂੰ ਜੀਉਂਦਾ ਕਰਨਾ ਨਾ ਮੁਮਕਿਨ ਹੈ । ਨਾਮਦੇਵ ਖੁਦ ਵੀ ਇਹ ਗਲ ਇਸ ਸ਼ਬਦ ਵਿਚ ਕਹਿੰਦੇ ਨੇ । “ਬਾਦਿਸਾਹ ਐਸੀ ਕਿਉ ਹੋਇ ॥ ਬਿਸਮਿਲਿ ਕੀਆ ਨ ਜੀਵੇ ਕੋਇ ॥”
  4. ਕਰਾਮਾਤ ਦਾ ਸਿਧਾ ਮਤਲਬ ਇਹ ਨਿਕਲਦਾ ਹੈ ਕਿ ਰੱਬ ਕੁਝ ਖਾਸ ਬੰਦਿਆਂ ਦੇ ਕਹਿਣ ਤੇ ਆਪਣੇ ਨਿਯਮ ਬਦਲ ਦਿੰਦਾ ਹੈ । ਇਹ ਖਿਆਲ ਖਾਲਕ ਅਤੇ ਉਸ ਦੀ ਖਲ਼ਕਤ ਵਿਚ ਵਿਚੋਲਗਿਰੀ ਦੀ ਸੰਭਾਵਨਾ ਨੂੰ ਜਨਮ ਦਿੰਦਾ ਹੈ ਜਿਸ ਨਾਲ ਪੁਜਾਰੀਵਾਦ ਹੋਂਦ ਵਿਚ ਆਉਂਦਾ ਹੈ । ਇਹ ਸਭ ਗੁਰਮਤਿ ਦੇ ਉਲਟ ਹੈ ।
  5. ਇਸ ਸ਼ਬਦ ਦੇ ਅਖੀਰ ਵਿਚ ਨਾਮਦੇਵ ਨਿੰਦਕਾਂ ਅਤੇ ਉਹਨਾਂ ਨੂੰ ਹੋਈ ਨਮੋਸ਼ੀ ਦਾ ਜ਼ਿਕਰ ਕਰਦੇ ਨੇ ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਇਸ ਸ਼ਬਦ ਵਿਚ ਬਿਆਨ ਕੀਤੀਆਂ ਘਟਨਾਵਾਂ ਪਿਛੇ ਇਹਨਾਂ ਨਿੰਦਕਾਂ ਦਾ ਹੱਥ ਹੈ । ਗੁਰੁ ਰਾਮਦਾਸ ਵੀ ਇਸ ਗਲ ਦੀ ਗਵਾਹੀ ਭਰਦੇ ਨੇ ।1 ਸੋ ਇਸ ਸ਼ਬਦ ਦਾ ਮੁਖ ਮੁੱਦਾ ਨਾਮਦੇਵ ਦਾ ਨਿੰਦਕਾਂ ਦੀ ਮਿਹਰਬਾਨੀ ਬਦੌਲਤ ਗਿ੍ਰਫ਼ਤਾਰ ਹੋਣਾ ਅਤੇ ਨਿੰਦਕਾਂ ਨੂੰ ਆਖਰ ਵਿਚ ਹੋਈ ਨਮੋਸ਼ੀ ਹੈ । ਇਹ ਗਲ ਰਹਾਉ ਵਾਲੀ ਤੁਕ ਨਾਲ ਵੀ ਮੇਲ ਖਾਂਦੀ ਹੈ ।
  6. ਇਸ ਸ਼ਬਦ ਵਿਚ ਤਿੰਨ ਗਾਂਵਾਂ ਦਾ ਜ਼ਿਕਰ ਹੈ । ਇਕ ਜੋ ਜਿਬ੍ਹਾ ਕੀਤੀ ਗਈ ਸੀ । ਦੂਜੀ ਜਿਸ ਦਾ ਦੁਧ ਚੋਇਆ ਗਿਆ । ਤੀਜੀ ਜਿਸ ਨੂੰ ਬਖ਼ਸ਼ਣ ਲਈ ਸੁਲਤਾਨ ਅਰਜ਼ ਕਰਦਾ ਹੈ । ਸ਼ਬਦ ਵਿਚਲੀ ਗਵਾਹੀ ਤੋਂ ਇਹ ਕਹਿਣਾ ਮੁਸ਼ਕਿਲ ਹੈ ਕਿ ਤਿੰਨ੍ਹੇ ਗਾਵਾਂ ਵੱਖ ਵੱਖ ਨਹੀਂ ਹਨ । ਅਗਰ ਤਿੰਨੇ ਗਾਵਾਂ ਵੱਖ ਵੱਖ ਹਨ ਤਾਂ ਕਰਾਮਾਤ ਵਾਲੀ ਗਲ ਆਪਣੇ ਆਪ ਝੂਠੀ ਹੋ ਜਾਂਦੀ ਹੈ । ਇਹ ਗਲ ਵੀ ਡੂੰਘੀ ਵਿਚਾਰ ਦੀ ਮੰਗ ਕਰਦੀ ਹੈ ਕਿ ਉਹ ਗਾਂ ਕਿਹੜੀ ਹੈ ਜਿਸ ਨੂੰ ਬਖ਼ਸ਼ਣ ਲਈ ਕਾਜ਼ੀ ਮੁਲਾਂ ਬੇਨਤੀ ਕਰਦੇ ਨੇ । ਇਥੇ ਸੁਲਤਾਨ ਆਪਣੇ ਆਪ ਨੂੰ ਗਾਂ ਆਖਦਾ ਹੈ ਜਿਸ ਤੋਂ ਇਹ ਤਾਂ ਸਪਸ਼ਟ ਹੈ ਕਿ ਇਥੇ ਗਾਂ ਇੱਕ ਪ੍ਰਤੀਕ ਵਜੋਂ ਵਰਤੀ ਗਈ ਹੈ । ਸ਼ਬਦ ਦੀ ਵਿਚਾਰ ਕਰਦਿਆਂ ਅਸੀ ਇਸ ਪ੍ਰਤੀਕ ਨੂੰ ਸਹਝਣ ਦੀ ਕੋਸ਼ਿਸ਼ ਕਰਾਂਗੇ ।
  7. ਕਹਾਣੀ ਮੁਤਾਬਿਕ ਜਿਹੜੀ ਗਾਂ ਜਿਬ੍ਹਾ ਕੀਤੀ ਗਈ ਅਤੇ ਫਿਰ ਜੀੳਂਦੀ ਹੋ ਗਈ ਉਹ ਗਾਂ ਲਵੇਰੀ ਜਾਂ ਤਾਜੀ ਸੂਈ ਹੋਈ ਸੀ । ਕਿੳਂਕਿ ਜੀੳਂਦੇ ਹੁੰਦਿਆਂ ਸਾਰ ਹੀ ਉਹ ਆਪਣੇ ਵੱਛੈ ਲਈ ਤਾਂਙਦੀ ਤੇ ਅੜਿੰਗਦੀ ਹੈ । ਕੀ ਇਹੋ ਜਿਹੀ ਗਾਂ ਜਿਬ੍ਹਾ ਕੀਤੀ ਜਾ ਸਕਦੀ ਹੈ ? ਮੈਨੂੰ ਇਸ ਵਿਸ਼ੇ ਵਾਰੇ ਜ਼ਿਆਦਾ ਜਾਣਕਾਰੀ ਤਾਂ ਨਹੀਂ ਹੈ । ਪਰ ਇੰਟਰਨੈਟ ਤੇ ਖ਼ੋਜ ਕਰਨ ਤੇ ਮੈਨੂੰ ਜੋ ਜਾਣਕਾਰੀ ਮਿਲੀ ਉਹ ਇਸ ਤਰ੍ਹਾਂ ਹੈ । ਮੁਸਲਮਾਨ ਕਿਸੇ ਵੀ ਪਸ਼ੂ ਦੀ ਕੁਰਬਾਨੀ ਖ਼ੁਦਾ ਨੂੰ ਖੁਸ਼ ਕਰਨ ਲਈ ਨਹੀ ਕਰਦੇ ਬਲਕਿ ਪਸ਼ੂ ਨੂੰ ਭੋਜਨ ਕਰਕੇ ਖਾਣ ਲਈ ਖ਼ੁਦਾ ਦਾ ਇਸ ਲਈ ਸ਼ੁਕਰੀਆ ਅਦਾ ਕਰਦੇ ਹਨ । ਇਸੇ ਕਰਕੇ ਉਹ ਹਰ ਪਸ਼ੂ ਦੀ ਕੁਰਬਾਨੀ ਨਹੀਂ ਦੇ ਸਕਦੇ । ਮਿਸਾਲ ਦੇ ਤੌਰ ਤੇ ਅਗਰ ਕੋਈ ਪਸ਼ੂ ਕਮਜ਼ੋਰ ਹੈ, ਅੰਨਾ ਹੈ, ਲ਼ੰਗੜਾ ਹੈ, ਉਸ ਦੇ ਸਿੰਙ ਨਹੀਂ ਹਨ, ਉਸ ਦੇ ਦੰਦ ਨਹੀਂ ਹਨ, ਉਸ ਦੇ ਕੰਨ ਨਹੀਂ ਹਨ – ਅਜਿਹੇ ਪਸ਼ੂ ਕੁਰਬਾਨੀ ਦੇ ਕਾਬਿਲ ਨਹੀਂ ਮੰਨੇ ਗਏ । ਅਗੇ ਜਾ ਕਿ ਇਹ ਵੀ ਲਿਖਿਆ ਮਿਲਦਾ ਹੈ ਕਿ ਅਗਰ ਕੁਰਬਾਨੀ ਲਈ ਲਿਆਂਦਾ ਪਸ਼ੂ ਸੂ ਪੈਂਦਾ ਹੈ ਤਾਂ ਉਸਦੇ ਵੱਛੂ/ਕੱਟੂ ਦੀ ਕੁਰਬਾਨੀ ਵੀ ਨਾਲ ਹੀ ਦਿਤੀ ਜਾਣੀ ਚਾਹੀਦੀ ਹੈ ।2 ਕਿੳਂਕਿ ਸੁਲਤਾਨ ਆਪਣੇ ਧਰਮ ਵਿਚ ਪੱਕਾ ਸੀ ਇਸ ਕਰਕੇ ਜੋ ਗਾਂ ਜਿਬ੍ਹਾ ਕੀਤੀ ਗਈ ਹੋਵੇਗੀ ਉਸ ਦੇ ਵੱਛੇ ਨੂੰ ਵੀ ਜ਼ਰੂਰ ਜਿਬ੍ਹਾ ਕੀਤਾ ਹੋਏਗਾ । ਉਹ ਕਿਸੇ ਹਾਲਤ ਵਿਚ ਵੀ ਜੀਉਂਦਾ ਨਹੀਂ ਸੀ ਰਹਿ ਸਕਦਾ । ਸੋ ਜਿਸ ਗਾਂ ਦਾ ਦੁਧ ਚੋਇਆ ਗਿਆ ਉਹ ਗਾਂ ਹੋਰ ਸੀ ਜਾਂ ਇਥੇ ਗਾਂ ਨੂੰ ਇਕ ਪ੍ਰਤੀਕ ਵਜੋਂ ਵਰਤਿਆ ਗਿਆ ਹੈ । ਜਾਂ ਇਹ ਵੀ ਹੋ ਸਕਦਾ ਹੈ ਕਿ ਕੋਈ ਵੀ ਗਾਂ ਜਿਬ੍ਹਾ ਨਹੀਂ ਕੀਤੀ ਗਈ ਬਲਕਿ ਸੁਲਤਾਨ ਨੇ ਨਾਮਦੇਵ ਨੂੰ ਵੰਙਾਰ ਕੇ ਕਿਹਾ ਹੀ ਸੀ ਕਿ ਕੀ ਤੇਰਾ ਬੀਠਲ ਜਿਬ੍ਹਾ ਹੋਈ ਗਾਂ ਜਿਉਂਦੀ ਕਰ ਸਕਦਾ ਹੈ ?
  8. ਕਈ ਥਾਂਵਾਂ ਤੇ ਇਹ ਵੀ ਲਿਖਿਆ ਮਿਲਦਾ ਹੈ ਕਿ ਸੁਲਤਾਨ ਨੇ ਨਾਮਦੇਵ ਨੂੰ ਗਾਂ ਦੀ ਵਜਾਏ ਬਿਸਮਿਲਿ ਕੀਤੇ ਹੋਏ ਵੱਛੇ ਨੂੰ ਜੀਉਂਦਾ ਕਰਨ ਲਈ ਆਖਿਆ ਸੀ । ਇਹ ਵੀ ਲਿਖਿਆ ਮਿਲਦਾ ਹੈ ਕਿ ਜਿਹੜਾ ਹਾਥੀ ਨਾਮਦੇਵ ਉਤੇ ਚੜ੍ਹਾਇਆ ਸੀ ਉਸ ਦੀ ਮੌਤ ਹੋ ਜਾਂਦੀ ਹੈ ਅਤੇ ਵੱਛਾ ਜੀਉਂਦਾ ਹੋ ਜਾਂਦਾ ਹੈ ।3 ਇੰਟਰਨੈਟ ਤੇ ਕਈ ਤਰਾਂ ਦੇ ਹੋਰ ਵੀ ਵਿਰਤਾਂਤ ਪੜ੍ਹਨ ਨੂੰ ਮਿਲਦੇ ਹਨ । ਇਕ ਜਗ੍ਹਾ ਮੈਂ ਇਹ ਵੀ ਪੜਿਆ ਕਿ ਨਾਮਦੇਵ ਨੂੰ ਕਤਲ ਕੀਤੇ ਬ੍ਰਾਹਮਣ ਨੂੰ ਜੀਉਂਦਾ ਕਰਨ ਲਈ ਕਿਹਾ ਗਿਆ ਸੀ । ਸੋ ਇਹ ਭਰੋਸੇ ਨਾਲ ਨਹੀਂ ਕਿਹਾ ਜਾ ਸਕਦਾ ਕਿ ਕੀ ਸੱਚ ਹੈ ।
  9. ਗੁਰੂ ਨਾਨਕ ਸਾਹਿਬ ਦੀ 500 ਸਾਲਾ ਸ਼ਤਾਬਦੀ ਮਨਾਉਂਦਿਆਂ ਪੰਜਾਬੀ ਯੁਨੀਵਰਸਟੀ ਪਟਿਆਲਾ ਨੇ ਡਾ: ਪ੍ਰਭਾਕਰ ਮਾਚਵੇ ਦੀ ਨਾਮਦੇਵ ਦੇ ਜੀਵਨ ਅਤੇ ਫਲਸਫੇ ਉੱਪਰ ਲਿਖੀ ਪੁਸਤਿਕ ਛਾਪੀ ਹੈ ।4 ਇਸ ਲੇਖਕ ਨੇ ਮਰਾਠੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿਚ ਛਪੀਆਂ ਪੁਸਤਿਕਾਂ ਦਾ ਅਧਿਐਨ ਕੀਤਾ ਹੈ । ਇਸ ਪੁਸਤਿਕ ਵਿਚ ਵੀ ਇਸ ਘਟਨਾ ਦਾ ਜੋ ਜ਼ਿਕਰ ਹੈ ਉਹ ਬੜਾ ਅਜ਼ੀਬ ਹੈ ਅਤੇ ਸੰਖੇਪ ਵਿੱਚ ਕੁਝ ਇਸ ਤਰ੍ਹਾਂ ਹੈ । ਇਕ ਬ੍ਰਾਹਮਣ ਨੇ ਕਸਮ ਖਾ ਲਈ ਕਿ ਉਹ ਨਾਮਦੇਵ ਨੂੰ ਪੰਡਰਪੁਰ ਤੋਂ ਬਿਦਰ ਉਸ ਦੇ ਅਭੰਗ ਸੁਣਨ ਲਈ ਬੁਲਾਏਗਾ । ਨਾਮਦੇਵ ਨੇ ਇਨਕਾਰ ਕਰ ਦਿਤਾ ਪਰ ਰੱਬ ਨੇ ਉਸ ਨੂੰ ਬ੍ਰਾਹਮਿਣ ਦੀ ਗਲ ਮੰਨਣ ਲਈ ਆਖਿਆ ਤਾਂ ਉਹ ਆਪਣੇ ਸ਼ਰਧਾਲ਼ੂਆਂ ਸਮੇਤ ਬਿਦਰ ਵਲ ਚਲ ਪਿਆ । ਬਿਦਰ ਦੇ ਸੁਲਤਾਨ ਨੇ ਸਮਝਿਆ ਕਿ ਕੋਈ ਉਸ ਤੇ ਹਮਲਾ ਕਰਨ ਆ ਰਿਹਾ ਹੈ ਜਿਸ ਦਾ ਜਵਾਬ ਦੇਣ ਲਈ ਉਸ ਨੇ ਆਪਣੇ ਵਜ਼ੀਰ ਕਾਸ਼ੀਪੰਤ ਨੂੰ ਭੇਜਿਆ । ਨਾਮਦੇਵ ਨੂੰ ਗਿ੍ਰਫਤਾਰ ਕਰ ਲਿਆ ਗਿਆ । ਸੁਲਤਾਨ ਨੇ ਇਕ ਗਾਂ ਦਾ ਕਤਲ ਕੀਤਾ ਅਤੇ ਨਾਮਦੇਵ ਨੂੰ ਇਸ ਨੂੰ ਜੀਉਂਦੀ ਕਰਨ ਲਈ ਆਖਿਆ । ਅਗਰ ਨਾਮਦੇਵ ਅਜਿਹਾ ਨਹੀ ਕਰਦਾ ਤਾਂ ਸੁਲਤਾਨ ਸਾਰਿਆਂ ਨੂੰ ਮੁਸਲਮਾਨ ਬਣਾ ਲਵੇਗਾ । ਐਨ ਇਸ ਵਕਤ ਭਗਵਾਨ ਨਾਮਦੇਵ ਦੀ ਮਦਦ ਲਈ ਬਹੁੜੇ।ਨਾਮਦੇਵ ਨੂੰ ਕੁਝ ਅਵਾਜਾਂ ਸੁਣਾਈ ਦਿਤੀਆਂ । ਉਸ ਨੇ ਗਾਂ ਦਾ ਕੱਟਿਆ ਹੋਇਆ ਸਿਰ ੳਸਦੇ ਧੜ ਨਾਲ ਜੋੜ ਕੇ ਰੱਖ ਦਿੱਤਾ । ਗਾਂ ਜੀਉਂਦੀ ਹੋ ਗਈ । ਪਰ ਉਸੇ ਵੇਲੇ ਇਕ ਹੋਰ ਭਾਣਾ ਵਰਤਿਆ । ਕਾਲੇ, ਪੀਲੇ ਅਤੇ ਲਾਲ ਰੰਗ ਦੇ ਸੱਪ ਸਾਰੇ ਸ਼ਹਿਰ ਵਿਚ ਨਿਕਲ ਆਏ ਅਤੇ ਸੁਲਤਾਨ ਦੇ ਬੰਦਿਆਂ ਨੂੰ ਡੰਗ ਕੇ ਮਾਰ ਦਿੱਤਾ । ਕਾਸ਼ੀਪੰਤ ਨੇ ਨਾਮਦੇਵ ਨੂੰ ਬੇਨਤੀ ਕੀਤੀ ਕਿ ਸੁਲਤਾਨ ਦੇ ਬੰਦਿਆਂ ਤੇ ਰਹਿਮ ਕਰੇ।ਨਾਮਦੇਵ ਨੇ ਉਸ ਦੀ ਗੁਜ਼ਾਰਿਸ਼ ਨੂੰ ਪ੍ਰਵਾਨ ਕਰ ਲਿਆ । ਸਾਰੇ ਬੰਦੇ ਫਿਰ ਜੀਉਂਦੇ ਹੋ ਗਏ । ਇਸ ਕਹਾਣੀ ਦੇ ਇਹ ਸਾਰੇ ਭਿੰਨ੍ਹ ਭਿੰਨ੍ਹ ਤਰ੍ਹਾਂ ਦੇ ਵਿ੍ਰਤਾਂਤ ਇਸ ਕਹਾਣੀ ਦੇ ਝੂਠਾ ਹੋਣ ਦੇ ਸਬੂਤ ਹਨ ।
  10. ਇਕ ਹੋਰ ਦਿਲਚਸਪ ਗਲ ਇਹ ਹੈ ਕਿ ਅਗਰ ਅਸੀਂ ਸੁਲਤਾਨ ਤੁਗਲਿਕ ਵਾਰੇ ਪੜ੍ਹਦੇ ਹਾਂ ਤਾਂ ਇਸ ਘਟਨਾ ਦਾ ਕੋਈ ਖਾਸ ਜ਼ਿਕਰ ਨਹੀਂ ਮਿਲਦਾ । ਪਰ ਜਦੋਂ ਅਸੀਂ ਨਾਮਦੇਵ ਵਾਰੇ ਪੜ੍ਹਦੇ ਹਾਂ ਤਾਂ ਜਰੂਰ ਇਹੋ ਜਿਹੀਆਂ ਮਸਾਲੇਦਾਰ ਕਹਾਣੀਆਂ ਪੜ੍ਹਨ ਨੂੰ ਮਿਲਦੀਆਂ ਹਨ । ਇਹ ਮੰਨਣ ਨੂੰ ਯਕੀਨ ਨਹੀਂ ਕਰਦਾ ਕਿ ਆਪਣੇ ਸਮੇ ਦੇ ਇਕ ਅਤੀ ਸ਼ਕਤੀਸ਼ਾਲੀ ਸੁਲਤਾਨ ਨੇ ਇਕ ਫ਼ਕੀਰ ਦੇ ਅਗੇ ਗੋਡੇ ਟੇਕੇ ਹੋਣ ਤੇ ਇਸ ਘਟਨਾ ਨੂੰ ਉਸ ਦੀ ਜੀਵਨੀ ਲਿਖਣ ਵਾਲਿਆਂ ਨੇ ਨਜ਼ਰ ਅੰਦਾਜ਼ ਕਰ ਦਿਤਾ ਹੋਵੇ ।
  11. ਇਕ ਗਲ ਜੋ ਸਾਨੂੰ ਯਾਦ ਰੱਖਣੀ ਚਾਹੀਦੀ ਹੈ ਕਿ ਕਰਾਮਾਤ ਦੀ ਅਸਲ ਕਰਾਮਾਤ ਲੋਕਾਈ ਨੂੰ ਅਸਲ ਮੁੱਦੇ ਤੋਂ ਭਟਕਾਉਣਾ ਹੁੰਦਾ ਹੈ । ਪੁਜਾਰੀ ਜਮਾਤ ਨੇ ਦੁਨੀਆਂ ਦੇ ਹਰ ਪੀਰ ਪੈਗੰਬਰ ਦੇ ਪੈਗਾਮ ਦੇ ਅਸਰ ਨੂੰ ਇਸੇ ਦਵਾਈ ਨਾਲ ਮਾਰਿਆ ਹੈ । ਭਾਈ ਗੁਰਦਾਸ ਨੇ ਆਪਣੀ ਦਸਵੀਂ ਵਾਰ ਭਗਤਾਂ ਵਾਰੇ ਉਚਾਰੀ ਹੈ ਜਿਸ ਵਿਚ ਉਹ ਨਾਮਦੇਵ ਦੀਆਂ ਚਾਰ ਕਰਾਮਾਤਾਂ ਦਾ ਜਿਕਰ ਕਰਦੇ ਨੇ ਜਿਹਨਾਂ ਵਿਚ ਮਰੀ ਹੋਈ ਗਊ ਨੂੰ ਮੁੜ ਜਿਉਂਦਾ ਕਰਨਾ ਵੀ ਸ਼ਾਮਲ ਹੈ । ਭਾਈ ਵੀਰ ਸਿੰਘ5 ਇਸ ਵਾਰ ਦਾ ਭਾਵ ਅਰਥ ਕਰਦਿਆਂ ਲਿਖਦੇ ਹਨ ਕਿ ਨਾਮਦੇਵ ਦੇ ਜੀਵਨ ਬਾਬਤ ਬਹੁਤ ਸਾਰੀਆਂ ਹੋਰ ਝੂਠੀਆਂ ਕਹਾਣੀਆਂ ਵੀ ਪ੍ਰਚਲਤ ਹੋ ਗਈਆਂ ਹਨ । ਇਕ ਕਹਾਣੀ ਜਿਸ ਦਾ ਉਹ ਜ਼ਿਕਰ ਕਰਦੇ ਨੇ ਉਹ ਇਹ ਹੈ ਕਿ ਭਗਤ ਨਾਮਦੇਵ ਵਿਧਵਾ ਮਾਂ ਨੂੰ ਪੈਦਾ ਹੋਏ ਸਨ । ਇਹ ਵੀ ਕਿਹਾ ਜਾਂਦਾ ਹੈ ਕਿ ਨਾਮਦੇਵ ਦਾ ਜਨਮ ਕਿਸੇ ਔਰਤ ਦੇ ਪੇਟੋਂ ਨਹੀਂ ਹੋਇਆ ਬਲਕਿ ਉਹ ਚੰਦਰਭਾਗਾ ਨਦੀ ‘ਚ ਸਿਪੀ ‘ਚ ਪਿਆ ਮਿਲਿਆ ਸੀ । ਇੰਟਰਨੈੱਟ ਤੇ ਇਹ ਵੀ ਪੜ੍ਹਨ ਨੂੰ ਮਿਲਦਾ ਹੈ ਕਿ ਨਾਮਦੇਵ ਪਹਿਲਾਂ ਇਕ ਡਾਕੂ ਹੁੰਦਾ ਸੀ।ਇਸ ਸਭ ਤੋਂ ਇਕ ਗਲ ਤਾਂ ਸਾਬਤ ਹੋ ਜਾਂਦੀ ਹੈ ਕਿ ਨਾਮਦੇਵ ਦੇ ਜੀਵਨ ਵਾਰੇ ਬਹੁਤ ਕੁਝ ਝੂਠ ਪ੍ਰਚਲਤ ਹੋ ਚੁਕਾ ਸੀ/ਹੈ । ਸਮਾ ਪਾ ਕਿ ਇਸ ਝੂਠ ਦਾ ਅੰਬਾਰ ਇਤਨਾ ਵੱਡਾ ਹੋ ਗਿਆ ਹੈ ਕਿ ਇਤਿਹਾਸ ਵਿਚੋਂ ਅਸਲੀ ਨਾਮਦੇਵ ਲੱਭਣਾ ਮੁਸ਼ਕਿਲ ਹੈ । ਅਗਰ ਨਾਮਦੇਵ ਵਾਰੇ ਬਾਕੀ ਕਹਾਣੀਆਂ ਨੂੰ ਝੂਠੀਆਂ ਕਿਹਾ ਜਾਂਦਾ ਹੈ ਤਾਂ ਮਰੀ ਹੋਈ ਗਾਂ ਦਾ ਜਿਉਂਦਾ ਹੋਣਾ ਵੀ ਇਕ ਝੂਠੀ ਕਹਾਣੀ ਹੋ ਸਕਦੀ ਹੈ ਇਸ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।ਗੁਰੂ ਸਹਿਬਾਨ ਦੀ ਦੂਰ ਦਿ੍ਰਸ਼ਟੀ ਤੋਂ ਸਦਕੇ ਜਾਣ ਨੂੰ ਜੀ ਕਰਦਾ ਹੈ ਜਿਹਨਾ ਮਿਹਨਤ ਨਾਲ ਨਾਮਦੇਵ ਦੀ ਬਾਣੀ ਸੰਭਾਲੀ ਜਿਸ ਤੋ ਅਸੀਂ ਅਸਲ ਨਾਮਦੇਵ ਲੱਭ ਸਕਦੇ ਹਾਂ ।
  12. ਪ੍ਰੋ ਸਾਹਿਬ ਸਿੰਘ ਨੇ ਵੀ ਇਸ ਸ਼ਬਦ ਦੇ ਅਰਥ ਇਸ ਕਹਾਣੀ ਮੁਤਾਬਿਕ ਕੀਤੇ ਨੇ । ਪ੍ਰੋ ਸਾਹਿਬ ਦਾ ਅਸੀਂ ਦੇਣ ਕਦੀ ਨਹੀਂ ਮੋੜ ਸਕਦੇ । ਮੈਨੂੰ ਜੋ ਵੀ ਗੁਰਮਤਿ ਦੀ ਸਮਝ ਆਈ ਹੇ ਉਹ ਉਹਨਾ ਦੀ ਬਦੌਲਤ ਹੀ ਹੈ । ਉਹ ਇਕ ਮਜ਼ਬੂਤ ਨੀਂਹ ਰੱਖ ਗਏ ਨੇ ਜਿਸ ਤੇ ਗੁਰਬਾਣੀ ਦੇ ਸਹੀ ਅਰਥਾਂ ਦਾ ਮਹਿਲ ਉਸਾਰਿਆ ਜਾ ਸਕਦਾ ਹੈ । ਉਹਨਾ ਦਾ ਸਤਿਕਾਰ ਵੀ ਇਸੇ ਵਿਚ ਹੈ ਕਿ ਅਸੀ ਉਹਨਾਂ ਵਲੋ ਦਿੱਤੀ ਸੇਧ ਵਿਚ ਤੁਰਦੇ ਜਾਈਏ । ਉਹਨਾ ਨੇ ਨਾਮਦੇਵ ਦੀ ਬਾਣੀ ਦੇ ਅਰਥ ਕਰਦਿਆਂ ਉਹਨਾਂ ਵਾਰੇ ਬਹੁਤ ਸਾਰੇ ਭੁਲੇਖੇ ਆਪਣੀ ਖ਼ੋਜ਼ ਰਾਹੀਂ ਦੂਰ ਕਰ ਦਿਤੇ ਹਨ । ਮਸਲਨ:

