ਧਰਮ ਅਤੇ ਸਿਆਸਤ

ਅਕਸਰ ਇਹ ਬਹਿਸ ਹੁੰਦੀ ਹੀ ਰਹਿੰਦੀ ਹੈ ਕਿ ਧਰਮ ਅਤੇ ਸਿਆਸਤ ਦਾ ਆਪਸ ਵਿੱਚ ਕੀ ਰਿਸ਼ਤਾ ਹੈ।ਰਿਸ਼ਤਾ ਹੈ ਵੀ ਜਾਂ ਨਹੀਂ। ਅਗਰ ਹੈ ਤਾਂ ਕਿਹੋ ਜਿਹਾ ਹੋਣਾ ਚਾਹੀਦਾ ਹੈ।ਅਗਰ ਨਹੀਂ ਹੈ ਤਾਂ ਕਿਉਂ ਨਹੀਂ ਹੋਣਾ ਚਾਹੀਦਾ।ਇਹ ਵੀ ਵਿਚਾਰ ਕੀਤੀ ਜਾਂਦੀ ਹੈ ਕਿ ਕੀ ਅਜਿਹਾ ਕੋਈ ਨੁਕਤਾ ਹੈ ਜਿੱਥੇ ਜਾ ਕੇ ਧਰਮ ਅਤੇ ਸਿਆਸਤ ਮਿਲਦੇ ਨੇ ਜਾਂ ਇਹਨਾਂ ਦਾ ਮਿਲਣਾ ਜ਼ਰੂਰੀ ਹੋ ਜਾਂਦਾ ਹੈ।ਜਾਂ ਉਹ ਕਿਹੜਾ ਮੋੋੜ ਹੈ ਜਿਥੇ ਧਰਮ ਅਤੇ ਸਿਆਸਤ ਆਪੋ ਆਪਣਾ ਰਾਹ ਬਦਲ ਲੈਂਦੇ ਨੇ।ਇਹ ਵੀ ਕਿਹਾ ਜਾਂਦਾ ਹੈ ਕਿ ਧਰਮ ਬੰਦੇ ਦਾ ਜਾਤੀ ਮਸਲਾ ਹੈ ਇਸ ਲਈ ਇਸ ਨੂੰ ਸਿਆਸਤ ਤੋਂ ਦੂਰ ਰੱਖਣਾ ਅਤੇ ਰਹਿਣਾ ਚਾਹੀਦਾ ਹੈ।ਕੀ ਧਰਮ ਸਿਰਫ ਬੰਦੇ ਦੀ ਆਪਣੀ ਜਾਤ ਤਕ ਹੀ ਸੀਮਤ ਹੈ।ਕੀ ਸਿਆਸਤ ਬੰਦੇ ਦੀ ਜਾਤੀ ਜ਼ਿੰਦਗੀ ਤੇ ਕੋਈ ਅਸਰ ਨਹੀਂ ਪਾਉਂਦੀ।ਹਥਲੇ ਲੇਖ ਵਿੱਚ ਇਹਨਾਂ ਸਵਾਲਾਂ ਦਾ ਜਵਾਬ ਗੁਰਬਾਣੀ ਦੀ ਰੋਸ਼ਨੀ ਵਿੱਚ ਲੱਭਣ ਦਾ ਇੱਕ ਯਤਨ ਹੈ।

ਇਤਿਹਾਸ ਦੀ ਗਵਾਹੀ

ਸਰਸਰੀ ਨਜ਼ਰ ਮਾਰਿਆਂ ਹੀ ਇਹ ਪਤਾ ਚਲ ਜਾਂਦਾ ਹੈ ਅਤੇ ਇਤਿਹਾਸ ਖੁਦ ਹੀ ਇਸ ਗੱਲ ਦਾ ਗਵਾਹ ਹੈ ਕਿ ਧਰਮ (1) ਅਤੇ ਸਿਆਸਤ ਹਮੇਸ਼ਾਂ ਨਾਲ ਨਾਲ ਰਹੇ ਨੇ।ਬਾਦਸ਼ਾਹ ਲੋਕ ਧਰਮ ਦੇ ਨਾਂ ‘ਤੇ ਯੁੱਧ ਕਰਦੇ ਰਹੇ ਨੇ।ਇਹ ਯੁੱਧ ਧਰਮਾਂ ਦੇ ਪ੍ਰਸਾਰ ਤੇ ਪ੍ਰਚਾਰ ਵਿੱਚ ਵੀ ਚੋਖਾ ਯੋਗਦਾਨ ਪਾਉਂਦੇ ਰਹੇ ਨੇ।ਇੱਕ ਤਰ੍ਹਾਂ ਨਾਲ ਧਰਮ ਇਸ ਯੁੱਧ ਦੇ ਰਥਵਾਹ ਦਾ ਕੰਮ ਕਰਦਾ ਰਿਹਾ ਹੈ। ਬਾਦਸ਼ਾਹਾਂ ਦੇ ਸਲਾਹਕਾਰ ਵੀ ਧਰਮ ਦੇ ਮੋਹਰੀ ਬੰਦੇ ਰਹੇ ਨੇ।ਧਰਮ ਦੇ ਤਕਰੀਬਨ ਹਰ ਰਹਿਬਰ ਦੀ ਬਾਦਸ਼ਾਹਾਂ ਨਾਲ ਟੱਕਰ ਵੀ ਹੁੰਦੀ ਰਹੀ ਹੈ।ਟੱਕਰ ਤਾਂ ਹੀ ਮੁਮਕਿਨ ਹੈ ਅਗਰ ਰਸਤੇ ਮਿਲਦੇ ਹੋਣ।ਕਈ ਵਾਰ ਤਾਂ ਇਹ ਟੱਕਰ ਖੂਨੀ ਵੀ ਹੋ ਨਿਬੜੀ।ਲੋਕ ਰਾਜ ਵਿੱਚ ਧਰਮ ਦੇ ਨਾਂ ਤੇ ਲੋਕ ਵੋਟ ਮੰਗਦੇ ਵੀ ਨੇ ਅਤੇ ਪਾਉਂਦੇ ਵੀ ਨੇ।ਲੋਕਰਾਜੀ ਸਰਕਾਰਾਂ ਧਰਮ ਦੇ ਮਸਲਿਆਂ ਕਾਰਨ ਡਿਗਦੀਆਂ ਅਤੇ ਬਣਦੀਆਂ ਅਕਸਰ ਦੇਖੀਆਂ ਜਾਂਦੀਆਂ ਹਨ।