ਸੁਲਹੀ ਤੇ ਨਾਰਾਇਣ ਰਾਖੁ

ਆਰੰਭਕ ਸ਼ਬਦ

ਗੁਰੁ ਗ੍ਰੰਥ ਸਾਹਿਬ ਦੇ ਪੰਨਾ 825 ਤੇ ਗੁਰੂ ਅਰਜਣ ਸਾਹਿਬ ਦਾ ਉਚਾਰਿਆ ਹੋਇਆ ਸ਼ਬਦ ਇਸ ਲੇਖ ਦੇ ਸਿਰਲੇਖ ਵਾਲੀ ਸਤਰ ਨਾਲ ਸ਼ੁਰੂ ਹੁੰਦਾ ਹੈ । ਇਸ ਸ਼ਬਦ ਦੇ ਅਰਥ ਕਰਦਿਆਂ ਇਸ ਨਾਲ ਅਕਸਰ ਇੱਕ ਕਹਾਣੀ ਜੋੜੀ ਜਾਂਦੀ ਹੈ ਜੋ ਕੁਝ ਇਸ ਤਰ੍ਹਾਂ ਹੈ । ਸੁਲਹੀ ਖਾਨ ਵੇਲੇ ਦੀ ਹਕੂਮਤ ਦਾ ਇਕ ਆਲਾ ਅਫਸਰ ਅਤੇ ਗੁਰੂ ਘਰ ਦੇ ਦੋਖੀ ਪਿ੍ਰਥੀ ਚੰਦ ਦਾ ਖਾਸ ਦੋਸਤ ਸੀ।ਉਹ ਪਿ੍ਰਥੀ ਚੰਦ ਦੇ ਉਕਸਾਉਣ ਤੇ ਜਾਂ ਉਸ ਨਾਲ ਆਪਣੀ ਯਾਰੀ ਪੁਗਾਉਣ ਸਦਕਾ ਗੁਰੂ ਸਾਹਿਬ ਨੂੰ ਜਾਨੀ ਨੁਕਸਾਨ ਪੁੰਹਚਾਉਣ ਲਈ ਤਿਆਰ ਹੋ ਗਿਆ । ਕਹਾਣੀ ਮੁਤਾਬਿਕ ਜਦੋਂ ਸਿਖਾਂ ਨੂੰ ਅਤੇ ਗੁਰੂ ਸਾਹਿਬ ਨੂੰ ਇਸ ਗਲ ਦਾ ਪਤਾ ਲਗਾ ਤਾਂ ਸਿਖ ਬਹੁਤ ਘਬਰਾਏ । ਗੁਰੂ ਸਾਹਿਬ ਨੇ ਅਕਾਲ ਪੁਰਖ ਅੱਗੇ ਆਪਣੇ ਬਚਾਅ ਲਈ ਅਰਦਾਸ ਕੀਤੀ । ਇਸ ਅਰਦਾਸ ਦੀ ਬਦੌਲਤ ਸੁਲਹੀ ਖਾਨ ਆਪਣੇ ਤ੍ਰਬਕੇ ਹੋਏ ਘੋੜੇ ਸਣੇ ਪਿ੍ਰਥੀ ਚੰਦ ਦੇ ਇੱਟਾਂ ਦੇ ਮੱਘਦੇ ਭੱਠੇ ਵਿੱਚ ਡਿਗ ਝੁਲਸ ਕੇ ਮਰ ਗਿਆ । ਇਸ ਕਹਾਣੀ ਮੁਤਾਬਿਕ ਅਰਥ ਕਰਨ ਵਾਲੇ ਸੱਜਣ ਇਸ ਸ਼ਬਦ ਨੂੰ ਗੁਰੂ ਸਾਹਿਬ ਵਲੋਂ ਅਕਾਲ ਪੁਰਖ ਦਾ ਕੀਤਾ ਸ਼ੁਕਰਾਨਾ ਵੀ ਦਸਦੇ ਨੇ । ਪਰ ਥੋੜਾ ਜਿਹਾ ਹੀ ਧਿਆਨ ਦਿੱਤਿਆਂ ਪਤਾ ਚਲ ਜਾਂਦਾ ਹੈ ਕਿ ਇਹ ਅਰਥ ਸੁਲਹੀ ਖਾਨ ਦੇ ਜੀਵਨ ਨਾਲ ਤਾਂ ਜ਼ਰੂਰ ਮੇਲ ਖਾਂਦੇ ਨੇ ਪਰ ਗੁਰਮਤਿ ਅਨੁਸਾਰੀ ਨਹੀਂ ਹਨ।ਹਥਲਾ ਲੇਖ ਇਸ ਸ਼ਬਦ ਦੇ ਸਹੀ ਅਰਥ ਸਮਝਣ ਦੀ ਇੱਕ ਨਿਮਾਣੀ ਜਿਹੀ ਕੋਸ਼ਿਸ਼ ਹੈ । ਸ਼ਬਦ ਦਾ ਪੂਰਾ ਪਾਠ ਇਸ ਤਰ੍ਹਾਂ ਹੈ ।

ਸੁਲਹੀ ਤੇ ਨਾਰਾਹਿਣ ਰਾਖੁ ॥ ਸੁਲਹੀ ਕਾ ਹਾਥੁ ਕਹੀ ਨ ਪਹੁਚੈ ਸੁਲਹੀ ਹੋਇ ਮੂਆ ਨਾਪਾਕ ॥ 1 ॥ ਰਹਾਉ॥ਕਾਢਿ ਕੁਠਾਰੂ ਖਸਮਿ ਸਿਰੁ ਕਾਟਿਆ ਖਿਨ ਮਹਿ ਹੋਇ ਗਇਆ ਹੈ ਖਾਕੁ ॥ ਮੰਦਾ ਚਿਤਵਤ ਚਿਤਵਤ ਪਚਿਆ ਜਿਨਿ ਰਚਿਆ ਤਿਨਿ ਦੀਨਾ ਧਾਕੁ ॥ 1 ॥ ਪੁਤ੍ਰ ਮੀਤ ਧਨੂ ਕਿਛੂ ਨ ਰਹਿਓ ਸੁ ਛੋਡਿ ਗਇਆ ਸਭ ਭਾਈ ਸਾਕੁ ॥ ਕਹੁ ਨਾਨਕ ਤਿਸੁ ਪ੍ਰਭ ਬਲਿਹਾਰੀ ਜਿਨਿ ਜਨ ਕਾ ਕੀਨੋ ਪ੍ਰੁਰਨ ਵਾਕੁ ॥ 2 ॥

ਕਹਾਣੀ ਦੀ ਪੜਚੋਲ

ਆਓ ਪਹਿਲਾਂ ਇਸ ਸ਼ਬਦ ਨਾਲ ਜੋੜੀ ਜਾਂਦੀ ਕਹਾਣੀ ਦੀ ਪੜਚੋਲ ਕਰੀਏ । ਅਗਰ ਅਸੀਂ ਇਸ ਕਹਾਣੀ ਵਾਲੇ ਅਰਥ ਸਹੀ ਮੰਨਦੇ ਹਾਂ ਤਾਂ ਕਈ ਅਜਿਹੇ ਸਵਾਲ ਖੜੇ ਹੁੰਦੇ ਨੇ ਜਿਨ੍ਹਾਂ ਦੇ ਜਵਾਬ ਨਹੀਂ ਮਿਲਦੇ ।