    • ਉਹਨਾ ਬਹੁਤ ਹੀ ਜ਼ੋਰਦਾਰ ਦਲੀਲਾਂ ਦੁਆਰਾ ਸਿਧ ਕੀਤਾ ਹੈ ਕਿ ਨਾਮਦੇਵ ਦਾ ਬੀਠਲ ਕੋਈ ਮੂਰਤੀ ਨਹੀ ਬਲਕਿ ਗੁਰਮਤਿ ਦਾ ਅਕਾਲ ਪੁਰਖ ਹੀ ਹੈ ।
    • ਉਹਨਾਂ ਇਹ ਵੀ ਸਾਬਤ ਕੀਤਾ ਕਿ ਨਾਮਦੇਵ ਦੀ ਬਾਣੀ ਹੀ ਸਾਨੂੰ ਦੱਸਦੀ ਹੈ ਕਿ ਉਹਨਾ ਨੂੰ ਰੱਬ ਕਿਸੇ ਮੂਰਤੀ ਵਿਚੌਂ ਨਹੀਂ ਬਲਕਿ “ਗੁਰ ਉਪਦੇਸੁ ਭੈਲਾ” ਦੁਆਰਾ ਮਿਲਿਆ ।
    • ਉਹਨਾਂ ਬੇਤੋੜ ਤਰਕ ਰਾਂਹੀਂ ਇਹ ਵੀ ਸਿਧ ਕੀਤਾ ਕਿ ਨਾਮਦੇਵ ਦੀ ਬਾਣੀ ਵਿਚ ਆਏ ਸ਼ਬਦ ਰਾਮ, ਕ੍ਰਿਸ਼ਨ ਆਦਿ ਇਹ ਨਹੀ ਸਿਧ ਕਰਦੇ ਕਿ ਉੇਹ ਇਹਨਾ ਦੇ ਭਗਤ ਸਨ ਜਾਂ ਉਹ ਅਵਤਾਰਵਾਦ ਨੂੰ ਮੰਨਣ ਵਾਲੇ ਸਨ ।
    • ਉਹਨਾਂ ਗੁਰੂ ਨਾਨਕ ਸਾਹਿਬ ਅਤੇ ਭਗਤ ਨਾਮਦੇਵ ਦੀ ਬਾਣੀ ਦਾ ਟਾਕਰਾ ਕਰ ਕੇ ਇਹ ਸਿਧ ਕੀਤਾ ਕਿ ਗੁਰੁ ਨਾਨਕ ਸਾਹਿਬ ਨੇ ਨਾਮਦੇਵ ਦੀ ਬਾਾਣੀ ਵਿਚਲੇ ਖਿਆਲ ਖੋਲਣ ਲਈ ਵੀ ਬਾਣੀ ਰਚੀ ਜਿਸ ਤੋ ਇਹ ਸਪਸ਼ਟ ਹੁੰਦਾ ਹੈ ਕਿ ਨਾਮਦੇਵ ਦੀ ਬਾਣੀ ਗੁਰੂ ਨਾਨਕ ਸਾਹਿਬ ਨੇ ਖੁਦ ਇਕੱਤਰ ਕੀਤੀ ਸੀ ।
    • ਨਾਮਦੇਵ ਦੀ ਬਾਣੀ ਦੇ ਅਰਥ ਕਰਦਿਆਂ ਪ੍ਰੋ ਸਾਹਿਬ ਸਿੰਘ ਨੇ ਭਗਤ ਬਾਣੀ ਦੇ ਉਹਨਾਂ ਵਿਰੋਧੀਆਂ ਨੂੰ ਵੀ ਮੁੰਹ ਤੋੜਵਾਂ ਜਵਾਬ ਦਿਤਾ ਹੈ ਜੋ ਨਾਮਦੇਵ ਦੀ ਰਚਨਾ ਵਿਚ ਵੇਦਾਂਤ ਅਤੇ ਯੋਗ ਅਭਿਆਸ ਭਾਲਦੇ ਨੇ ।

    ਰਾਗ ਆਸਾ ਵਿਚ ਪੰਨਾ 486 ਤੇ ਨਾਮਦੇਵ ਦੇ ਇਕ ਸ਼ਬਦ ਦੇ ਅਰਥ ਕਰਦਿਆਂ ਉਹ ਇਕ ਬਹੁਤ ਹੀ ਸਿਆਣੀ ਅਤੇ ਸੁਆਦਲੀ ਗਲ ਲਿਖਦੇ ਨੇ ਕਿ ਸਾਨੂੰ “ਸੁਆਰਥੀ ਲੌਕਾਂ ਦੀਆਂ ਘੜੀਆਂ ਕਹਾਣੀਆਂ” ਦੀ ਵਜਾਏ ਨਾਮਦੇਵ ਦੇ ਆਪਣੇ ਬਚਨਾਂ ਉਪਰ ਇਤਬਾਰ ਕਰਨਾ ਚਾਹੀਦਾ ਹੈ । ਉਹ ਅਗੇ ਸਾਨੂੰ ਸਭ ਨੂੰ ਤਾੜਨਾ ਕਰਦੇ ਹੋਏ ਕਹਿੰਦੇ ਹਨ, “ਸੰਭਲ ਕੇ ਵਿਚਾਰੋ ਕਿ ਜਿਸ ਦੇ ਸਦੀਆਂ ਦੇ ਬਣੇ ਧਾਰਮਿਕ ਰਸੂਖ਼ ਅਤੇ ਮੁਫ਼ਤ ਦੀ ਰੋਟੀ ਦੇ ਵਸੀਲੇ ਉੱਤੇ ਨਾਮਦੇਵ, ਕਬੀਰ, ਰਵਿਦਾਸ ਵਰਗੇ ਸੂਰਮੇ ਮਰਦਾਂ ਨੇ ਕਰਾਰੀ ਚੋਟ ਮਾਰੀ, ਉਸ ਨੇ ਇਹ ਚੋਟ ਲੰਮੇ ਪੈ ਕੇ ਹੀ ਨਹੀ ਸਹਾਰਨੀ ਸੀ, ਉਸ ਨੇ ਭੀ ਆਪਣਾ ਵਾਰ ਕਰਨਾ ਸੀ ਆਪਣਾ ਅਸਰ ਰਸੂਖ਼ ਮੁੜ ਬਨਾਣਾ ਸੀ ।” ਇਹ ਸਾਰੀਆਂ ਕਹਾਣੀਆਂ ਪੁਜਾਰੀ ਜਮਾਤ ਦਾ ਮੋੜਵਾ ਵਾਰ ਨੇ ਜਿਸ ਵਿਚ ਉਹ ਬਹੁਤ ਹੱਦ ਤਕ ਕਾਮਯਾਬ ਵੀ ਹੋ ਰਹੇ ਨੇ । ਇਸੇ ਕਰਕੇ ਪ੍ਰੋ ਸਾਹਿਬ ਸਿੰਘ ਮੁਤਾਬਿਕ “ਸਾਰੇ ਭਗਤ ਠਾਕਰਾਂ ਦੇ ਪੁਜਾਰੀ ਅਤੇ ਬ੍ਰਾਹਮਣ ਦੇਵਤਿਆਂ ਦੇ ਚੇਲੇ ਬਣਾ ਚਿਤੇ ਗਏ ।”6 ਨਾਮਦੇਵ ਦੀ ਬਾਣੀ ਦੇ ਅਰਥ ਕਰਦਿਆਂ ਪ੍ਰੋ ਸਾਹਿਬ ਸਿੰਘ ਇਕ ਜਗ੍ਹਾ ਲਿਖਦੇ ਨੇ “ਜੇ ਭਗਤ ਨਾਮਦੇਵ ਵੀ ਮੂਰਤੀ ਪੂਜ ਹੁੰਦੇ, ਤਾਂ ਇਹਨਾਂ (ਨਾਮਦੇਵ) ਵਾਸਤੇ ਸਤਿਗੁਰੂ ਜੀ ਨੂੰ ਕੋਈ ਖਾਸ ਖਿਚ ਨਹੀਂ ਸੀ ਹੋ
    ਸਕਦੀ ।”7 ਇਥੇ ਪ੍ਰੋ ਸਾਹਿਬ ਸਾਫ ਲਫ਼ਜ਼ਾਂ ਵਿਚ ਕਹਿ ਰਹੇ ਹਨ ਕਿ ਗੁਰੂ ਨਾਨਕ ਸਾਹਿਬ ਨੇ ਨਾਮਦੇਵ ਦੀ ਰਚਨਾ ਇਸੇ ਕਰਕੇ ਇਕੱਤਰ ਕੀਤੀ ਅਤੇ ਸਾਂਭੀ ਕਿੳਂਕਿ ਨਾਮਦੇਵ ਦੀ ਵਿਚਾਰਧਾਰਾ ਉਹਨਾਂ ਨਾਲ ਮਿਲਦੀ ਸੀ ।
  13. ਭਾਈ ਕਾਨ੍ਹ ਸਿੰਘ ਨੇ ਮਹਾਨ ਕੋਸ਼ ਵਿਚ ਨਾਮਦੇਵ ਵਾਰੇ ਲਿਖਦਿਆਂ ਇਸ ਕਰਾਮਾਤ ਦਾ ਤਾਂ ਵਰਣਨ ਨਹੀ ਕੀਤਾ ਪਰ ਨਾਮਦੇਵ ਦੀ ਗਿ੍ਰਫਤਾਰੀ ਵਾਰੇ ਇੰਞ ਜ਼ਰੂਰ ਲਿਖਦੇ ਨੇ, “ਨਾਮਦੇਵ ਜੀ ਇਕ ਵਾਰ ਮੁਹੰਮਦ ਤੁਗ਼ਲਕ ਮੁਤਅਸਬ ਦਿੱਲੀਪਤਿ ਦੇ ਪੰਜੇ ਵਿੱਚ ਵੀ ਫਸ ਗਏ ਸਨ, ਪਰ ਕਰਤਾਰ ਦੀ ਕ੍ਰਿਪਾ ਨਾਲ ਛੁਟਕਾਰਾ ਹੋਇਆ ।”
  14. ਪੰਜਾਬੀ ਯੁਨੀਵਰਸਟੀ ਪਟਿਆਲਾ ਨੇ ਜੋ ਪ੍ਰਭਾਕਰ ਮਾਚਵੇ ਦੀ ਨਾਮਦੇਵ ਦੇ ਜੀਵਨ ਅਤੇ ਫਲਸਫੇ ਉੱਪਰ ਲਿਖੀ ਪੁਸਤਿਕ ਛਾਪੀ ਹੈ ਇਸ ਵਿਚ ਉਹ ਲਿਖਦੇ ਨੇ ਕਿ ਮਰੀ ਹੋਈ ਗਊ ਜੀਉਂਦੀ ਕਰਨ ਦਾ ਜਿਕਰ ਸਭ ਤੋਂ ਪਹਿਲਾਂ ਨਾਭਾਜੀ ਦੀ ਭਗਤਮਾਲ ਅਤੇ ਗੁਰੂ ਗਰੰਥ ਸਾਹਿਬ ਵਿਚ ਮਿਲਦਾ ਹੈ ।8 ਭਗਤਮਾਲ ਦੇ ਰਚਨਹਾਰੇ ਨਾਭਾਜੀ ਵਾਰੇ ਮਹਾਨਕੋਸ਼ ਵਿੱਚ ਇਹ ਜਾਣਕਾਰੀ ਮਿਲਦੀ ਹੈ – “ਭਕੁਮਾਲਾ ਦਾ ਕਰਤਾ ਇੱਕ ਕਵਿ, ਜਿਸ ਦਾ ਜਨਮ ਡੂਮ ਵੰਸ਼ ਵਿੱਚ ਗਵਾਲੀਯਰ ਸ਼ਹਿਰ ਸੰਮਤ 1600 ਵਿੱਚ ਹੋਇਆ । ਇਸ ਦਾ ਅਸਲ ਨਾਮ ਨਾਰਾਇਣ ਦਾਸ ਹੈ । ਇਹ ਅਗਰਦਾਸ ਦਾ ਚੇਲਾ ਵੈਸਨਵ ਸਾਧੂ ਸੀ । ਇਸ ਨੇ 108 ਛੱਪਯ ਛੰਦਾ ਦੀ ਭਗਤਮਾਲ ਸੰਮਤ 1642 ਅਤੇ 1680 ਦੇ ਵਿਚਕਾਰ ਬਣਾਈ ਹੈ ਜਿਸ ਵਿੱਚ ਪ੍ਰਸਿੱਧ ਭਗਤਾਂ ਦੇ ਨਾਮ ਅਤੇ ਸੰਖੇਪ ਨਾਲ ਜੀਵਨ ਵਿ੍ਰਤਾਂਤ ਹੈ ਪਰ ਐਤਿਹਾਸਿਕ ਨਜਰ ਨਾਲ ਇਹ ਪੋਥੀ ਕੁਝ ਵੀ ਮੁਲ ਨਹੀਂ ਰੱਖਦੀ ।”

ਮੁਹੰਮਦ ਤੁਗਲਕ

ਇਸ ਸ਼ਬਦ ਦੇ ਅਰਥ ਸਮਝਣ ਲਈ ਸੁਲਤਾਨ ਮੁਹੰਮਦ ਤੁਗਲਿਕ ਵਾਰੇ ਜਾਨਣਾ ਵੀ ਲਾਹੇਵੰਦ ਹੋਏਗਾ ਕਿੳਂਕਿ ਸਬਦ ਵਿਚ ਬਿਆਨ ਕੀਤੀ ਗਈ ਘਟਨਾ ਦੇ ਉਹ ਮੁਖ ਪਾਤਰ ਹਨ । ਮੁਹੰਮਦ ਤੁਗਲਕ ਵਾਰੇ ਇਹ ਆਮ ਕਿਹਾ ਜਾਂਦਾ ਹੈ ਕਿ ਉਹ ਇਕ ਬਹੁਤ ਹੀ ਜ਼ਹੀਨ ਇਨਸਾਨ ਸੀ । ਪਰ ਉਹ ਵਿਵਿਹਾਰਿਕ ਸੋਚ ਨਹੀ ਸੀ ਰਖਦਾ । ਉਸ ਨੇ ਆਪਣੇ ਰਾਜ ਕਾਲ ਦੁਰਾਨ ਕਈ ਅਜਿਹੇ ਫੈਸਲੇ ਲਏ ਜੋ ਵੈੇਸੇ ਸਿਧਾਂਤਿਕ ਤੌਰ ਤੇ ਤਾਂ ਬੁਹਤ ਵਧੀਆ ਸਨ ਪਰ ਵਿਵਿਹਾਰਿਕ ਨਾ ਹੋਣ ਕਰਕੇ ਕਾਮਯਾਬ ਨਹੀਂ ਹੋਏ ਜਾਂ ਇਹ ਵੀ ਕਿਹਾ ਜਾਂਦਾ ਹੈ ਕਿ ਉਸ ਨੇ ਉਹਨਾ ਫੈਸਲਿਆਂ ਨੂੰ ਅਮਲ ਵਿਚ ਲਿਆਉਣ ਲਈ ਲੋੜੀਂਦਾ ਪ੍ਰਬੰਧਕੀ ਢਾਂਚਾ ਮੁਹੱਈਆ ਨਹੀਂ ਕਰਵਾਇਆ । ਜਿਵੇ ਦੋਹਰੀ ਰਾਜਧਾਨੀ ਦੇ ਸੰਕਲਪ ਤਹਿਤ ਰਾਜਧਾਨੀ ਨੂੰ ਦਿੱਲੀ ਤੌਂ ਦੌਲਤਾਬਾਦ ਤਬਦੀਲ ਕਰਨਾ, ਸੋਨੇ ਚਾਂਦੀ ਦੀ ਕਿੱਲਤ ਕਰਕੇ ਦੇਸ਼ ਦੀ ਮੁਦਰਾ ਦੀ ਧਾਤ ਦਾ ਬਦਲਨਾ ਇਤਿਆਦਿ । ਮੁਹੰਮਦ ਤੁਗਲਿਕ ਨੂੰ ਆਪਣੇ ਸਮੇ ਦਾ ਗਿਆਨ ਦਾ ਵਿਸ਼ਵਕੋਸ਼ ਮੰਨਿਆ ਜਾਂਦਾ ਸੀ । ਉਹ ਅਰਬੀ, ਫਾਰਸੀ ਅਤੇ ਤੁਰਕੀ ਜੁਬਾਨਾਂ ਦਾ ਚੰਗਾ ਜਾਣਕਾਰ ਸੀ । ਉਸ ਨੂੰ ਕੁਰਾਨ ਅਤੇ ਸ਼ਰਾ ਵਾਰੇ ਭਰਪੂਰ ਗਿਆਨ ਤਾਂ ਸੀ ਹੀ ਇਸ ਦੇ ਨਾਲ ਨਾਲ ਉਹ ਫਿਲਾਸਫੀ, ਗਣਿਤ,ਚਿਕਿਤਸਾ, ਖਗੋਲ ਸ਼ਾਸ਼ਤਰ, ਤਰਕ ਸ਼ਾਸ਼ਤਰ ਅਤੇ ਵਿਆਖਿਆਨ ਵਿਦਿਆ ਦਾ ਵੀ ਮਾਹਰ ਮੰਨਿਆ ਜਾਂਦਾ ਸੀ । ਉਹ ਆਪ ਇਕ ਕਵੀ ਅਤੇ ਸਾਹਿਤ ਦਾ ਰਸੀਆ ਵੀ ਸੀ । ਕਹਿੰਦੇ ਹਨ ਜਦੌ ਉਸ ਦੀ ਮੌਤ ਹੋਈ ਤਾਂ ਉਸ ਦੀ ਜ਼ੁਬਾਨ ਤੇ ਉਸਦੀ ਆਪਣੀ ਨਜ਼ਮ ਦੇ ਬੋਲ ਸਾਨ । ਉਸ ਨੇ ਆਪਣੀ ਸਵੈ ਜੀਵਨੀ ਵੀ ਲਿਖੀ ਦੱਸੀ ਜਾਂਦੀ ਹੈ । ਆਪਣੀ ਇਸ ਸਵੈ ਜੀਵਨੀ ਵਿਚ ਉਹ ਇਸ ਗਲ ਦਾ ਇਕਬਾਲ ਕਰਦਾ ਹੈ ਕਿ ਉਹ ਰਵਾਇਤੀ ਕੱਟੜਪੁਣੇ ਤੋਂ ਹਟ ਫਲਸਫਾਈ ਸ਼ੰਕਿਆਂ ਰਾਹੀਂ ਇਕ ਮਾਕੂਲ਼ ਜਾਂ ਬਿਬੇਕੀ ਵਿਸ਼ਵਾਸ਼ ਦਾ ਧਾਰਨੀ ਬਣ ਗਿਆ ਸੀ ।9