ਕਈ ਮੁਲਖ ਵੀ ਧਰਮ ਦੇ ਨਾਂ ਤੇ ਹੋਂਦ ਵਿੱਚ ਆਏ ਨੇ।ਸੋ ਇਤਿਹਾਸ ਤਾਂ ਸਾਨੂੰ ਇਹ ਹੀ ਦੱਸਦਾ ਹੈ ਕਿ ਧਰਮ ਅਤੇ ਸਿਆਸਤ ਦਾ ਰਿਸ਼ਤਾ ਗੂੜਾ ਰਿਹਾ ਹੈ।ਅਜਿਹਾ ਕਿਉਂ ਹੈ।ਇਸ ਸਵਾਲ ਨੂੰ ਸਮਝਣ ਲਈ ਸਾਨੂੰ ਸਿਆਸਤ ਅਤੇ ਧਰਮ ਦੀ ਸਾਂਝ ਨੂੰ ਸਮਝਣ ਦੀ ਲੋੜ ਹੈ।

ਸਿਆਸਤ ਅਤੇ ਧਰਮ ਦੀ ਸਾਂਝ

ਜਦੋਂ ਅਸੀਂ ਸਿਆਸਤ ਅਤੇ ਧਰਮ ਨੂੰ ਸਮਝਣ ਦਾ ਯਤਨ ਕਰਦੇ ਹਾ ਤਾਂ ਦੋਹਾਂ ਵਿੱਚ ਇੱਕ ਦਿਲਚਸਪ ਸਾਂਝ ਸਪੱਸ਼ਟ ਨਜ਼ਰ ਆਉਂਦੀ ਹੈ।ਇੱਕ ਹਿਸਾਬ ਨਾਲ ਸਿਆਸਤ ਉਸ ਢਾਂਚੇ ਦਾ ਨਾਂ ਹੈ ਜੋ ਕਿਸੇ ਵੀ ਮੁਲਖ ਦੇ ਇੰਤਜ਼ਾਮ ਦੀ ਦੇਖ ਭਾਲ ਕਰਦਾ ਹੈ।ਸਮੇ ਸਮੇ ਨਾਲ ਇਸ ਢਾਂਚੇ ਵਿੱਚ ਤਬਦੀਲੀ ਆਉਂਦੀ ਰਹੀ ਹੈ।ਕਿਸੇ ਵੇਲੇ ਬਾਦਸ਼ਾਹੀ ਢਾਚੇ ਦਾ ਬੋਲਬਾਲਾ ਸੀ ਅੱਜ ਕਲ ਲੋਕਰਾਜੀ ਢਾਂਚਾ ਮਕਬੂਲ ਹੈ।ਦੁਨੀਆ ਵਿੱਚ ਕੋਈ 196 ਦੇ ਕਰੀਬ ਮੁਲਖ ਨੇ ਜਿਹਨਾਂ ਅੰਦਰ ਆਪੋ ਆਪਣਾ ਅਜ਼ਾਦ ਸਿਆਸੀ ਢਾਂਚਾ ਕੰਮ ਕਰ ਰਿਹਾ ਹੈ।ਇਹਨਾਂ ਮੁਲਖਾਂ ਦੇ ਆਪਸੀ ਸਬੰਧ ਵੀ ਸਿਆਸਤ ਦੇ ਘੇਰੇ ਅੰਦਰ ਹੀ ਆਉਂਦੇ ਨੇ।ਪਰ ਕੀ ਸਿਆਸਤ ਸਿਰਫ ਇਸ ਢਾਂਚੇ ਦਾ ਨਾਮ ਹੈ ਜਾਂ ਕੁਝ ਹੋਰ।ਇਸ ਸਵਾਲ ਦਾ ਉੱਤਰ ਲੱਭਣ ਲਈ ਸਾਨੂੰ ਇਹ ਸਮਝਣਾ ਪੈਣਾ ਹੈ ਕਿ ਇਸ ਢਾਂਚੇ ਦੀ ਜ਼ਰੂਰਤ ਹੀ ਕਿਉਂ ਪਈ।ਜ਼ਰੂਰਤ ਇਸ ਲਈ ਪਈ ਕਿਉਂਕਿ ਬੰਦੇ ਦੀ ਜੀਉਂਦੇ ਰਹਿਣ ਲਈ ਇਹ ਬੇਹੱਦ ਜ਼ਰੂਰੀ ਹੈ ਕਿ ਉਹ ਇੱਕ ਇਕੱਠ ਜਾਂ ਸਮਾਜ ਵਿੱਚ ਰਹੇ।ਨਹੀ ਤਾਂ ਉਸਦਾ ਸਰੀਰਕ ਅਤੇ ਮਾਨਸਿਕ ਤੋਰ ਤੇ ਬਚਣਾ ਨਾਮੁਮਕਿਨ ਹੈ।ਸ਼ਾਇਦ ਇਸੇ ਕਰਕੇ ਯੁਨਾਨ ਦਾ ਵਿਦਵਾਨ ਅਰੱਸਤੂ ਇਨਸਾਨ ਨੂੰ ਸਮਾਜਕ ਜਾਨਵਰ ਦੇ ਨਾਲ ਨਾਲ ਸਿਆਸੀ ਜਾਨਵਰ ਵੀ ਆਖਦਾ ਹੈ।ਉਹ ਇਥੋਂ ਤਕ ਆਖਦਾ ਹੈ ਕਿ ਜੋ ਸ਼ਖਸ ਇਕੱਲਾ ਰਹਿੰਦਾ ਹੈ ਉਹ ਇਨਸਾਨ ਨਹੀਂ ਬਲਕਿ ਜਾਂ ਤਾਂ ਜਾਨਵਰ ਹੈ ਜਾਂ ਫਿਰ ਦੇਵਤਾ।(2) ਮਿਲਜੁਲ ਕੇ ਇੱਕ ਸਮਾਜ ਵਿੱਚ ਰਹਿਣ ਦੀ ਜ਼ਰੂਰਤ ਤੋਂ ਹੀ ਇੱਕ ਢਾਂਚੇ ਦੀ ਲੋੜ ਨਿਕਲੀ ਤਾਂ ਕਿ ਇਸ ਸਮਾਜ ਦਾ ਇੰਤਜ਼ਾਮ ਵਧੀਆ ਹੋ ਸਕੇ।