 1. ਇਸ ਸ਼ਬਦ ‘ਚ ਸੁਲਹੀ ਖਾਨ ਦੇ ਮਰਣ ਦਾ ਜ਼ਿਕਰ ਆਉਂਦਾ ਹੈ ਜਿਸ ਤੋਂ ਇਹ ਸਪਸ਼ਟ ਹੈ ਕਿ ਇਸ ਸ਼ਬਦ ਦੀ ਰਚਨਾ ਵੇਲੇ ਸੁਲਹੀ ਖਾਂ ਮਰ ਚੁਕਾ ਸੀ । ਫਿਰ ਇਹ ਸ਼ਬਦ ਸੁਲਹੀ ਦੇ ਮਰਣ ਲਈ ਅਰਦਾਸ ਨਹੀਂਂ ਹੋ ਸਕਦਾ ।
 2. ਅਗਰ ਇਹ ਕਿਹਾ ਜਾਏ ਕਿ ਅਰਦਾਸ ਪਹਿਲਾਂ ਕੀਤੀ ਗਈ ਸੀ ਜਿਸ ਕਾਰਨ ਸੁਲਹੀ ਖਾਨ ਦੀ ਮੌਤ ਹੋ ਜਾਂਦੀ ਹੈ ਤਾਂ ਫਿਰ ਇਹ ਸ਼ਬਦ ਭੂਤ ਕਾਲ ਵਿਚ ਹੋਣਾ ਚਾਹੀਦਾ ਸੀ ਪਰ ਇਸ ਸਬਦ ਦੇ ਰਹਾਉ ਦੀ ਕਿਰਿਆ “ਰਾਖੁ” ਭੂਤ ਕਾਲ ਨਹੀਂ ਹੈ ।
 3. ਸੁਲਹੀ ਖਾਂ ਦੀ ਮੌਤ ਭੱਠੇ ਦੀ ਅੱਗ ‘ਚ ਝੁਲਸ ਕੇ ਹੋਈ ਸੀ ਪਰ ਇਸ ਸ਼ਬਦ ਵਿਚ ਉਸ ਦੀ ਮੌਤ ਕੁਹਾੜੇ ਨਾਲ ਸਿਰ ਵੱਡੇ ਜਾਣ ਨਾਲ ਹੋਈ ਲਿਖੀ ਹੈ । ਇਸ ਤੋਂ ਇਹ ਸ਼ਪਸ਼ਟ ਹੈ ਕਿ ਇਹ ਸ਼ਬਦ ਸੁਲਹੀ ਖਾਂ ਦੀ ਜਿੰਦਗੀ ਵਾਰੇ ਨਹੀਂ ਹੈ।ਇਹ ਤਾਂ ਹੋ ਨਹੀ ਸਕਦਾ ਕਿ ਗੁਰੂ ਸਾਹਿਬ ਨੂੰ ਉਸ ਦੀ ਮੌਤ ਦਾ ਸਹੀ ਗਿਆਨ ਨਾ ਹੋਵੇ ।
 4. ਕਈ ਟੀਕਾਕਾਰ ਸੁਲਹੀ ਦੇ ਭੱਠੇ ਦੀ ਅੱਗ ਵਿਚ ਸੜਨ ਨੂੰ ਉਸ ਨੂੰ ਮਿਲੀ ਸਜ਼ਾ ਦੱਸਦੇ ਨੇ ਕਿੳਂਕਿ ਇਸਲਾਮ ਵਿਚ ਮਰਨ ਉਪਰੰਤ ਅੱਗ ਵਿਚ ਸੜਨਾ ਦੀਨੋ ਬੇਦੀਨਾ ਹੋਣਾ ਹੈ ।6 ਪਰ ਨਾਂ ਤਾਂ ਇਸ ਸ਼ਬਦ ਅਨੁਸਾਰ ਸੁਲਹੀ ਖਾਂ ਅੱਗ ਵਿਚ ਝੁਲਸ ਕੇ ਮਰਿਆ ਅਤੇ ਨਾਂ ਹੀ ਇਸਲਾਮ ਇਹੌ ਜਿਹੀ ਕੋਈ ਗੱਲ ਆਖਦਾ ਹੈ । ਇਹ ਕਹਿਣਾ ਇਸ ਸ਼ਬਦ ਦੇ ਕਹਾਣੀ ਮੁਤਾਬਿਕ ਅਰਥ ਕਰਨ ਵਾਲਿਆਂ ਦੇ ਇਸਲਾਮ ਵਾਰੇ ਕੱਚ ਘਰੜ ਗਿਆਨ ਦਾ ਮੁਜ਼ਾਹਰਾ ਹੀ ਹੈ । ਇਹ ਇਸ ਗਲ ਦਾ ਵੀ ਸਬੂਤ ਹੇ ਕਿ ਇਸ ਕਹਾਣੀ ਮੁਤਾਬਿਕ ਅਰਥ ਕਰਨ ਵਾਲੇ ਵੀਰਾਂ ਨੇ ਸ਼ਬਦ ਨੂੰ ਧਿਆਨ ਨਾਲ ਪੜਿ੍ਹਆ ਹੀ ਨਹੀਂ।ਇਹ ਇਸ ਗਲ ਦਾ ਵੀ ਪ੍ਰਤੱਖ ਸਬੂਤ ਹੈ ਕਿ ਇਸ ਕਹਾਣੀ ਨੂੰ ਖਿੱਚ ਧੂ ਕੇ ਇਸ ਸ਼ਬਦ ਨਾਲ ਜੋੜਿਆ ਜਾ ਰਿਹਾ ਹੈ ।
 5. ਕਹਾਣੀ ਮੁਤਾਬਿਕ ਸੁਲਹੀ ਖਾਂ ਪਿ੍ਰਥੀ ਚੰਦ ਦਾ ਉਕਸਾਇਆ ਗੁਰੁ ਸਾਹਿਬ ਨੂੰ ਮਾਰਨ ਲਈ ਆ ਰਿਹਾ ਸੀ। ਇਸ ਹਿਸਾਬ ਨਾਲ ਅਸਲੀ ਦੋਸ਼ੀ ਤਾਂ ਪਿ੍ਰਥੀ ਚੰਦ ਹੈ ਫਿਰ ਉਸ ਨੂੰ ਕਿਉਂ ਸਜ਼ਾ ਨਹੀਂ ਮਿਲੀ । ਪਿ੍ਰਥੀ ਚੰਦ ਦੇ ਮਰਨ ਲਈ ਅਰਦਾਸ ਕਿਉਂ ਨਹੀਂ ਕੀਤੀ ਗਈ ?
 6. ਇਸ ਸ਼ਬਦ ਵਿੱਚ ਗੁਰੁ ਸਾਹਿਬ ਕਹਿੰਦੇ ਨੇ ਕਿ ਮੈਂ ਅਕਾਲ ਪੁਰਖ ਤੋਂ ਬਲਿਹਾਰੇ ਜਾਂਦਾ ਹਾਂ ਜਿਸ ਨੇ “ਜਨ ਕਾ ਕੀਨੋ ਪੂਰਨ ਵਾਕ” । ਕਹਾਣੀ ਦਾ ਆਸਰਾ ਲੈ ਕੇ ਕੀਤੇ ਅਰਥਾਂ ਅਨਸਾਰ ਇਸ ਦਾ ਮਤਲਬ ਇਹ ਹੋਇਆ ਕਿ ਗੁਰੂ ਸਾਹਿਬ ਨੇ ਸੁਲਹੀ ਖਾਂ ਦੇ ਮਰਨ ਦੀ ਜੋ ਅਰਦਾਸ ਕੀਤੀ ਉਹ ਪੂਰੀ ਹੋ ਗਈ।ਪ੍ਰੌ ਸਹਿਬ ਸਿੰਘ ਵੀ ਕੁਝ ਇਸ ਤਰ੍ਹਾਂ ਦੇ ਹੀ ਅਰਥ ਕਰਦੇ ਨੇ । ਪਰ ਸਵਾਲ ਪੈਦਾ ਹੁੰਦਾ ਹੈ ਕਿ ਕੀ ਅਰਦਾਸ ਕਰਨ ਨਾਲ ਕਿਸੇ ਦੀ ਮੌਤ ਹੋ ਸਕਦੀ ਹੈ ? ਜਾਂ ਕੀ ਇਸ ਤਰ੍ਹਾਂ ਦੀ ਅਰਦਾਸ ਕਰਨਾ ਗੁਰਮਤਿ ਅਨੁਸਾਰੀ ਹੈ।ਇਹ ਤਾਂ ਕਿਸੇ ਨੂੰ ਵਰ ਜਾਂ ਸਰਾਪ ਦੇਣ ਵਾਲੀ ਗਲ ਹੋ ਗਈ ਜਿਸ ਦੀ ਗੁਰਮਤਿ ਵਿੱਚ ਕੋਈ ਜਗ੍ਹਾ ਨਹੀਂ ਹੈ ।
 7. ਅਗਰ ਅਰਦਾਸ ਕਰਨ ਨਾਲ ਹੀ ਕਿਸੇ ਦੁਸਟ ਦਾ ਨਾਸ਼ ਹੋ ਸਕਦਾ ਜਾਂ ਕੋਈ ਆਫ਼ਤ ਟਲ ਸਕਦੀ ਤਾਂ ਸਿਖ ਇਤਿਹਾਸ ਕੁਰਬਾਨੀਆਂ ਤੌਂ ਸੱਖਣਾ ਹੁੰਦਾ । ਕਿਸੇ ਆਫ਼ਤ ਜਾਂ ਸਮੱਸਿਆ ਦਾ ਹਲ ਅਰਦਾਸ ਕਰਕੇ ਕਰਨਾ ਡੇਰਾਵਾਦੀ ਸੋਚ ਹੈ । ਗੁਰਮਤਿ ਸਾਨੂੰ ਹਰ ਹਾਲ ਵਿਚ ਬਿਬੇਕ ਵਿਰਤੀ ਕਾਇਮ ਰੱਖਦੇ ਹੋੲੈ ਬਣਦੇ ਕਦਮ ਚੁਕਣ ਲਈ ਪ੍ਰੇਰਨਾ ਦਿੰਦੀ ਹੈ।ਗੁਰ ਇਤਿਹਾਸ ਵੀ ਇਸੇ ਗਲ ਦਾ ਗਵਾਹ ਹੈ । ਗੁਰਮਤਿ ਅਨੁਸਾਰ ਵਰ ਜਾਂ ਸਰਾਪ ਕਿਸੇ ਵੀ ਸਮੱਸਿਆ ਦਾ ਹਲ ਨਹੀਂ ਹੁੰਦੇ । ਹਾਂ ਇਹ ਡੇਰਾਵਾਦੀ ਸੋਚ ਦੇ ਬੜ੍ਹੇ ਵੱਡੈ ਥੰਮ ਜ਼ਰੂਰ ਨੇ ।
 8. ਇਸ ਕਹਾਣੀ ਦੇ ਅਰਥਾਂ ਵਿੱਚ ਗੁਰੂ ਸਾਹਿਬ ਇੱਕ ਡਰਪੋਕ ਵਿਅਕਤੀ ਦੇ ਤੌਰ ਤੇ ਉੱਭਰਦੇ ਨੇ ਜੋ ਕਿ ਇਤਿਹਾਸ ਮੁਤਾਬਿਕ ਸਹੀ ਨਹੀ ਹੈ । ਅਗਰ ਗੁਰੂ ਸਾਹਿਬ ਜਹਾਂਗੀਰ ਜੋ ਕਿ ਵੇਲੇ ਦਾ ਬਾਦਸ਼ਾਹ ਸੀ ਤੋ ਨਹੀਂ ਡਰੇ ਤਾਂ ਉਸ ਦੇ ਇਕ ਅਦਨੇ ਜਹੈ ਮੁਲਾਜ਼ਿਮ ਤੋਂ ਕਿਉਂ ਡਰਨਗੇ । ਇਸ ਗਲ ਦਾ ਇਤਹਾਸ ਗਵਾਹ ਹੈ ਕਿ ਗੁਰੂ ਸਾਹਿਬ ਅਸਹਿ ਤੇ ਅਕਹਿ ਤਸੀਹੇ ਝਲਦੇ ਹੋਏ ਖਿੜੇ ਮੱਥੇ ਸ਼ਹੀਦ ਹੋਏ ਸਨ । ੳਹੁਨਾ ਵਾਰੇ ਇਹ ਸੋਚਣਾ ਕਿ ਇਹ ਸੁਣਦਿਆਂ ਕਿ ਕੋਈ ਸ਼ਖਸ਼ ਉਹਨਾ ਨੂੰ ਮਾਰਨ ਲਈ ਆ ਰਿਹਾ ਹੈ ਉਹ ਆਪਣੇ ਬਚਾ ਲਈ ਰੱਬ ਅਗੇ ਅਰਦਾਸਾਂ ਕਰਨ ਲਗ ਪਏ ਸਨ ਉਹਨਾ ਦੀ ਸ਼ਖਸ਼ੀਅਤ ਨਾਲ ਘੋਰ ਬੇਇਨਸਾਫੀ ਹੈ ।
 9. ਅਗਰ ਇਸ ਸ਼ਬਦ ਦੇ ਅਰਥ ਇਸ ਕਹਾਣੀ ਅਨੁਸਾਰ ਕੀਤੇ ਜਾਂਦੇ ਹਨ ਤਾਂ ਇਹ ਸ਼ਬਦ ਗੁਰੂ ਸਾਿਹਬ ਦੀ ਜਾਤੀ ਜਿੰਦਗੀ ਵਾਰੇ ਹੋ ਕੇ ਰਹਿ ਜਾਂਦਾ ਹੈ । ਪਰ ਗੁਰਬਾਣੀ ਤਾਂ ਸਰਬਕਾਲੀ ਸਰਬਸਾਂਝਾ ਉਪਦੇਸ਼ ਹੈ । ਸੋ ਸਾਨੂੰ ਇਸ ਕਹਾਣੀ ਨੂੰ ਭੁਲ ਇਸ ਸ਼ਬਦ ਦੀ ਹੋਰ ਪੜਚੋਲ ਕਰ ਇਸ ਵਿਚੋਂ ਸਰਬ ਸਾਂਝਾ ਉਪਦੇਸ਼ ਲੱਭਣਾ ਚਾਹੀਦਾ ਹੈ ।
 10. ਇਸ ਕਹਾਣੀ ਅਨੁਸਾਰ ਕੀਤੇ ਅਰਥ ਕਰਮਾਤ ਦੀ ਹਮਇਤ ਕਰਦੇ ਨੇ ਜੋ ਕਿ ਗੁਰਮਤਿ ਦੇ ਉਲਟ ਹੈ । ਇਸ ਸੰਸਾਰ ਵਿਚ ਹਰ ਇਕ ਘਟਨਾ ਇਕ ਬੱਝਵੇਂ ਹੁਕਮ ਅਨੁਸਾਰ ਵਾਪਰ ਰਹੀ ਹੈ । ਇਸ ਹੁਕਮ ਵਿੱਚ ਕਿਸੇ ਦੀ ਵੀ ਕੋਈ ਦਖ਼ਲ ਅੰਦਾਜ਼ੀ ਨਹੀਂ ਹੋ ਸਕਦੀ ।