ਮੁਹੰਮਦ ਤੁਗਲਿਕ ਦੀ ਸ਼ਖਸ਼ੀਅਤ ਵਾਰੇ ਇਹ ਕਿਹਾ ਜਾਂਦਾ ਹੈ ਕਿ ਉਹ ਕਦੀ ਅੱਗ ਤੇ ਕਦੀ ਪਾਣੀ ਸੀ । ਉਹ ਇਕੋ ਸਮੇਂ ਪਾਗਲ ਅਤੇ ਪ੍ਰਤਿਭਾਸ਼ਾਲ਼ੀ ਹੋਣ ਦਾ ਪ੍ਰਭਾਵ ਪਾਉਂਦਾ ਸੀ । ਉਹ ਦਿਆਲੂ ਵੀ ਬਹੁਤ ਸੀ ਅਤੇ ਜ਼ਾਲਮ ਵੀ ਅੰਤਾਂ ਦਾ।ਉਸ ਵਾਰੇ ਇਹ ਵੀ ਆਮ ਸਹਿਮਤੀ ਨਾਲ ਕਿਹਾ ਜਾਂਦਾ ਹੈ ਕਿ ਉਹ ਧਾਰਮਕ ਅਸੀਹਣਸ਼ੀਲਤਾ ਦਾ ਮਰੀਜ਼ ਨਹੀ ਸੀ । ਉਸ ਨੇ ਮੰਦਰਾਂ ਨੂੰ ਢਾਹੁਣ ਲੁਟਣ ਦਾ ਕੰਮ ਨਹੀ ਕੀਤਾ । ਨਾ ਹੀ ਉਹ ਇਖਲਾਕ ਪੱਖੋਂ ਗਿਰਿਆ ਹੋਇਆ ਸੀ । ੳਸ ਦੀ ਮੁਸਲਮਾਨਾਂ ਦੀ ਧਾਰਮਿਕ ਜਮਾਤ ਉਲਮਾ ਨਾਲ ਵੀ ਨਹੀ ਸੀ ਬਣਦੀ । ਉਸਨੇ ਉਹਨਾਂ ਨੂੰ ਨਾਲ ਲੈ ਕੇ ਚਲਣ ਦੀ ਕੋਸ਼ਿਸ਼ ਤਾਂ ਕੀਤੀ ਪਰ ਕਾਮਯਾਬ ਨਹੀ ਹੋਇਆ । ਫਿਰ ਉਸਨੇ ਉਹਨਾਂ ਨਾਲ ਸ਼ਖਤੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਹਨਾਂ ਦੀਆਂ ਤਾਕਤਾਂ ਘਟਾ ਕੇ ਉਹਨਾਂ ਨੂੰ ਆਮ ਲੋਕਾ ਦੇ ਬਰਾਬਰ ਲਿਆ ਖੜਾ ਕੀਤਾ । ਉਹਨਾਂ ਦੀ ਵਿਰੋਧਤਾ ਨੂੰ ਬੇਅਸਰ ਕਰਨ ਲਈ ਉਸਨੇ ਕਾਇਰੌ ਦੇ ਖ਼ਲੀਫਾ ਪਾਸੋਂ ਆਪਣੀ ਹਕੂਮਤ ਲਈ ਪ੍ਰਮਾਣ ਪੱਤਰ (ਮਨਸ਼ੂਰ) ਹਾਸਿਲ ਕਰ ਲਿਆ । ਇਹ ਵੀ ਕਿਹਾ ਜਾਂਦਾ ਹੈ ਕਿ ਮੁਹੰਮਦ ਤੁਗਲਿਕ ਪਹਿਲਾ ਸੁਲਤਾਨ ਸੀ ਜਿਸ ਨੇ ਉਲਮਾ ਦੇ ਬਾਹਰੋਂ ਕਾਜ਼ੀ ਨਿਯੁਕਤ ਕੀਤੇ । ਉਹ ਕਈ ਵਾਰ ਕਾਜ਼ੀਆਂ ਵਲੋਂ ਲਏ ਗਏ ਫੈਸਲੇ ਵੀ ਬਦਲ ਦਿੰਦਾ ਸੀ । ਇਸ ਸਭ ਦਾ ਨਤੀਜਾਂ ਇਹ ਹੋਇਆ ਕਿ ਉਸ ਦੀ ਵਿਰੋਧਤਾ ਮੁਸਲਮਾਨਾਂ ਦੀ ਧਾਰਮਿਕ ਜਮਾਤ ੳਲਮਾ ਵਲੌਂ ਵੀ ਹੋਣੀ ਸ਼ੁਰੂ ਹੋ ਗਈ । ਓਨਚਲੇਚਲੋਪੳੲਦੳਿ ਭਰਟਿਟੳਨਚਿੳ ਵਿਚ ਮੁਹੰਮਦ ਤੁਗਲਿਕ ਦੀ ਸ਼ਖਸ਼ੀਅਤ ਦਾ ਨਿਚੋੜ ਇੰਞ ਦਿੱਤਾ ਹੈ: “Sultan Muḥammad was among the most controversial and enigmatic figures of the 14th century. A dauntless soldier, he was tolerant in religion and was normally humane and humble, but these traits were vitiated at times by cruelty sometimes approaching the inhuman. He lived in constant conflict between faith and action, faith in the correctness of his policies and action in the means by which he sought to implement them. A born revolutionary, he desired to create a more equitable social order by making Islam a religion of service rather than a means of exploitation. This end, he believed, could be achieved only by a strong centralized authority based on justice and patronage of the poor, the learned, and the pious and on the suppression of rebellions mainly of the privileged classes in a tradition-ridden society.”10

ਨਾਮਦੇਵ

ਜਿਵੇਂ ਕਿ ਮੈਂ ਪਹਿਲਾਂ ਵੀ ਲਿਖ ਚੁਕਾਂ ਹਾਂ ਕਿ ਨਾਮਦੇਵ ਦੇ ਜੀਵਨ ਵਾਰੇ ਕੁਝ ਵੀ ਭਰੋਸੇਯੋਗ ਲਿਖਿਆ ਨਹੀਂ ਮਿਲਦਾ । ਪਰ ਫਿਰ ਵੀ ਨਾਮਦੇਵ ਦੀ ਬਾਣੀ ਚੋਂ ਕੁਝ ਗੱਲਾਂ ਜੋ ਉਭਰ ਕੇ ਸਾਹਮਣੇ ਆਉਂਦੀਆਂ ਹਨ ਅਤੇ ਜਿਹਨਾਂ ਵਾਰੇ ਕੋਈ ਵਾਦ ਵਿਵਾਦ ਨਹੀ ਹੈ ਉਹ ਇਸ ਤਰ੍ਹਾਂ ਹਨ ।

  1. ਨਾਮਦੇਵ ਲੋਕਾਂ ਦੀ ਬੋਲ਼ੀ ਵਿਚ ਲਿਖਣ ਵਾਲਾ ਪਹਿਲਾ ਮਰਾਠੀ ਕਵੀ ਸੀ ।
  2. ਉਸਦੇ ਰਚੇ ਅਭੰਗ ਬਹੁਤ ਜ਼ਿਆਦਾ ਮਕਬੂਲ ਹੋ ਗਏ ਸਨ ।
  3. ਨਾਮਚੇਵ ਇਕ ਭਗਤ ਜਾਂ ਫਕੀਰ ਦੇ ਤੌਰ ਤੇ ਆਮ ਜਨਤਾ ਵਿਚ ਬਹੁਤ ਜਿਆਦਾ ਪ੍ਰਸਿੱਧ ਹੋ ਗਏ ਤੇ ਉਹਨਾਂ ਦੀ ਸ਼ੋਭਾ ਘਰ ਘਰ ਹੋਣ ਲਗੀ । ਉਹ ਕਿਸੇ ਗੁਫਾ ਜਾਂ ਜੰਗਲ ‘ਚ ਬੈਠ ਕੇ ਭਗਤੀ ਕਰਨ ਵਾਲੇ ਨਹੀ ਸਨ ਪਰ ਲੋਕਾਂ ‘ਚ ਉਹਨਾਂ ਵਰਗੇ ਆਮ ਇਨਸਾਨ ਬਣ ਕੇ ਵਿਚਰ ਰਹੇ
    ਸਨ ।
  4. ਨਾਮਦੇਵ ਜਾਤ ਦੇ ਛੀਂਬਾ ਸਨ । ਪੁਜਾਰੀ ਜਮਾਤ ਅਤੇ ਉੱਚੀ ਜਾਤ ਵਾਲਿਆਂ ਨੇ ਉਸ ਦੀ ਨੀਵੀਂ ਜਾਤ ਦੇ ਬਹੁਤ ਮੇਹਣੇ ਮਾਰੇ ਅਤੇ ਉਸ ਨੂੰ ਸ਼ੂਦਰ ਹੋਣ ਦਾ ਹਰ ਹੀਲੇ ਅਹਿਸਾਸ ਕਰਵਾਇਆ । ਇਸ ਗਲ ਦਾ ਪ੍ਰਮਾਣ ਨਾਮਦੇਵ ਦੀ ਬਾਣੀ ਵਿਚ ਹੀ ਮਿਲ ਜਾਂਦਾ ਹੈ ।
  5. ਉਹ ਖੁਦ ਇਕ ਕਿਰਤੀ ਇਨਸਾਨ ਸੀ ਅਤੇ ਦੱਬੇ ਕੁਚਲੇ ਲੋਕਾਂ ਦੀ ਅਵਾਜ਼ ਬੁਲੰਦ ਕਰਦਾ ਸੀ ।
  6. ਉਹ ਬਹੁਤ ਅੱਛਾ ਅਤੇ ਹਰਮਨ ਪਿਆਰਾ ਗਾਇਕ ਸੀ ਜਿਸ ਨੇ ਆਪਣੀ ਗਾਇਕੀ ਦਾ ਸਮਾਜ ਨੂੰ ਸੇਧ ਦੇਣ ਲਈ ਇਸਤੇਮਾਲ ਕੀਤਾ ।
  7. ਉਸ ਨੇ ਪੁਜਾਰੀ ਜਮਾਤ ਵਲੋ ਕੀਤੀ ਜਾਂਦੀ ਲੁੱਟ ਅਤੇ ਬੇਇਨਸਾਫੀ ਦਾ ਡੱਟਵਾਂ ਵਿਰੋਧ ਕੀਤਾ ਜਿਸ ਕਾਰਣ ਉਹ ਉਸ ਦੇ ਵਿਰੋਧੀ ਬਣ ਗਏ । ਇਸ ਨਿਰਭੈ ਯੋਧੇ ਨੇੇ ਆਪਣੇ ਵਿਰੋਧ ਦੀ ਅਵਾਜ ਪੁਜਾਰੀਆਂ ਦੇ ਘਰ ਜਾ ਕੇ ਸੁਣਾਈ । ਉਹਨਾਂ ਨੂੰ ਦੱਸਿਆ ਕਿ ਜਿਸ ਪੱਥਰ ਨੂੰ ਰੱਬ ਸਮਝ ਕੇ ਪੂਜਾ ਕਰ/ਕਰਾ ਰਹੇ ਹਨ ੳਹ ਰੱਬ ਨਹੀ ਹੈ । “ਏਕੈ ਪਾਥਰ ਕੀਜੈ ਭਾਉ ॥ ਦੂਜੈ ਪਾਥਰ ਧਰੀਐ ਪਾਉ ॥ ਜੇ ਓਹੁ ਦੇਉ ਤ ਓਹੁ ਭੀ ਦੇਵਾ ॥ ਕਹਿ ਨਾਮਦੇਉ ਹਮ ਹਰਿ ਕੀ ਸੇਵਾ ॥” ਪੰਨਾ 525
  8. ਜਿਵੇਂ ਗੁਰੂ ਨਾਨਕ ਸਾਹਿਬ ਨੇ ਜ਼ੁਲਮ ਵਿਰੁਧ ਅਵਾਜ਼ ਉਠਾਂਦਿਆਂ ਕਿਹਾ ਕਿ ਰਾਜੇ ਸ਼ੀਂਹ ਬਣੇ ਫਿਰਦੇ ਨੇ ਅਤੇ ਮੁਕੱਦਮ ਉਹਨਾ ਦੇ ਕੁੱਤੇ ਹਨ । ਇਸੇ ਤਰ੍ਹਾਂ ਨਾਮਦੇਵ ਨੇ ਵੀ ਜ਼ੋਰ ਜ਼ੁਲਮ ਕਰਨ ਵਾਲਿਆਂ ਨੂੰ ਵੱਡੇ ਠਗ ਕਿਹਾ । “ਸਿੰਘਚ ਭੋਜਨੁ ਜੋ ਨਰ ਜਾਨੈ ॥ ਐਸੇ ਹੀ ਠਗਦੇਉ
    ਬਖਾਨੈ ॥ 2 ॥” ਪੰਨਾ 485
  9. ਜਿਥੇ ਨਾਮਦੇਵ ਦੇ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਬਣ ਗਏ ਉਥੇ ਉਸਦੇ ਨਿੰਦਕ ਅਤੇ ਵਿਰੋਧੀ ਵੀ ਪੈਦਾ ਹੋ ਗਏ । ਇਹ ਨਿੰਦਕ ਓਹੀ ਉਚੀ ਜਾਤ ਵਾਲੇ ਸਨ ਜਿਹਨਾਂ ਨੂੰ ਨਾਮਦੇਵ ਨੇ ਆਪਣੀ ਬਾਣੀ ਵਿਚ ਲੰਮੇ ਹੱਥੀਂ ਲਿਆ ਸੀ ।
  10. ਨਾਮਦੇਵ ਦੂਰ ਦੂਰ ਤਕ ਜਾ ਕਿ ਲੋਕਾਈ ਨੂੰ ਜਾਗਿ੍ਰਤ ਕਰਨ ਲਈ ਯਤਨਸ਼ੀਲ ਸੀ । ਉਸ ਦੀ ਇਹ ਗਲ ਵੀ ਗੁਰੂ ਨਾਨਕ ਸਾਹਿਬ ਨਾਲ ਮੇਲ ਖਾਂਦੀ ਹੈ । ਉਹ ਇਸ ਲਈ ਆਪਣੇ ਹਮਖਿਆਲੀਆਂ ਨਾਲ ਵੀ ਸੰਪਰਕ ਰੱਖਦਾ ਸੀ । ਭਗਤ ਤਰਲੋਚਨ ਨਾਲ ਉਸ ਦੀ ਖਾਸ ਮਿਤ੍ਰਤਾ ਜਾਪਦੀ ਹੈ ।
  11. ਨਾਮਦੇਵ ਦੇ ਅਭੰਗ ੳਸ ਦੇ ਜੀਵਨ ਕਾਲ ਦੁਰਾਨ ਲਿਖਤੀ ਰੂਪ ਵਿਚ ਨਹੀਂ ਛਪੇ । ਇਸ ਸੀਨਾ ਬਸੀਨਾ ਇਕ ਪੀੜ੍ਹੀ ਤੋਂ ਚੂਜੀ ਪੀੜ੍ਹੀ ਤਕ ਪੁਹੰਚਦੇ ਗੲੈ । ਇਸੇ ਕਰਕੇ ਇਹਨਾਂ ਦੀ ਬੋਲੀ ਜ਼ਿਆਦਾ ਪੁਰਾਣੀ ਨਹੀਂ ਲਗਦੀ ।
  12. ਨਾਮਦੇਵ ਦੀ ਸਭ ਤੋਂ ਪਹਿਲੀ ਮਰਾਠੀ ਭਾਸ਼ਾ ਵਿਚ ਜੀਵਨੀ ਉਸ ਦੇ ਮਰਨ ਤੋਂ 500 ਸਾਲ ਤੋ ਬਾਅਦ 1892 ਵਿੱਚ ਮਾਧਵ ਰਾਉ ਅੱਪਾਜੀ ਮੁੱਲੇ ਨੇ ਲਿਖੀ । ਇਸ ਤੋਂ ਭਲੀ ਭਾਂਤ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਨਾਮਦੇਵ ਵਾਰੇ ਪ੍ਰਚਲਤ ਕਹਾਣੀਆਂ ਵਿੱਚ ਕਿੰਨਾ ਕੁ ਸੱਚ ਹੈ ।

ਸ਼ਬਦ ਦੀ ਵਿਆਖਿਆ

ਆਓ ਹੁਣ ਇਸ ਸ਼ਬਦ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ।

ਨਾਮਾ ਸੁਲਤਾਨੇ ਬਾਧਲਿਾ ॥ ਦੇਖਉ ਤੇਰਾ ਹਰ ਿਬੀਠੁਲਾ ॥ ੧ ॥ ਰਹਾਉ ॥

ਗੁਰੂ ਸਾਹਿਬ ਦੀ ਸੰਪਾਦਕੀ ਸੇਧ ਤੇ ਚਲਦੇ ਹੋਏ ਰਹਾਉ ਦੀ ਤੁਕ ਤੋਂ ਸ਼ੁਰੂ ਕਰਦੇ ਹਾਂ । ਇਸ ਤੁਕ ਵਿੱਚ ਨਾਮਦੇਵ ਜੀ ਦਸਦੇ ਹਨ ਕਿ ਸੁਲਤਾਨ ਨੇ ਉਸ ਨੂੰ ਗਿ੍ਰਫਤਾਰ ਕਰ ਲਿਆ ਅਤੇ ਕਹਿਣ ਲਗਾ ਕਿ ਹੁਣ ਦੇਖਦੇ ਹਾਂ ਤੇਰੇ ਬੀਠਲ ‘ਚ ਕਿਂੰਨੀ ਕੁ ਤਾਕਤ ਹੈ । ਮਨੱਖੀ ਸਭਾਉ ਵਿਚ ਹਉਮੇ ਕੁਦਰਤੀ ਭਰੀ ਹੋਈ ਹੈ । ਇਸ ਦਾ ਪ੍ਰਗਟਾਵਾ ਅਕਸਰ ਲੋਕ ਆਪਣੇ ਇਸ਼ਟ ਨੂੰ ਦੂਸਰਿਆ ਦੇ ਇਸ਼ਟ ਨਾਲੋਂ ਬੇਹਤਰ ਦੱਸ ਕੇ ਜਾਂ ਦੁਸਰੇ ਦੇ ਇਸ਼ਟ ਨੂੰ ਆਪਣੇ ਇਸ਼ਟ ਨਾਲੋਂ ਘਟੀਆ ਬਣਾ ਕੇ ਵੀ ਕਰਦੇ ਹਨ । ਮੁਸਲਮਾਨਾਂ ਲਈ ਹਜਰਤ ਮੁਹੰਮਦ ਤੋਂ ਵਧ ਕੇ ਕੋਈ ਨਹੀਂ ਹੋ ਸਕਦਾ ਅਤੇ ਈਸਾਈਆਂ ਲਈ ਈਸਾ ਮਸੀਹ ਹੀ ਸਭ ਕੁਝ ਹੈ । ਸਿਖ ਵੀ ਇਸ ਮਾਮਲੇ ‘ਚ ਕਿਸੇ ਨਾਲੋਂ ਘੱਟ ਨਹੀ ਹਨ । ਨਾਮਦੇਵ ਦੀ ਸ਼ੋਭਾ ਚਾਰੇ ਪਾਸੇ ਫੈਲੀ ਹੋਈ ਸੀ।ਉਸ ਦੇ ਵਿਰੋਧੀ ਅਤੇ ਨਿੰਦਕ ਵੀ ਖੜੇ ਹੋ ਗਏ ਸਨ । ਇਹ ਵਿਰੋਧੀ ਇੱਕ ਤਾਂ ਉੱਚੀ ਜਾਤ ਨਾਲ ਸਬੰਧਤ ਸਨ।ਦੂਜੇ ਇਹਨਾ ਦੇ ਸਭਾਉ ਵਿਚ ਮੌਕਾਪ੍ਰਸਤੀ ਕੁੱਟ ਕੁੱਟ ਕੇ ਭਰੀ ਹੋਈ ਸੀ/ਹੈ । ਇਤਿਹਾਸ ਇਸ ਗਲ ਦੀ ਗਵਾਹੀ ਭਰਦਾ ਹੈ ਕਿ ਇਹ ਜਿਸ ਦੀ ਵੀ ਹਕੂਮਤ ਹੁੰਦੀ ਹੈ ਉਸ ਦੇ ਹੀ ਵਫਾਦਾਰ ਬਣ ਕੇ ਰਹੇ ਹਨ।ਇਹਨਾ ਨੂੰ ਸਚਾਈ ਨਾਲ ਜਾਂ ਦੇਸ਼ ਕੌਮ ਦੇ ਹਿਤ ਨਾਲ ਕਦੇ ਕੋਈ ਹਮਦਰਦੀ ਨਹੀ ਰਹੀ।ਸੋ ਇਹਨਾਂ ਵਿਰੌਧੀਆਂ ਦੀ ਸੁਲਤਾਨ ਤਕ ਵੀ ਪੁਹੰਚ ਹੋਣਾ ਸੁਭਾਵਿਕ ਸੀ ਅਤੇ ਇਹਨਾ ਆਪਣੀ ਰੰਜਸ਼ ਕੱਢਣ ਲਈ ਉਸ ਨੂੰ ਨਾਮਦੇਵ ਵਿਰੁਧ ਜ਼ਰੂਰ ਭੜਕਾਇਆ ਹੋਏਗਾ । ਇਕੋ ਤੀਰ ਨਾਲ ਦੋ ਨਿਸ਼ਾਨੇ ਬਿੰਨ੍ਹਣ ਵਿੱਚ ਇਹ ਲੋਕ ਮਾਹਰ
ਹਨ । ਅਗਰ ਨਾਮਦੇਵ ਨੂੰ ਮਾਰ ਦਿਤਾ ਗਿਆ ਤਾਂ ਉਹਨਾਂ ਦੇ ਰਾਹ ਦਾ ਵੱਡਾ ਰੋੜਾ ਹਟ ਜਾਦਾਂ ਸੀ ਅਤੇ ਅਗਰ ਨਾਮਦੇਵ ਅਣਹੋਣੀ ਕਰ ਦਿਖਾਉਂਦੇ ਹਨ ਫਿਰ ਵੀ ਉਹਨਾਂ ਦੀ ਬੱਲੇ ਬੱਲੇ ਸੀ । ਇਸ ਗਲ ਦੀ ਗਵਾਹੀ ਸਾਨੂੰ ਇਸ ਸ਼ਬਦ ਵਿਚੋਂ ਵੀ ਮਿਲਦੀ ਹੈ ਜਦੌ ਨਾਮਦੇਵ ਜੀ ਸ਼ਬਦ ਦੇ ਅਖੀਰ ਵਿਚ ਕਹਿੰਦੇ ਹਨ ਕਿ ਇਹਨਾਂ ਲੋਕਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ । ਨਾਮਦੇਵ ਦੀ ਗਿ੍ਰਫਤਾਰੀ ਮੁਖ ਦਾ ਕਾਰਣ ਇਹ ਲੋਕ ਹੀ ਸਨ ।

ਸੁਲਤਾਨੁ ਪੂਛੈ ਸੁਨੁ ਬੇ ਨਾਮਾ ॥ ਦੇਖਉ ਰਾਮ ਤੁਮ੍ਹ੍ਹਾਰੇ ਕਾਮਾ ॥ ੧ ॥ ਬਸਿਮਲਿ ਿਗਊ ਦੇਹੁ ਜੀਵਾਇ ॥ ਨਾਤਰੁ ਗਰਦਨ ਿਮਾਰਉ ਠਾਂਇ ॥ ੨ ॥