ਸਮਾਜ ਦਾ ਵਧੀਆ ਇੰਤਜ਼ਾਮ ਬੰਦਿਆਂ ਵਿਚਕਾਰ ਸੁਖਾਵੇਂ ਅਤੇ ਜ਼ਾਇਜ਼ ਆਪਸੀ ਸਬੰਧਾਂ ਤੋਂ ਹੀ ਜਾਣਿਆ ਜਾਂਦਾ ਹੈ।ਵਧੀਆ ਇੰਤਜ਼ਾਮ ਲਈ ਸਮਾਜ ਦੀ ਆਰਥਕ ਤਰੱਕੀ ਵੀ ਲਾਜ਼ਮੀ ਹੈ।ਸਮੇਂ ਸਮੇਂ ਨਾਲ ਸਿਆਸੀ ਢਾਂਚੇ ਵਿੱਚ ਜੋ ਤਬਦੀਲੀ ਆਈ ਹੈ ਉਹ ਇਸੇ ਟੀਚੇ ਨੂੰ ਪੂਰਾ ਕਰਨ ਦੀ ਹੀ ਜਦੋਜਹਿਦ ਹੈ/ਸੀ।ਲੋਕਰਾਜੀ ਢਾਂਚੇ ਦੇ ਆਉਣ ਨਾਲ ਆਮ ਆਦਮੀ ਦੀ ਸਿਆਸਤ ਵਿੱਚ ਸਿੱਧੀ ਸ਼ਿਰਕਤ ਹੋਣ ਦੇ ਨਾਲ ਨਾਲ ਦਿਲਚਸਪੀ ਵੀ ਇੱਕ ਤਰ੍ਹਾਂ ਨਾਲ ਜ਼ਰੂਰੀ ਹੋ ਗਈ।ਇਸੇ ਕਰਕੇ ਕਈ ਮੁਲਖਾਂ ਵਿੱਚ ਤਾਂ ਸ਼ਿਰਕਤ ਨਾ ਕਰਨ ਤੇ ਜ਼ੁਰਮਾਨਾ ਵੀ ਕੀਤਾ ਜਾਂਦਾ ਹੈ।(ਮਿਸਾਲ ਦੇ ਤੌਰ ਤੇ ਅਸਟ੍ਰੇਲੀਆ ਵਿੱਚ ਵੋਟ ਨ ਪਾਉਣ ਤੇ ਜ਼ੁਰਮਾਨਾ ਕੀਤਾ ਜਾਂਦਾ ਹੈ।) ਸੋ ਇੱਕ ਤਰ੍ਹਾਂ ਨਾਲ ਸਿਆਸਤ ਵੀ ਹਰ ਬੰਦੇ ਦਾ ਜਾਤੀ ਮਸਲਾ ਬਣ ਗਈ।ਜਿਵੇਂ ਕੋਈ ਵਿਅਕਤੀ ਕਿਸੇ ਵੀ ਧਰਮ ਨੂੰ ਮੰਨਣ ਜਾਂ ਅਪਨਾਉਣ ਲਈ ਅਜ਼ਾਦ ਹੇ ਉਵੇਂ ਹੀ ਹਰ ਵਿਅਕਤੀ ਕਿਸੇ ਵੀ ਸਿਆਸੀ ਜਮਾਤ ਨੂੰ ਹਮਾਇਤ ਦੇਣ ਲਈ ਵੀ ਖੁਦਮੁਖਤਿਆਰ ਹੈ।

ਅਗਰ ਧਰਮ ਵਾਰੇ ਸੋਚੀਏ ਤਾਂ ਇਹ ਸਮਝਦਿਆਂ ਦੇਰ ਨਹੀਂ ਲਗਦੀ ਕਿ ਧਰਮ ਇਨਸਾਨ ਦੀ ਉਸ ਜੁਗਿਆਸਾ ਦੀ ਉਪਜ ਹੈ ਜੋ ਇਨਸਾਨ ਨੁੰ ਕਰਤੇ ਦੀ ਕੁਦਰਤ ਦੇ ਭੇਤ ਸਮਝਣ ਲਈ ਪ੍ਰੇਰਦੀ ਹੈ।ਇਹ ਭੇਤ ਸਮਝਦਿਆਂ ਹੀ ਦੁਨੀਆਂ ਦੇ ਵੱਖ ਹਿਸਿਆਂ ਅਤੇ ਸਮਿਆਂ ਵਿੱਚ ਵੱਖ ਵੱਖ ਧਰਮ ਹੋਂਦ ਵਿੱਚ ਆਏ।ਇਨਸਾਨ ਦੀ ਇਹ ਸਮਝਣ ਦੀ ਕੋਸ਼ਿਸ਼ ਨੂੰ ਬੁਲੇ ਸ਼ਾਹ ਨੇ ਬਾਖੂਬੀ ਬਿਆਨ ਕਰਦਿਆਂ ਕਿਹਾ ਹੈ ਕਿ “ਬੁਲਿਆ ਕੀ ਜਾਣਾ ਮੈ ਕੌਣ, ਕਿਥੋਂ ਆਇਆਂ ਕਿੱਥੇ ਜਾਣਾ, ਭੁਲਿਆ ਜਾਣ ਤੇ ਔਣ, ਬੁਲਿਆ ਕੀ ਜਾਣਾ ਮੈ ਕੌਣ”।ਸਟੀਵਨ ਹਾਕਿੰਗ ਵੀ ਆਪਣੇ ਇਕ ਲੇਖ ਵਿੱਚ ਕੁਝ ਅਜਿਹਾ ਹੀ ਕਹਿੰਦਾ ਹੈ।“Religion was an early attempt to answer the questions we all ask; why are we here, where did we come from?”