ਰਹਾਉ ਦੀ ਕਿਰਿਆ “ਰਾਖੁ” ਵਾਰੇ ਕੁਝ ਵਿਚਾਰ

ਇਸ ਸ਼ਬਦ ਦੇ ਸਹੀ ਅਰਥ ਸਮਝਣ ਲਈ ਇਸ ਦੇ ਪਹਿਲੇ ਵਾਕ ਦੀ ਕਿਰਿਆ “ਰਾਖੁ” ਵਲ ਧਿਆਨ ਦੇਣਾ ਜਰੂਰੀ ਹੈ । ਜਿਵੇਂ ਕਿ ਮੈ ਉਪਰ ਕਿਹਾ ਹੈ ਕਿ “ਰਾਖੁ” ਭੂਤ ਕਾਲ ਨਹੀ ਹੈ ਇਸ ਕਰਕੇ ਇਹ ਕਿਸੇ ਬੀਤੀ ਹੋਈ ਘਟਨਾ ਨੂੰ ਨਹੀਂ ਪ੍ਰਗਟਾ ਰਿਹਾ । “ਰਾਖੁ” ਦੀ ਬਣਤਰ ਦਸਦੀ ਹੈ ਕਿ ਇਸ ਦੇ ਅੰਤਲੇ ਅੱਖਰ “ਖ” ਉਪਰ ਔਕੜ ਵੀ ਹੈ । ਵਿਆਕਰਣ ਦੇ ਮਾਹਰਾਂ ਅਨੁਸਾਰ ਗੁਰਬਾਣੀ ਵਿੱਚ ਅਗਰ ਕਿਸੇ ਕਿਰਿਆਵਾਚੀ ਲਫ਼ਜ਼ ਦੇ ਅੰਤਲੇ ਅੱਖਰ ਨੂੰ ਔਂਕੜ ਆ ਜਾਏ ਤਾਂ ਉਹ ਲਫ਼ਜ ਮੱਧਮ ਪੁਰਖ, ਵਰਤਮਾਨ ਇਕ ਬਚਨ ਜਾਂ ਬੁਹ ਵਚਨ ਹੁੰਦਾ ਹੈ ।1 ਇਸ ਹਿਸਾਬ ਨਾਲ “ਰਾਖੁ” ਵਰਤਮਾਨ ਕਾਲ ਅਤੇ ਮੱਧਮ ਪੁਰਖ ਬਹੁ ਵਚਨ ਹੋਇਆ । ਅਗਰ ਇਹ ਮੱਧਮ ਪੁਰਖ ਬੁਹ ਵਚਨ ਹੈ ਤਾਂ ਫਿਰ ਗੁਰੁ ਸਾਹਿਬ ਆਪਣੇ ਵਾਰੇ ਤਾਂ ਗੱਲ ਹੀ ਨਹੀ ਕਰ ਰਹੇ । ਅਗਰ ਉਹ ਆਪਣੇ ਵਾਰੇ ਗੱਲ ਨਹੀਂ ਕਰ ਰਹੇ ਤਾਂ ਫਿਰ ਇਹ ਕਹਾਣੀ ਇਸ ਸ਼ਬਦ ਤੇ ਢੁਕਦੀ ਹੀ ਨਹੀ।ਸੋ ਇਸ ਸ਼ਬਦ ਦੇ ਅਰਥ ਇਸ ਕਹਾਣੀ ਦਾ ਆਸਰਾ ਲਏ ਨਹੀ ਕੀਤੇ ਜਾ ਸਕਦੇ । ਹੁਣ ਸਵਾਲ ਪੈਦਾ ਹੁੰਦਾ ਹੈ ਕਿ ਅਗਰ ਗੁਰੂ ਸਾਹਿਬ ਆਪਣੇ ਵਾਰੇ ਗਲ ਨਹੀਂ ਕਰ ਰਹੇ ਤਾਂ ਫਿਰ ਕਿਸ ਵਾਰੇ ਗੱਲ ਕਰ ਰਹੇ ਨੇ । ਇਸ ਨੂੰ ਸਮਝਣ ਲਈ ਸਾਂਨੂੰ ਫਿਰ ਵਿਆਕਰਣ ਦੀ ਮੱਦਤ ਲੈਣੀ ਪਏਗੀ । ਅਸੀਂ ਸਭ ਜਾਣਦੇ ਹਾਂ ਕਿ ਵਿਆਕਰਣ ਵਿੱਚ ਤਿੰਨ ਤਰ੍ਹਾਂ ਦੇ ਪੁਰਖ ਮੰਨੇ ਗਏ ਨੇ।ਉੱਤਮ ਪੁਰਖ, ਮੱਧਮ ਪੁਰਖ ਅਤੇ ਅਨ ਪੁਰਖ । ਉੱਤਮ ਪੁਰਖ (first person) ਵਿੱਚ “ਮੈਂ” ਅਤੇ “ਅਸੀਂ” ਸ਼ਾਮਲ ਨੇ, ਮੱਧਮ ਪੁਰਖ (second person) ਵਿੱਚ “ਤੂੰ” ਅਤੇ “ਤੁਸੀਂ” ਆਉਂਦੇ ਨੇ ਅਤੇ ਅਨ ਪੁਰਖ (third person) “ਉਹ” ਅਤੇ “ਉਹਨਾ” ਲਈ ਵਰਤਿਆ ਜਾਂਦਾ ਹੈ । ਫਰੈਂਕ ਪਾਮਰ ਆਪਣੀ ਵਿਆਕਰਣ ਦੇ ਵਿਸ਼ੇ ਤੇ ਲਿਖੀ ਪ੍ਰਸਿਧ ਕਿਤਾਬ ਵਿਚ ਮੱੱਧਮ ਪੁਰਖ ਬੁਹ ਵਚਨ ਵਾਰੇ ਇੱਕ ਦਿਲਚਸਪ ਗੱਲ ਕਹਿੰਦੇ ਨੇ । ਉਹਨਾ ਦੇ ਸ਼ਬਦਾਂ ਵਿੱਚ “But in the plural it is more complex. Strictly, one might suppose, first person plural (we) ought to refer to a plurality of speakers, second person plural (you) to a plurality of people addressed and third person plural (they) to a plurality of peoples spoken of. But this is not so… You does not refer only to people spoken to; it often refers to the person or persons spoken to plus others.”2 ਫਰੈਂਕ ਪਾਮਰ ਦੇ ਕਥਨ ਮੁਤਾਬਿਕ ਮੋਟੇ ਤੌਰ ਤੇ ਉੱਤਮ ਪੁਰਖ ਬੁਹ ਵਚਨ “ਅਸੀ” ਗੱਲ ਕਹਿਣ ਵਾਲਿਆਂ ਦਾ ਇਕੱਠ ਹੈ, ਮੱਧਮ ਪੁਰਖ ਬੁਹ ਵਚਨ “ਤੁਸੀਂ” ੳਹੁਨਾਂ ਦਾ ਇਕੱਠ ਜਿਨ੍ਹਾਂ ਨੂੰ ਗਲ ਕਹੀ ਗਈ ਹੈ ਅਤੇ ਅਨ ਪੁਰਖ ਬਹੁ ਵਚਨ ਉਹ ਇਕੱਠ ਜਿਸ ਵਾਰੇ ਗਲ ਕਹੀ ਗਈ ਹੈ… ਪਰ ਇਹ ਵੀ ਪੂਰਾ ਸਚ ਨਹੀ ਹੈ ਕਿਉਂਕਿ ਮਧੱਮ ਪੁਰਖ ਬਹੁ ਵਚਨ ਦੇ ਇਕੱਠ ਵਿਚ ਜਿਨ੍ਹਾਂ ਨੂੰ ਗਲ ਸੁਣਾਈ ਗਈ ਹੈ ੳਨ੍ਹਾਂ ਤੋਂ ਇਲਾਵਾ ਹੋਰ ਲੋੋਕ ਵੀ ਸ਼ਾਮਲ ਹੁੰਦੇ ਹਨ । ਇਸ ਦਾ ਮਤਲਬ ਇਹ ਹੀ ਨਿਕਲਦਾ ਹੈ ਕਿ ਅਗਰ ਕੋਈ ਕਿਰਿਆ ਮੱਧਮ ੁਪੁਰਖ ਬੁਹ ਵਚਨ ਹੈ ਤਾਂ ਜੋ ਗੱਲ ਕਹੀ ਗਈ ਹੈ ਉਹ ਸਾਰੇ ਲੋਕਾਂ ਨੂੰ ਕਹੀ ਗਈ ਹੈ । ਸੋ ਗੁਰੂ ਸਾਹਿਬ ਇਸ ਸ਼ਬਦ ਦੇ ਪਹਿਲੇ ਵਾਕ ਵਿੱਚ ਸਿੱਖ ਸੰਗਤਾਂ ਨੂੰ ਸੰਬੋਧਨ ਕਰਦੇ ਹੋੲੈ ਸਾਰੀ ਲੋਕਾਈ ਨੂੰ ਉਪਦੇਸ਼ ਦੇ ਰਹੇ ਨੇ । ਇਸ ਗੱਲ ਦੀ ਸਾਨੂੰ ਗੁਰਬਾਣੀ ਵਿੱਚੋਂ ਵੀ ਪ੍ਰੋੋੜਤਾ ਮਿਲਦੀ ਹੈ ਜਦੋਂ ਗੁਰੂ ਸਾਹਿਬ ਕਹਿੰਦੇ ਨੇ ਕਿ ਅਗਰ ਗੁਰਬਾਣੀ ਵਿੱਚ ਕਿਸੇ ਇਤਿਹਾਸਿਕ ਘਟਨਾ ਦਾ ਜ਼ਿਕਰ ਵੀ ਹੈ ਤਾਂ ਵੀ ਉਪਦੇਸ਼ ਸਭ ਲਈ ਸਾਂਝਾ ਹੁੰਦਾ ਹੈ ।3 ਜੋ ਵੀ ਗੁਰੂ ਦੀ ਗੱਲ (ਗਿਆਨ) ਨੁੰ ਪ੍ਰੇਮ ਪੂਰਬਕ ਵਿਚਾਰਦਾ ਹੈ ਉਸ ਨੂੰ ਆਪਣੇ ਆਪ ਵਾਰੇ ਸੋਝੀ ਹੋ ਜਾਂਦੀ ਹੈ ਭਾਵ ੳਸ ਸਾਖੀ ਵਿਚੋਂ ਉਹ ਸਰਬ ਸਾਂਝਾ ਉਪਦੇਸ਼ ਲੱਭਣ ਵਿਚ ਕਾਮਯਾਬ ਹੋ ਜਾਂਦਾ ਹੈ ਜੋ ਉਸ ਦੇ ਆਪਣੇ ਆਪ ਉਪਰ ਵੀ ਢੁਕਦਾ ਹੈ । ਪਰ ਅਸੀਂ ਇਥੇ ਇਸ ਸ਼ਬਦ ਦੇ ਅਰਥ ਕਰਨ ਲਗਿਆਂ ਆਪਣੇ ਆਪ ਨੂੰ ਪਰੇ ਕਰ ਸਾਰੀ ਗਲ ਗੁਰੂ ਦੀ ਜਾਤੀ ਜ਼ਿੰਦਗੀ ਤੇ ਢੁਕਾ ਰਹੇ ਹਾਂ । ਇਸ ਸਰਾਸਰ ਗ਼ਲਤ ਹੈ ਕਿਉਂਕਿ ਇਸ ਸ਼ਬਦ ਦੇ ਪਹਿਲੇ ਵਾਕ ਦੀ ਕਿਰਿਆ (ਰਾਖੁ) ਤੋਂ ਚਿੱਟੇ ਦਿਨ ਦੀ ਤਰ੍ਹਾਂ ਸਪਸ਼ਟ ਹੈ ਕਿ ਗੁਰੂ ਸਾਹਿਬ ਸਭ ਨੂੰ ਸਾਂਝਾ ਉਪਦੇਸ਼ ਦੇ ਰਹੇ ਹਨ । ਇਹ ਗੱਲ ਹੋਰ ਵੀ ਸਪਸ਼ਟ ਹੋ ਜਾਏਗੀ ਜਦੋਂ ਅਸੀਂ ਇਸ ਕਿਰਿਆ ਦੀ ਵਰਤੋਂ ਹੋਰ ਸ਼ਬਦਾਂ ਵਿੱਚ ਵੇਖਦੇ ਹਾਂ । ਹੇਠਾਂ ਕੁਝ ਮਿਸਾਲਾਂ ਹਨ ਜਿਥੇ ਇਹ ਸ਼ਬਦ ਇਸੇ ਰੂਪ ਵਿੱਚ ਆਇਆ ਹੈ । ਅਰਥ ਪ੍ਰੋ ਸਾਹਿਬ ਸਿੰਘ ਦੇ ਦਿਤੇ ਜਾ ਰਹੇ ਨੇ ।

 1. ਤਿਸ ਕੀ ਟੇਕ ਮਨੈ ਮਹਿ ਰਾਖੁ ॥ (ਪੰਨਾ 177) ਹੇ ਭਾਈ ! ਆਪਣੇ ਮਨ ਵਿੱਚ ਉਸ ਪ੍ਰਮਾਤਮਾ ਦਾ ਆਸਰਾ ਰੱਖ ।
 2. ਗੁਰ ਕਾ ਸਬਦੁ ਰਾਖੁ ਮਨ ਮਾਹਿ ॥ (ਪੰਨਾ 192) ਹੇ ਭਾਈ ਜੇ ਉਸ ਭਗਵਾਨ ਦਾ ਆਸਰਾ ਮਨ ਵਿੱਚ ਪੱਕਾ ਕਰਨਾ ਹੈ ਤਾਂ ਗੁਰੂ ਦਾ ਸ਼ਬਦ ਮਨ ਵਿੱਚ ਟਿਕਾਈ ਰੱਖ ।
 3. ਸਰਿਨ ਪਰੇ ਕੀ ਰਾਖੁ ਦਇਆਲਾ ॥ (ਪੰਨਾ 260) ਹੇ ਦਿਆਲ ਸਰਨ ਪਿਆਂ ਦੀ ਲਾਜ ਰੱਖ ।
 4. ਅਬਿਨਾਸੀ ਪ੍ਰਭੁ ਮਨ ਮਹਿ ਰਾਖੁ ॥ (ਪੰਨਾ 283) ਹੇ ਭਾਈ ਆਪਣੇ ਮਨ ਵਿੱਚ ਅਕਾਲ ਪੁਰਖ ਨੂੰ ਪ੍ਰੋ ਰਖ ।

ਊੱਪਰ ਦਿੱਤੀਆਂ ਉਦਾਹਰਣਾ ਤੋਂ ਸਪਸ਼ਟ ਹੈ ਕਿ ਪ੍ਰੌ ਸਾਹਿਬ ਸਿੰਘ ਨੇ ਆਪਣੇ ਕੀਤੇ ਅਰਥਾਂ ਵਿੱਚ ਕਿਰਿਆ “ਰਾਖੂ” ਨੂੰ ਵਰਤਮਾਨ ਮੱਧਮ ਪੁਰਖ ਬੁਹ ਵਚਨ ਹੀ ਮੰਨਿਆ ਹੈ । ਉਪਰ ਦਿੱਤੇ ਅਰਥਾਂ ਵਿਚ ਪ੍ਰੋ ਸਾਹਿਬ ਸਿੰਘ ਵਲੋਂ “ਭਾਈ” ਇਕੱਠ ਵਾਚਕ ਨਾਂਵ ਵਜੋਂ ਵਰਤਿਆ ਗਿਆ ਹੈ ।

ਹੁਣ ਤੱਕ ਦੀ ਵਿਚਾਰ ਤੋਂ ਇਹ ਸਾਫ ਹੋ ਜਾਂਦਾ ਹੈ ਕਿ ਇਸ ਵਾਕ ਅੰਦਰ ਗੁਰੂ ਸਾਹਿਬ (ਵਰਤਮਾਨ ਕਾਲ ਵਿੱਚ) ਸਾਨੂੰ ਸਭ ਨੂੰ ਸੰਬੋਧਿਤ ਨੇ । ਉਹ ਆਪਣੇ ਵਾਰੇ ਕੁਝ ਨਹੀ ਕਹਿ ਰਹੇ ।