ਇਹਨਾ ਤੁਕਾਂ ਵਿਚ ਸੁਲਤਾਨ ਵਲੋਂ ਕੀਤੇ ਗਏ ਸਵਾਲ ਹਨ।ਗਿ੍ਰਫਤਾਰ ਕਰਨ ਤੋਂ ਬਾਅਦ ਸੁਲਤਾਨ ਨੇ ਨਾਮਦੇਵ ਨੂੰ ਕਿਹ ਕਿ ਮੈਂ ਤੇਰੇ ਰਾਮ ਦੀ ਤਾਕਤ ਦੇਖਣਾ ਚਾਹੁੰਦਾ ਹੀ । ਤੂੰ ਬੀਠੁਲ਼ ਬੀਠੁਲ਼ ਗਾਉਂਦਾ ਫਿਰਦਾ ਏਂ ਤੇ ਲੌਕ ਵੀ ਤੈਨੂੰ ਪਹੁੰਚਿਆ ਹੋਇਆ ਭਗਤ ਸਮਝਦੇ ਹਨ ਅਗਰ ਤੇਰੇ ਵਿਚ ਕੌਈ ਤਾਕਤ ਹੈ ਤਾਂ ਬਿਸਮਿਲਿ ਗਊ ਨੂੰ ਜੀਉਂਦੀ ਕਰ ਕੇ ਕਰਾਮਾਤ ਦਿਖਾ । ਅਗਰ ਤੰੂ ਨਹੀ ਕਰ ਸਕਿਆ ਤਾਂ ਮੈ ਤੇਰੀ ਧੌਣ ਧੜ ਤੋਂ ਅਲੱਗ ਕਰ ਦੇਣੀ ਹੈ । ਕਿਸੇ ਫਕੀਰ,ਸੰਤ ਜਾਂ ਭਗਤ ਦੀ ਪਹਿਚਾਣ ਅਕਸਰ ਲੋਕ ਉਸ ਵਲੋਂ ਕੀਤੀ ਕਰਾਮਾਤ ਤੋਂ ਹੀ ਕਰਦੇ ਨੇ । ਕੈਥਲਿਕ ਈਸਾਈ ਮੱਤ ਵਿੱਚ ਤਾਂ ਉਹਨਾ ਬਾਕਾਇਦਾ ਇੱਕ ਵਿਧੀ ਵਿਧਾਨ ਬਣਾਇਆ ਹੋਇਆ ਹੈ ਜਿਸ ਰਾਹੀਂ ਉਹ ਕਿਸੇ ਨੂੰ ਸੰਤ ਦੀ ਪਦਵੀ ਦੇਂਦੇ ਨੇ।ਇਸੀ ਵਿਧੀ ਵਿਧਾਨ ਵਿਚ ਸੰਤ ਬਣਨ ਦੇ ਉਮੀਦਵਾਰ ਵਲੋਂ ਕਰਾਮਾਤ ਕਰਨਾ ਇੱਕ ਜ਼ਰੂਰੀ ਸ਼ਰਤ ਹੈ ।11 ਪੰਜਾਬ ਵਿਚ ਇਹ ਆਮ ਕਿਹਾ/ਸੁਣਿਆ ਜਾਂਦਾ ਹੈ ਕਿ ਫਲਾਣਾ ਸਾਧ ਬਹੁਤ ਕਰਨੀ ਵਾਲਾ ਅਤੇ ਪਹੁੰਚਿਆ ਹੋਇਆ ਹੈ । ਉਸ ਕੋਲ ਬਹੁਤ ਸ਼ਕਤੀ ਹੈ । ਜੋ ਵੀ ਮੂੰਹੋਂ ਕੱਢਦਾ ਹੈ ਪੂਰਾ ਹੋ ਜਾਂਦਾ ਹੈ । ਗੁਰੂ ਨਾਨਕ ਸਾਹਿਬ ਦੀ ਵੀ ਜਦੋਂ ਸਿਧਾਂ ਨਾਲ ਗੋਸ਼ਟੀ ਹੋਈ ਤਾਂ ਸਿਧਾਂ ਨੇ ਖੁਦ ਵੀ ਕਈ ਨਾਟਕ ਚੇਟਕ ਕੀਤੇ ਅਤੇ ਗੁਰੂ ਸਾਹਿਬ ਨੂੰ ਵੀ ਕਰਾਮਾਤ ਕਰਨ ਲਈ ਵੰਙਾਰਿਆ ।12 ਦੁਨੀਆਂ ਦਾ ਕੋਈ ਵੀ ਧਾਰਮਿਕ ਰਹਿਬਰ, ਪੀਰ ਜਾਂ ਪੈਗੰਬਰ ਨਹੀ ਹੈ ਜਿਸ ਦੇ ਨਾਮ ਨਾਲ ਕਰਾਮਾਤ ਨਾ ਜੁੜੀ ਹੋਵੇ । ਸਿਖਾਂ ਨੇ ਵੀ ਆਪਣੇ ਗੁਰੁ ਸਹਿਬਾਨ ਦੇ ਨਾਵਾ ਨਾਲ ਬੇਅੰਤ ਕਰਾਮਾਤਾਂ ਜੋੜ ਲਈਆਂ ਹਨ । ਗਲ ਕੀ ਕਿਸੇ ਵੀ ਰੱਬ ਦੇ ਭਗਤ ਦੀ ਪਹਿਚਾਣ ਸਿਰਫ ਔਰ ਸਿਰਫ ਕਰਾਮਾਤ ਹੀ ਬਣ ਕੇ ਰਹਿ ਗਈ ਹੈ । ਸੁਲਤਾਨ ਨੇ ਜਦੋਂ ਨਾਮਦੇਵ ਨੂੰ ਮਰੀ ਹੋਈ ਗਉ ਜੀਉਂਦੀ ਕਰਨ ਲਈ ਕਿਹਾ ਉਹ ਵੀ ਉਸ ਦੀ ਪਰਖ/ਪਹਿਚਾਣ ਹੀ ਕਰ ਰਿਹਾ ਸੀ ।

ਬਾਦਸਿਾਹ ਐਸੀ ਕਉਿ ਹੋਇ ॥ ਬਸਿਮਲਿ ਿਕੀਆ ਨ ਜੀਵੈ ਕੋਇ ॥ ੩ ॥ ਮੇਰਾ ਕੀਆ ਕਛੂ ਨ ਹੋਇ ॥ ਕਰ ਿਹੈ ਰਾਮੁ ਹੋਇ ਹੈ ਸੋਇ ॥ ੪ ॥

ਇਹਨਾਂ ਤੁਕਾਂ ਵਿਚ ਨਾਮਦੇਵ ਜੀ ਦਾ ਜਵਾਬ ਹੈ । ਨਾਮਦੇਵ ਸੁਲਤਾਨ ਨੂੰ ਕਹਿੰਦੇ ਹਨ ਕਿ ਅਜਿਹਾਂ ਹੋਣਾ ਨਾਮੁਮਕਿਨ ਹੈ ਜੋ ਮਰ ਗਿਆ ਉਹ ਫਿਰ ਨਹੀਂ ਜੀਉਂਦਾ ਹੋ ਸਕਦਾ । ਵੈਸੇ ਵੀ ਮੈ ਕੋਣ ਹੁੰਦਾ ਹਾਂ ਕੁਝ ਕਰਨ ਵਾਲਾ ਇਹ ਤਾਂ ਜੋ ਅਕਾਲ ਪੁਰਖ ਕਰਦਾ ਉਹ ਹੀ ਹੁੰਦਾ ਹੈ । ਨਾਮਦੇਵ ਜੀ ਦੇ ਇਹ ਵਿਚਾਰ ਗੁਰਮਤਿ ਅਨੁਸਾਰੀ ਹਨ । ਅਸੀਂ ਰੋਜ਼ ਨਿਤਨੇਮ ‘ਚ ਪੜ੍ਹਦੇ ਹਾਂ ਕਿ “ਤੂੰ ਆਦਿ ਪੁਰਖੂ ਅਪਰੰਪਰੁ ਕਰਤਾ ਜ ਿਤੁਧੁ ਜੇਵਡੁ ਅਵਰੁ ਨ ਕੋਈ ॥ ਤੂੰ ਜੁਗੁ ਜੁਗੁ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ॥ ਤੁਧੁ ਆਪੇ ਭਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੁ ਹੋਈ॥ਤੁਧੁ ਆਪੇ ਸਿ੍ਰਸਟਿ ਸਭ ਉਪਾਈ ਜੀ ਤੁਧੁ ਆਪੇ ਸਿਰਜਿ ਸਭ ਗੋਈ ॥ ਜਨੁ ਨਾਨਕੁ ਗੁਣ ਗਾਵੈ ਕਰਤੇ ਕੇ ਜੀ ਜੋ ਸਭਸੇ ਕਾ ਜਾਣੋਈ ॥ 5 ॥” (ਪੰਨਾ 11)

ਬਾਦਸਿਾਹੁ ਚੜ੍ਹ੍ਹਓਿ ਅਹੰਕਾਰਿ ॥ ਗਜ ਹਸਤੀ ਦੀਨੋ ਚਮਕਾਰਿ ॥ ੫ ॥

ਇਸ ਤੁਕ ਵਿਚ ਸੁਲਤਾਨ ਵਲੋਂ ਨਾਮਦੇਵ ਦੇ ਜਵਾਬ ਦਾ ਪ੍ਰਤੀਕਰਮ ਬਿਆਨ ਕੀਤਾ ਗਿਆ ਹੈ।ਸੁਲਤਾਨ ਨੂੰ ਇਸ ਉੱਤਰ ਦੀ ਉਮੀਦ ਬਿਲਕੁਲ ਨਹੀ ਸੀ ਅਤੇ ਉਹ ਗੁਸੇ ‘ਚ ਲਾਲ ਪੀਲਾ ਹੋ ਗਿਆ । ਹੰਕਾਰ ਨਾਲ ਆਫਰੇ ਹੋਏ ਹਾਥੀ ਦੀ ਤਰ੍ਹਾਂ ਚੰਗਾੜਨ ਲਗ ਪਿਆ । ਭਾਈ ਕਾਨ੍ਹ ਸਿੰਘ ਅਨੁਸਾਰ ਗਜ ਦਾ ਇਕ ਅਰਥ ਉਹ ਹਾਥੀ ਜੋ ਮਦ ਪੀ ਕੇ ਗਰਜਦਾ ਹੈ । ਗਜਹਸਤੀ ਦਾ ਅਰਥ ਉਹਨਾਂ “ਪੁਕਾਰ ਲਈ ਉਠਾਇਆ ਹੈ ਹਸਤ ਜਿਸ ਨੇ, ਅਜਿਹਾ ਹਾਥੀ. ਸੁੰਡ ਉਠਾਏ ਹੋਏ ਹਾਥੀ” ਕੀਤਾ ਹੈ ।13 ਜਿਸ ਤਰ੍ਹਾਂ ਭੜਕਿਆ ਹੋਇਆ ਮਸਤ ਹਾਥੀ ਸੁੰਡ ਚੁੱਕੀ ਫਿਰਦਾ ਹੈ ਉਸੇ ਤਰ੍ਹਾਂ ਸੁਲਤਾਨ ਹੰਕਾਰ ਦੇ ਨਸ਼ੇ ‘ਚ ਧੁਤ ਨਾਮਦੇਵ ਨੂੰ ਮਾਰਨ ਦੀਆਂ ਧਮਕੀਆਂ ਦੇਣ ਲਗ ਪਿਆ । ਨਾਮਦੇਵ ਦੁਆਰਾ ਬਿਆਨ ਕੀਤੀ ਇਹ ਗਲ਼ ਸੁਲਤਾਨ ਦੇ ਸੁਭਾਉ ਜਿਸ ਵਾਰੇ ਅਸੀਂ ਉਪਰ ਪੜ੍ਹ ਆਏ ਹਾਂ ਨਾਲ ਬਿਲਕੁਲ ਮਿਲਦੀ ਹੈ ।

ਰੁਦਨੁ ਕਰੈ ਨਾਮੇ ਕੀ ਮਾਇ ॥ ਛੋਡ ਿਰਾਮੁ ਕੀ ਨ ਭਜਹ ਿਖੁਦਾਇ ॥ ੬ ॥ ਨ ਹਉ ਤੇਰਾ ਪੂੰਗੜਾ ਨ ਤੂ ਮੇਰੀ ਮਾਇ ॥ ਪੰਿਡੁ ਪੜੈ ਤਉ ਹਰ ਿਗੁਨ 
ਗਾਇ ॥ ੭ ॥

ਹੁਣ ਤਕ ਨਾਮਦੇਵ ਦੀ ਗਿ੍ਰਫਤਾਰੀ ਦੀ ਖ਼ਬਰ ਜੰਗਲ ਦੀ ਅੱਗ ਵਾਂਙਰ ਫੈਲ ਗਈ ਸੀ ਅਤੇ ਲੋਕ ਇਕੱਠੇ ਹੋਣ ਲਗ ਪਏ । ਨਾਮਦੇਵ ਗਰੀਬਾਂ ਦਾ ਮਸੀਹਾ ਤਾ ਸੀ ਹੀ ਪਰ ਉਸ ਦੀ ਸ਼ੋਭਾ ਹਰ ਵਰਗ ਦੇ ਲੋਕਾਂ ਵਿੱਚ ਸੀ । ਉਸ ਦੇ ਸ਼ਰਧਾਲੂ ਉਸ ਉਤੋਂ ਜਾਨ ਵਾਰਨ ਲ਼ਈ ਵੀ ਤਿਆਰ ਸਨ । ਇਸ ਸੂਰਮੇ ਮਰਦ ਨੇ ਨਿਡਰਤਾ ਨਾਲ ਪੁਜਾਰੀ ਵਰਗ ਅੱਗੇ ਹੀ ਨਹੀ ਬਲਕਿ ਦੇਸ਼ ਦੇ ਸੁਲਤਾਨ ਅੱਗੇ ਵੀ ਲੋਕਹਿਤ ਵਿੱਚ ਬੋਲਣ ਦੀ ਜੁਰੱਤ ਕੀਤੀ ਜਿਸ ਕਰਕੇ ਲੋਕਾਂ ਨੂੰ ਉਸ ਵਿਚ ਆਪਣਾ ਮਸੀਹਾ ਦਿਸਦਾ ਸੀ । ਨਾਮਦੇਵ ਦੀ ਮਾਤਾ ਵੀ ਉਥੇ ਪੁਹੰਚੀ ਹੋਈ ਸੀ । ਮਾਂ ਲਈ ਆਪਣੇ ਧੀ ਪੁੱਤ ਦੀ ਜਿੰਦਗੀ ਆਪਣੀ ਜਾਨ ਤੋਂ ਵੀ ਪਿਆਰੀ ਹੁੰਦੀ ਹੈ । ਮੋਹ ਵਸ ਉਸ ਨੇ ਨਾਮਦੇਵ ਨੂੰ ਜਾਨ ਬਚਾਉਣ ਲਈ ਮੁਸਲਮਾਨ ਬਣ ਜਾਣ ਦੀ ਸਲਾਹ ਦਿੱਤੀ । ਨਾਮਦੇਵ ਨੇ ਆਪਣੀ ਮਾਂ ਨੂੰ ਕਿਹਾ ਕਿ ਤੇਰੀ ਇਸ ਗਲ ਤੌਂ ਤਾਂ ਇਹ ਲਗਦਾ ਜੈ ਕਿ ਤੂੰ ਮੇਰੀ ਮਾਂ ਹੀ ਨਹੀ ਏਂ । ਮੇਰੇ ਉੱਤੇ ਜਿੰਨਾਂ ਮਰਜ਼ੀ ਜ਼ੁਲਮ ਹੁੰਦਾ ਰਹੇ ਫਿਰ ਵੀ ਮੈ ਸੱਚ ਤੋਂ ਨਹੀਂ ਥਿੜਕਾਂਗਾ ਅਤੇ ਰੱਬ ਦੇ ਗੁਣ ਗਾਉਂਦਾ ਰਹਾਂਗਾ । ਇਥੇ ਇੱਕ ਗਲ ਜੋ ਉਭਰ ਕੇ ਸਾਹਮਣੇ ਆਉਦੀ ਹੈ ਉਹ ਇਹ ਹੈ ਕਿ ਸੁਲਤਾਨ ਦੇ ਰਾਜ ਵਿਚ ਗੈਰ ਮੁਸਲਮਾਨਾਂ ਨਾਲ ਵਿਤਕਰਾ ਕੀਤਾ ਜਾਂਦਾ ਸੀ । ਇੱਕ ਗਲ ਹੋਰ ਜੋ ਧਿਆਨ ਮੰਗਦੀ ਹੈ ਉਹ ਇਹ ਹੈ ਕਿ ਨਾਮਦੇਵ ਦੇ ਮਾਤਾ ਜੀ ਇਸ ਵਕਤ ਕਾਫੀ ਬਿਰਧ ਅਵਸਥਾ ਵਿਚ ਹੋਣਗੇ । ਅਗਰ ਉਹ ਵੀ ਆ ਪੁਹੰਚੇ ਸਨ ਤਾਂ ਬਾਕੀ ਲੋਕ ਤਾਂ ਬਹੁਤ ਜ਼ਿਆਦਾ ਗਿਣਤੀ ਵਿਚ ਪੁਹੰਚ ਚੁਕੇ ਹੋਣਗੇ ।

ਕਰੈ ਗਜੰਿਦੁ ਸੁੰਡ ਕੀ ਚੋਟ ॥ ਨਾਮਾ ਉਬਰੈ ਹਰ ਿਕੀ ਓਟ ॥ ੮ ॥ ਕਾਜੀ ਮੁਲਾਂ ਕਰਹ ਿਸਲਾਮੁ ॥ ਇਨ ਿਹੰਿਦੂ ਮੇਰਾ ਮਲਆਿ ਮਾਨੁ ॥ ੯ ॥

ਨਾਮਦੇਵ ਦਾ ਆਪਣੀ ਮਾਤਾ ਨੂੰ ਦਿਤਾ ਜਵਾਬ ਸੁਣ ਕੇ ਸੁਲਤਾਨ ਦਾ ਪਾਰਾ ਹੋਰ ਚੜ੍ਹ ਗਿਆ । ਉਹ ਅਹੰਕਾਰ ਵਿਚ ਇੰਨ੍ਹਾਂ ਮਦਹੋਸ਼ ਹੋ ਗਿਆ ਕਿ ਉਹ ਹਾਥੀਆਂ ਦੇ ਸੁਲਤਾਨ ਦੀ ਤਰ੍ਹਾਂ ਗਰਜਣ ਲਗ ਪਿਆ । ਗਜਿੰਦ ਦਾ ਮਤਲਬ ਹਾਥੀਆ ਦਾ ਰਾਜਾ ਹੁੰਦਾ ਹੈ ।14 ਇਥੇ ਇਹ ਸੁਲਤਾਨ ਲਈ ਵਰਤਿਆ ਗਿਆ ਹੈ ਜੋ ਅਹੰਕਾਰ ਦੇ ਨਸ਼ੇ ਵਿਚ ਮਸਤ ਹਾਥੀ ਦੀ ਤਰ੍ਹਾਂ ਗਰਜਣ ਲਗ ਪਿਆ ਸੀ।ਪਰ ਇਸ ਸਭ ਦਾ ਨਾਮਦੇਵ ਤੇ ਕੋਈ ਅਸਰ ਨਾ ਹੋਇਆ ਅਤੇ ਉਹ ਨਿਡਰ ਨਿਰਭੈ ਸਚ ਤੇ ਖੜ੍ਹਾ ਰਿਹਾ । ਕਿਉਂਕਿ ਉਸ ਨੇ ਓਟ ਵੀ ਤਾਂ ਉਸ ਸੱਚੇ ਦੀ ਲੈ ਰੱਖੀ ਸੀ । ਨਾਮਦੇਵ ਦੀ ਨਿਡਰਤਾ ਦੇਖ ਸੁਲਤਾਨ ਨੂੰ ਬਹੁਤ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ।ਕਾਜੀ ਮੁੱਲਾਂ ਉਸਦੀ ਇੱਕ ਘੁਰਕੀ ਤੋਂ ਡਰਦੇ ਉਸਨੂੰ ਸਲਾਮਾਂ ਕਰਦੇ ਫਿਰਦੇ ਸਨ ਪਰ ਨਾਮਦੇਵ ਉਸ ਅਗੇ ਬੋਲਣ ਦੀ ਜੁਰੱਤ ਦਿਖਾ ਰਿਹਾ ਸੀ । ਇਹ ਗਲ ਇਤਿਹਾਸ ਨਾਲ ਵੀ ਮੇਲ ਖਾਂਦੀ ਹੈ । ਸੁਲਤਾਨ ਦੀ ਮੁਸਲਮਾਨਾਂ ਦੀ ਧਾਰਮਿਕ ਜਮਾਤ ਨਾਲ ਬਿਲਕੁਲ ਨਹੀਂ ਸੀ ਬਣਦੀ ਅਤੇ ਇਸਨੇ ਉਹਨਾ ਨੂੰ ਖੂਬ ਡਰਾ ਧਮਕਾ ਕੇ ਰੱਖਿਆ ਹੋਇਆ ਸੀ । ਇਥੇ ਇੱਕ ਗਲ ਹੋਰ ਜੋ ਬੜੀ ਸਾਫ ਹੋ ਕੇ ਉਭਰਦੀ ਹੈ ਉਹ ਇਹ ਹੈ ਕਿ ਨਾਮਦੇਵ ਨੇ ਨਾ ਸਿਰਫ ਸੁਲਤਾਨ ਦੇ ਡਰਾਵਿਆਂ ਦਾ ਕੋਈ ਅਸਰ ਲਿਆ ਬਲਕਿ ਉਸ ਨੂੰ ਖਰੀਆਂ ਖਰੀਆਂ ਸੁਣਾਈਆਂ ਵੀ ਹੋਣਗੀਆਂ । ਇਸੇ ਕਰਕੇ ਸੁਲਤਾਨ ਕਹਿੰਦਾ ਹੈ ਕਿ ਮੇਰੀ ਇੱਜ਼ਤ ਮਿੱਟੀ ਵਿਚ ਮਿਲਾ ਦਿੱਤੀ । ਮੌਕੇ ਤੇ ਕਾਜ਼ੀ ਮੁੱਲਾਂ ਵੀ ਜਰੂਰ ਹਾਜ਼ਰ ਹੋਣਗੇ । ਜਿਸ ਤਰ੍ਹਾਂ ਗੁਰੁ ਨਾਨਕ ਸਾਹਿਬ ਨੇ ਬਾਬਰ ਨੂੰ ਜਾਬਰ ਕਿਹਾ ਸੀ ਉਸੇ ਤਰ੍ਹਾਂ ਨਾਮਦੇਵ ਨੇ ਵੀ ਸੁਲਤਾਨ ਨੂੰ ਉਸ ਦੇ ਜ਼ਾਲਮ ਹੋਣ ਦਾ ਅਹਿਸਾਸ ਕਰਾਇਆ ਹੋਏਗਾ । ਇਹ ਗਲ ਸ਼ਬਦ ਦੇ ਅਖੀਰ ਵਿਚ ਹੋਰ ਸਪਸ਼ਟ ਹੋ ਜਾਂਦੀ ਹੈ ਜਦੋ ਸਾਰੇ ਕਲੇਸ਼ ਦੇ ਮੁਕਣ ਤੇ ਨਾਮਦੇਵ ਜੀ ਸੁਲਤਾਨ ਨੂੰ ਸੰਜਮ ਵਰਤਣ ਅਤੇ ਸਚ ਦੇ ਮਾਰਗ ਤੇ ਚਲਣ ਦਾ ਉਪਦੇਸ਼ ਦਿੰਦੇ ਨੇ ।