(3)। ਮੋਟੇ ਤੌਰ ਤੇ ਮਨੁੱਖ ਦੀ ਜਗਿਆਸਾ ਮੁਢ ਕਦੀਮ ਤੋਂ ਦੋ ਭੇਤ ਸਮਝਣ ਦੀ ਕੋਸ਼ਿਸ ਵਿੱਚ ਲੱਗੀ ਹੋਈ ਹੈ।ਇਹ ਦੁਨੀਆਂ ਅਤੇ ਸ਼ਿ੍ਰਸ਼ਟੀ ਕਿਵੇਂ ਬਣੀ ਅਤੇ ਇਸ ਧਰਤੀ ਤੇ ਜੀਵਨ ਕਿਵੇਂ ਹੋਂਦ ਵਿੱਚ ਆਇਆ ਭਾਵ ਬੰਦਾ ਕਿਥੋਂ ਤੇ ਕਿਵੇਂ ਆਇਆ ਅਤੇ ਮਰਨ ਉਪਰੰਤ ਕਿੱਥੇ ਜਾਂਦਾ ਏ।ਦੁਨੀਆਂ ਦੀ ਸਾਰੀ ਵਿਦਿਆ ਇਹਨਾਂ ਦੋ ਸਵਾਲਾਂ ਦੇ ਇਰਦ ਗਿਰਦ ਹੀ ਘੁੰਮਦੀ ਹੈ। ਚਾਹੇ ਧਰਮ ਹੋਵੇ, ਚਾਹੇ ਵਿਗਿਆਨ ਜਾ ਕੋਈ ਹੋਰ ਵਿਸ਼ਾ ਸਭ ਇਸ ਵਿਦਿਆ ਦੇ ਦਾਇਰੇ ਵਿੱਚ ਆਉਂਦੇ ਨੇ ਭਾਵ ਇਹਨਾ ਸਵਾਲਾਂ ਦਾ ਹੀ ਹੱਲ ਲੱਭ ਰਹੇ ਨੇ।ਸੋ ਸਾਰੀ ਵਿਦਿਆ ਜਾਂ ਗਿਆਨ ਦੇ ਵੱਖ ਵੱਖ ਵਿਸ਼ੇ ਇੱਕ ਲੜੀ ਦੇ ਹੀ ਮਣਕੇ ਹਨ।ਸਾਰੇ ਮਣਕੇ ਇਹਨਾਂ ਸਵਾਲਾਂ ਦੇ ਹੱਲ ਲੱਭਣ ਦਾ ਯਤਨ ਅਤੇ ਇੱਕ ਦੂਜੇ ਦੇ ਪੂਰਕ ਨੇ।ਗੁਰਬਾਣੀ ਦਾ ਵੀ ਫੁਰਮਾਨ ਹੈ ਕਿ “ਅਨਿਕ ਭਾਂਤਿ ਹੋਇ ਪਸਰਿਆ ਨਾਨਕ ਏਕੰਕਾਰ॥”(ਪੰਨਾ 296)।ਚਾਹੇ ਪੇੜ ਪੌਦੇ ਨੇ, ਚਾਹੇ ਪਸ਼ੂ ਪੰਛੀ ਨੇ, ਚਾਹੇ ਖੰਡ ਬ੍ਰਹਿਮੰਡ ਨੇ- ਸਭ ਕਾਦਰ ਦੀ ਕੁਦਰਤ ਹੇ ਅਤੇ ਇਹਨਾ ਸਭਨਾ ਦੇ ਗਿਆਨ ਵਿੱਚ ਇਹ ਬਹੁਤ ਹੀ ਮਹੱਤਵ ਪੂਰਨ ਸਾਂਝ ਹੈ।ਇਸੇ ਤਰ੍ਹਾਂ ਬੰਦੇ ਦਾ ਮਨ ਅਤੇ ਤਨ ਵੀ ਕਾਦਰ ਦੀ ਕੁਦਰਤ ਹੀ ਹੈ।ਗੁਰੂ ਨਾਨਕ ਸਾਹਿਬ ਦੇ ਬਚਨ ਹਨ ਕਿ “ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ॥” (ਪੰਨਾ 464)।ਹੁਣ ਅਗਰ ਇਹ ਸਭ “ਕੁਦਰਤਿ” ਹੈ ਤਾਂ ਸਾਫ ਹੈ ਕਿ ਸਾਰੇ ਗਿਆਨ ਦੇ ਵਿਸ਼ੇ ਵੀ ਆਪਸ ਵਿੱਚ ਕੋਈ ਸਾਂਝ ਰੱਖਦੇ ਹੋਣਗੇ।ਸਿਆਸਤ ਅਤੇ ਧਰਮ ਵੀ ਇਸ ਨਿਯਮ ਤੋਂ ਬਾਹਰੇ ਨਹੀਂ ਹੋ ਸਕਦੇ।ਉਪਰ ਅਸੀ ਦੇਖ ਆਏ ਹਾਂ ਕਿ ਸਿਆਸਤ ਦਾ ਮਕਸਦ ਲੋਕਾਂ ਦੇ ਕਿਸੇ ਇਕੱਠ ਵਿਚਕਾਰ ਸੁਖਾਂਵੇ ਸਬੰਧ ਅਤੇ ੳਹੁਨਾ ਦੀ ਆਰਥਕ ਅਤੇ ਸਮਾਜਕ ਤਰੱਕੀ ਹੈ।ਧਰਮ ਦਾ ਵੀ ਇੱਕ ਮਨੋਰਥ ਇਹੀ ਤਾਂ ਹੈ।ਇਸੇ ਕਰਕੇ ਧਰਮ ਦਾ ਰਿਸ਼ਤਾ ਬਾਦਸ਼ਾਹਾਂ ਨਾਲ ਵੀ ਰਿਹਾ ਹੈ ਅਤੇ ਧਰਮ ਨੇ ਬਾਦਸ਼ਾਂਹਾਂ ਦੇ ਨਾਲ ਰਲ ਕੇ ਯੱਧ ਵੀ ਲੜੇ ਹਨ।