ਅਗਲੀ ਗਲ ਸਮਝਣ ਵਾਲੀ ਇਹ ਹੈ ਕਿ ਗੁਰੂ ਸਾਹਿਬ ਦੇ “ਸੁਲਹੀ” ਲਫ਼ਜ਼ ਵਰਤਣ ਤੋਂ ਕੀ ਭਾਵ ਹੈ । ਇਥੇ ਉਹਨਾਂ ਦਾ ਇਸ਼ਾਰਾ ਸੁਲਹੀ ਖਾਨ ਵਿਅਕਤੀ ਵਲ ਤਾਂ ਹੋ ਨਹੀ ਸਕਦਾ ਕਿਉਂਕਿ: –

 1. ਸੁਲਹੀ ਖਾਨ ਦਾ ਵੈਰ ਵਿਰੋਧ ਸਿਰਫ ਗੁਰੂ ਸਾਹਿਬ ਨਾਲ ਸੀ ਪਰ ਇਥੇ ਗਲ ਸਾਰੀ ਸੰਗਤ ਦੀ ਹੋ ਰਹੀ ਹੈ ।
 2. ਸੁਲਹੀ ਖਾਂ ਦੀ ਮੌਤ ਅੱਗ ‘ਚ ਝੁਲਸ ਕੇ ਹੁੰਦੀ ਹੈ ਪਰ ਇਥੇ ਸੁਲਹੀ ਖਾਨ ਕੁਹਾੜੇ ਦੇ ਵਾਰ ਨਾਲ ਮਰਦਾ ਹੈ । ਇਹ ਗੁਰੂ ਸਾਹਿਬ ਵਲੌ ਬੜਾ ਵੱਡਾ ਇਸ਼ਾਰਾ ਹੈ ਕਿ ਇੱਥੇ ਉਹਨਾਂ ਦਾ ਸੁਲਹੀ ਤੋਂ ਭਾਵ ਸੁਲਹੀ ਖਾਂਨ ਵਿਅਕਤੀ ਨਹੀਂ ਹੈ ।
 3. ਇਸ ਸਬਦ ਦੀ ਰਚਨਾਂ ਤੋਂ ਪਹਿਲਾਂ ਸੁਲਹੀ ਖਾਨ ਮਰ ਚੁਕਾ ਹੈ ਫਿਰ ਉਸ ਤੋਂ ਕਿਸੇ ਕਿਸਮ ਦੀ ਰਖਵਾਲੀ ਦੀ ਤਾਂ ਜ਼ਰੂਰਤ ਹੀ ਨਹੀਂ ਰਹਿ ਜਾਂਦੀ।ਸੋ ਜ਼ਾਹਰ ਹੈ ਕਿ ਗੁਰੂ ਸਾਹਿਬ ਦਾ ਭਾਵ ਸੁਲਹੀ ਤੋਂ ਸੁਲਹੀ ਖਾਨ ਨਹੀਂ ਹੈ ।
 4. ਅਕਾਲ ਪੁਰਖ ਅਗੇ ਕਿਸੇ ਜ਼ਾਲਮ ਜਾਂ ਪਾਪੀ ਨੂੰ ਮਾਰਨ ਦੀ ਅਰਜ਼ੋਈ ਕਰਨਾ ਗੁਰਮਤਿ ਦੇ ਫਲਸਫੇ ਨਾਲ ਮੇਲ ਨਹੀਂ ਖਾਂਦਾ।ਇਸ ਤਰ੍ਹਾਂ ਦੀ ਅਰਜੋਈ ਉਹਨਾਂ ਕੀਤੀ ਸੀ ਅਤੇ ਹੁਣ ਵੀ ਕਰਦੇ ਨੇ ਜਿਹਨਾਂ ਮੁਗਲ ਧਾੜਵੀਆਂ ਅਗੇ ਗਊਆ ਦੈ ਵੱਗ ਛਡ ਦਿੱਤੇ ਤਾਂ ਜੋ ਉਹਨਾ ਨੂੰ ਗਊ ਹੱਤਿਆ ਦਾ ਸਰਾਪ ਲੱਗ ਜਾਏ । ਗੁਰੂ ਨਾਨਕ ਸਾਹਿਬ ਨੇ ਅਜਿਹੀ ਕਾਰਵਾਈ ਨੂੰ ਨਕਾਰਦਿਆ ਇਹ ਇਤਿਹਾਸਿਕ ਸਚਾਈ ਆਪਣੀ ਬਾਣੀ ਵਿਚ ਦਰਜ਼ ਕੀਤੀ ਹੈ ਕਿ ਇਸ ਤਰ੍ਹਾਂ ਕਰਨ ਨਾਲ਼ ਮੁਗਲ ਧਾੜਵੀਆਂ ਤੇ ਕਿਸੇ ਕਿਸਮ ਦਾ ਵੀ ਕੋਈ ਅਸਰ ਨਹੀਂ ਹੋਇਆ । ਗੁਰਮਤਿ ਇਸ ਹਾਲਾਤ ਨਾਲ ਨਜਿੱਠਣ ਲਈ ਆਪ ਸੱਚ ਤੇ ਟਿਕੇ ਰਹਿ ਜਦੋਜਹਿਦ ਦਾ ਰਸਤਾ ਦਸਦੀ ਹੈ । ਗੁਰ ਇਤਿਹਾਸ ਵੀ ਇਸ ਦੀ ਗਵਾਹੀ ਦਿੰਦਾ ਹੈ । ਇਹ ਜਦੋਜਹਿਦ ਲੋੜ ਪੈਣ ਤੇ ਹਥਿਆਰਬੰਦ ਵੀ ਹੋ ਸਕਦੀ ਹੈ । ਅਕਾਲ ਪੁਰਖ ਅਗੇ ਜੋ ਸਿਖ ਨੇ ਅਰਜ਼ੋਈ ਕਰਨੀ ਹੈ ਉਹ ਜ਼ੁਲਮ ਅਤੇ ਪਾਪ ਦੇ ਰਸਤੇ ਤੋਂ ਦੂਰ ਰੱਖਣ ਦੀ ਹੈ।ਸੋ ਇਸ ਸ਼ਬਦ ਵਿਚ ਵੀ ਅਰਜੋਈ ਸ਼ੁਲਹੀ ਤੋਂ ਬਚਣ ਦੀ ਨਹੀਂ ਬਲਕਿ ਉਸ ਵਰਗਾ ਨਾ ਬਣਨ ਦੀ ਹੈ । ਇਸ ਕਰਕੇ ਇਥੇ “ਸੁਲਹੀ” ਦਾ ਅਰਥ ਸੁਲਹੀ ਦੀ ਮਨੋਵਿਰਤੀ ਹੈ ਨਾ ਕਿ ਸੁਲਹੀ ਖਾਂ ਵਿਅਕਤੀ ।

ਦਰਅਸਲ ਇੱਥੁੇ ਗੁਰੂ ਸਾਹਿਬ ਸੁਲਹੀ ਨੂੰ ਇਕ ਪ੍ਰਤੀਕ ਵਜੋਂ ਵਰਤ ਰਹੇ ਨੇ।ਕਵੀ ਅਤੇ ਲਿਖਾਰੀ ਅਜਿਹਾ ਹਰ ਭਾਸ਼ਾ ਅਤੇ ਹਰ ਸਮੇ ਅੰਦਰ ਕਰਦੇ ਆਏ ਨੇ । ਪੰਜਾਬੀ ਵਿੱਚ ਰਾਂਝਾ, ਮਜਨੂੰ, ਦੁੱਲਾ, ਹੀਰ ਆਦਿ ਸ਼ਬਦ ਅਕਸਰ ਪ੍ਰਤੀਕ ਵਜੋਂ ਵਰਤੇ ਜਾਂਦੇ ਨੇ ਜਦ ਕਿ ਇਹਨਾ ਨਾਵਾਂ ਦੇ ਵਿਅਕਤੀ ਵੀ ਹੋਏ ਨੇ । ਸੁਲਹੀ ਖਾਂ ਦਾ ਸੰਭਾਵਿਤ ਹਮਲਾ ਨਵ ਜਨਮੀ ਸਿੱਖ ਕੌਮ ਤੇ ਪਹਿਲਾ ਹਮਲਾ ਸੀ । ਸਿੱਖਾਂ ਵਿੱਚ ਇਸ ਦੀ ਬਹੁਤ ਜ਼ਿਆਦਾ ਚਰਚਾ ਸੀ । ਕਿਉਂਕਿ ਇਹ ਸਭ ਪਿ੍ਰਥੀ ਚੰਦ ਦੀਆਂ ਨਾ ਮੁਕਣ ਵਾਲੀਆਂ ਸਾਜ਼ਸ਼ਾ ਦਾਂ ਸਿਖਰ ਸੀ । ਇਸ ਸੱਭ ਦੀ ਚਰਚਾ ਵੀ ਹਰ ਰੋਜ਼ ਹੁੰਦੀ ਹੋਏਗੀ । ਆਮ ਸਿਖ ਆਪਣੇ ਡਰ ਜਾਂ ਖ਼ਦਸ਼ੈ ਗੁਰੂ ਸਾਹਿਬ ਨਾਲ ਸਾਂਝੇ ਵੀ ਕਰਦੇ ਹੋਣਗੇ । ਗੁਰੂ ਸਾਹਿਬ ਉਹਨਾਂ ਨੂੰ ਧੀਰਜ਼ ਵੀ ਦਿੰਦੇ ਹੋਣਗੇ ਅਤੇ ਸਮਝਾਉਂਦੇ ਵੀ ਹੋਣਗੇ । ਇਸ ਕਰਕੇ ਆਮ ਸਿਖ ਨੂੰ ਸੁਲਹੀ ਪ੍ਰਤੀਕ ਸਮਝਣ ਵਿੱਚ ਕੋਈ ਮੁਸ਼ਕਲ ਨਹੀਂ ਆਈ ਹੋਏਗੀ ।