ਬਾਦਸਿਾਹ ਬੇਨਤੀ ਸੁਨੇਹੁ ॥ ਨਾਮੇ ਸਰ ਭਰ ਿਸੋਨਾ ਲੇਹੁ ॥ ੧੦ ॥ ਮਾਲੁ ਲੇਉ ਤਉ ਦੋਜਕ ਿਪਰਉ ॥ ਦੀਨੁ ਛੋਡ ਿਦੁਨੀਆ ਕਉ ਭਰਉ ॥ ੧੧ ॥

ਜਦੋਂ ਗਲ ਵਧਦੀ ਦਿਸੀ ਤਾਂ ਨਾਮਦੇਵ ਦੇ ਕੁਝ ਸ਼ਰਧਾਲੂਆਂ ਨੇ ਸੁਲਤਾਨ ਨੂੰ ਬੇਨਤੀ ਕੀਤੀ ਕਿ ਉਹ ਨਾਮਦੇਵ ਨੂੰ ਛੱਡਣ ਬਦਲੇ ਉਹਨਾ ਤੋਂ ੳਹਦੇ ਭਾਰ ਬਰਾਬਰ ਸੋਨਾ ਲੈ ਲਵੇ।ਪਰ ਸੁਲਤਾਨ ਨੇ ਇਸ ਗਲ ਤੋਂ ਇਨਕਾਰ ਕਰ ਦਿਤਾ ਕਿਉਂਕਿ ਇਹ ਗਲ ਉਸ ਦੇ ਧਰਮ ਅਨੁਸਾਰ ਗਲਤ ਹੈ । ਇਸ ਤਰ੍ਹਾਂ ਕਰਨ ਨਾਲ ਤਾਂ ਉਹ ਨਰਕ ਵਿਚ ਜਾਵੇਗਾ । ਉਹ ਆਪਣਾ ਦੀਨ ਤਿਆਗ ਕੇ ਦੌਲਤ ਨਹੀਂ ਇਕੱਠੀ ਕਰ ਸਕਦਾ ।

ਪਾਵਹੁ ਬੇੜੀ ਹਾਥਹੁ ਤਾਲ ॥ ਨਾਮਾ ਗਾਵੈ ਗੁਨ ਗੋਪਾਲ ॥ ੧੨ ॥ ਗੰਗ ਜਮੁਨ ਜਉ ਉਲਟੀ ਬਹੈ ॥ ਤਉ ਨਾਮਾ ਹਰ ਿਕਰਤਾ ਰਹੈ ॥ ੧੩ ॥

ਨਾਮਦੇਵ ਬੇਖ਼ੌਫ ਰੱਬ ਦੇ ਗੁਣ ਗਾਇਨ ਕਰੀ ਗਿਆ । ਬੇਸ਼ਕ ਉਸ ਦੇ ਪੈਰਾਂ ਵਿਚ ਬੇੜੀਆਂ ਸਨ ਇਸ ਦਾ ਉਸ ਤੇ ਰੱਤੀ ਭਰ ਵੀ ਅਸਰ ਨਹੀਂ ਸੀ । ਗੰਗਾ ਜੁਮਨਾ ਤਾਂ ਉਲਟੇ ਪਾਸੇ ਜਾ ਸਕਦੀਆਂ ਹਨ ਪਰ ਨਾਮਦੇਵ ਆਪਣਾ ਰਸਤਾ ਨਹੀਂ ਛਡ ਸਕਦਾ । ਉਹ ਹਮੇਸ਼ਾਂ ਸੱਚ ਦੀ ਸਿਫਤ ਸਿਲਾਹ ਵਿਚ ਗਾਉਂਦਾ ਰਹੇਗਾ ।

ਸਾਤ ਘੜੀ ਜਬ ਬੀਤੀ ਸੁਣੀ ॥ ਅਜਹੁ ਨ ਆਇਓ ਤ੍ਰਭਿਵਣ ਧਣੀ ॥ ੧੪ ॥

ਇਸ ਤੁਕ ਵਿਚ ਸੁਲਤਾਨ ਵਲੋਂ ਜਾਂ ੳਸ ਦੇ ਕਿਸੇ ਅਹਿਲਕਾਰ ਵਲੋਂ ਨਾਮਦੇਵ ਨੂੰ ਮਿਹਣਾ ਮਾਰਿਆ ਗਿਆ ਹੈ ਕਿ ਸੱਤ ਘੜੀਆਂ ਬੀਤ ਚੁੱਕੀਆਂ ਹਨ ਪਰ ਹਾਲੇ ਤਕ ਤੇਰਾ “ਤਿ੍ਰਭਵਣ ਧਣੀ” ਨਹੀਂ ਬਹੁੜਿਆ।ਨਾਮਦੇਵ ਖੁਦ ਇਹ ਗਲ ਨਹੀਂ ਕਹਿ ਸਕਦੇ ਕਿਉਂਕਿ ਉਹ ਤਨੋਂ ਮਨੋਂ ਸੱਚ ਨੂੰ ਪ੍ਰਣਾਏ ਹੋਏ ਸਨ।ਉਹਨਾ ਦੇ ਮਨ ‘ਚ ਰੱਬ ਵਾਰੇ ਕਦੀ ਕੋਈ ਸ਼ੱਕ ਨਹੀਂ ਪੈਦਾ ਹੋ ਸਕਦਾ । ਔਰ ਨਾ ਹੀ ਉਹ ਮਨੁੱਖਾ ਰੂਪ ਵਿਚ ਕਿਸੇ ਰੱਬ ਦੇ ਆਉਣ ਦੀ ਉਡੀਕ ਕਰ ਰਹੇ ਸਨ।ਇਥੇ ਇੱਕ ਗਲ ਹੋਰ ਨੋਟ ਕਰਨ ਵਾਲੀ ਇਹ ਹੈ ਕਿ ਨਾਮਦੇਵ ਦੀ ਮਦਤ ਲਈ ਕੋਈ ਵਿਸ਼ਨੂੰ ਭਗਵਾਨ ਨਹੀ ਬਲਕਿ ਤਿ੍ਰਭਵਣ ਧਣੀ ਦੇ ਆਉਣ ਦੀ ਗਲ ਹੋ ਰਹੀ ਹੈ । ਨਾਮਦੇਵ ਦਾ ਤਿ੍ਰਭਵਣ ਧਣੀ ਕੋਣ ਹੈ ਇਹ ਉਹ ਆਪ ਹੀ ਦਸਦੇ ਹਨ –

ਜਾਂ ਚੈ ਘਰ ਿਗਣ ਗੰਧਰਬ ਰਖਿੀ ਬਪੁੜੇ ਢਾਢੀਆ ਗਾਵੰਤ ਆਛੈ ॥ ਸਰਬ ਸਾਸਤ੍ਰ ਬਹੁ ਰੂਪੀਆ ਅਨਗਰੂਆ ਆਖਾੜਾ ਮੰਡਲੀਕ ਬੋਲ ਬੋਲਹ ਿਕਾਛੇ ॥ ਚਉਰ ਢੂਲ ਜਾਂ ਚੈ ਹੈ ਪਵਣੁ ॥ ਚੇਰੀ ਸਕਤ ਿਜੀਤ ਿਲੇ ਭਵਣੁ ॥ ਅੰਡ ਟੂਕ ਜਾ ਚੈ ਭਸਮਤੀ ॥ ਸ+ ਐਸਾ ਰਾਜਾ ਤ੍ਰਭਿਵਣ ਪਤੀ ॥ ੩ ॥ ਜਾਂ ਚੈ ਘਰ ਿਕੂਰਮਾ ਪਾਲੁ ਸਹਸ੍ਰ ਫਨੀ ਬਾਸਕੁ ਸੇਜ ਵਾਲੂਆ ॥ ਅਠਾਰਹ ਭਾਰ ਬਨਾਸਪਤੀ ਮਾਲਣੀ ਛਨਿਵੈ ਕਰੋੜੀ ਮੇਘ ਮਾਲਾ ਪਾਣੀਹਾਰੀਆ ॥ ਨਖ ਪ੍ਰਸੇਵ ਜਾ ਚੈ ਸੁਰਸਰੀ ॥ ਸਪਤ ਸਮੁੰਦ ਜਾਂ ਚੈ ਘੜਥਲੀ ॥ ਏਤੇ ਜੀਅ ਜਾਂ ਚੈ ਵਰਤਣੀ ॥ ਸ+ ਐਸਾ ਰਾਜਾ ਤ੍ਰਭਿਵਣ ਧਣੀ ॥ ੪ ॥ ਪੰਨਾ 1292

ਪ੍ਰੋ ਸਾਹਿਬ ਸਿੰਘ ਨੇ ਇਹਨਾਂ ਤੁਕਾਂ ਦੇ ਅਰਥ ਇਸ ਤਰ੍ਹਾਂ ਕੀਤੇ ਨੇ –

ਤਿੰਨਾਂ ਭਵਨਾਂ ਦਾ ਮਾਲਕ ਪਰਮਾਤਮਾ ਇਕ ਐਸਾ ਰਾਜਾ ਹੈ, ਜਿਸ ਦੇ ਦਰ ਤੇ (ਸ਼ਿਵ ਜੀ ਦੇ) ਗਣ ਦੇਵਤਿਆਂ ਦੇ ਰਾਗੀ ਅਤੇ ਸਾਰੇ ਰਿਸ਼ੀ—ਇਹ ਵਿਚਾਰੇ ਢਾਢੀ (ਬਣ ਕੇ ਉਸ ਦੀਆਂ ਸਿਫ਼ਤਾਂ ਦੀਆਂ ਵਾਰਾਂ) ਗਾਉਂਦੇ ਹਨ । ਸਾਰੇ ਸ਼ਾਸਤ੍ਰ (ਮਾਨੋ) ਬਹੁ-ਰੂਪੀਏ ਹਨ, (ਇਹ ਜਗਤ, ਮਾਨੋ, ਉਸ ਦਾ) ਨਿੱਕਾ ਜਿਹਾ ਅਖਾੜਾ ਹੈ, (ਇਸ ਜਗਤ ਦੇ) ਰਾਜੇ ਉਸ ਦਾ ਹਾਲਾ ਭਰਨ ਵਾਲੇ ਹਨ, (ਉਸ ਦੀ ਸਿਫ਼ਤ ਦੇ) ਸੁੰਦਰ ਬੋਲ ਬੋਲਦੇ ਹਨ । ਉਹ ਪ੍ਰਭੂ ਇਕ ਐਸਾ ਰਾਜਾ ਹੈ ਕਿ ਉਸ ਦੇ ਦਰ ਤੇ ਪਵਣ ਚਉਰ ਬਰਦਾਰ ਹੈ, ਮਾਇਆ ਉਸ ਦੀ ਦਾਸੀ ਹੈ ਜਿਸ ਨੇ ਸਾਰਾ ਜਗਤ ਜਿਤ ਲਿਆ ਹੈ, ਇਹ ਧਰਤੀ ਉਸ ਦੇ ਲੰਗਰ ਵਿਚ, ਮਾਨੋ, ਚੁੱਲ੍ਹਾ ਹੈ (ਭਾਵ, ਸਾਰੀ ਧਰਤੀ ਦੇ ਜੀਆਂ ਨੂੰ ਉਹ ਆਪ ਹੀ ਰਿਜ਼ਕ ਦੇਣ ਵਾਲਾ ਹੈ) । 3 ।

ਤਿੰਨਾਂ ਭਵਨਾਂ ਦਾ ਮਾਲਕ ਉਹ ਪ੍ਰਭੂ ਇਕ ਐਸਾ ਰਾਜਾ ਹੈ ਕਿ ਵਿਸ਼ਨੂ ਦਾ ਕੱਛ-ਅਵਤਾਰ ਜਿਸ ਦੇ ਘਰ ਵਿਚ, ਮਾਨੋ, ਇਕ ਪਲੰਘ ਹੈ; ਹਜ਼ਾਰ ਫਣਾਂ ਵਾਲਾ ਸ਼ੇਸ਼ਨਾਗ ਜਿਸ ਦੀ ਸੇਜ ਦੀਆਂ ਤਣੀਆਂ (ਦਾ ਕੰਮ ਦੇਂਦਾ) ਹੈ; ਜਗਤ ਦੀ ਸਾਰੀ ਬਨਸਪਤੀ (ਉਸ ਨੂੰ ਫੁੱਲ ਭੇਟ ਕਰਨ ਵਾਲੀ) ਮਾਲਣ ਹੈ, ਛਿਆਨਵੇ ਕਰੋੜ ਬੱਦਲ ਉਸ ਦਾ ਪਾਣੀ ਭਰਨ ਵਾਲੇ (ਨੌਕਰ) ਹਨ; ਗੰਗਾ ਉਸ ਦੇ ਦਰ ਤੇ ਉਸ ਦੇ ਨਹੁੰਆਂ ਦਾ ਪਸੀਨਾ ਹੈ, ਅਤੇ ਸੱਤੇ ਸਮੁੰਦਰ ਉਸ ਦੀ ਘੜਵੰਜੀ ਹਨ, ਜਗਤ ਦੇ ਇਹ ਸਾਰੇ ਜੀਆ-ਜੰਤ ਉਸ ਦੇ ਭਾਂਡੇ ਹਨ । 4 ।

ਸੋ ਸਪਸ਼ਟ ਹੈ ਇਥੇ ਜਿਸ ਦੇ ਬਹੁੜਣ ਦੀ ਗਲ ਹੋ ਰਹੀ ਹੈ ਉਹ ਵਿਸ਼ਨੂੰ ਭਗਵਾਨ ਨਹੀ ਹੈ ।

ਪਾਖੰਤਣ ਬਾਜ ਬਜਾਇਲਾ ॥ ਗਰੁੜ ਚੜ੍ਹ੍ਹੇ ਗੋਬੰਿਦ ਆਇਲਾ ॥ ੧੫ ॥ ਅਪਨੇ ਭਗਤ ਪਰ ਿਕੀ ਪ੍ਰਤਪਿਾਲ ॥ ਗਰੁੜ ਚੜ੍ਹ੍ਹੇ ਆਏ 
ਗੋਪਾਲ ॥ ੧੬ ॥

ਇਸ ਤੁਕ ਦੇ ਅਰਥ ਅਕਸਰ ਇਹ ਕੀਤੇ ਜਾਂਦੇ ਹਨ ਕਿ ਜਦੋਂ ਨਾਮਦੇਵ ਨੇ ਇਹ ਮਿਹਣਾਂ ਮਾਰਿਅ ਗਿਆ ਜਾ ਨਾਮਦੇਵ ਨੈ ਇਹ ਗਲ ਕਹੀ ਕਿ ਸੱਤ ਘੜੀਆਂ ਬੀਤਣ ਤੋਂ ਬਾਅਦ ਵੀ ਉਸਦਾ ਰੱਬ ਨਹੀਂ ਬਹੁੜਿਆ ਤਾਂ ੳਸੇ ਵਕਤ ਗਰੁੜ ਤੇ ਚੜ੍ਹੇ ਵਿਸ਼ਨੂੰ ਜੀ ਆ ਪਧਾਰੇ ਅਤੇ ਆਪਣੇ ਭਗਤ ਦੀ ਰੱਖਿਆ ਕੀਤੀ । ਪ੍ਰੌ ਸਾਹਿਬ ਸਿੰਘ ਹੁਰਾਂ ਵੀ ਇਸੇ ਤਰ੍ਹਾਂ ਦੇ ਹੀ ਅਰਥ ਕੀਤੇ ਨੇ । ਪਰ ਇਹ ਅਰਥ ਠੀਕ ਨਹੀ ਲਗਦੇ । ਕਾਰਨ ਹੇਠ ਦਿਤੇ ਅਨੁਸਾਰ ਹਨ ।