ਸਿਆਸਤ ਅਤੇ ਧਰਮ ਦਾ ਇੱਕ ਹੋਰ ਰੂਪ ਵੀ ਹੈ ਜਿਸ ਤੋਂ ਅਸੀ ਸਭ ਬਾਖੂਬੀ ਵਾਕਿਫ ਹਾਂ।ਇਹ ਹੈ ਸਿਆਸਤ ਅਤੇ ਧਰਮ ਦਾ ਲੋਕਾਂ ਨੂੰ ਬੇਵਕੂਫ ਬਣਾਉਣ ਲਈ ਇੱਕ ਦੂਜੇ ਦਾ ਇਸਤੇਮਾਲ ਕਰਨਾ।ਅਜਿਹੀ ਸਿਆਸਤ ਅਤੇ ਧਰਮ ਆਪਣੇ ਅਸਲੀ ਮਕਸਦ ਤੋਂ ਭਟਕੇ ਹੋਏ ਹੁੰਦੇ ਨੇ।ਮਿਸਾਲ ਦੇ ਤੌਰ ਤੇ ਸਿਆਸਤ ਵਲੋਂ ਧਰਮ ਨੂੰ ਤਾਕਤ ਹਾਸਲ ਕਰਨ ਲਈ ਲੋਕਾਂ ਨੂੰ ਵੋਟਾਂ ਲਈ ਵਰਗਲਾਉਣਾ ਅਤੇ ਧਰਮ ਦਾ ਸਿਆਸਤ ਦਾ ਦਬਾਅ ਜਾਂ ਹੋਰ ਲਾਲਚ ਦੇ ਲੋਕਾਂ ਨੂੰ ਆਪਣੇ ਵੱਲ ਪ੍ਰੇਰਤ ਕਰਨਾ।ਇਸ ਦੀ ਮਿਸਾਲ ਹਰ ਮੁਲਖ ਵਿੱਚ ਮਿਲ ਜਾਂਦੀ ਏ।ਪਰ ਇਹ ਵੀ ਸੱਚ ਹੈ ਕਿ ਆਪਣੇ ਮਕਸਦ ਵਿੱਚ ਕਾਮਯਾਬ ਹੋ ਕੇ ਅਜਿਹੀ ਸਿਆਸਤ ਅਤੇ ਧਰਮ ਆਮ ਲੋਕਾਂ ਨੂੰ ਭੁਲ ਕੁਝ ਖਾਸ ਬੰਦਿਆਂ ਦੀ ਖਿਦਮਤ ਵਿੱਚ ਮਸਰੂਫ ਹੋ ਜਾਂਦੇ ਨੇ।ਧਰਮ ਅਤੇ ਸਿਆਸਤ ਦਾ ਇਹ ਰੂਪ ਉਸ ਗੰਦਗੀ ਦਾ ਨਮੂੰਨਾ ਹੈ ਜਿਸ ਤੋਂ ਉਕਤਾ ਕਈ ਵਿਦਵਾਨ ਸੱਜਣ ਇਸ ਰਿਸ਼ਤੇ ਨੂੰ ਤੋੜਨ ਦੀ ਜ਼ੋਰਦਾਰ ਹਮਾਇਤ ਕਰਦੇ ਨੇ।ਪਰ ਕੀ ਇਹ ਸਹੀ ਹਲ ਹੈ।ਕੀ ਅਜਿਹਾ ਹੋ ਸਕਦਾ ਏ।

ਸਿਆਸਤ ਅਤੇ ਧਰਮ ਨੂੰ ਅਲੱਗ ਰੱਖਣ ਦੀ ਵਕਾਲਤ

ਸਿਆਸਤ ਅਤੇ ਧਰਮ ਨੂੰ ਅਲੱਗ ਅਲੱਗ ਰੱੱਖਣ ਦੀ ਵਕਾਲਤ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਸਿਆਸਤ ਅਤੇ ਧਰਮ ਨੂੰ ਰਲਗੱਡ ਕਰਨ ਨਾਲ ਨ ਤਾਂ ਧਰਮ ਨੂੰ ਕੋਈ ਫਾਇਦਾ ਹੈ ਅਤੇ ਨਾ ਹੀ ਸਿਹਤਮੰਦ ਸਿਆਸਤ ਪਨਪਦੀ ਹੈ।ਕੀ ਇਹ ਸੱਚ ਹੈ ਦਾ ਜਵਾਬ ਲੱਭਣ ਤੋਂ ਪਹਿਲਾਂ ਆਉ ਇਹ ਸਮਝੀਏ ਕਿ ਇਹ ਵਕਾਲਤ ਕੌਣ ਕਰਦਾ ਹੈ।ਇਸ ਤਰ੍ਹਾਂ ਦੀ ਵਕਾਲਤ ਕਰਨ ਵਾਲਿਆਂ ਨੂੰ ਦੋ ਵਰਗਾਂ ਵਿੱਚ ਵੰਡਿਆ ਜਾ ਸਕਦਾ ਹੈ।ਸਿਆਸੀ ਅਤੇ ਧਾਰਮਿਕ।ਸਿਆਸੀ ਵਰਗ ਦਾ ਕਹਿਣਾ ਹੈ ਕਿ ਸਿਆਸਤ ਅਤੇ ਧਰਮ ਦੇ ਰਲਗੱਡ ਹੋਣ ਨਾਲ ਸਿਆਸਤ ਅਤੇ ਧਰਮ ਦੋਨਾਂ ਨੂੰ ਨੁਕਸਾਨ ਪਹੁੰਚਦਾ ਹੈ।ਪਰ ਅਕਸਰ ਇਹ ਦੇਖਣ ਨੂੰ ਮਿਲਦਾ ਹੈ ਕਿ ਅਜਿਹੀ ਵਕਾਲਤ ਕਰਨ ਵਾਲੇ ਉਹ ਸਿਆਸਤਦਾਨ ਹਨ ਜੋ ਕਿਸੇ ਕਾਰਣ ਆਪ ਧਰਮ ਨੂੰ ਸਿਆਸਤ ਲਈ ਇਸਤੇਮਾਲ ਕਰਨ ਤੋਂ ਅਸਮਰਥ ਹਨ।