ਅਗਲੀ ਗਲ ਸਮਝਣ ਵਾਲੀ ਇਹ ਹੈ ਕਿ ਗੁਰੂ ਸਾਹਿਬ ਦਾ ਪ੍ਰਤੀਕ “ਸੁਲਹੀ” ਤੋਂ ਭਾਵ ਕੀ ਹੈ।ਜਿਸ ਵੀ ਵਿਅਕਤੀ ਦਾ ਨਾਂਵ ਪ੍ਰਤੀਕ ਵਜੋਂ ਵਰਤਿਆ ਜਾਂਦਾ ਹੇ ਉਸ ਪ੍ਰਤੀਕ ਦਾ ਭਾਵ ਉਸ ਵਿਅਕਤੀ ਦੀ ਜ਼ਿੰਦਗੀ ਨਾਲ ਜੁੜਿਆ ਹੁੰਦਾ ਹੈ । ਸੁਲਹੀ ਖਾਨ ਦੀ ਜ਼ਿੰਦਗੀ ਵਾਰੇ ਇਤਿਹਾਸ ਵਿਚ ਜੋ ਜ਼ਿਕਰ ਆਉਂਦਾ ਹੈ ਉਹ ਕੁਝ ਇਸ ਤਰ੍ਹਾਂ ਹੈ । ਮਹਾਂ ਕੋਸ਼ ਵਿੱਚ ਸੁਲਹੀ ਖਾਨ ਵਾਰੇ ਲਿਖਿਆ ਹੈ: “ਇਕ ਪਠਾਣ ਜੋ ਜਹਾਂਗੀਰ ਬਾਦਸ਼ਾਹ ਦਾ ਾਅਹਿਲਕਾਰ ਸੀ । ਇਹ ਪਿ੍ਰਥੀ ਚੰਦ ਦਾ ਮਿਤ੍ਰ ਹੋਣ ਕਰਕੇ ਅਕਾਰਣ ਹੀ ਸ਼੍ਰੂੀ ਗੁਰੂ ਅਰਜਨ ਦੇਵ ਜੀ ਨੂੰ ਕਲੇਸ਼ ਦੇਣਾ ਚਾਹੁੰਦਾ ਸੀ ਪਰ ਗੁਰੂ ਕੇ ਕੋਠੈ ਪਿ੍ਰਥੀ ਚੰਦ ਨੂੰ ਮਿਲਣ ਗਿਆ ਤੱਤੇ ਆਵੇ ਵਿੱਚ ਧਸ ਕੇ ਭੁੜਥਾ ਹੋ ਗਿਆ ।”4 ਪ੍ਰੌ ਸਾਹਿਬ ਸਿੰਘ ਆਪਣੀ ਕਿਤਾਬ “ਗੁਰ ਇਤਿਹਾਸ ਪਾਤਸ਼ਾਹੀ 2 ਤੋਂ 9” ਵਿੱਚ ਲਿਖਦੇ ਨੇ ਪਿ੍ਰਥੀ ਚੰਦ ਨੂੰ ਪਹਿਲਾਂ ਬੀਰਬਲ ਦੀ ਸ਼ਹਿ ਸੀ ਅਤੇ ਉਸ ਦੀ ਮੌਤ ਤੋਂ ਬਾਅਦ ਉਹ “ਸਤਿਗੁਰ ਜੀ ਨੂੰ ਡੂਮ-ਡਰਾਵੇ ਦੇਣ ਲਈ ਲਾਹੌਰੋਂ ਸੁਲਹੀ ਖਾਂ ਨੂੰ ਲੈ ਆਏ… ਜਦ ਸਿਖਾਂ ਨੇ ਸਰਕਾਰੀ ਹਾਕਮ ਸੁਲਹੀ ਖਾਂ ਦੇ ਚੜ੍ਹ ਆਉਣ ਦੀ ਖ਼ਬਰ ਸੁਣੀ ਸੀ ਤਾਂ ਉਹ ਬਹੁਤ ਘਬਰਾਏ ਸਨ… ਇਹ ਪਹਿਲਾ ਮੌਕਾ ਸੀ ਜਦੋਂ ਨਿੱਕੀ ਜਿਹੀ ਸਿੱਖ ਕੌਮ ਦੀ ਸਰਕਾਰੀ ਹਾਕਮਾਂ ਨਾਲ ਟੱਕਰ ਹੋਣ ਦੀ ਸੰਭਾਵਨਾ ਹੋ ਗਈ ਸੀ”5 ਡਾ: ਸੰਗਤ ਸਿੰਘ ਵੀ ਸੁਲਹੀ ਖਾਂ ਨੂੰ ਪਿ੍ਰਥੀ ਚੰਦ ਦਾ ਦੋਸਤ ਹੋਣ ਦੀ ਗਵਾਹੀ ਭਰਦੇ ਨੇ । ਉਹ ਪਿ੍ਰਥੀ ਚੰਦ ਦੀ ਸਲਾਹ ਨਾਲ ਹੀ ਗੁਰੂ ਸਾਹਿਬ ਤੇ ਹਮਲਾ ਕਰਨ ਆ ਰਿਹਾ ਸੀ ।6 ਫੈਨਿਕ ਅਤੇ ਮੇਕਲਉਡ ਆਪਣੀ ਕਿਤਾਬ “ਸਿਖ ਧਰਮ ਦਾ ਇਤਹਾਸਿਕ ਸ਼ਬਦਕੋਸ਼” ਵਿੱਚ ਲਿਖਦੇ ਨੇ ਕਿ ਸੁਲਹੀ ਖਾਂ ਪਿ੍ਰਥੀ ਚੰਦ ਦਾ ਦੋਸਤ ਸੀ ਅਤੇ ਉਸੇ ਦਾ ੳਕਸਾਇਆ ਹੋਇਆ ਗੁਰੂ ਸਾਹਿਬ ਤੇ ਹਮਲਾ ਕਰਨ ਆਉਂਦਾ ਇੱਟਾਂ ਦੇ ਭੱਠੇ ਵਿੱਚ ਡਿਗ ਕੇ ਮਰ ਗਿਆ ।7 ਉਪਰ ਦਿਤੇ ਵੇਰਵਿਆਂ ਤੋਂ ਜੋ ਸੁਲਹੀ ਖਾਨ ਵਾਰੇ ਜਾਣਕਾਰੀ ਮਿਲਦੀ ਹੈ ਉਸ ਨੂੰ ਅਸੀਂ ਤਰਤੀਬਵਾਰ ਇਸ ਤਰ੍ਹਾਂ ਲਿਖ ਸਕਦੇ ਹਾਂ ।

 • ਸੁਲਹੀ ਖਾਂ ਕਬਾਇਲੀ ਮਾਨਸਿਕਤਾ ਦਾ ਸ਼ਿਕਾਰ ਸੀ । ਇਹ ਇਕ ਕਿਸਮ ਦੀ ਬਿਮਾਰੀ ਹੈ ਜਿਸ ਵਿੱਚ ਆਪਣੈ ਜੁੱਟ ਤੋਂ ਬਗੈਰ ਸਾਰੇ ਗ਼ਲਤ ਲਗਦੇ ਨੇ ਅਤੇ ਉਹਨਾਂ ਨੂੰ ਨੁਕਸਾਨ ਪੁੰਹਚਾੳਣਾ ਜ਼ਾਇਜ਼ ਸਮਝਿਆ ਜਾਂਦਾ ਹੈ । ਇਸ ਬੀਮਾਰੀ ਅੰਦਰ ਕੰਮ ਅਕਸਰ ਬਿਬੇਕ ਬੁਧ ਨੂੰ ਨਜ਼ਰ ਅਦਾਜ਼ ਕਰਕੇ ਕੀਤੇ ਜਾਂਦੇ ਨੇ ਅਤੇ ਹਰ ਕਿਰਿਆ ਵਿੱਚ ਹਉਮੇ ਅਤੇ ਨਾਇਕ ਬਣਨ ਦੀ ਇਛਾ ਪ੍ਰਬਲ ਹੰਦੀ ਹੈ । ਅਜਿਹੇ ਵਿਅਕਤੀ ਨੂੰ ਅਕਸਰ ਸਾਹਿਤ ਵਿੱਚ ਜਾਂ ਫਿਲਮਾਂ ਵਿੱਚ ਸਰਾਹਿਆ ਵੀ ਜਾਂਦਾ ਹੈ । ਕਿਉਂਕਿ ਉਹ ਆਪਣੀ ਜਾਨ ਵਾਰਨ ਲਈ ਹਮੇਸ਼ਾਂ ਤਿਆਰ ਰਹਿੰਦਾ ਹੈ । ਪੰਜਾਬੀਆਂ ਵਿੱਚ ਇਹ ਬੀਮਾਰੀ ਆਮ ਹੈ ।
 • ਸੁਲਹੀ ਖਾਂ ਅਕਾਰਣ ਹੀ ਕਿਸੇੇ ਨੂੰ ਨੁਕਸਾਨ ਪਹੁੰਚਾੳਣਾ ਵਾਲਾ ਸੀ ।
 • ਉਹ ਇਹ ਸੋਚੇ ਵਗੈਰ ਕਿ ਇਹ ਠੀਕ ਹੈ ਜਾਂ ਗ਼ਲਤ ਕੁਝ ਕਰਨ ਲਈ ਰਜ਼ਾਮੰਦ ਹੋ ਜਾਂਦਾ ਸੀ।ਸੁਲਹੀ ਖਾਂ ਇਹ ਭਲੀ ਭਾਂਤ ਜਾਣਦਾ ਸੀ ਕਿ ਅਕਬਰ ਜੋ ਉਸ ਵੇਲੇ ਬਾਦਸ਼ਾਹ ਸੀ ਨੇ ਗੁਰੂ ਘਰ ਵਿਰੁਧ ਹੋਈਆਂ ਸ਼ਕਾਇਤਾਂ ਦਾ ਫੈਸਲਾ ਗੁਰੂ ਘਰ ਦੇ ਹੱਕ ਵਿਚ ਕੀਤਾ ਸੀ ਪਰ ਫਿਰ ਵੀ ਉਹ ਪਿ੍ਰਥੀ ਚੰਦ ਦੇ ਉਕਸਾਉਣ ਤੇ ਗੁਰੂ ਸਾਹਿਬ ਨੂੰ ਨੁਕਸਾਨ ਪੁਹੰਚਾਉਣ ਲਈ ਤਿਆਰ ਹੋ ਗਿਆ ।
 • ਸੁਲਹੀ ਖਾਂ ਹੳਮੇ ਨਾਲ਼ ਨਕੋ ਨਕ ਭਰਿਆ ਪਇਆ ਸੀ ।
 • ਸੁਲਹੀ ਖਾਂ ਬਿਬੇਕ ਹੀਣ ਵਿਅਕਤੀ ਸੀ ।

ਸੋ ਸੁਲਹੀ ਪ੍ਰਤੀਕ ਦਾ ਮਤਲਬ ਅਜਿਹੀ ਮਨੋਵਿਰਤੀ ਹੈ ਜਿਸ ਵਸ ਵਿਅਕਤੀ ਕਬਾਇਲੀ ਮਾਨਸਿਕਤਾ ਦਾ ਸ਼ਿਕਾਰ ਹੋ ਬਿਬੇਕ ਬੁਧ ਗੁਆ ਕੇ ਅਕਾਰਣ ਹੀ ਕਿਸੇ ਨੂੰ ਨੁਕਸਾਨ ਪੁਹੰਂਚਾ ਆਪਣੀ ਹਉਮੇ ਨੂੰ ਪੱਠੇ ਪਾਉਂਦਾ ਹੈ ਅਤੇ ਆਪਣੇ ਆਪ ਨੂੰ ਵੱਡਾ ਸ਼ੂਰਮਾ ਵੀ ਸਮਝਦਾ ਹੈ ।

ਸ਼ਬਦ ਦੇ ਅਰਥ

ਉਪਰ ਦਿੱਤੀ ਵਿਚਾਰ ਤੋਂ ਬਾਅਦ ਸਾਨੂੰ ਇਸ ਸ਼ਬਦ ਦੇ ਅਰਥ ਸਮਝਣ ਵਿਚ ਅਸਾਨੀ ਹੋ ਜਾਂਦੀ ਹੈ । ਇਸ ਸ਼ਬਦ ਦੀ ਪਹਿਲੀ ਤੁਕ ਜੋ ਕਿ ਇਸ ਸ਼ਬਦ ਦਾ ਰਹਾਉ ਵੀ ਹੈ ਇਸ ਤਰ੍ਹਾਂ ਹੈ ।

ਸੁਲਹੀ ਤੇ ਨਾਰਇਣ ਰਾਖੁ ॥ ਸੁਲਹੀ ਕਾ ਹਾਥੁ ਕਹੀ ਨਾ ਪਹੁਚੈ ਸੁਲਹੀ ਹੋਇ ਮੂਆ ਨਾਪਾਕ ॥ ਰਹਾਉ ॥

ਗੁਰੂ ਸਾਹਿਬ ਇਥੇ ਸਾਨੂੰ ਸਮਝਾਉਂਦੇ ਨੇ ਸੁਲਹੀ ਵਰਗੇ ਇਨਸਾਨ ਤੋਂ ਡਰਨ ਦੀ ਕੋਈ ਜ਼ਰੂਰਤ ਨਹੀਂ ਬਲਕਿ ਅਕਾਲ ਪੁਰਖ ਅਗੇ ਇਹ ਅਰਦਾਸ ਕਰੋ ਕਿ ਸੁਲਹੀ ਵਰਗੀ ਮਨੋਵਿਰਤੀ ਤੌ ਬਚਾ ਲਵੇ । ਭਾਵ ਉਸ ਵਰਗੀ ਸਾਡੀ ਕਿਸੇ ਦੀ ਵੀ ਮਨੋਵਿਰਤੀ ਨ ਬਣੇ । ਕਿੳਂਕਿ ਅਜਿਹੀ ਮਨੋਵਿਰਤੀ ਨਾਲ ਕੁਝ ਵੀ ਪਰਾਪਤ ਨਹੀਂ ਹੁੰਦਾ ਬਲਕਿ ਬੱੁਧੀ ਮਲੀਨ ਹੋ ਜਾਂਦੀ ਹੈ ਅਤੇ ਅਸੀਂ ਅੰਦਰੋ ਮਰ ਜਾਂਦੇ ਹਾਂ । ਪ੍ਰੋ ਸਾਹਿਬ ਸਿੰਘ ਨੇ “ਨਾਪਾਕ” ਦੇ ਇੱਕ ਅਰਥ ਮਲੀਨ ਬੁੱਧ ਵੀ ਕੀਤੇ ਨੇ । ਨਾਪਾਕ ਹੋਣ ਦਾ ਮਤਲਬ ਸਰੀਰਕ ਮੌਤ ਨਹੀਂ ਹੋ ਸਕਦਾ । ਗੁਰਮਤਿ ਅਨੁਸਾਰ ਮੌਤ ਤੋਂ ਬਾਅਦ ਕੋਈ ਨਾਪਾਕ ਜਾਂ ਪਾਕ ਨਹੀ ਹੋ ਸਕਦਾ । ਇਹ ਸਭ ਜੀਉਂਦੇ ਜੀ ਹੀ ਹੋ ਜਾਂਦਾ ਹੈ । ਸੋ ਇਥੇ ਗਲ ਸਰੀਰਕ ਮੌਤ ਦੀ ਨਹੀਂ ਬਲਕਿ ਬੁਧੀ ਜਾਂ ਮਨ ਦੀ ਹੋ ਰਹੀ ਹੈ । ਇੱਥੇ ਮੌਤ ਬਿਬੇਕ ਬੁੱਧ ਦੀ ਹੁੰਦੀ ਹੈ ।