  • ਅਸੀ ਦੇਖ ਆਏ ਹਾ ਕਿ ਇਸ ਤੁਕ ਤੋਂ ਪਹਿਲੀ ਤੁਕ ਵਿਚ ਨਾਮਦੇਵ ਦੇ ਰੱਬ ਨੂੰ ਤਿ੍ਰਭਵਣ ਧਣੀ ਕਿਹਾ ਗਿਆ ਏ ਅਤੇ ਨਾਮਦੇਵ ਆਪਣੀ ਬਾਣੀ ਵਿਚ ਵਿਸ਼ਨੂੰ ਸਮੇਤ ਸਾਰੇ ਦੇਵਤਿਆ ਨੂੰ ਆਪਣੇ ਰੱਬ (ਤਿ੍ਰਭਵਣ ਧਣੀ) ਦੇ ਦਰ ਤੇ ਬੇਠੇ ਢਾਢੀ ਕਹਿੰਦਾ ਹੈ । ਗੁਰੁ ਨਾਨਕ ਸਾਹਿਬ ਵੀ ਬਾਣੀ ਜਪੁ ਵਿਚ ਇਹੌ ਜਿਹਾ ਹੀ ਖਿਆਲ ਦਿੰਦੇ ਨੇ । ਇਹ ਸੁਆਦਲੀ ਸਾਂਝ ਵੀ ਧਿਆਨ ਵਿਚ ਰੱਖਣ ਯੋਗ ਹੈ । ਸੋ ਇੱਥੇ ਸਵਾਲ ਤਿ੍ਰਭਵਣ ਧਣੀ ਦੇ ਆਉਣ ਦਾ ਹੈ ਨ ਕਿ ਵਿਸ਼ਨੂੰ ਦੇ ਪ੍ਰਗਟ ਹੋਣ ਦਾ ।
  • ਨਾਮਦੇਵ ਨੇ ਇਥੇ ਲਫ਼ਜ਼ ਗੋਪਾਲ ਜਾਂ ਗੋਬਿੰਦ ਵਰਤਿਆ ਹੈ । ਇਹ ਲਫ਼ਜ਼ ਅਕਸਰ ਕ੍ਰਿਸ਼ਨ ਲਈ ਵਰਤੇ ਜਾਂਦੇ ਹਨ ਨ ਕਿ ਵਿਸ਼ਨੂੰ ਲਈ ।
  • ਇਹ ਕਿਹੋ ਜਿਹਾ ਰੱਬ ਹੈ ਜੋ ਮਿਹਣੇ ਸੁਣਨ ਤੋਂ ਬਾਅਦ ਹੀ ਹਰਕਤ ਵਿੱਚ ਆੳਂਦਾ ਹੈ । ਇਹ ਤਾਂ ਇੰਞ ਹੋਇਆ ਜਿਵੇਂ ਕੋਈ ਜੱਟ ਮਿਹਣਾ ਤਾਹਨਾ ਸੁਣਦਿਆਂ ਹੀ ਡਾਂਗ ਚੁੱਕੀ ਆ ਖੜੇ । ਇਹੋ ਜਿਹੇ ਰੱਬ ਨੂੰ ਨ ਤਾਂ ਗੁਰਮਤਿ ਵਿਚ ਕੋਈ ਜਗ੍ਹਾ ਹੈ ਅਤੇ ਨ ਹੀ ਨਾਮਦੇਵ ਦੀ ਬਾਣੀ ਵਿਚ ।
  • ਅਗਲੀ ਗਲ ਜੋ ਸਾਡਾ ਧਿਆਨ ਮੰਗਦੀ ਹੈ ਉਹ ਹੈ ਲਫ਼ਜ਼ “ਆਇਲਾ” । ਪ੍ਰੌ ਸਾਹਿਬ ਸਿੰਘ ਅਨੁਸਾਰ “ਆਇਲਾ” ਸ਼ਬਦ ਮਰਾਠੀ ਭਾਸ਼ਾ ਦੀ ਵਿਆਕਰਣ ਅਨੁਸਾਰ ਸ਼ਬਦ “ਆ” ਦਾ ਭੂਤ ਕਾਲ ਹੈ ।15 ਇਸ ਦਾ ਮਤਲਬ ਇਹ ਹੋਇਆ ਕੇ ਜਦੋਂ ਨਾਮਦੇਵ ਜੀ ਕਹਿੰਦੇ ਹਨ ਕਿ “ਗਰੁੜ ਚੜ੍ਹਹੇ ਗੋਬਿੰਦ ਆਇਲਾ” ਤਾਂ ਉਹ ਇਹ ਨਹੀਂ ਕਹਿ ਰਹੇ ਹਨ ਕਿ ਅਕਾਲ ਪੁਰਖ ਉਸ ਵੇਲੇ ਬਹੁੜਿਆ ਪਰ ਇਹ ਕਹਿ ਰਹੇ ਹਨ ਕਿ ਉਹ ਤਾਂ ਪਹਿਲਾਂ ਹੀ ਆ ਚੁਕਾ ਹੈ । ਅਗਰ ਅਕਾਲ ਪੁਰਖ ਜਾਂ ਤਿ੍ਰਭਵਣ ਧਣੀ ਪਹਿਲਾਂ ਤੋਂ ਹੀ ਮੌਜੂਦ ਸਨ /ਹਨ ਤਾਂ ਵਿਸ਼ਨੂੰ ਦੇ ਗਰੁੜ ਦੀ ਸਵਾਰੀ ਕਰਦਿਆਂ ਆਉਣ ਦੀ ਜਰੂਰਤ ਹੀ ਨਹੀਂ ਰਹਿੰਦੀ ।
  • ਇੱਕ ਹੋਰ ਗਲ ਜੋ ਸਾਡਾ ਧਿਆਨ ਮੰਗਦੀ ਹੈ ਉਹ ਹੈ ਨਾਮਦੇਵ ਦਾ ਇਹ ਕਹਿਣਾ ਕਿ “ਅਪਨੇ ਭਗਤ ਪਰਿ ਕੀ ਪ੍ਰਤਿਪਾਲ” । ਇਸ ਦਾ ਅਰਥ ਅਕਸਰ ਇਹ ਕੀਤਾ ਜਾਂਦਾ ਹੈ ਕਿ ਵਿਸ਼ਨੂੰ ਨੇ ਆਪਣੇ ਭਗਤ (ਨਾਮਦੇਵ) ਦੀ ਰੱਖਿਆ ਕਰ ਲਈ । ਪ੍ਰੋ ਸਾਹਿਬ ਸਿੰਘ ਹੁਰਾਂ ਵੀ ਇਹੀ ਅਰਥ ਕੀਤੇ ਨੇ । ਮਗਰ ਇਹ ਅਰਥ ਕਰਦਿਆਂ ਇਸ ਤੁਕ ਵਿਚ ਆਏ “ਪਰਿ” ਨੂੰ ਨਜ਼ਰਅੰਦਾਜ਼ ਕਰ ਦਿਤਾ ਗਿਆ ਹੈ । “ਪਰਿ” ਦੇ ਅਰਥ ਪ੍ਰੋ ਸਾਹਿਬ ਸਿੰਘ ਵੀ ਅਤੇ ਭਾਈ ਕਾਨ੍ਹ ਸਿੰਘ ਵੀ “ਉੱਪਰ” ਜਾਂ “ਉੱਤੇ” ਕਰਦੇ ਨੇ । ਜਿਸ ਤਰ੍ਹਾਂ ਦੀ ਰੱਖਿਆ ਦਾ ਇੱਥੇ ਜ਼ਿਕਰ ਹੋ ਰਿਹਾ ਹੈ ਉਹ ਕਿਸੇ ਦੇ “ਉਪਰ” ਨਹੀ ਕੀਤੀ ਜਾਦੀ ਬਲਕਿ ਕਿਸੇ “ਦੀ” ਕੀਤੀ ਜਾਂਦੀ ਹੈ । ਕਿਸੇ ਦੇ ਉਪਰ ਤਾਂ ਕਿਰਪਾ ਕੀਤੀ ਜਾਂਦੀ ਹੈ ਜਾਂ ਲਾਡ ਲੁਡਾਇਆ ਜਾਂਦਾ ਹੈ । ਸੋ ਅਗਰ ਨਾਮਦੇਵ ਦਾ ਭਾਵ ਇੱਥੇ ਸਰੀਰਕ ਤੌਰ ਤੇ ਹਾਜ਼ਰ ਹੋ ਕੇ ਇੱਕ ਅੰਗ ਰੱਖਿਅਕ, ਯੋਧੇ ਜਾਂ ਸੂਰਮੇ ਦੀ ਤਰਾਂ੍ਹ ਕੀਤੀ ਰੱਖਿਆ ਹੁੰਦਾ ਤਾਂ ਉਹ “ਪਰਿ” ਦੀ ਵਰਤੋ ਨਾ ਕਰਦੇ।ਅਸਲ ਵਿਚ “ਪਰਿ” ਲ਼ਫ਼ਜ਼ ਦੀ ਵਰਤੋਂ ਸਾਨੂੰ ਲਫ਼ਜ਼ “ਪ੍ਰਤਿਪਾਲ” ਦੇ ਸਹੀ ਅਰਥ ਸਮਝਣ ਵਿੱਚ ਬਹੁਤ ਮੱਦਦ ਕਰਦੀ ਹੈ । ਗੁਰੁ ਗਰੰਥ ਸਾਹਿਬ ਵਿਚ ਇਹ ਲਫ਼ਜ਼ ਬਹੁਤ ਵਾਰੀ ਆਇਆ ਹੈ । ਗੁਰੂ ਗਰੰਥ ਸਾਹਿਬ ਵਿਚ ਆਈਆਂ ਦੂਸਰੀਆਂ ਤੁਕਾਂ ਦੇ ਅਰਥ, ਜਿਥੇ ਲਫ਼ਜ਼ ਪ੍ਰਤਿਪਾਲ ਵਰਤਿਆ ਗਿਆ ਹੈ, ਸਾਨੂੰ ਇਹ ਸਮਝਣ ਲਈ ਸਹਾਇਤਾ ਕਰਦੇ ਨੇ ਕਿ ਅਕਾਲ ਪੁਰਖ ਕਿਵੇਂ ਪ੍ਰਤਿਪਾਲ ਕਰਦਾ ਹੈ । “ਪ੍ਰਤਿਪਾਲ” ਦੇ ਅਰਥ ਮਹਾਂ ਕੋਸ਼ ਵਿਚ ਜੋ ਦਿੱਤੇ ਹਨ ਉਹ ਇਸ ਤਰਾਂ ਨੇ – ਪਾਲਣ ਪੋਖਣ ਕਰਤਾ, ਰੱਖਿਆ ਕਰਨ ਵਾਲਾ, ਰਾਜਾ, ਕਰਤਾਰ।ਗੁਰੁ ਗਰੰਥ ਸਾਹਿਬ ਤੌ ਸਾਨੂੰ ਇਹ ਸਮਝ ਪੈਂਦੀ ਹੈ ਕਿ:
    • ਸਾਡੇ ਸਭ ਦੀ ਪ੍ਰਤਿਪਾਲਣਾ ਜਾਂ ਪਾਲਣ ਪੋਖਣ ਅਕਾਲ ਪੁਰਖ ਕਰਦਾ ਹੈ । ਅਕਾਲ ਪੁਰਖ ਨੂੰ “ਜਗਤ ਪਿਤਾ ਪ੍ਰਤਿਪਾਲ” (ਪੰਨਾ 30) ਅਤੇ “ਕਰੁਣਾਪਤੇ ਪਿਤਾ ਪ੍ਰਤਿਪਾਲ” (ਪੰਨਾ 811) ਆਖਿਆ ਗਿਆ ਹੈ । ਸਿਰਫ ਔਰ ਸਿਰਫ ਉਹ ਹੀ ਕਰਤਾ ਹੈ ਅਤੇ ਸਾਡੇ ਸਭ ਦੀ ਸੰਭਾਲ ਕਰਦਾ ਹੈ “ਕਰਣ ਕਰਾਵਣਹਾਰ ਦਇਆਲ ॥ ਜੀਅ ਜੰਤ ਸਗਲੇ ਪ੍ਰਤਿਪਾਲ ॥” (ਪੰਨਾ 184) । ਉਹ “ਆਪੇ ਦਾਤਾ ਆਪਿ ਪ੍ਰਤਿਪਾਲ ॥” (ਪੰਨਾ 200) ਹੈ । ਇਸ ਲਈ ਸਾਨੂੰ ਆਪਣਾ ਮਨ ਤਨ ਉਸ ਨੂੰ ਅਰਪਣ ਦੀ ਸਿਖਿਆ ਹੈ “ਮਨੁ ਤਨੁ ਅਰਪਿ ਰਾਖਉ ਹਰਿ ਆਗੈ ਸਰਬ ਜੀਅ ਕਾ ਹੈ ਪ੍ਰਤਿਪਾਲ” (ਪੰਨਾ 824)
    • ਅਕਾਲ ਪੁਰਖ ਨੂੰ ਸਾਡੇ ਸਭ ਦੀ ਚਿੰਤਾ ਹੈ ਇਸ ਲਈ ਸਾਡੀ ਪ੍ਰਤਿਪਾਲਣਾ ਕਰਦਾ ਹੈ । ਹੋਰ ਕੋਈ ਭਾਂਵੇ ਉਹ ਸਲਤਨਤ ਦਾ ਮਾਲਕ ਹੀ ਕਿਉਂ ਨ ਹੋਵੇ ਚਾਹੁਣ ਤੇ ਵੀ ਕੁਝ ਨਹੀ ਕਰ ਸਕਦਾ । “ਟੂਟੀ ਗਾਢਨਹਾਰ ਗੋੁਪਾਲ ॥ ਸਰਬ ਜੀਆ ਆਪੇ ਪ੍ਰਤਿਪਾਲ॥ਸਗਲ ਕੀ ਚਿੰਤਾ ਜਿਸ ਮਨ ਮਾਹਿ ॥ ਤਿਸ ਤੇ ਬਿਰਥਾ ਕੋਈ ਨਾਹਿ ॥ ਰੇ ਮਨ ਮੇਰੇ ਸਦਾ ਹਰਿ ਜਾਪ ॥ ਅਭਿਨਾਸੀ ਪ੍ਰਭ ਆਪੇ ਆਪਿ ॥ ਆਪਨ ਕੀਆ ਕਛੂ ਨ ਹੋਇ ॥ ਜੇ ਸਉ ਪ੍ਰਾਨੀ ਲੋਚੈ ਕੋਇ ॥ ਤਿਸ ਬਿਨੁ ਨਾਹੀ ਤੇਰੈ ਕਿਛੁ ਕਾਮ ॥ ਗਤਿ ਨਾਨਕ ਜਪਿ ਹਰਿ ਏਕੈ ਨਾਮ ॥”
      (ਪੰਨਾ 282) ।
    • ਅਕਾਲ ਪੁਰਖ ਅੰਦਰ ਬਾਹਰ ਹਰ ਸਰੀਰ ਵਿਚ ਤੇ ਹਰ ਜਗ੍ਹਾ ਮੌਜ਼ੂਦ ਹੈ । ਉਹ ਸਾਰੀ ਕਾਇਨਾਤ ਦੀ ਪ੍ਰਤਿਪਾਲਣਾ ਕਰਦਾ ਹੈ । “ਸੋ ਅੰਤਿਰ ਸੋ ਬਾਹਿਰ ਅਨੰਤ ॥ ਘਟਿ ਘਟਿ ਬਿਆਪਿ ਰਹਿਆ ਭਗਵੰਤ ॥ ਧਰਿਨ ਮਹਿ ਆਕਾਸ ਪਇਆਲ ॥ ਸਰਬ ਲੋਕ ਪੂਰਨ ਪ੍ਰਤਿਪਾਲ ॥” ਪੰਨਾ 293
    • ਅਕਾਲ ਪੁਰਖ ਬੇਸ਼ੱਕ ਅੰਦਰ ਬਾਹਰ ਸਭ ਜਗ੍ਹਾ ਹਾਜ਼ਰ ਹੈ ਪਰ ਉਹ ਸਾਡੀ ਪ੍ਰਤਿਪਾਲਣਾ ਸਾਡੇ ਅੰਦਰੋ ਕਰਦਾ ਹੈ । “ਪਾਰਬ੍ਰਹਮੁ ਕਰੇ ਪ੍ਰਤਿਪਾਲਾ ॥ ਸਦ ਜੀਅ ਸੰਗਿ ਰਖਵਾਲਾ ॥” ਪੰਨਾ 623
    • ਅਕਾਲ ਪੁਰਖ ਸਾਡੇ ਮਨ ਦੀ ਮੈਲ ਧੋ ਕੇ, ਮਨ ਦੇ ਸਾਰੇ ਡਰ ਭੈ ਦੂਰ ਕਰਕੇ ਸਾਡੀ ਪ੍ਰਤਿਪਾਲਣਾ ਕਰਦਾ ਹੈ । “ਜਨਮ ਮਰਣ ਕਾ ਭਉ ਗਇਆ ਭਾਉ ਭਗਤਿ ਗੋਪਾਲ ॥ ਸਾਧੂ ਸੰਗਤਿ ਨਿਰਮਲਾ ਆਪਿ ਕਰੇ ਪ੍ਰਤਿਪਾਲ ॥ ਜਨਮ ਮਰਣ ਕੀ ਮਲ ਕਟੀਐ ਗੁਰ ਦਰਸਨੁ ਦੇਖਿ ਨਿਹਾਲ ॥” ਪੰਨਾ 45 । ਇਥੇ ਇਹ ਯਾਦ ਰੱਖਣ ਵਾਲੀ ਗਲ ਹੈ ਕਿ ਸੁਲਤਾਨ ਵੀ ਨਾਮਦੇਵ ਨੂੰ ਮਰਣ ਦਾ ਭੈ ਦੇ ਰਿਹਾ ਸੀ । ਨਾਮਦੇਵ ਜੀ ਉਸ ਨੂੰ ਕਹਿ ਰਹੇ ਹਨ ਕਿ ਮੇਰਾ ਇਹ ਭੈ ਤਾਂ ਸਤਿਗੁਰ ਨੇ ਪਹਿਲਾਂ ਹੀ ਦੂਰ ਕਰ ਦਿਤਾ ਹੈ । ਗੁਰ ਫੁਰਮਾਨ ਹੈ “ਸਤਿਗੁਰੁ ਸਿਖ ਕੀ ਕਰੈ ਪ੍ਰਤਿਪਾਲ ॥ ਸੇਵਕ ਕਤੁ ਗੁਰੁ ਸਦਾ ਦਇਆਲ ॥ ਸਿਖ ਕੀ ਗੁਰੁ ਦੁਰਮਤਿ ਮਲੁ ਹਰੇ ॥ ਗੁਰ ਬਚਨੀ ਹਰਿ ਨਾਮੁ ਉਚਰੈ ॥ ਸਤਿਗੁਰੁ ਸਿਖ ਕੇ ਬੰਧਨ ਕਾਟੈ ॥ ਗੁਰ ਕਾ ਸਿਖ ਬਿਕਾਰ ਤੇ ਹਾਟੈ ॥ ਸਤਿਗੁਰ ਸਿਖ ਕਉ ਨਾਮ ਧਨ ਦੇਇ ॥ ਗੁਰ ਕਾ ਸਿਖ ਵਡਭਾਗੀ
      ਹੇ ॥ ਸਤਿਗੁਰੁ ਸਿਖ ਕਾ ਹਲਤੁ ਪਲਤੁ ਸਵਾਰੈ ॥ ਨਾਨਕ ਸਤਿਗੁਰੁ ਸਿਖ ਕਉ ਜੀਅ ਨਾਲ ਸਮਾਰੇ ॥” ਪੰਨਾ 286
    • ਅਕਾਲ ਪੁਰਖ ਸਾਡੇ ਸਭ ਦੀ ਰਖਿਆ ਉਸੇ ਤਰ੍ਹਾਂ ਕਰਦਾ ਹੈ ਜਿਵੇਂ ਇਕ ਮਾਂ ਆਪਣੇ ਬੱਚੇ ੳੱਪਰ ਲਾਡ ਲੁਡਾ ਕੇ ੳਸ ਦਾ ਖਿਆਲ ਰੱਖਦੀ ਹੈ, ਉਸ ਦਾ ਪਾਲਣ ਪੋਸ਼ਣ ਕਰਦੀ ਹੈ । “ਪ੍ਰਭ ਕੋ ਭਗਤਿ ਵਛਲੂ ਬਿਰਦਾਇਓ ॥ ਕਰੇ ਪ੍ਰਤਿਪਾਲ ਬਾਰਿਕ ਕੀ ਨਿਆਈ ਜਨ ਕਉ ਲਾਡ ਲੁਡਾਇਓ ॥” ਪੰਨਾ 498 । ਇਸੇ ਕਰਕੇ ਅਰਦਾਸ ਕੀਤੀ ਗਈ ਹੈ ਕਿ “ਹਮ ਬਾਰਿਕ ਗੁਰ ਅਗਮ ਗੁਸਾਈਂ ਗੁਰ ਕਰਿ ਕਿਰਪਾ ਪ੍ਰਤਿਪਾਲ ॥” ਪੰਨਾ 1335


ਉੱਪਰ ਦਿਤੀ ਸਾਰੀ ਵਿਚਾਰ ਦਾ ਤੱਤ ਇਹ ਹੈ ਕਿ ਨਾਮਦੇਵ ਦੀ ਰੱਖਿਆ ਕਰਨ ਲਈ ਵਿਸ਼ਨੂੰ ਭਗਵਾਨ ਜੀ ਗੁਰੜ ਦੀ ਅਸਵਾਰੀ ਕਰਦੇ ਨਹੀ ਆਏ । ਕਿੳਂਕਿ ਗੁਰਮਤਿ ਜਿਸ ਨੂੰ ਪ੍ਰਤਿਪਾਲਣਾ ਕਹਿਂਦੀ ਹੈ ਉਹ ਸਰੀਰਕ ਰੂਪ ਵਿਚ ਆ ਕੇ ਨਹੀ ਕੀਤੀ ਜਾਂਦੀ । ਫਿਰ ਇਸ ਤੁਕ ਦਾ ਅਰਥ ਕੀ ਹੋਇਆ । ਜਦੋ ਵਿਸ਼ਨੂੰ ਦੇ ਆਉਣ ਦੀ ਗਲ ਰੱਦ ਹੋ ਜਾਂਦੀ ਹੈ ਤਾਂ ਫਿਰ ਗਰੁੜ ਦੇ ਵੀ ਅਰਥ ਵਿਸ਼ਨੂੰ ਦੀ ਅਸਵਾਰੀ ਵਾਲਾ ਪੰਛੀ ਨਹੀ ਰਹਿੰਦੇ । ਗਰੁੜ ਦਾ ਇਕ ਅਰਥ ਜ਼ਹਿਰ ਉਤਾਰਨ ਵਾਲੀ ਦਵਾ ਵੀ ਹੈ । ਗੁਰੂ ਗਰੰਥ ਸਾਹਿਬ ਵਿਚ ਇਸ ਨੂੰ ਇਸ ਅਰਥ ਵਿਚ ਕਈ ਜਗ੍ਹਾ ਵਰਤਿਆ ਗਿਆ ਹੈ:

  1. ਹਰਿ ਪ੍ਰਭ ਆਨਿ ਮਿਲਾਵਹੁ ਗੁਰੁ ਸਾਧੂ ਘਸਿ ਗਰੁੜੁ ਸ਼ਬਦ ਮੁਖਿ ਲੀਠਾ ॥ ਪੰਨਾ 171
  2. ਬਿਖੁ ਕਾ ਮਾਰਣੁ ਹਰਿ ਨਾਮੁ ਹੈ ਗੁਰ ਗਰੁੁੜ ਸਬਦੁ ਮੁਖਿ ਪਾਇ ॥ ਪੰਨਾ 1415
  3. ਗਰੁੜੁ ਸਬਦੁ ਮੁਖਿ ਪਾਇਆ ਹਉਮੈ ਬਿਖੁ ਹਰਿ ਮਾਰੀ ॥ ਪੰਨਾ 1260
  4. ਬਿਸੀਅਰ ਬਿਸੂ ਭਰੇ ਹੈ ਪੂਰਨ ਗੁਰੁ ਗਰੁੜ ਸਬਦੁ ਮੁਖਿ ਪਾਵੈਗੋ ॥ ਪੰਨਾ 1310

ਉੱਪਰ ਦਿਤੇ ਪ੍ਰਮਾਣਾਂ ਵਿਚ ਗਰੁੜ ਸ਼ਬਦ ਨੂੰ ਹਉਮੇ ਜਾਂ ਦੁਰਮਤਿ ਦੇ ਜ਼ਹਿਰ ਨੂੰ ਦੂਰ ਕਰਨ ਦੀ ਦਵਾਈ ਲਈ ਵਰਤਿਆ ਗਿਆ ਹੈ । ਇਹ ਅਰਥ ਇਸ ਤੁਕ ਵਿਚ ਬਿਲਕੁਲ ਢੁਕਵੇਂ ਬੈਠਦੇ ਨੇ।ਨਾਮਦੇਵ ਨੂੰ ਜਦੋਂ ਇਹ ਮਿਹਣਾ ਮਾਰਿਆ ਗਿਆ ਕਿ ਸੱਤ ਘੜੀਆਂ ਦੇ ਬੀਤ ਜਾਣ ਤੋਂ ਬਾਅਦ ਵੀ ਤੇਰਾ “ਤਿ੍ਰਭਵਣ ਧਣੀ” ਤੇਰੀ ਮਦਦ ਲਈ ਨਹੀਂ ਪਹੁੰਚਿਆ । ਤਾਂ ਉਹ ਆਪਣੇ ਜਵਾਬ ਵਿਚ ਦੱਸਦੇ ਹਨ ਕਿ ਮੇਰਾ “ਤਿ੍ਰਭਵਣ ਧਣੀ” ਤਾਂ ਪਹਿਲਾਂ ਹੀ ਮੌਜ਼ੂਦ ਹੈ ਉਸ ਨੂੰ ਸਰੀਰਕ ਰੂਪ ਵਿਚ ਆਉਣ ਦੀ ਕੋਈ ਜ਼ਰੂਰਤ ਨਹੀਂ।ਮੇਰਾ “ਤਿ੍ਰਭਵਣ ਧਣੀ” ਤਾਂ “ਏਕ ਅਨੇਕ ਬਿਆਪਕ ਪੂਰਕ ਜਤ ਦੇਖਉ ਤਤ ਸੋਈ ॥” ਹੈ।ਉਹ “ਆਕੁਲੁ” ਹੈ ਸਾਰੇ ਪਾਸੇ ਮੋਜ਼ੂਦ ਹੈ । ਜਦੋਂ ਦੇ ਗਿਆਨ ਰੂਪੀ ਗਰੁੜ ਨੇ ਮੇਰੇ ਮਨ ਚੋਂ ਹੳਮੇ ਦੀ ਜ਼ਹਿਰ ਮਾਰ ਦਿਤੀ ਮੈਨੂੰ ਉਦੌ ਦੀ ਸੋਝੀ ਹੋ ਗਈ ਹੈ ਕਿ “ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਇ ॥” । ਗਿਆਨ ਦੇ ਗਰੁੜ ਨੇ ਮੇਰੇ ਮਨ ਦੀ ਹਉਮੇ ਰੂਪੀ ਬਿਖ ਮਾਰ ਦਿਤੀ ਅਤੇ ਮੇਰੇ ਅੰਦਰੋਂ ਦੁਰਮਤ ਦੀ ਮੈਲ ਧੋਤੀ ਗਈ । ਹੁਣ ਮੈਨੂੰ ਕਿਸੇ ਕਿਸਮ ਦਾ ਡਰ ਭੈ ਨਹੀ ਰਿਹਾ ਕਿੳਕਿ ਮੈਨੂੰ ਮੇਰਾ ਗੋਬਿੰਦ ਹਰ ਵਕਤ ਹਰ ਪਾਸੇ ਨਜ਼ਰ ਆਉਂਦਾ ਹੈ ਅਤੇ ਹਰ ਪਾਸਿਓਂ ਉਸ ਦੀ ਅਵਾਜ ਸੁਣਾਈ ਦਿੰਦੀ ਹੈ । ਉਸ ਨੇ ਆਪਣੇ ਭਗਤ ਉਪਰ ਕਿਰਪਾ ਕੀਤੀ ਅਤੇ ਮੇਰੇ ਮਨ ਦੀ ਮੈਲ ਦੂਰ ਕਰ ਮੇਰਾ ਪਾਲਣ ਪੋਖਣ ਕੀਤਾ । ਮੇਰੇ ਗੋਬਿੰਦ ਨੇ ਮੇਰੀ ਇਹ ਰੱਖਿਆ ਕੀਤੀ ਹੈ ਕਿ ਹੁਣ ਮੈ ਮਾਇਆ ਦੇ ਮੋਹ ਮੁਕਤ ਹੋ ਕਿਸੇ ਦੇ ਡਰ ਭੈ ਬਿਨਾ ਸੱਚ ਬੋਲਦਾ ਹਾਂ ।

ਕਹਹ ਿਤ ਧਰਣ ਿਇਕੋਡੀ ਕਰਉ ॥ ਕਹਹ ਿਤ ਲੇ ਕਰ ਿਊਪਰ ਿਧਰਉ ॥੧੭॥ ਕਹਹ ਿਤ ਮੁਈ ਗਊ ਦੇਉ ਜੀਆਇ ॥ ਸਭੁ ਕੋਈ ਦੇਖੈ ਪਤੀਆਇ ॥ ੧੮ ॥