ਪਰ ਅਜਿਹੇ ਸਿਆਸਤਦਾਨ ਮੌਕਾ ਮਿਲਣ ਤੇ ਆਪਣਾ ਪੈਂਤੜਾ ਬਦਲਣ ਲਗਿਆਂ ਵੀ ਰਤੀ ਭਰ ਨਹੀ ਸ਼ਰਮਾਉਂਦੇ।ਕੁਝ ਦਹਾਕੇ ਪਹਿਲਾਂ ਮੈ ਅਟਲ ਬਿਹਾਰੀ ਵਾਜਪਾਈ ਦਾ ਬਿਆਨ ਪੜਿਆ ਸੀ ਜਿਸ ਵਿੱਚ ਉਹਨਾ ਅਕਾਲੀ ਦਲ ਦੀ ਇਸ ਕਰਕੇ ਅਲੋਚਨਾ ਕੀਤੀ ਸੀ ਕਿ ਉਹ ਧਰਮ ਅਤੇ ਰਾਜਨੀਤੀ ਨੂੰ ਰਲਗੱਡ ਕਰਦੇ ਹਨ।ਉਹਨਾਂ ਦਿਨਾਂ ਵਿੱਚ ਵਾਜਪਾਈ ਦੀ ਪਾਰਟੀ ਕੋਲ ਰਾਮ ਮੰਦਰ ਦਾ ਛੁਣਛੁਣਾ ਨਹੀਂ ਸੀ ਪਰ ਇਸ ਛੁਣਛੁਣੇ ਦੇ ਮਿਲਦਿਆਂ ਸਾਰ ਹੀ ਵਾਜਪਾਈ ਦੀ ਪਾਰਟੀ ਬੀਜੇਪੀ ਬਣ ਧਰਮ ਨੂੰ ਰਾਜਨੀਤੀ ਲਈ ਸਭ ਤੋਂ ਵੱਧ ਵਰਤ ਰਹੀ ਹੈ।ਅਤੇ ਉਸੇ ਅਕਾਲੀ ਦਲ ਦੀ ਭਾਈਵਾਲ ਵੀ ਬਣ ਗਈ।ਸਿਰਫ ਉਹੀ ਸਿਆਸੀ ਪਾਰਟੀ ਧਰਮ ਨੂੰ ਸਿਆਸਤ ਤੋਂ ਅਲੱਗ ਰੱਖਣ ਦੀ ਵਕਾਲਤ ਕਰਦੀ ਹੈ ਜੋ ਕਿਸੇ ਕਾਰਨ ਅਜਿਹਾ ਨਹੀਂ ਕਰ ਸਕਦੀ।ਇਕ ਤਰ੍ਹਾਂ ਨਾਲ ਇਹ ਹੱਥ ਨਾ ਉੱਪੜੇ ਥੂਹ ਕੌੜੀ ਵਾਲੀ ਕਹਾਣੀ ਹੈ।ਬੇਸ਼ੱਕ ਅਜਿਹੇ ਲੋਕ ਦਲੀਲ ਤਾਂ ਇਹੀ ਦਿੰਦੇ ਨੇ ਕਿ ਇਸ ਤਰ੍ਹਾਂ ਕਰਨ ਨਾਲ ਧਰਮ ਅਤੇ ਸਿਆਸਤ ਦੋਨਾਂ ਦਾ ਨੁਕਸਾਾਨ ਹੁੰਦਾ ਹੈ।ਇਹ ਉਹ ਮਚਲਾਪਣ ਜਾਂ ਮੀਸਣਾਪਣ ਹੈ ਜਿਸ ਦਾ ਧਰਮ ਨਾਲ ਅਤੇ ਸਿਹਤਮੰਦ ਸਿਆਸਤ ਨਾਲ ਕੋਈ ਨੇੜੇ ਤੇੜੇ ਦਾ ਵੀ ਰਿਸ਼ਤਾ ਨਹੀਂ ਹੈ।ਇਹ ਕਹਿਣਾ ਕਿ ਧਰਮ ਅਤੇ ਸਿਆਸਤ ਦੇ ਰਲਗੱਡ ਹੋਣ ਨਾਲ ਦੋਵੇਂ ਗੰਧਲੇ ਹੋ ਜਾਂਦੇ ਨੇ ਕੋਈ ਠੋਸ ਦਲੀਲ ਨਹੀਂ ਮੰਨੀ ਜਾ ਸਕਦੀ।ਕਿਉਂਕਿ ਇਹ ਦਲੀਲ ਇਹ ਮੰਨ ਕੇ ਚਲ ਰਹੀ ਹੈ ਕਿ ਜਾਂ ਤਾਂ ਧਰਮ ਗੰਧਲਾ ਹੈ ਜਾਂ ਫਿਰ ਸਿਆਸਤ।ਕਿਸੇ ਚੀਜ਼ ਨੂੰ ਵਿਗਾੜ ਕੇ ਉਸਦੇ ਵਿਗਾੜ ਨੂੰ ਹੀ ਉਸਦੇ ਉਲਟ ਇਸਤੇਮਾਲ ਕਰਨਾ ਠੀਕ ਨਹੀਂ ਕਿਹਾ ਜਾ ਸਕਦਾ।ਦੂਜੇ ਇਹ ਦਲੀਲ ਇੱਕ ਤਰ੍ਹਾਂ ਨਾਲ ਇਹ ਮੰਨ ਰਹੀ ਹੈ ਕਿ ਅਗਰ ਧਰਮ ਅਤੇ ਸਿਆਸਤ ਦੋਨੋਂ ਸਾਫ ਸੁਥਰੇ ਹੋਣ ਤਾਂ ਇਹਨਾਂ ਦਾ ਰਲਗੱਡ ਹੋਣਾਂ ਜ਼ਾਇਜ਼ ਹੈ।