ਗੁਰੂ ਅਰਜਨ ਸਾਹਿਬ ਦਾ ਇਕ ਹੋਰ ਸ਼ਬਦ ਪੰਨਾ 1138 ਤੇ ਹੈ ਜਿਥੈ ਉਹ ਪਾਪੀ ਤੋਂ ਰਖਵਾਲੀ ਲਈ ਜੋਦੜੀ ਕਰਦੇ ਨੇ ।8 ਇਸ ਸ਼ਬਦ ਤੋਂ ਵੀ ਸਾਨੂੰ ਹਥਲੇ ਸ਼ਬਦ ਦੇ ਅਰਥ ਸਮਝਣ ਲਈ ਸੇਧ ਮਿਲਦੀ ਹੈ।ਦੋਨਾਂ ਸਬਦਾਂ ਨੂੰ ਗਹੁ ਨਾਲ ਪੜਿ੍ਹਆਂ ਕਾਫੀ ਕੁਝ ਮਿਲਦਾ ਜੁਲਦਾ ਵੀ ਸਾਫ ਨਜ਼ਰ ਆਉਂਦਾ
ਹੈ । ਜਿਵੇਂ ਇਥੇ “ਸੁਲਹੀ ਕਾ ਹਾਥੁ ਕਹੀ ਨ ਪਹੁਚੈ” ਲਿਖਿਆ ਹੈ ੳਸੇ ਤਰ੍ਹਾਂ ਉੱਥੇ ਵੀ ਗੁਰੂ ਸਾਹਿਬ ਕਹਿੰਦੇ ਨੇ ਕੇ “ਪਾਪੀ ਕੀ ਗਤਿ ਕਤਹੂ ਨਾਹੀ” । ਜਿਵੈ ਸੁਲਹੀ ਨੂੰ “ਮੰਦਾ ਚਿਤਵਤ ਚਿਤਵਤ ਪਚਿਆ” ਕਹਿੰਦੇ ਨੇ ੳਸੇ ਤਰ੍ਹਾਂ ਉੱਥੇ ਕਹਿ ਰਹੇ ਨੇ ਕਿ “ਪਾਪੀ ਪਚਿਆ ਪਾਪ ਕਮਾਇਣ” । ਇਸ ਸ਼ਬਦ ਵਿੱਚ ਗੁਰੂ ਸਾਹਿਬ ਕਹਿੰਦੇ ਨੇ “ਪਾਪੀ ਤੇ ਰਾਖੇ ਨਾਰਾਇਣ ॥” ਜ਼ਾਹਰ ਹੈ ਇਥੈ ਗੁਰੂ ਸਾਹਿਬ ਇਹ ਨਹੀਂ ਕਹਿ ਰਹੇ ਕਿ ਪਾਪੀਆਂ ਤੌ ਅਕਾਲ ਪੁਰਖ ਸਾਨੂੰ ਆਪ ਬਚਾਉਂਦਾ ਹੈ । ਅਗਰ ਅਜਿਹਾ ਹੁੰਦਾ ਤਾਂ ਫਿਰ ਕੋਈ ਪਾਪ ਜਾਂ ਭੈੜਾਂ ਕੰਮ ਹੋ ਹੀ ਨਹੀਂ ਸੀ ਸਕਦਾ ਕਿਉਂਕਿ ਜਦੋਂ ਅਕਾਲ ਪੁਰਖ ਨੇ ਆਪ ਹੀ ਪਾਪੀਆਂ ਤੋਂ ਬਚਾਈ ਰਖਣਾ ਹੈ ਤਾਂ ਫਿਰ ਉਹ ਕੋਈ ਕਰਤੂਤ ਕਰ ਹੀ ਨਹੀ ਸਕਦੇ । ਦਰਅਸਲ ਇਥੇ ਗੁਰੂ ਸਾਹਿਬ ਪਾਪ ਕਰਨ ਦੀ ਮਨੋਵਿਰਤੀ ਦੀ ਗਲ ਕਰ ਰਹੇ ਨੇ ਜਿਸ ਤੋਂ ਸਿਰਫ ਅਤੇ ਸਿਰਫ ਅਕਾਲ ਪੁਰਖ ਹੀ ਬਚਾ ਸਕਦਾ ਹੈ । ਸੋ ਜਿਵੇਂ ਪੰਨਾ 1138 ਵਾਲੇ ਸ਼ਬਦ ਵਿੱਚ ਗੁਰੂ ਸਾਹਿਬ ਪਾਪੀ ਵਾਲੀ ਮਨੋਵਿਰਤੀ ਤੋਂ ਬਚਾਈ ਰੱਖਣ ਲਈ ਜੋਦੜੀ ਕਰਦੇ ਨੇ ਉਸੇ ਤਰ੍ਹਾਂ ਇਥੇ ਸੁਲਹੀ ਤੋਂ ਸਰੀਰਕ ਬਚਾ ਲਈ ਕੋਈ ਅਰਦਾਸ ਨਹੀਂ ਕੀਤੀ ਜਾ ਰਹੀ ਬਲਕਿ ੳਸ ਵਰਗੀ ਮਨੋਵਿਰਤੀ ਤੋਂ ਦੂਰ ਰਹਿਣ ਲਈ ਅਰਦਾਸ ਹੈ । ਕਿਉਕਿ ਉਸ ਵਰਗੀ ਮਨੋਵਿਰਤੀ ਧਾਰਨ ਕਰਨ ਨਾਲ ਕੋਈ ਲਾਭ ਤਾਂ ਕੀ ਹੋਣਾ ਹੈ ਬਲਕਿ ਉਲਟਾ ਨੁਕਸਾਨ ਹੀ ਨੁਕਸਾਨ ਹੈ । ਇਸ ਲਈ ਅਕਾਲ ਪੁਰਖ ਅੱਗੇ ਅਰਦਾਸ ਹੈ ਕਿ ਸਾਨੂੰ ਸੁਲਹੀ ਦੀ ਤਰ੍ਹਾਂ ਹਉਮੇ ਨਾਲ ਭਰਿਆ ਹੋਇਆ, ਅਕਾਰਣ ਹੀ ਕਿਸੇ ਦਾ ਬੁਰਾ ਕਰਨ ਵਾਲਾ ਨਾ ਬਣਨ ਦੇਈਂ । ਸੁਲਹੀ ਦੀ ਤਰ੍ਹਾਂ ਸਾਨੂੰ ਕਬਾਇਲੀ ਮਾਨਸਿਕਤਾ ਦਾ ਸ਼ਿਕਾਰ ਨ ਹੋਣ ਦੇਈ ਤਾਂ ਜੋ ਅਸੀਂ ਬਿਬੇਕ ਬੁਧ ਨਾਲ ਆਪਣੇ ਧੜੇ ਤੋਂ ਉਪਰ ਉੱਠ ਸੱਚ ਝੂਠ ਦੀ ਪਰਖ ਕਰ ਸਕੀਏ । ਸੁਲਹੀ ਨੂੰ ਕਬਾਇਲੀ ਮਾਨਸਿਕਤਾ ਨੇ ਇਸ ਤਰ੍ਹਾਂ ਜਕੜਿਆ ਹੋਇਆ ਸੀ ਕਿ ਉਹ ਪਿ੍ਰਥੀ ਚੰਦ ਦੀ ਹਰ ਗਲ ਨੂੰ ਸਹੀ ਮੰਨਦਾ ਸੀ ਅਤੇ ਬਿਬੇਕ ਬੁਧ ਗੁਆ ਬੈਠਾ ਸੀ । ਉਹ ਹੳਮੇ ਅਤੇ ਕਬਾਇਲੀ ਮਾਨਸਿਕਤਾ ਤੋਂ ਪ੍ਰੇਰਤ ਹੋ ਕੇ ਹੀ ਸੱਚ ਝੂਠ ਜਾਣੇ ਬਿਨਾ ਗੁਰੂ ਸਾਹਿਬ ਨੂੰ ਨੁਕਸਾਨ ਪੁਹੰਚਾਉਣ ਲਈ ਤਿਆਰ ਹੋ ਗਿਆ ਸੀ ।

ਸ਼ਬਦ ਦੀ ਅਗਲੀ ਤੁਕ ਇਸ ਤਰ੍ਹਾਂ ਹੈ ।

ਕਾਢਿ ਕਠਾਰੁ ਖਸਮਿ ਸਿਰੁ ਕਾਟਿਆ ਖਿਨ ਮਹਿ ਹੋਇ ਗਇਆ ਹੈ ਖਾਕ ॥ ਮੰਦਾ ਚਿਤਵਤ ਚਿਤਵਤ ਪਚਿਆ ਜਿਨਿ ਰਚਿਆ ਤਿਨਿ ਦੀਨਾ 
ਧਾਕੁ ॥ 1 ॥

ਰਹਾਉ ਵਾਲੀ ਤੁਕ ਨੂੰ ਸਾਹਮਣੇ ਰੱਖਦਿਆਂ ਇਸ ਤੁਕ ਦੇ ਅਰਥ ਵੀ ਸਾਫ ਹੋ ਜਾਂਦੇ ਨੇ । ਇੱਥੇ ਸੁਲਹੀ ਵਾਲੀ ਮਨੋਵਿਰਤੀ ਧਾਰਣ ਕਰਨ ਦਾ ਨਫਾ ਨੁਕਸਾਨ ਦੱਸਿਆ ਗਿਆ ਹੈ । ਇਸ ਮਨੋਵਿਰਤੀ ਦੇ ਵੇਗ ‘ਚ ਰੁੜਿਆ ਮਨੁਖ ਆਪਣੀ ਕਰਨੀ ਦਾ ਫਲ ਭੁਗਤਦਾ ਹੋਇਆ ਆਪਣੀ ਬਿਬੇਕ ਬੁਧ ਗੁਆ ਬਹਿੰਦਾ ਹੈ । ਭਾਵ ਅਕਾਲ ਪੁਰਖ ਦੇ ਅਟੱਲ ਹੁਕਮ ਦੇ ਕੁਹਾੜੇ ਨਾਲ ਉਸ ਦਾ ਸਿਰ ਕੱਟਿਆ ਜਾਂਦਾ ਹੈ । ਮਤਲਬ ਉਸ ਦੀ ਬੁਧੀ ਮਲੀਨ ਹੋ ਜਾਂਦੀ ਹੈ । ਉਹ ਬਿਬੇਕ ਹੀਣ ਹੋ ਜਾਂਦਾ ਹੈ । ਉਹ ਇਕ ਤਰ੍ਹਾ ਨਾਲ ਮਿੱਟੀ ‘ਚ ਰੁਲ ਜਾਂਦਾ ਹੈ, ਖਾਕ ਹੋ ਜਾਂਦਾ ਹੈ । ਆਪਣਾ ਸ਼ਭ ਕੁਝ ਗੁਆ ਬੈਠਦਾ ਹੈ।ਬਿਬੇਕ ਬੁਧ ਤੋਂ ਸੱਖਣਾ ਵਿਅਕਤੀ ਮਿਟੀ ਸਮਾਨ ਹੀ ਹੈ।ਇਸ ਤਰ੍ਹਾ ਦੀ ਮਨੋਵਿਰਤੀ ਦੀ ਪਕੜ ‘ਚ ਪਰੁੰਨਿਆ ਮਨੁਖ ਆਪਣੇ ਪਰਿਵਾਰ ਜਾਂ ਜੁੱਟ ਤੋੰ ਬਾਹਰ ਹਰ ਇੱਕ ਦਾ ਬੁਰਾ ਸੋਚਦਾ ਹੈ । ਉਸ ਨੂੰ ਬਾਕੀ ਸਭ ਦੁਸ਼ਮਣ ਨਜ਼ਰ ਆਉਂਦੇ ਨੇ । ੳਹਨਾਂ ਨੂੰ ਨੁਕਸਾਨ ਪੁਹੰਚਾਉਣਾ ਉਹ ਆਪਣਾ ਫ਼ਰਜ਼ ਸਮਝਦਾ ਹੈ । ਇਸ ਔਝੜ ਰਾਹ ਤੇ ਤੁਰਦਾ ਤੁਰਦਾ ਉਹ ਜਿਸ ਅਕਾਲ ਪੁਰਖ ਨੇ ਉਸ ਨੂੰ ਹੋਂਦ ਬਖਸ਼ੀ ਹੈ ੳਸੇ ਤੋਂ ਹੀ ਬਹੁਤ ਦੂਰ ਹੋ ਜਾਂਦਾ ਹੈ । ਨਤੀਜਨ ਅਕਾਲ ਪੁਰਖ ਦਾ ਅਟੱਲ ਹੁਕਮ ਉਸ ਨੂੰ ਅਕਾਲ ਪੁਰਖ ਦੇ ਦਰ ਤੌ ਪਰਾਂ ਧੱਕ ਦੇਂਦਾ ਹੈ । ਇਥੇ ਇਕ ਗਲ ਨੋਟ ਕਰਨ ਵਾਲੀ ਇਹ ਹੈ ਕਿ ਗੁਰੂ ਅਰਜਨ ਸਾਹਿਬ ਨੇ ਲਫ਼ਜ਼ “ਧਾਕੁ” ਆਪਣੀ ਬਾਣੀ ਵਿੱਚ ਸਿਰਫ ਦੋ ਵਾਰੀ ਹੀ ਵਰਤਿਆ ਹੈ।ਇਕ ਵਾਰੀ ਇਸ ਸ਼ਬਦ ਵਿੱਚ ਜਿਥੇ ਸੁਲਹੀ ਵਾਲੀ ਮਨੋਵਿਰਤੀ ਵਾਲੇ ਵਿਅਕਤੀ ਨੂੰ ਅਕਾਲ ਪੁਰਖ ਵਲੋ ਆਪਣੈ ਤੋਂ ਪਰ੍ਹਾਂ ਧੱਕਣ ਦੀ ਗਲ ਕੀਤੀ ਗਈ ਹੈ ਅਤੇ ਦੂਸਰੇ ਵਾਰ ਪੰਨਾ 959 ਤੇ ਜਿਥੇ ਗੁਰਮੁਖ ਬੰਦੇ ਨੂੰ ਪਰ੍ਹਾਂ ਨਾਂ ਧੱਕਣ ਦੀ ਗਲ ਕਰਦੇ ਨੇ । “ਦਿਸੈ ਸਚਾ ਮਹਲੁ ਖੁਲੈ ਭਰਮ ਤਾਕੁ ॥ ਜਿਸਹਿ ਦਿਖਾਲੈ ਮਹਲੁ ਤਿਸੁ ਨ ਮਿਲੈ ਧਾਕੁ ॥”9 ਇਸ ਤੋਂ ਵੀ ਇਹ ਗਲ ਸਪਸ਼ਟ ਹੋ ਜਾਂਦੀ ਹੈ ਕਿ ਇਥੇ ਸਰਰਿਕ ਮੌਤ ਦੀ ਗਲ ਨਹੀਂ ਹੋ ਰਹੀ ਬਲਕਿ ਕਰਤਾਰ ਦੇ ਨੇੜੇ ਜਾਂ ਦੂਰ ਹੋਣ ਦੀ ਗੱਲ ਹੋ ਰਹੀ ਹੈ । ਗੁਰੂ ਸਾਹਿਬ ਦੀ ਹਰ ਸਿੱਖਿਆ ਸਿਖ ਨੂੰ ਕਰਤਾਰ ਦੇ ਕਰੀਬ ਜਾਣ ਲਈ ਹੈ ਇਸੇ ਕਰਕੇ ਉਹ ਸੁਲਹੀ ਵਰਗੀ ਮਨੋਵਿਰਤੀ ਤੋਂ ਦੂਰ ਰਹਿਣ ਲਈ ਕਹਿ ਰਹੇ ਨੇ ਜੋ ਕਰਤਾਰ ਤੋਂ ਦੂਰ ਕਰਦੀ ਹੈ ।