ਇਹਨਾਂ ਤੁਕਾਂ ਦੇ ਅਰਥ ਕਰਦਿਆਂ ਅਕਸਰ ਇਹ ਰੱਬ ਵਲੋਂ ਨਾਮਦੇਵ ਨੂੰ ਮੁਖਾਤਿਬ ਹੋ ਕੇ ਕਹੀਆਂ ਦੱਸੀਆਂ ਜਾਂਦੀਆਂ ਹਨ।ਪ੍ਰੋ ਸਾਹਿਬ ਸਿੰਘ ਨੇ ਵੀ ਇਸੇ ਤਰ੍ਹਾਂ ਕੀਤਾ ਹੈ । ਪਰ ਜਰਾ ਗੌਰ ਕਰਕੇ ਦੇਖੋ ਕਿ ਕੀ ਗੁਰਮਤਿ ਦਾ ਰੱਬ ਇਹੋ ਜਿਹੀ ਗਲ ਕਰ ਸਕਦਾ ਹੈ । ਨਾਮਦੇਵ ਦਾ ਝਗੜਾ ਤਾਂ ਸੁਲਤਾਨ ਨਾਲ
ਸੀ । ਅਗਰ ਨਾਮਦੇਵ ਦੇ ਕਹਿਣ ਤੇ ਧਰਤੀ ਨੂੰ ਮੂਧਾ ਮਾਰ ਦਿਤਾ ਜਾਂਦਾ ਤਾ ਬਾਕੀ ਜੀਵ ਜੰਤੂ ਤਾਂ ਅਕਾਰਣ ਹੀ ਮਾਰੇ ਜਾਂਦੇ । ਕੀ ਰੱਬ ਜੀ ਇਹੋ ਜਿਹਾ ਕਦਮ ਚੁਕ ਸਕਦੇ ਨੇ ? ਜਿਸ ਰੱਬ ਨੂੰ ਨਾਮਦੇਵ ਜੀ “ਏਕ ਅਨੇਕ ਬਿਆਪਕ ਪੂਰਕ ਜਤ ਦੇਖਉ ਤਤ ਸੋਈ ॥” ਅਤੇ “ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਇ ॥” ਆਖਦੇ ਨੇ ਉਹ ਤਾਂ ਇੰਞ ਨਹੀ ਕਰ ਸਕਦਾ । ਫਿਰ ਇਹ ਬਿਆਨ ਕਿਸ ਦਾ ਹੈ ? ਇਹ ਬਿਆਨ ਉਥੇ ਇਕੱਠੇ ਹੋਏ ਲੋਕਾ ਦਾ ਹੈ । ਅਸੀਂ ਪਹਿਲਾਂ ਪੜ੍ਹ ਚੁਕੇ ਹਾਂ ਕਿ ਲੋਕਾਂ ਨੇ ਨਾਮਦੇਵ ਨੂੰ ਛਡਾਉਣ ਲਈ ੳਸ ਦੇ ਭਾਰ ਤੁਲ ਸੋਨਾ ਦੇਣ ਦੀ ਪੇਸ਼ਕਸ਼ ਕੀਤੀ ਜੋ ਸੁਲਤਾਨ ਨੇ ਠੁਕਰਾ ਦਿਤੀ ਸੀ । ਨਾਮਦੇਵ ਨੇ ਹੁਣ ਤਕ ਪੂਰੀ ਨਿਡਰਤਾਂ ਨਾਲ ਸੁਲਤਾਨ ਦੀ ਹਰ ਗਲ ਦਾ ਜਵਾਬ ਦਿਤਾ ਅਤੇ ੳਸੁ ਦੇ ਕਿਸੇ ਕਿਸਮ ਦੇ ਡਰਾਵੇ ਦਾ ਪ੍ਰਭਾਵ ਲੈ ਉਹ ਆਪਣੇ ਸੱਚ ਤੋਂ ਨਹੀ ਥਿੜਕੇ । ਜਦੌ ਕੋਈ ਵੀ ਲੀਡਰਸ਼ਿਪ ਇਹੋ ਜਿਹਾ ਪੈਂਤੜਾ ਅਪਣਾਉਂਦੀ ਹੈ ਤਾ ਆਮ ਲੋਕਾਂ ਦਾ ਮਨੋਬਲ ਬਹੁਤ ਵਧ ਜਾਂਦਾ ਹੈ । ਜਿਵੇਂ ਅਸੀਂ ਕੁਝ ਸਾਲ ਪਹਿਲਾਂ ਦੇਖਿਆ ਕਿ ਜਦੋਂ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਦਿ੍ਰੜਤਾ ਨਾਲ ਕਿਹਾ ਕਿ ਉਹ ਸਰਕਾਰ ਅਗੇ ਨਹੀਂ ਝੁਕੇਗਾ ਤਾਂ ਲੋਕ ਉਸ ਦੀ ਹਮਾਇਤ ਵਿਚ ਝੰਡੇ ਚੁੱਕੀ ਸੜਕਾਂ ਤੇ ਆ ਗਏ ਸਨ । ਇਹੀ ਗਲ ਇਥੇ ਹੋਈ । ਨਾਮਦੇਵ ਦੱਬੇ ਕੁਚਲੇ ਲੋਕਾਂ ਦੀ ਨੁਮਾਇੰਦਗੀ ਕਰ ਰਿਹਾ ਸੀ ਜੋ ਉਸ ਦੇ ਸਮਰਥਨ ਵਿਚ ਆ ਪਹੁੰਚੇ ਸਨ । ਨਾਮਦੇਵ ਦੀ ਨਿਡਰਤਾ ਲੋਕਾਂ ਵਿਚ ਵੀ ਫੇਲ ਗਈ । ਲੋਕਾਂ ਦਾ ਹੌਸਲਾ ਵਧ ਗਿਆ ਅਤੇ ਉਹਨਾਂ ਨਾਮਦੇਵ ਨੂੰ ਕਿਹਾ ਕਿ ਅਗਰ ਉਹ ਇਸ਼ਾਰਾ ਕਰਨ ਤਾਂ ਉਹ ਬਗਾਵਤ ਕਰਨ ਲਈ ਤਿਆਰ ਹਨ । ਅਗਰ ਨਾਮਦੇਵ ਚਾਹੁਣ ਤਾਂ ਹੇਠਲੀ ਉਤੇ ਕਰ ਦੇਣਗੇ । ਧਰਤੀ ਨੂੰ ਹਿਲਾ ਕੇ ਰਖ ਦੇਣਗੇ । ਸੁਲਤਾਨ ਮਰੀ ਹੋਈ ਗਾਂ ਨੂੰ ਜਿਵਾਉਣ ਲਈ ਆਖ ਰਿਹਾ ਹੈ । ਇਸ ਸੁਲਤਾਨ ਨੇ ਸਾਨੂੰ ਵੀ ਮਰੀ ਹੋਈ ਗਾਂ ਹੀ ਸਮਝ ਰੱਖਿਆ ਹੈ ਅਸੀ ਇਸ ਨੂੰ ਦਸ ਦੇਨੇ ਹਾਂ ਕਿ ਮਰੀ ਹੋਈ ਗਾਂ ਹੁਣ ਜੀਂਉਂਦੀ ਹੋ ਗਈ ਹੈ । ਫਿਰ ਸਭ ਨੂੰ ਇਸ ਗਲ ਦਾ ਯਕੀਨ ਹੋ ਜਾਏਗਾ ।

ਨਾਮਾ ਪ੍ਰਣਵੈ ਸੇਲ ਮਸੇਲ ॥ ਗਊ ਦੁਹਾਈ ਬਛਰਾ ਮੇਲਿ ॥ ੧੯ ॥ ਦੂਧਹ ਿਦੁਹ ਿਜਬ ਮਟੁਕੀ ਭਰੀ ॥ ਲੇ ਬਾਦਸਿਾਹ ਕੇ ਆਗੇ ਧਰੀ ॥ ੨੦ ॥

ਅਸੀ ਦੇਖ ਚੁਕੇ ਹਾਂ ਕਿ ਨਾਮਦੇਵ ਦੇ ਸ਼ਰਧਾਲੂ ਕਾਫੀ ਗਿਣਤੀ ਵਿਚ ਜਮ੍ਹਾਂ ਹੋ ਗਏ ਸਨ ਅਤੇ ਵਾਪਰ ਰਹੇ ਘਟਨਾਕ੍ਰਮ ਕਾਰਣ ਕਾਫੀ ਉਤੇਜਿਤ ਸਨ । ਉਹਨਾ ਨਾਮਦੇਵ ਨੂੰ ਛੱਡਣ ਦੇ ਇਵਜ਼ ਵਜੋਂ ਸੋਨਾ ਦੇਣ ਦੀ ਵੀ ਪੇਸ਼ਕਸ਼ ਕੀਤੀ ਜੋ ਠੁਕਰਾ ਦਿਤੀ ਗਈ । ਇਸੇ ਦੇ ਨਾਲ ਹੀ ਉਹਨਾਂ ਇਹ ਵੀ ਦੇਖਿਆ ਕਿਵੇਂ ਨਾਮਦੇਵ ਜੀ ਸੁਲਤਾਨ ਦਾ ਕੋਈ ਵੀ ਡਰ ਭੈ ਨਾ ਮੰਨਦੇ ਹੋਏ ਅਡੋਲ ਆਪਣੀ ਗੱਲ ਤੇ ਖੜੇ ਹਨ । ਇਹਨਾਂ ਤੁਕਾਂ ਵਿਚ ਨਾਮਦੇਵ ਜੀ ਸੁਚੱਜੀ ਲੀਡਰਸ਼ਿਪ ਦਾ ਸਬੂਤ ਦੇਂਦੇ ਨੇ । ਸੁਚੱਜੀ ਲੀਡਰਸ਼ਿਪ ਮਸਲੇ ਹਲ ਕਰ ਦਿੰਦੀ ਹੈ ਅਤੇ ਕੁਚੱਜੀ ਲੀਡਰਸ਼ਿਪ ਮਸਲੇ ਸਹੇੜ ਲੈਂਦੀ ਹੈ । ਇਸ ਗਲ ਦਾ ਸਿਖਾਂ ਨੂੰ ਸਭ ਤੋਂ ਵਧ ਤਜ਼ੁਰਬਾ ਹੈ । ਨਾਮਦੇਵ ਲੋਕਾਂ ਨੂੰ ਬੇਨਤੀ ਕਰਦੇ ਸਮਝਾਉਂਦੇ ਨੇ ਕਿ ਬਗਾਵਤ ਕਰਨ ਦੀ ਵਜਾਏ ਅਸੀ ਬਿਬੇਕ ਬੁਧ ਤੋ ਕੰਮ ਲੈਣਾ ਹੈ । ਜਿਸ ਦੀ ਅਸੀਂ ਸੁਲਤਾਨ ਤੌਂ ਉਮੀਦ ਰਖਦੇ ਹਾਂ ਉਹ ਗੁਣ ਅਸੀਂ ਆਪਣੇ ਵਿਚ ਵੀ ਪ੍ਰਗਟ ਕਰਨੇ ਨੇ । ਨਾਮਦੇਵ ਜੀ ਇਥੇ ਲਫ਼ਜ਼ “ਸੇਲ” ਵਰਤ ਰਹੇ ਹਨ । ਕਬੀਰ ਸਾਹਿਬ ਨੇ ਵੀ ਇਹ ਲਫ਼ਜ਼ ਵਰਤਿਆ ਹੈ । “ਕਬੀਰ ਚੋਟ ਸੁਹੇਲੀ ਸੇਲ ਕੀ ਲਾਗਤ ਲੇਇ ਉਸਾਸ ॥ ਚੋਟ ਸਹਾਰੈ ਸ਼ਬਦ ਕੀ ਤਾਸੁ ਗੁਰੁ ਮੈ ਦਾਸ ॥ 183 ॥” ਪੰਨਾ 1374 । ਪ੍ਰੋ ਸਾਹਿਬ ਸਿੰਘ ਹੁਰਾਂ ਇਥੇ “ਸੇਲ” ਦੇ ਅਰਥ ਗੁਰ ਸ਼ਬਦ ਰੂਪੀ ਨੇਜ਼ਾ ਕੀਤੇ ਨੇ । ਇਹ ਅਰਥ ਇਥੇ ਵੀ ਢੁਕਦੇ ਨੇ । ਨਾਮਦੇਵ ਜੀ ਲੋਕਾਂ ਨੂੰ ਗੁਰੁ ਗਿਆਨ ਦੇ ਹਥਿਆਰ ਨਾਲ ਲੜਨ ਦੀ ਬੇਨਤੀ ਕਰਦੇ ਨੇ । ਨਾਮਦੇਵ ਜੀ ਇਹ ਗਲ ਭਲੀ ਭਾਂਤ ਸਮਝ ਚੁਕੇ ਸਨ ਕਿ ਅਸਲੀ ਮੁੱਦਾ ਕੀ ਹੈ।ਸੁਲਤਾਨ ਨੇ ਉਸ ਨੂੰ ਸਿਰਫ ਕਰਾਮਾਤ ਦੇਖਣ ਦੇ ਸ਼ੌਕ ਲਈ ਲਈ ਨਹੀ ਸੀ ਗਿ੍ਰਫਤਾਰ ਕੀਤਾ ਬਲਕਿ ਉਹਨਾਂ ਦੀ ਗਿ੍ਰਫਤਾਰੀ ਪਿੱਛੇ ਉਹ ਲੋਕ ਸਨ ਜਿਨ੍ਹਾ ਨੂੰ ਉਹਨਾ ਦੇ ਪ੍ਰਚਾਰ ਨਾਲ ਆਪਣੀ ਸਦੀਆ ਪੁਰਾਣੀ ਸਰਦਾਰੀ ਖੁਸਦੀ ਅਤੇ ਲੱੁਟ ਦਾ ਰਾਹ ਬੰਦ ਹੁੰਦਾ ਦਿਸ ਰਿਹਾ ਸੀ । ਇਸ ਹਕੀਕਤ ਵਲ ਨਾਮਦੇਵ ਜੀ ਸ਼ਬਦ ਦੇ ਅਖੀਰ ਵਿਚ ਇਸ਼ਾਰਾ ਵੀ ਕਰਦੇ ਨੇ । ਇਹਨਾਂ ਲੋਕਾ ਦੀ ਇਹ ਬਹੁਤ ਹੀ ਗਹਿਰੀ ਸਿਆਸੀ ਚਾਲ ਸੀ । ਅਗਰ ਲੋਕ ਭੜਕਾਹਿਟ ਵਿੱਚ ਆ ਕੇ ਹਿੰਸਾ ਉਪਰ ਉਤਾਰੂ ਹੋ ਜਾਂਦੇ ਨੇ ਤਾਂ ਲੋਕਾ ਦਾ ਬੇਹੱਦ ਨੁਕਸਾਨ ਹੋ ਸਕਦਾ ਸੀ । ਸੁਲਤਾਨ ਦੇ ਝੁਕਣ ਦੀ ਕੋਈ ਸੰਭਾਵਨਾ ਨਹੀ ਸੀ ਬੇਸ਼ੱਕ ੳਸਦਾ ਨੁਕਸਾਨ ਹੀ ਕਿਉਂ ਨ ਹੁੰਦਾ । ਜਾਂ ਫਿਰ ਨਾਮਦੇਵ ਜੀ ਡਰ ਜਾਂਦੇ ਹਨ ਜਾਂ ਸੁਲਤਾਨ ਹਥੋਂ ਕਤਲ ਹੋਣਾ ਮਨਜ਼ੂਰ ਕਰ ਲੈਂਦੇ ਹਨ । ਗਲ ਕੀ ਸੁਲਤਾਨ ਹਾਰਦਾ ਹੈ ਜਾਂ ਨਾਮਦੇਵ ਹਰ ਸੂਰਤ ਵਿਚ ਇਹਨਾਂ ਲੋਕਾਂ ਦੀ ਜਿਤ ਯਕੀਨੀ ਸੀ । ਇਹੋ ਜਿਹੀਆਂ ਸਿਆਸੀ ਚਾਲਾਂ ਅੱਜ ਵੀ ਆਮ ਚੱਲੀਆਂ ਜਾਂਦੀਆ ਹਨ । ਅਜਕਲ ਦੇ ਮੀਡੀਏ ਵਿਚ ਇਹੋ ਜਿਹੇ ਲੋਕਾਂ ਨੂੰ ਘਾਕ ਸਿਆਸਤਦਾਨ ਕਹਿ ਕੇ ਵਡਿਆਇਆ ਵੀ ਜਾਂਦਾ ਹੈ । ਨਾਮਦੇਵ ਦੀ ਰਣਨੀਤੀ ਇਸ ਚਾਲ ਨੂੰ ਅਸਫਲ ਕਰਨ ਵਿੱਚ ਕਾਮਯਾਬ ਰਹੀ । ਇਸ ਰਣਨੀਤੀ ਦਾ ਤੁਰੰਤ ਅਸਰ ਵੀ ਹੁੰਦਾ ਹੈ । ਉਹ ਆਪਣੇ ਪ੍ਰਸ਼ੰਸ਼ਕਾ ਨੂੰ ਗਿਆਨ ਦੇ ਨੇਜ਼ੇ ਨਾਲ ਲੜਨ ਦੀ ਬੇਨਤੀ ਕਰਦੇ ਨੇ । ਇਕ ਗਲ ਹੋਰ ਜੋ ਧਿਆਨ ਮੰਗਦੀ ਹੈ ਉਹ ਹੈ ਸ਼ਬਦ ਸੇਲਮਸੇਲ ਦਾ ਪਦ ਸ਼ੇਦ । ਇਸ ਦਾ ਪਦ ਸ਼ੇਦ ਅਕਸਰ ਸੇਲ ਮਸੇਲ ਕੀਤਾ ਜਾਂਦਾ ਹੈ ਪਰ ਅਗਰ ਅਸੀਂ ਇਸ ਦਾ ਪਦ ਸ਼ੇਦ ਸੇਲਮ ਸੇਲ ਕਰੀਏ ਤਾਂ ਇਥੇ ਜ਼ਿਆਦਾ ਢੁਕਦਾ ਹੈ । ਸੇਲਮ ਅਰਬੀ ਅਤੇ ਹੀਬਰੂ ਭਾਸ਼ਾਵਾਂ ਵਿਚ ਇਕ ਆਮ ਪ੍ਰਚਲਤ ਨਾਂ ਅਤੇ ਗੋਤ ਹੈ। ਇਸੇ ਤੋ ਹੀ ਹੋਰ ਲਫ਼ਜ਼ ਜਿਵੈ ਸਲੀਮ, ਸਲਾਮਤ ਆਦਿ ਨਿਕਲੇ ਜਾਪਦੇ ਨੇ । ਅਬੂ ਸੇਲਮ ਮੁੰਬਈ ਦੀ ਅੰਡਰਵਰਲਡ ਦਾ ਇਕ ਮਸ਼ਹੂਰ ਨਾਮ ਵੀ ਸੀ । ਸੇਲਮ ਦਾ ਮਤਲਬ ਸ਼ਾਂਤੀ ਹੁੰਦਾ ਹੈ ।16 ਸੋ ਨਾਮਦੇਵ ਜੀ ਆਪਣੇ ਸਮਰਥਕਾਂ ਨੂੰ ਸ਼ਾਂਤ ਰਹਿਣ ਲਈ ਬੇਨਤੀ ਕਰਦਿਆ ਗਿਆਨ ਦੇ ਨੇਜ਼ੇ ਨਾਲ ਲੜਣ ਲਈ ਪ੍ਰੇਰਦੇ ਨੇ । ਇਸ ਗਲ ਦਾ ਤੁਰੰਤ ਅਸਰ ਹੁੰਦਾ ਹੈ ਲੋਕ ਸ਼ਾਂਤ ਹੋ ਜਾਂਦੇ ਹਨ । ਲੋਕ ਇਸ ਤਰਾਂ ਪੇਸ਼ ਆਉਂਦੇ ਨੇ ਜਿਵੇਂ ਇਕ ਗਾਂ ਅਪਣੇ ਵਛੜੂ ਨੂੰ ਲਾਡ ਵਿਚ ਪੁਕਾਰਦੀ ਹੈ । ਗਊ ਦੁਹਾਈ ਵਛੜਾ ਮੇਲ । ਕਹਿਣ ਦਾ ਭਾਵ ਲੋਕਾਂ ਵਿਚ ਧੀਰਜ਼ ਅਤੇ ਖਿਮਾ ਪ੍ਰਤੱਖ ਨਜ਼ਰ ਆਉਣ ਲਗ ਪੈਂਦੀ ਹੈ । ਗੁਰੂ ਨਾਨਕ ਸਾਹਿਬ ਨੇ ਵੀ ਗਊ ਅਤੇ ਵਛੜੇ ਦਾ ਪ੍ਰਤੀਕ ਇਨ੍ਹਾਂ ਅਰਥਾਂ ਵਿਚ ਵਰਤਿਆ ਹੈ । “ਖਿਮਾ ਧੀਰਜ ਕਰਿ ਗਊ ਲਵਰੀ ਸਹਜੇ ਬਛਰਾ ਖੀਰੁ ਪੀਐ ॥ ਸਿਫਤਿ ਸਰਮ ਕਾ ਕਪੜਾ ਮਾਗਉ ਹਰਿ ਗੁਣ ਨਾਨਕ ਰਵਤ ਰਹੈ ॥” ਪੰਨਾ 1


329 । ਪ੍ਰੋ ਸਾਹਿਬ ਸਿੰਘ ਨੇ ਇਸ ਦੇ ਅਰਥ ਇੰਞ ਕੀਤੇ ਨੇ – “ਹੇ ਨਾਨਕ! (ਆਖ – ਹੇ ਪ੍ਰਭੂ ! ਮੇਰੇ ਅੰਦਰ) ਦੂਜਿਆਂ ਦੀ ਵਧੀਕੀ ਸਹਾਰਨ ਦਾ ਜਿਗਰਾ ਪੈਦਾ ਕਰ, ਇਹ ਹੈ ਮੇਰੇ ਲਈ ਲਵੇਰੀ ਗਾਂ ਤਾਕਿ ਮੇਰਾ ਮਨ – ਵਛਾ ਸ਼ਾਂਤ ਅਵਸਥਾ ਵਿਚ ਟਿਕ ਕੇ (ਇਹ ਸ਼ਾਂਤੀ ਦਾ) ਦੁਧ ਪੀ ਸਕੇ । ਮੈਂ ਤੈਥੋਂ ਤੇਰੀ ਸਿਫਤਿ-ਸਾਲਾਹ ਦਾ ਕੱਪੜਾ ਮੰਗਦਾ ਹਾਂ, ਤਾਂਕਿ ਮੇਰਾ ਮਨ ਸਦਾ ਤੇਰੇ ਗੁਣ ਗਾਂਦਾ ਰਹੇ ।” ਲ਼ੋਕਾਂ ਵਿਚ ਧੀਰਜ਼ ਅਤੇ ਸੱਚ ਉਪਰ ਦਿ੍ਰੜਤਾ ਨਾਲ ਟਿਕੇ ਰਹਿਣ ਦਾ ਜਿਗਰਾ ਇਨ੍ਹਾਂ ਜ਼ਿਆਦਾ ਪੈਦਾ ਹੋ ਗਿਆ ਮਾਨੋ ਦੁਧ ਦੀ ਮਟਕੀ ਭਰੀ ਗਈ ਹੋਵੇ । ਜਦੋਂ ਇਹ ਕੌਤਿਕ ਵਰਤ ਗਿਆ ਤਾਂ ਬਾਦਸਾਂਹ ਨੂੰ ਵੀ ਇਸ ਦੀ ਖ਼ਬਰ ਕਰ ਦਿਤੀ ਗਈ।ਦੂਧਹ ਿਦੁਹ ਿਜਬ ਮਟੁਕੀ ਭਰੀ ॥ ਲੇ ਬਾਦਸਿਾਹ ਕੇ ਆਗੇ ਧਰੀ ॥

ਬਾਦਸਿਾਹੁ ਮਹਲ ਮਹ ਿਜਾਇ ॥ ਅਉਘਟ ਕੀ ਘਟ ਲਾਗੀ ਆਇ ॥ ੨੧ ॥ ਕਾਜੀ ਮੁਲਾਂ ਬਨਿਤੀ ਫੁਰਮਾਇ ॥ ਬਖਸੀ ਹੰਿਦੂ ਮੈ ਤੇਰੀ 
ਗਾਇ ॥ ੨੨ ॥