ਧਾਰਮਿਕ ਵਰਗ ਜੋ ਸਿਆਸਤ ਅਤੇ ਧਰਮ ਦੇ ਰੱਲਗੱਡ ਹੋਣ ਦਾ ਵਿਰੋਧ ਕਰਦਾ ਹੈ ਦਾ ਕਹਿਣਾ ਹੈ ਕਿ ਧਰਮ ਬੰਦੇ ਦਾ ਸਿਰਫ ਜਾਤੀ ਮਸਲਾ ਹੈ।ਇਸ ਲਈ ਧਰਮ ਅਤੇ ਸਿਆਸਤ ਨੂੰ ਆਪਸੀ ਦੂਰੀ ਬਣਾ ਕੇ ਰਹਿਣਾ ਚਾਹੀਦਾ ਹੈ।ਸਵਾਲ ੳੱੁਠਦਾ ਹੈ ਕਿ ਕੀ ਧਰਮ ਬੰਦੇ ਦਾ ਵਾਕਈ ਜਾਤੀ ਮਸਲਾ ਹੈ।ਇਸ ਸਵਾਲ ਦਾ ਉੱਤਰ ਲੱਭਦਿਆਂ ਅਜਿਹੀ ਵਕਾਲਤ ਕਰਨ ਵਾਲਿਆ ਦਾ ਪਹਾੜਾਂ ਜੰਗਲਾਂ ਵਿੱਚ ਛੁਪੇ ਜੋਗੀਆਂ ਸਿੱਧਾਂ ਨਾਲ ਗੂੜ੍ਹਾ ਰਿਸ਼ਤਾ ਸਾਫ ਨਜ਼ਰ ਆਉਂਦਾ ਹੈ।ਇਸ ਤਰ੍ਹਾਂ ਦੀ ਵਕਾਲਤ ਕਰਨ ਵਾਲਿਆਂ ਵਿੱਚ ਉਹ ਲੋਕ ਵੀ ਸ਼ਾਮਲ ਹਨ ਜਿਹਨਾਂ ਲਈ ਧਰਮ ਕੇਵਲ ਉਹਨਾ ਦੀ ਆਤਮਾ ਜਾਂ ਰੂਹ ਦੀ ਤੰਦੁਰਸਤੀ ਦਾ ਵਸੀਲਾ ਹੈ।ਇਹ ਲੋਕ ਵੀ ਸੱਚ ਤੋਂ ਛੁਪਦੇ ਫਿਰਦੇ ਜੋਗੀ ਹੀ ਹਨ।ਇਹ ਉਹ ਜੋਗੀ ਹਨ ਜੋ ਜੰਗਲਾਂ ਜਾਂ ਪਹਾੜਾਂ ਦੀਆਂ ਕੁੰਦਰਾਂ ਵਿੱਚ ਰਹਿਣ ਦੀ ਵਜਾਏ ਘਰਾਂ ਜਾਂ ਧਾਰਮਿਕ ਅਸਥਾਨਾਂ (ਜਿਵੇਂ ਮੰਦਰ, ਮਸਜ਼ਿਦ, ਗਿਰਜਾ ਘਰ, ਗੁਰਦੁਵਾਰੇ ਆਦਿ) ਵਿੱਚ ਰਹਿੰਦੇ ਵਿਚਰਦੇ ਨੇ।ਪਰ ਉਹ ਭੁੱਲ ਜਾਂਦੇ ਨੇ ਕਿ ਹਰ ਧਰਮ ਦੇ ਰਹਿਬਰ ਦੀ ਵੇਲੇ ਦੀ ਹਕੂਮਤ ਨਾਲ ਟੱਕਰ ਹੋਈ ਹੈ।ਅਗਰ ਧਰਮ ਕੇਵਲ ਇੱਕ ਜਾਤੀ ਮਸਲਾ ਹੁੰਦਾ ਤਾਂ ਅਜਿਹਾ ਕਿਉਂ ਹੋਇਆ।ਜ਼ਾਹਰ ਹੈ ਕਿ ਧਾਰਮਿਕ ਵਰਗ ਦੀ ਇਹ ਦਲੀਲ ਕਿ ਧਰਮ ਸਿਰਫ ਇੱਕ ਜਾਤੀ ਮਸਲਾ ਹੈ ਇਸ ਸੱਚਾਈ ਸਾਹਮਣੇ ਛਿੱਥੀ ਪੈ ਜਾਂਦੀ ਹੈ।ਧਰਮ ਨੂੰ ਬੰਦੇ ਦੀ ਜਾਤ ਤਕ ਮਹਿਦੂਦ ਕਰਨ ਵਿੱਚ ਪੁਜਾਰੀਵਾਦ ਦਾ ਬਹੁਤ ਵੱਡਾ ਹੱਥ ਹੈ।ਪੁਜਾਰੀਵਾਦ ਅਤੇ ਗੰਦੀ ਸਿਆਸਤ ਮਿਲ ਕੇ ਆਮ ਜਨਤਾ ਨੂੰ ਲੁਟਦੇ ਨੇ।ਗੰਦੀ ਸਿਆਸਤ ਪੁਜਾਰੀਵਾਦ ਰਾਹੀਂ ਆਮ ਲੋਕਾਂ ਨੂੰ ਗੁਮਰਾਹ ਕਰਨ ਵਿੱਚ ਸਫਲ ਹੋ ਜਾਂਦੀ ਹੈ।ਦਰਅਸਲ ਇਹ ਇੱਕੋ ਸਿਕੇ ਦੇ ਦੋ ਪਾਸੇ ਨੇ।ਇਹਨਾਂ ਦਾ ਧਰਮ ਅਤੇ ਸਿਆਸਤ ਨਾਲ ਕੋਈ ਵਾਸਤਾ ਨਹੀਂ ਅਤੇ ਸਿਰਫ ਲੋਕਾਂ ਨੂੰ ਲੁਟਣਾ ਕੁਟਣਾ ਹੀ ਇਹਨਾਂ ਦਾ ਮੁੱਖ ਮਕਸਦ ਹੈ।ਇਸ ਦਾ ਹੱਲ ਧਰਮ ਨੂੰ ਸਿਆਸਤ ਤੋਂ ਦੂਰ ਰੱਖਣਾ ਨਹੀਂ ਬਲਕਿ ਪੁਜਾਰੀਵਾਦ ਤੋਂ ਮੁਕਤ ਹੋ ਸਿਹਤਮੰਦ ਸਿਆਸਤ ਦਾ ਸਾਥ ਦੇਣਾ ਹੈ।ਅਗਰ ਧਰਮ ਪੁਜਾਰੀਵਾਦ ਤੋਂ ਮੁਕਤ ਹੋ ਜਾਂਦਾ ਏ ਤਾਂ ਧਰਮ ਸਿਹਤਮੰਦ ਸਮਾਜ ਦੀ ਸਿਰਜਣਾ ਕਰਦਾ ਏ।ਗੁਰੂ ਕਾਲ ਵੇਲੇ ਦੀ ਸਿੱਖੀ ਇਸ ਦੀ ਮਿਸਾਲ ਹੈ।