ਸ਼ਬਦ ਦੀ ਆਖਰੀ ਤੁਕ ਇਸ ਤਰ੍ਹਾਂ ਹੈ ।

ਪੁਤ੍ਰ ਮੀਤ ਧਨੁ ਕਿਛੁ ਨ ਰਹਿਓ ਸੁ ਛਾਡਿ ਗਇਆ ਸਭ ਭਾਈ ਸਾਕੁ ॥ ਕਹੁ ਨਾਨਕ ਤਿਸੁ ਪ੍ਰਭ ਬਲਿਹਾਰੀ ਜਿਨਿ ਜਨ ਕਾ ਕੀਨੋ ਪੂਰਨ 
ਵਾਕੁ ॥ 2 ॥

ਇਸ ਤੁਕ ਵਿੱਚ ਵੀ ਉਪਰ ਵਾਲੀ ਵਿਚਾਰ ਹੀ ਜਾਰੀ ਹੈ । ਸੁਲਹੀ ਵਾਲੀ ਮਨੋਵਿਰਤੀ ਦੀ ਲਪੇਟ ਵਿੱਚ ਆਏ ਵਿਅਕਤੀ ਦੇ ਸਾਥੀ ਸੰਗੀ ਅਤੇ ਸਾਕ ਸਬੰਧੀ ਵੀ ਉਸ ਦੀ ਕੋਈ ਮਦਦ ਨਹੀਂ ਕਰ ਸਕਦੇ ਅਤੇ ਨਾ ਹੀ ਉਸ ਦੀ ਦੌਲਤ ੳਸਨੂੰ ਇਸ ਮਨੋਵਿਰਤੀ ਵਿਚੋਂ ਕੱਢ ਸਕਦੀ ਹੈ । ਇਸੇ ਕਰਕੇ ਅਜਿਹੇ ਵਿਅਕਤੀ ਨੂੰ ਗੁਰਬਾਣੀ ਵਿੱਚ ਧਨਹੀਣ ਵੀ ਕਿਹਾ ਗਿਆ ਹੈ ।10 ਇੱਕ ਤਰ੍ਹਾਂ ਨਾਲ ਸਾਰੇ ਉਸ ਦਾ ਸਾਥ ਛੱਡ ਜਾਂਦੇ ਨੇ ਭਾਵ ਉਸ ਦੇ ਕਿਸੇ ਵੀ ਕੰਮ ਨਹੀ ਆਉਂਦੇ । ਦਰਅਸਲ ਇਹ ਸਾਕ ਸਭ ਝੂਠੇ ਨੇ । ਗੁਰਬਾਣੀ ਅਨੁਸਾਰ ਸਾਡੇ ਅਸਲੀ ਸਾਕ, ਭਾਈ ਵੀਰ ਸਾਡੇ ਅੰਦਰਲੇ ਗੁਣ ਹੀ ਹਨ ।11 ਇਹ ਅਸਲੀ ਸਾਕ ਭਾਵ ਗੁਣ ਹੀ ਸਾਡੇ ਨਾਲ ਖੜਦੇ ਨੇ ਪਰ ਕਿਉਂਕਿ ਸੁਲਹੀ ਖਾਂ ਨੇ ਇਹ ਗੁਣ ਨਹੀਂ ਕਮਾਏ ਸੋ ਉਹ ਇਕੱਲਾ ਰਹਿ ਗਿਆ । ਅਗਰ ਸੁਲਹੀ ਖਾਂ ਕੋਲ ਇਹ ਗੁਣ ਰੂਪੀ ਭਾਈ ਵੀਰ ਹੁੰਦੇ ਤਾਂ ਉਹ ਉਸ ਨੂੰ ਇਸ ਮਨੋਵਿਰਤੀ ਦੀ ਪਕੜ ਤੋਂ ਜ਼ਰੂਰ ਛੁਡਾ ਲੈਂਦੇ । ਇਥੇ ਇਹ ਗਲ ਲਿਖਣੀ ਵਾਜ਼ਬ ਹੋਏਗੀ ਕਿ ਸੁਲਹੀ ਦੀ ਮੌਤ ਤੋਂ ਬਾਅਦ ਜਦੋਂ ਉਸ ਦਾ ਭਤੀਜ਼ਾ ਸੁਲਬੀ ਖਾਨ12 ਸੁਲਹੀ ਖਾਨ ਦਾ ਬਦਲਾ ਲੈਣ ਲਈ ਗੁਰੂ ਸਾਹਿਬ ਨੂੰ ਨੁਕਸਾਨ ਪੁਹੰਚਾੳਣ ਲਈ ਆ ਰਿਹਾ ਸੀ ਤਾਂ ਰਸਤੇ ਵਿਚ ਹੀ ਆਪਣੇ ਸਾਥੀ ਹੱਥੋਂ ਪੈਸੇ ਦੇ ਦੇਣ ਲੈਣ ਕਾਰਨ ਮਾਰਿਆ ਗਿਆ।ਸੁਲਬੀ ਖਾਨ ਵੀ ਸੁਲਹੀ ਵਾਲੀ ਮਾਨਸਿਕ ਅਵਸਥਾ ਦਾ ਸ਼ਿਕਾਰ ਸੀ।ਉਸ ਦੀ ਇਸ ਤਰ੍ਹਾਂ ਦੀ ਮੌਤ ਇਸ ਮਨੋਵਿਰਤੀ ਦੇ ਭਿਆਨਕ ਨਤੀਜ਼ਿਆਂ ਦਾ ਇੱਕ ਪ੍ਰਤੱਖ ਸਬੂਤ ਹੈ । ਉਸ ਦਾ ਧਨ ਉਸ ਦੇ ਕੰਮ ਨਹੀਂ ਆਉਂਦਾ ਬਲਕਿ ਉਸ ਦੀ ਮੌਤ ਦਾ ਕਾਰਣ ਬਣਦਾ ਹੈ । ਅਗਰ ਅਸੀਂ ਦੁਨੀਆਂ ਦੇ ਹਿਸਾਬ ਨਾਲ ਸੁਲਬੀ ਖਾਂ ਦੇ ਅਮਲ ਨੂੰ ਦੇਖੀੲੈ ਤਾਂ ਸੁਲਹੀ ਖਾਂ ਦੇ ਸਾਕ ਉਸ ਨਾਲ ਖੜੇ ਸਨ ਜੋ ਉਸ ਦੀ ਮੌਤ ਤੌਂ ਬਾਅਦ ਵੀ ਉਸ ਦੇ ਮਗਰ ਲਗ ਤੁਰੇ । ਸੋ ਇਥੇ ਗੁਰੂ ਸਾਹਿਬ ਕਿਸੇ ਦੁਨਿਆਵੀ ਰਿਸ਼ਤੇ ਦੀ ਨਹੀ ਬਲਕਿ ਗੁਣ ਰੂਪੀ ਸਾਕਾਂ ਦੀ ਗਲ ਕਰ ਰਹੇ ਨੇ । ਆਖਰ ਵਿੱਚ ਗੁਰੂ ਸਾਹਿਬ ਕਰਤਾਰ ਦਾ ਸ਼ੁਕਰੀਆ ਕਰਦੇ ਨੇ ਕਿ ਜੋ ਵੀ ਵਾਕ ਜਨ ਨੇ ਕੀਤਾ ਉਹ ਪੂਰਾ ਹੋ ਗਿਆ । ਜਨ ਦੇ ਅਰਥ ਹਨ ਭਗਤ ਜਾਂ ਸਾਧ । ਵਾਕੁ ਦੇ ਅਰਥ ਹਨ ਬਚਨ । ਮਤਲਬ ਸਾਧ ਬਚਨ ਸਹੀ ਸਾਬਤ ਹੋਇਆ । ਸਾਧ ਬਚਨ ਵਾਰੇ ਗੁਰੂ ਸਾਹਿਬ ਪੰਨਾ 1204 ਤੇ ਵੀ ਕਹਿੰਦੇ ਨੇ ਕਿ ਇਹ ਅਟੱਲ ਹੈ ।13 ਜੋ ਵੀ ਗਲ ਸਾਧ, ਬਿਬੇਕ ਗੁਰੂ ਜਾਂ ਜਨ ਨੇ ਕਹੀ ਉਹ ਪੂਰੀ ਹੋ ਗਈ ਭਾਵ ਸਹੀ ਸਾਬਤ ਹੋਈ । ਇੱਥੇ ਸੋਚਣ ਵਾਲੀ ਗਲ ਇਹ ਹੈ ਕਿ ਗੁਰੂ ਸਾਹਿਬ ਦਾ ਇਸ਼ਾਰਾ ਕਿਸ ਗਲ ਜਾਂ ਵਾਕ ਵਲ ਹੈ । ਇਥੇ ਕਿਸੇ ਅਰਦਾਸ ਜਾਂ ਸਰਾਪ ਦੀ ਗਲ ਨਹੀਂ ਹੋ ਰਹੀ ਬਲਕਿ ਅਕਾਲ ਪੁਰਖ ਦੇ ਅਟੱਲ ਹੁਕਮ ਦੀ ਹੋ ਰਹੀ ਹੈ ਜਿਸ ਦਾ ਪ੍ਰਗਟਾਵਾ “ਜਨ ਕਾ ਵਾਕੁ” ਜਾਂ ਗੁਰਬਾਣੀ ਬਖੂਬੀ ਕਰ ਰਹੇ ਨੇ । ਸੁਲਹੀ ਵਾਲੀ ਮਨੋਵਿਰਤੀ ਕਰਤਾਰ ਦੇ ਅਟੱਲ ਹੁਕਮ ਅੰਦਰ ਪਨਪਦੀ ਹੈ ਅਤੇ ਇਸ ਦੇ ਨਤੀਜ਼ੇ ਵੀ ਉਸੇ ਦੇ ਹੁਕਮ ਅੰਦਰ ਹੀ ਨਿਰਧਾਰਤ ਹਨ । ਗੁਰੂ ਨਾਨਕ ਸਾਿਹਬ ਦੇ ਬਚਨ ਹਨ ।

ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ॥ ਪੰਨਾ 170 ਮਹਲਾ 1

ਸ਼ਬਦ ਦੀ ਸਿਖਿਆ

ਸਪਸ਼ਟ ਹੈ ਕਿ ਇਸ ਸ਼ਬਦ ਨਾਲ ਕਹਾਣੀ ਜਾਂ ਕਰਮਾਤ ਜੋੜਨ ਕਰਕੇ ਇਸ ਦਾ ਅਸਲ ਉਪਦੇਸ਼ ਗੁਆਚ ਜਾਂਦਾ ਹੈ । ਸ਼ਾਇਦ ਕਹਾਣੀ ਘੜਣ ਵਾਲਿਆਂ ਦਾ ਉਦੇਸ਼ ਵੀ ਇਹੀ ਹੈ । ਗੁਰੂ ਸਾਹਿਬ ਸਾਨੂੰ ਇੱਥੇ ਜ਼ਿੰਦਗੀ ਵਿਚ ਬਿਬੇਕ ਬੁਧ ਵਰਤਦੇ ਹੋਏ ਧੜੇਬੰਦੀ ਤੋਂ ਉਪਰ ਉੱਠ ਸੱਚ ਦੇ ਰਾਹ ਤੇ ਤੁਰਨ ਲਈ ਕਹਿ ਰਹੇ ਨੇ । ਅਸੀ ਇਸ ਦੇ ਉਲਟ ਇਸ ਕਹਾਣੀ ਨੂੰ ਸੱਚ ਮੰਨ ਕੇ ਗੁਰਮਤਿ ਦੇ ਉਲਟ ਅਕਾਲ ਪੁਰਖ ਦੇ ਅਟੱਲ ਹੁਕਮ ਵਿੱਚ ਦਖਲ ਅੰਦਾਜ਼ੀ ਦੀ ਸੰਭਾਵਨਾ ਨੂੰ ਮਾਨਤਾ ਦੇ ਰਹੇ ਹਾਂ । ਬਿਬੇਕ ਬੁਧ ਦਾ ਤਿਆਗ ਹੀ ਸਿਖਾਂ ਅਤੇ ਦੁਨੀਆਂ ਦੀਆਂ ਬਹੁਤੀਆਂ ਸਮੱਸਿਆਂਵਾ ਦੀ ਜੜ੍ਹ ਹੈ । ਗੁਰੂ ਸਾਹਿਬ ਸਾਨੂੰ ਸੁਲਹੀ ਵਰਗੇ ਬਿਬੇਕ ਹੀਣ ਵਿਅਕਤੀ ਦੇ ਅਮਲ ਦੇ ਪ੍ਰਤੀਕਰਮ ਵਜੌਂ ਵੀ ਬਿਬੇਕਸ਼ੀਲ ਬਣੇ ਰਹਿਣ ਦੀ ਹਦਾਇਤ ਕਰ ਰਹੇ ਨੇ।ਸੁਲਹੀ ਦਾ ਰਾਹ ਧੜੇਬੰਦੀ ਅਤੇ ਬਿਬੇਕਹੀਣ ਹੈ । ਗੁਰਮਤਿ ਸਾਨੂੰ ਸੱਚ ਨਾਲ ਜੁੜਣ ਦੀ ਹਦਾਇੳ ਕਰਦੀ ਹੈ ।

ਜਰਨੈਲ ਸਿੰਘ
ਸਿਡਨੀ (ਅਸਟਰੇਲੀਆ)

ਹਵਾਲੇ

 1. ਦੇਖੋ ਸਿਖ ਮਾਰਗ ਤੇ ਹਰਜਿੰਦਰ ਸਿੰਘ ਘੜਸਾਣਾ ਦਾ ਔਂਕੜ ਵਾਰੇ ਲੇਖ । ਪ੍ਰੌ ਸ਼ਾਹਿਬ ਸਿੰਘ ਵੀ ਆਪਣੀ ਪੁਸਤਕ ਗੁਰਬਾਣੀ ਵਿਆਕਰਣ ਵਿੱਚ ਇਸ ਗਲ ਦੀ ਪ੍ਰੋੜਤਾ ਕਰਦੇ ਨੇ । ਦੇਖੋ ਪ੍ਰੌ ਸਾਹਿਬ ਸਿੰਘ ਦੀ ਪੁਸਤਕ ਗੁਰਬਾਣੀ ਵਿਆਕਰਣ ਪੰਨਾ 216 ਅਡੀਸ਼ਨ 2002.
 2. ਦੇਖੋ Grammar, Frank Palmer, page 89, ELBS Edition 1978.
 3. ਪਰਧਾਇ ਸਾਖੀ ਮਹਾ ਪੁਰਖ ਬੋਲਦੈ ਸਾਝੀ ਸਗਲ ਜਹਾਨੈ ॥ ਗੁਰਮੁਖਿ ਹੋਇ ਸੁ ਭਉ ਕਰੇ ਆਪਣਾ ਆਪੁ ਪਛਾਣੈ ॥ ਮਹਲਾ 3 ਪੰਨਾ 647
 4. ਭਾਈ ਕਾਹਨ ਸਿੰਘ ਨਾਭਾ ।
 5. ਦੇਖੋ “ਗੁਰ ਇਤਿਹਾਸ ਪਾਤਸ਼ਾਹੀ 2 ਤੋਂ 9” ਪੰਨਾ 163-164, 1998 ਅਡੀਸ਼ਨ
 6. ਡਾ: ਸੰਗਤ ਸਿੰਘ ਆਪਣੀ ਕਿਤਾਬ Sikhs in History ਵਿੱਚ ਲਿਖਦੇ ਨੇ “Sulhi Khan marshaled his resources to attack Guru Arjan but on the way to Haher where to her reverted to confer with Pirthi Chand, met unholy death when his horse along with him slipped into a brick-oven… According to Muslim belief, one who is burnt to death, goes to hell.” (2005 ੲਦਟਿੋਿਨ, ਪੳਗੲ 31 ।) ਉਹ ਆਪਣੀ ਇਸ ਧਾਰਣਾ ਦੇ ਹੱਕ ਵਿਚ ਕੋਈ ਇਸਲਾਮ ਧਰਮ ਦਾ ਹਵਾਲਾ ਨਹੀਂ ਦਿੰਦੇ ।
 7. ਦੇਖੋ Historical Dictionary of Sikhism, Louise E Fenech and W H Mcleod, page 295.
 8. ਭੈਰਉ ਮਹਲਾ ੫ ॥ ਅਪਣੇ ਦਾਸ ਕਉ ਕੰਠ ਿਲਗਾਵੈ ॥ ਨੰਿਦਕ ਕਉ ਅਗਨ ਿਮਹ ਿਪਾਵੈ ॥ ੧ ॥ ਪਾਪੀ ਤੇ ਰਾਖੇ ਨਾਰਾਇਣ ॥ ਪਾਪੀ ਕੀ ਗਤ ਿਕਤਹੂ ਨਾਹੀ ਪਾਪੀ ਪਚਆਿ ਆਪ ਕਮਾਇਣ ॥ ੧ ॥ ਰਹਾਉ ॥ ਦਾਸ ਰਾਮ ਜੀਉ ਲਾਗੀ ਪ੍ਰੀਤ ਿ॥ ਨੰਿਦਕ ਕੀ ਹੋਈ ਿਬਪਰੀਤਿ ॥ ੨ ॥ ਪਾਰਬ੍ਰਹਮ ਿਅਪਣਾ ਬਰਿਦੁ ਪ੍ਰਗਟਾਇਆ ॥ ਦੋਖੀ ਅਪਣਾ ਕੀਤਾ ਪਾਇਆ ॥ ੩ ॥ ਆਇ ਨ ਜਾਈ ਰਹਆਿ ਸਮਾਈ ॥ ਨਾਨਕ ਦਾਸ ਹਰ ਿਕੀ ਸਰਣਾਈ ॥ ੪ ॥ ੧੩ ॥ (ਪੰਨਾ 1138)
 9. ਪਉੜੀ ॥ ਜੋ ਰਤੇ ਦੀਦਾਰ ਸੇਈ ਸਚੁ ਹਾਕੁ ॥ ਜਨਿੀ ਜਾਤਾ ਖਸਮੁ ਕਉਿ ਲਭੈ ਤਨਿਾ ਖਾਕੁ ॥ ਮਨੁ ਮੈਲਾ ਵੇਕਾਰੁ ਹੋਵੈ ਸੰਗ ਿਪਾਕੁ ॥ ਦਸਿੈ ਸਚਾ ਮਹਲੁ ਖੁਲੈ ਭਰਮ ਤਾਕੁ ॥ ਜਸਿਹ ਿਦਖਿਾਲੇ ਮਹਲੁ ਤਸਿੁ ਨ ਮਲਿੈ ਧਾਕੁ ॥ ਮਨੁ ਤਨੁ ਹੋਇ ਨਹਿਾਲੁ ਬੰਿਦਕ ਨਦਰ ਿਝਾਕੁ ॥ ਨਉ ਨਧਿ ਿਨਾਮੁ ਨਧਿਾਨੁ ਗੁਰ ਕੈ ਸਬਦ ਿਲਾਗੁ ॥ ਤਸਿੈ ਮਲਿੈ ਸੰਤ ਖਾਕੁ ਮਸਤਕ ਿਜਸਿੈ ਭਾਗੁ ॥ ੫ ॥ (ਪੰਨਾ 959)
 10. “ਨਾਨਕ ਮਨਮੁਖੁ ਜਗਤੁ ਧਨਹੀਣੁ ਹੈ ਅਗੈ ਭੁਖਾ ਕਿ ਖਾਇ ॥” ਪੰਨਾ 548
 11. “ਨਾਨਕ ਅੳਗੁਗਣ ਜੇਤੜੇ ਤੇਤੇ ਗਲੀ ਜੰਜੀਰ ॥ ਜੇ ਗੁਣ ਹੋਨਿ ਤ ਕਟਿਅਨਿ ਸੇ ਭਾਈ ਸੇ ਵੀਰ” ਪੰਨਾ 595 ।
 12. ਮਹਾਨ ਕੌਸ਼ ਵਿਚ ਸੁਲਬੀ ਖਾਨ ਵਾਰੇ ਇਸ ਤਰ੍ਹਾਂ ਲਿਖਿਆ ਹੈ । “ਸੁਲਹੀ ਖਾਨ ਦੇ ਵੱਡੇ ਭਾਈ ਦਾ ਪੁਤਰ ਜੋ ਚੰਦੂ ਦੀ ਪ੍ਰੇਰਣਾ ਨਾਲ ਸ਼੍ਰੂੀ ਗੁਰੂ ਅਰਜਨ ਦੇਵ ਜੀ ਨੂੰ ਸੰਤਾਪ ਦੇਣ ਗਿਆ ਅਰ ਅੰਮਿ੍ਰਤਸਰ ਜੀ ਦੇ ਰਸਤੇ ਤਨਖਾਹ ਬਾਬਤ ਨੌਕਰ ਪਠਾਣਾਂ ਨਾਲ ਝਗੜਾ ਹੋਣ ਤੋਂ ਮਾਰਿਆ ਗਿਆ ।”
 13. ਸਾਰਗ ਮਹਲਾ ੫ ॥ ਮਾਈ ਸਤ ਿਸਤ ਿਸਤ ਿਹਰ ਿਸਤ ਿਸਤ ਿਸਤ ਿਸਾਧਾ ॥ ਬਚਨੁ ਗੁਰੂ ਜੋ ਪੂਰੈ ਕਹਓਿ ਮੈ ਛੀਕ ਿਗਾਂਠਰੀ ਬਾਧਾ ॥ ੧ ॥ ਰਹਾਉ ॥ ਨਸਿ ਿਬਾਸੁਰ ਨਖਅਿਤ੍ਰ ਬਨਿਾਸੀ ਰਵ ਿਸਸੀਅਰ ਬੇਨਾਧਾ ॥ ਗਰਿ ਿਬਸੁਧਾ ਜਲ ਪਵਨ ਜਾਇਗੋ ਇਕ ਿਸਾਧ ਬਚਨ
  ਅਟਲਾਧਾ ॥ ੧ ॥ ਅੰਡ ਬਨਿਾਸੀ ਜੇਰ ਬਨਿਾਸੀ ਉਤਭੁਜ ਸੇਤ ਬਨਿਾਧਾ ॥ ਚਾਰ ਿਬਨਿਾਸੀ ਖਟਹ ਿਬਨਿਾਸੀ ਇਕ ਿਸਾਧ ਬਚਨ
  ਨਹਿਚਲਾਧਾ ॥ ੨ ॥ ਰਾਜ ਬਨਿਾਸੀ ਤਾਮ ਬਨਿਾਸੀ ਸਾਤਕੁ ਭੀ ਬੇਨਾਧਾ ॥ ਦ੍ਰਸਿਟਮਿਾਨ ਹੈ ਸਗਲ ਬਨਿਾਸੀ ਇਕ ਿਸਾਧ ਬਚਨ
  ਆਗਾਧਾ ॥ ੩ ॥ ਆਪੇ ਆਪ ਿਆਪ ਹੀ ਆਪੇ ਸਭੁ ਆਪਨ ਖੇਲੁ ਦਖਿਾਧਾ ॥ ਪਾਇਓ ਨ ਜਾਈ ਕਹੀ ਭਾਂਤ ਿਰੇ ਪ੍ਰਭੁ ਨਾਨਕ ਗੁਰ ਮਲਿ

  ਿਲਾਧਾ ॥ ੪ ॥ ੬ ॥ (ਪੰਨਾ 1204)

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s