ਇਸ ਸਭ ਕੁਝ ਦੇਖ ਕੇ ਬਾਦਸ਼ਾਹ ਇਕ ਅਜ਼ੀਬ ਮੁਸ਼ਕਿਲ ਵਿੱਚ ਫਸ ਗਿਆ ਅਤੇ ਅਪਣੇ ਮਹਿਲਾਂ ਅੰਦਰ ਚਲਾ ਗਿਆ । ਇਥੇ ਸੋਚਣ ਵਾਲੀ ਗਲ ਇਹ ਹੈ ਕਿ ਬਾਦਿਸ਼ਾਹ ਤੇ ਕਿਹੜੀ ਮੁਸ਼ਕਿਲ ਜਾਂ ਔਖੀ ਘੜੀ ਆਈ ਅਤੇ ਉਹ ਮਹਿਲਾਂ ਵਿੱਚ ਕਿਉਂ ਗਿਆ । ਅਗਰ ਨਾਮਦੇਵ ਨੇ ਕਹਾਣੀ ਮੁਤਾਬਿਕ ਬਿਸਮਿਲ ਗਊ ਜੀਉਂਦੀ ਕਰ ਕੇ ਉਸ ਦਾ ਦੁਧ ਚੋ ਬਾਦਿਸ਼ਾਹ ਨੂੰ ਪੀਣ ਲਈ ਦਿਤਾ ਹੁੰਦਾ ਤਾਂ ਇਹ ਬਾਦਿਸ਼ਾਹ ਤੇ ਔਖੀ ਘੜੀ ਆਉਣ ਦਾ ਇਹ ਤਾਂ ਕੋਈ ਕਾਰਣ ਨਹੀਂ ਬਣਦਾ ਸਗੋਂ ਮਹਿਲਾਂ ਵਿਚ ਜਾਣ ਦੀ ਬਜਏ ਬਾਦਿਸ਼ਾਹ ਨਾਮਦੇਵ ਅਗੇ ਨਤ ਮਸਤਕ ਹੁੰਦਾ । ਨਾਮਦੇਵ ਨੂੰ ਕੋਈ ਇਨਾਮ ਦੇਣ ਦੀ ਪੇਸ਼ਕਸ਼ ਕਰਦਾ । ਪਰ ਇਹਨਾਂ ਸਤਰਾਂ ਵਿਚ ਤਾਂ ਇਹ ਕਿਹਾ ਗਿਆ ਹੈ ਕਿ ਬਾਦਿਸ਼ਾਹ ਕਿਸੇ ਕਸੂਤੀ ਸਥਿਤੀ ਵਿਚ ਫਸ ਗਿਆ ਅਤੇ ਮਹਿਲਾਂ ਦੇ ਅੰਦਰ ਚਲਾ ਗਿਆ । ਮਹਿਲ ਅੰਦਰ ਜਾਣ ਦਾ ਕਾਰਣ ਸਲਾਹ ਮਸ਼ਵਰਾ ਹੀ ਹੋ ਸਕਦਾ ਹੈ । ਨਾਮਦੇਵ ਜਾਂ ਉਸ ਦੇ ਸਮਰਥਕਾਂ ਤੌਂ ਡਰ ਕੇ ਤਾਂ ਉਹ ਮਹਿਲਾਂ ਅੰਦਰ ਨਹੀ ਲੁਕਿਆ ਹੋਵੇਗਾ । ਔਖੀ ਘੜੀ ਜਾਂ ਕਸੂਤੀ ਸਥਿਤੀ ਕੀ ਸੀ ? ਨਾਮਦੇਵ ਦੇ ਨਿੰਦਕਾਂ ਨੇ ਸੁਲਤਾਨ ਪਾਸ ਉਸ ਦੇ ਵਿਰੁਧ ਬੋਲ ਕੇ ਜੋ ਨਾਮਦੇਵ ਦੀ ਤਸਵੀਰ ਪੇਸ਼ ਕੀਤੀ ਸੀ ਉਹ ਜੋ ਸੁਲਤਾਨ ਖੁਦ ਦੇਖ ਰਿਹਾ ਸੀ ਤੋਂ ਬਿਲਕੁਲ ਉਲਟ ਸੀ । ਨਾਮਦੇਵ ਤਾਂ ਸਭ ਨੂੰ ਪਿਆਰ ਅਤੇ ਸ਼ਾਂਤੀ ਦਾ ਸੁਨੇਹਾ ਵੰਡ ਰਿਹਾ ਸੀ । ਇਹ ਸਭ ਲਈ ਸਲਾਹ ਮਸ਼ਵਰਾ ਕਰਨ ਲਈ ਸੁਲਤਾਨ ਮਹਿਲਾਂ ਅੰਦਰ ਗਿਆ ਸੀ । ਅਗਲੀ ਤੁਕ ਵਿਚ ਇਹ ਗਲ ਹੋਰ ਵੀ ਸਪਸ਼ਟ ਹੋ ਜਾਂਦੀ ਹੈ ਜਦੋਂ ਕਾਜੀ ਮੁਲਾਂ ਬਾਹਿਰ ਆ ਦਸਦੇ ਨੇ ਕਿ ਸੁਲਤਾਨ ਬੇਨਤੀ ਕਰਦਾ ਹੈ ਕਿ ਉਸ ਨੂੰ ਵੀ ਗਊ ਰੂਪੀ ਖਿਮਾ ਅਤੇ ਧੀਰਜ਼ ਦੀ ਬਖ਼ਸ਼ਿਸ਼ ਕਰ ।

ਨਾਮਾ ਕਹੈ ਸੁਨਹੁ ਬਾਦਸਿਾਹ ॥ ਇਹੁ ਕਛਿੁ ਪਤੀਆ ਮੁਝੈ ਦਖਿਾਇ ॥ ੨੩ ॥ ਇਸ ਪਤੀਆ ਕਾ ਇਹੈ ਪਰਵਾਨੁ ॥ ਸਾਚ ਿਸੀਲ ਿਚਾਲਹੁ ਸੁਲਤਿਾਨ ॥ ੨੪ ॥

ਸ਼ੁਲਤਾਨ ਦੀ ਇਹ ਬੇਨਤੀ ਸੁਣ ਨਾਮਦੇਵ ਜੀ ਉਸ ਨੂੰ ਸਿਖਿਆ ਦਿੰਦੇ ਹੋਏ ਕਹਿੰਦੇ ਨੇ ਕਿ ਸਦਾ ਸੱਚ ਦੇ ਮਾਰਗ ਤੇ ਚਲਣਾ ਚਾਹੀਦਾ ਹੈ ਅਤੇ ਸਦਾ ਚੰਗਿਆਈ ਦੇ ਲੜ ਲਗੇ ਰਣਿਾ ਚਾਹੀਦਾ ਹੈ।ਮਹਾਨ ਕੋਸ਼ ਵਿਚ “ਪਤੀਆ” ਦੇ ਅਰਥ ਇਹ ਦਿਤੇ ਹਨ – 1. ਚਿਠੀ , 2. ਏਤਬਾਰ, 3. ਪਰਤਾਵਾ, ਇਮਤਿਹਾਨ । ਨਾਮਦੇਵ ਸੁਲਤਾਨ ਨੂੰ ਦਸਦੇ ਹਨ ਕਿ ਖਿਮਾ ਅਤੇ ਧੀਰਜ਼ ਦੇ ਗੁਣ ਪਾਉਣ ਲਈ ਸੱਚੇ ਮਾਰਗ ਤੇ ਚਲਣ ਦਾ ਭਰੋਸਾ ਦੇ ਅਤੇ ਇਸ ਭਰੋਸੇ ਦੀ ਅਜ਼ਮਾਇਸ਼ ਇਹ ਹੀ ਹੈ ਕਿ ਇਹ ਵਰਤਾਉ ਤੇਰਾ ਸੁਭਾਉ ਬਣ ਜਾਏ ।

ਨਾਮਦੇਉ ਸਭ ਰਹਆਿ ਸਮਾਇ ॥ ਮਲਿ ਿਹੰਿਦੂ ਸਭ ਨਾਮੇ ਪਹ ਿਜਾਹਿ ॥ ੨੫ ॥ ਜਉ ਅਬ ਕੀ ਬਾਰ ਨ ਜੀਵੈ ਗਾਇ ॥ ਤ ਨਾਮਦੇਵ ਕਾ ਪਤੀਆ ਜਾਇ ॥ ੨੬ ॥

ਨਾਮਦੇਵ ਜੀ ਪਾਸ ਉਹਨਾ ਦੇ ਸ਼ਰਧਾਲੂ ਇਕੱਠੇ ਹੋ ਜਾਂਦੇ ਨੇ।ਉਹ ੳਹਨਾ ਨੂੰ ਸਿਖਿਆ ਦੇਂਦੇ ਨੇ ਕਿ ਅਕਾਲ ਪੁਰਖ ਕਣ ਕਣ ਵਿਚ ਸਮਾਇਆ ਹੋਇਆ
ਹੈ । ਨਾਮਦੇਵ ਦੀ ਇਹ ਗਲ ਵੀ ਰੱਬ ਦੇ ਵਿਸ਼ਨੂੰ ਦਾ ਅਵਤਾਰ ਬਣ ਪ੍ਰਗਟ ਹੋਣ ਨੂੰ ਕੱਟਦੀ ਹੈ । ਅਗਰ ਰੱਬ ਸਭ ਜਗ੍ਹਾ ਭਰਪੂਰ ਹੈ ਤਾਂ ਫਿਰ ਅਵਤਾਰ ਧਾਰਣ ਕਰਨ ਦੀ ਜਰੂਰਤ ਹੀ ਨਹੀਂ ਰਹਿੰਦੀ । ਦੂਸਰੇ ਅਗਰ ਵਿਸ਼ਨੂੰ ਭਗਵਾਨ ਪ੍ਰਗਟ ਹੋਏ ਹੁੰਦੇ ਤਾਂ ਨਾਮਦੇਵ ਜੀ ਉਸ ਦਾ ਇਥੇ ਜ਼ਿਕਰ ਜ਼ਰੂਰ ਕਰਦੇ । ਉਸ ਦਾ ਗੁਣ ਗਾਇਨ ਕਰਦੇ । ਲੋਕਾਈ ਨੂੰ ਉਸ ਦੇ ਲੜ ਲਗਣ ਲਈ ਪ੍ਰੇਰਦੇ। ਪਰ ਨਾਮਦੇਵ ਤਾਂ ਇਥੇ ਇਹ ਕਹਿ ਰਹੇ ਹਨ ਕਿ ਸਾਨੂੰ ੳਸ ਭਗਵਾਨ ਜੀ ਦੇ ਲੜ ਲਗਣਾ ਹੈ ਜੋ ਹਰ ਜਗ੍ਹਾ ਮੌਜ਼ੂਦ ਹੈ । ਅਗਲੀ ਤੁਕ ਵਿਚ ਸਾਰੇ ਸ਼ਰਧਾਲੂ ਇਸ ਗਲ ਦਾ ਅਹਿਸਾਸ ਕਰਦੇ ਨੇ ਕਿ ਅਗਰ ਇਸ ਵਾਰ ਧੀਰਜ਼ ਅਤੇ ਹੌਸਲੇ ਤੋਂ ਨਾ ਕੰਮ ਲਿਆ ਜਾਂਦਾ (ਮਤਲਬ ਉਹਨਾ ਅੰਦਰ ਖਿਮਾ ਅਤੇ ਧੀਰਜ਼ ਰੂਪੀ ਗਊ ਨਾ ਜੀਉਂਦੀ ਹੁੰਦੀ) ਤਾਂ ਨਾਮਦੇਵ ਦਾ ਇਤਬਾਰ ਜਾਂਦਾ ਰਹਿਣਾ ਸੀ । ਇਥੇ ਕਿਸੇ ਸ਼ਰਧਾਲੂੰ ਨੇ ਵੀ ਵਿਸ਼ਨੂੰ ਦੇ ਪ੍ਰਗਟ ਹੋਣ ਦਾ ਜਿਕਰ ਜਾਂ ਉਸ ਦੀ ਸਿਫਤ ਨਹੀ ਕੀਤੀ । ਐਨਾ ਵੱਡਾ ਕੌਤਿਕ ਵਰਤਿਆ ਹੋਵੇ ਅਤੇ ੳਸਦਾ ਕੋਈ ਜਿਕਰ ਨਾ ਹੋਵੇ ਇਹ ਗਲ ਅਣਹੋਣੀ ਜਾਪਦੀ ਹੈ ।

ਨਾਮੇ ਕੀ ਕੀਰਤ ਿਰਹੀ ਸੰਸਾਰਿ ॥ ਭਗਤ ਜਨਾਂ ਲੇ ਉਧਰਆਿ ਪਾਰਿ ॥ ੨੭ ॥ ਸਗਲ ਕਲੇਸ ਨੰਿਦਕ ਭਇਆ ਖੇਦੁ ॥ ਨਾਮੇ ਨਾਰਾਇਨ ਨਾਹੀ ਭੇਦੁ ॥ ੨੮ ॥ ੧ ॥ ੧੦ ॥ (ਪੰਨਾ 1165-1166)

ਅਕਾਲ ੁਪਰੁਖ ਨੇ ਕ੍ਰਿਪਾ ਕੀਤੀ ਨਾਮਦੇਵ ਦੀ ਇਜ਼ਤ ਦੁਨੀਆਂ ਵਿਚ ਬਣੀ ਰਹੀ । ਇਸ ਸਾਰੇ ਕਲੇਸ਼ ਤੋਂ ਬਾਅਦ ਨਿੰਦਕਾਂ ਨੂੰ ਬੇਹੱਦ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ । ਜਿਸ ਨਰਾਿੲਣ ਨਾਲ ਨਾਮਦੇਵ ਇੱਕ ਮਿੱਕ ਹੋ ਚੁੱਕਾ ਹੈ ਉਹਨਾਂ ਨੂੰ ਉਸ ਦੀ ਕੋਈ ਸਮਝ ਨਹੀ । ਨਾਮਦੇਵ ਦਾ ਸ਼ਬਦ ਦੇ ਆਖਿਰ ਵਿਚ ਇਹ ਭੇਤ ਖੋਲਣਾ ਕਿ ਸਾਰੇ ਪੁਆੜੇ ਦੀ ਜੜ੍ਹ ਉਸ ਦੇ ਨਿੰਦਕ ਸਨ ਬਹੁਤ ਮਹੱਤਵ ਪੂਰਨ ਹੈ । ਇਹ ਨਿੰਦਕ ਕੌਣ ਸਨ । ਇਹ ਉਹੀ ਲੋਕ ਸਨ ਜਿਨ੍ਹਾ ਨੂੰ ਨਾਮਦੇਵ ਜੀ ਆਪਣੀ ਬਾਣੀ ਵਿਚ ਲੰਮੇ ਹੱਥੀਂ ਲੈਂਦੇ ਕਹਿੰਦੇ ਨੇ । ਜਿਨ੍ਹਾਂ ਦੇ ਪਖੰਡਾਂ ਦਾ ਨਾਮਦੇਵ ਪਾਜ ੳਘਾੜਦੇ ਨੇ – “ਸਾਪੁ ਕੁੰਚ ਛੋਡੈ ਬਿਖੁ ਨਾਹੀ ਛਾਡੈ ॥ ਉਦਕ ਮਾਹਿ ਜੈਸੈ ਬਗੁ ਧਿਆਨੁ ਮਾਂਡੈ ॥” ਪਂਨਾ 485 । ਜਿਨ੍ਹਾਂ ਦੇ ਦਾਹਿਵਆਂ ਨੂੰ ਉਹ ਬਕਵਾਸ ਦਸਦੇ ਨੇ “ਕਾਂਇ ਡੇ ਬਕਬਾਦੁ ਲਾਇਓ ॥ ਜਿਨਿ ਹਰਿ ਪਾਇਓ ਤਿਨਹਿ ਛਪਾਇਓ ॥” ਪੰਨਾ 718 । ਜਿਨ੍ਹਾਂ ਨੂੰ ਬੜੀ ਦਲੇਰੀ ਨਾਲ ਉਹਨਾਂ ਕਿਹਾ ਕਿ ਉਹ ਅੰਦਰੋਂ ਅੰਨੇ ਕਾਣੇ ਹਾਨ “ਹਿੰਦੂ ਅੰਨ੍ਹਹਾ ਤੁਰਕੂ ਕਾਣਾ॥ਦੁਹਾਂ ਤੇ ਗਿਆਨੀ ਸਿਆਣਾ ॥” ਪੰਨਾ 875 । ਇਹਨਾਂ ਲੋਕਾਂ ਨੇ ਜੋ ਸਾਜ਼ਿਸ਼ ਰਚ ਕੇ ਨਾਮਦੇਵ ਦੀ ਗਿ੍ਰਫਤਾਰੀ ਕਰਵਾਈ ਉਹ ਨਾਮਦੇਵ ਨੇ ਆਪਣੀ ਸਿਆਣਪ ਨਾਲ ਫੇਲ ਕਰ ਦਿਤੀ । ਇਹ ਲੋਕ ਆਪਣੇ ਰਾਹ ਚੋਂ ਨਾਮਦੇਵ ਦਾ ਕੰਡਾ ਕੱਡਣਾ ਚਾਹੁੰਦੇ ਸਨ ਜਿਸ ਵਿਚ ਉਹ ਅਸਫਲ ਰਹੇ ।

ਨਿਚੋੜ

ਉੱਪਰ ਦਿਤੀ ਸਾਰੀ ਵਿਚਾਰ ਦਾ ਨਿਚੋੜ ਇਹੀ ਹੈ ਕਿ ਜਿਸ ਕਰਮਾਤੀ ਕਹਾਣੀ ਨੂੰ ਇਸ ਸ਼ਬਦ ਨਾਲ ਜੋੜਿਆ ਜਾਂਦਾ ਹੈ ਉਹ ਨਾ ਤਾਂ ਗੁਰਮਤਿ ਅਨੁਸਾਰੀ ਹੈ ਅਤੇ ਨਾ ਹੀ ਸ਼ਬਦ ਅੰਦਰਲੀ ਗਵਾਹੀ ਉਸ ਦੀ ਹਾਮੀ ਭਰਦੀ ਹੈ । ਸਾਨੂੰ ਇਸ ਕਹਾਣੀ ਨੂੰ ਛੱਡ ਇਸ ਸ਼ਬਦ ਤੋਂ ਸੇਧ ਲੈਣੀ ਚਾਹੀਦੀ ਹੈ ਕਿ ਸਮੇ ਦੀ ਹਕੂਮਤ ਨਾਲ ਟੱਕਰ ਦੁਰਾਨ ਨਿਰਭੈ ਅਡੋਲ਼ ਰਹਿੰਦੇ ਹੋਏ ਸੱਚ ਦਾ ਪੱਲਾ ਫੜੀ ਰੱਖਣਾ ਹੈ । ਵਿਰੋਧੀ ਧਿਰ ਦੀ ਚਾਲ ਨੂੰ ਸਮਝ ਭੜਕਾਹਿਟ ਵਿਚ ਆਏ ਬਿਨਾ ਆਪਣੀ ਰਣਨੀਤੀ ਉਲੀਕਣੀ ਚਾਹੀਦੀ ਹੈ । ਗੁਰੂ ਕਾਲ ਦੁਰਾਨ ਕਈ ਅਜਿਹੇ ਮੌਕੇ ਆਏ ਜਦੌ ਸਮੇ ਦੀ ਹਕੂਮਤ ਨਾਲ ਟੱਕਰ ਹੋਈ । ਉਸ ਵਕਤ ਗੁਰੁ ਸਾਹਿਬ ਨੇ ਵੀ ਅਜਿਹਾ ਹੀ ਕੀਤਾ ਸੀ ।

ਜਰਨੈਲ ਸਿੰਘ
ਸਿਡਨੀ, ਅਸਟਰੇਲੀਆ

ਹਵਾਲੇ

  1. ਅਹੰਕਾਰੀਆ ਨੰਿਦਕਾ ਪਠਿ ਿਦੇਇ ਨਾਮਦੇਉ ਮੁਖ ਿਲਾਇਆ ॥ ਜਨ ਨਾਨਕ ਐਸਾ ਹਰ ਿਸੇਵਆਿ ਅੰਤ ਿਲਏ
    ਛਡਾਇਆ ॥ ੪ ॥ ੧੩ ॥ ੨੦ ॥ Page 451 ।
  2. Part 13 – Qurbani and Aqueeqa, Talimul-Haq @ http://www.inter-islam.org/Actions/Part13.html.
  3. Religion and Public Memory: A cultural History of Saint Namdev in India, Christian Lee Novetzke, Page 181.
  4. Namdev: Life and Philosophy, Dr Prabhakar Machwe, Panjabi University Patiala, 1990 Edition, Page 17.
  5. ਦੇਖੋ ਵਾਰਾਂ ਭਾਈ ਗੁਰਦਾਸ ਸਟੀਕ, ਐਡੀਸ਼ਨ ਉਨੀਵੀਂ, ਪੰਨਾ 164, ਪ੍ਰਕਾਸ਼ਕ ਭਾਈ ਵੀਰ ਸਿੰਘ ਸਾਹਿਤ ਸਦਨ ਨਵੀਂ ਦਿੱਲੀ ।
  6. ਦੇਖੋ ਸ਼੍ਰੀ ਗੁਰੁ ਗਰੰਥ ਸਾਹਿਬ ਦਰਪਣ, ਪੋਥੀ ਤੀਜੀ, ਪੰਨਾ 768 ।
  7. ਦੇਖੋ ਸ਼੍ਰੀ ਗੁਰੁ ਗਰੰਥ ਸਾਹਿਬ ਦਰਪਣ, ਪੋਥੀ ਚੌਥੀ, ਪੰਨਾ 793 ।
  8. Namdev: Life and Philosophy, Prabhakar Machwe, Panjabi University Patiala, 1990 Edition, Page 4.
  9. ਇਹ ਗਲ Enclyclopaedia Brittanica ਵਿੱਚ ਇੰਞ ਲਿਖੀ ਮਿਲਦੀ ਹੈ : “In the four pages of his so-called autobiography, Muḥammad’s only surviving literary work, he confesses that he had wavered from traditional orthodoxy to philosophic doubts and then found his way to a rational faith.”
  10. Abdur Rashid in Encyclopaedia Britannica.
  11. Saundres, Rev. William, The Process of Becoming a Saint, Arlington Catholic Herald. “The next step is beatification. A martyr may be beatified and declared “Blessed” by virtue of martyrdom itself. Otherwise, the candidate must be credited with a miracle. In verifying the miracle, the Church looks at whether God truly performed a miracle and whether the miracle was in response to the intercession of the candidate saint.”
  12. ਦੇਖੋ ਜੀਵਨ-ਬਿ੍ਰਤਾਂਤ ਸ੍ਰੀ ਗੁਰੁ ਨਾਨਕ ਦੇਵ ਜੀ, ਪ੍ਰੋ ਸਾਹਿਬ ਸਿੰਘ, ਐਡੀਸ਼ਨ 2000, ਪੰਨਾ 200 ।
  13. ਦੇਖੋ ਮਹਾਂ ਕੋਸ਼ ।
  14. ਦੇਖੋ ਮਹਾਂ ਕੋਸ਼ ।
  15. ਦੇਖੋ ਗੁਰਬਾਣੀ ਵਿਆਕਰਣ, ਪ੍ਰੋ ਸਾਹਿਬ ਸ਼ਿੰਘ, ਅਡੀਸ਼ਨ 2002, ਪੰਨਾ 246 ।
  16. ਮੇਨੂੰ ਅਰਬੀ ਜਾਂ ਹੀਬਰੂ ਭਾਸ਼ਾ ਦਾ ਸਿੱਧਾ ਕੋਈ ਗਿਆਨ ਨਹੀ ਹੈ । ਇਹ ਜਾਣਕਾਰੀ ਮੈ ਇੰਟਰਨੈਟ ਤੋਂ ਤੇ ਜਾ ਕੇ ਹਾਸਲ ਕੀਤੀ ਹੈ । ਕੁਝ ਕੁ ਲੰਿਕ ਹੇਠਾਂ ਦੇ ਰਿਹਾ ਹਾਂ ।
    1. http://www.abarim-publications.com/Meaning/Salem.html#.UshpvPQW1dU

      Salem

      Salem is the place where Melchizedek housed (Genesis 14:18). After the war of Four against Five Kings, Abraham’s nephew Lot is abducted and Abraham sets out with a small army to rescue him. When they do, they loot the abductors while they’re at it, and bring back the spoils. This causes gratitude among the locals, among whom king Melchizedek of Salem.

      Melchizedek achieves legendary status in the Bible, also because the town called Salem is renamed at some point, and becomes known as Jerusalem. According to Psalm 76:2 God’s tabernacle is in Salem.

      Originally the name Salem probably had to do with a Ugaritic god, but transliterated this name neatly concurs with the Hebrew word (shalem) meaning to be complete, sound. The similar derivative (shalem) means perfect, whole full. Another derivative is (shalom) meaning peace.

      Most translators interpret the name Salem with Peace or At Peace (NOBS Study Bible Name List, Jones’ Dictionary of Old Testament Proper Names) but more accurate is Perfect or Complete.

      Other names that derive from the root shalem are: Absalom, Abishalom, Meshullam, Meshillemoth, Meshelemiah, Meshullemeth, Salome, Shallum, Shallun, Shalman, Shalmaneser, Shelemiah, Shelomi, Shelomith, Shelomoth, Shelumiel, Shillem, Shillemites, Sholomoh, Shulammite, Solomon.
    2. http://en.wikipedia.org/wiki/Salem_(name)

      Salem (Arabic: سالم‎, properly transliterated as Sālim ; it can also be a transliteration of the Hebrew: שָׁלֵם‎ Shalem ; the Arabic name is also transliterated as Salim) is an Arabic given name and surname, a Sephardic Jewish surname of Hebrew origin, and an English origin surname.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s