ਸਿੱਖੀ ਅਤੇ ਖਾਲਸਤਾਨ

ਇੱਕ ਵਾਰ ਮੈ ਇੱਕ ਮਸ਼ਹੂਰ ਪ੍ਰਚਾਰਿਕ ਨੂੰ ਸਵਾਲ ਕੀਤਾ ਕਿ ਕੀ ਗੁਰੂ ਗ੍ਰੰਥ ਸਾਹਿਬ ਖਾਲਸਤਾਨ ਦੀ ਹਮਾਇਤ ਕਰਦਾ ਹੈ ਜਾਂ ਨਹੀਂ।ਉਸ ਨੇ ਕਿਹਾ ਕਿ ਚੰਗਾ ਹੋਇਆ ਕਿ ਇਹ ਸਵਾਲ ਮੈਂ ਆਪਣੀ ਆਪਸੀ ਨਿਜੀ ਗੱਲਬਾਤ ਵਿੱਚ ਕੀਤਾ ਹੈ ਨਹੀਂ ਤਾਂ ਉਸ ਲਈ ਮੁਸ਼ਕਿਲ ਹੋ ਸਕਦੀ ਸੀ। ਖਾਲਸਤਾਨ ਦੇ ਮੁੱਦੇ ਤੇ ਪ੍ਰਚਾਰਕਿ ਪਾਸਾ ਵੱਟਣ ਵਿੱਚ ਹੀ ਭਲਾਈ ਸਮਝਦੇ ਹਨ।ਗੁਰੂ ਗ੍ਰੰਥ ਸਾਹਿਬ ਬੰਦੇ ਨੂੰ ਅਜ਼ਾਦ ਕਰਦਾ ਏ।ਹਰ ਤਰ੍ਹਾਂ ਦੀ ਅਜ਼ਾਦੀ-ਸਿਆਸੀ, ਸਮਾਜਿਕ, ਧਾਰਮਿਕ ਇਤਆਦਿ।ਪਰ ਗੁਰੂ ਗ੍ਰਥ ਸਾਹਿਬ ਦਾ ਫਲਸਫਾ ਕਿਸੇ ਮੁਲਖ ਦੀਆਂ ਹੱਦਾਂ ਵਿੱਚ ਕੈਦ ਨਹੀਂ ਹੋ ਸਕਦਾ।ਸਿੱਖ ਗੁਰੂ ਸਹਿਬਾਨ ਨੇ ਅਨੇਕਾਂ ਯੁੱਧ ਲੜੇ ਅਤੇ ਜਿੱਤੇ ਪਰ ਕੋਈ ਸਲਤਨਤ ਨਹੀਂ ਕਾਇਮ ਕੀਤੀ।ਜਿਸ ਕਦਰ ਉਹ ਮਕਬੂਲ ਸਨ ਇਹ ਕੰਮ ਉਹਨਾਂ ਲਈ ਕੋਈ ਮੁਸ਼ਕਿਲ ਕੰਮ ਵੀ ਨਹੀਂ ਸੀ।ਉਹਨਾਂ ਅਜਿਹਾ ਨਾ ਕਰਨ ਦਾ ਫੈਸਲਾ ਇਸ ਲਈ ਕੀਤਾ ਕਿਉਂਕਿ ਉਹਨਾਂ ਦੀ ਦਰਸਾਈ ਸਿੱਖੀ ਸਰਹੱਦਾ ਅੰਦਰ ਕੈਦ ਨਹੀਂ ਹੋ ਸਕਦੀ।ਇਹ ਉਹ ਹਵਾ ਹੈ ਜੋ ਸਰਹੱਦ ਪਾਰ ਜਾਣ ਆਉਣ ਲਈ ਵੀਜਾ ਵੀ ਨਹੀਂ ਲੋੜਦੀ।ਪਰ ਇਸਦੇ ਨਾਲ ਹੀ ਸਿੱਖੀ ਇਸ ਗੱਲ ਦੀ ਵੀ ਭਰਪੂਰ ਹਮਾਇਤ ਕਰਦੀ ਹੈ ਕਿ ਹਰ ਕਿਸੇ ਨੂੰ ਅਜ਼ਾਦ ਰਹਿਣ ਦਾ ਹੱਕ ਹੈ।ਅਗਰ ਅਸੀਂ ਇਹ ਕਹੀਏ ਕਿ ਕਿਸੇ ਖਾਸ ਖਿੱਤੇ ਵਿੱਚ ਸਿਰਫ ਸਿੱਖ ਹੀ ਰਹਿਣ ਅਤੇ ਰਾਜ ਕਰਨ ਤਾਂ ਇਹ ਗੱਲ ਸਿੱਖੀ ਦੇ ਉਲਟ ਹੈ।ਗੁਰੂ ਸਾਹਿਬ ਦੀ ਫੋਜ਼ ਵਿੱਚ ਪੀਰ ਬੁਧੂ ਸ਼ਾਹ ਦਾ ਹੋਣਾ ਮਹਿਜ਼ ਇੱਕ ਇਤਫਾਕ ਨਹੀਂ ਸੀ।ਦੁਨੀਆਂ ਦੇ ਕਿਸੇ ਵੀ ਖਿੱਤੇ ਵਿੱਚ ਕੋਈ ਵੀ ਕੌਮ ਅਗਰ ਆਪਣੀ ਅਜ਼ਾਦੀ ਲਈ ਜੂਝਦੀ ਹੈ ਤਾਂ ਸਿੱਖੀ ੳਹਦੇ ਨਾਲ ਖੜੀ ਹੈ।ਪਰ ਦੁਨੀਆਂ ਦੇ ਕਿਸੇ ਵੀ ਖਿੱਤੇ ਵਿੱਚ ਸਿਰਫ ਇੱਕ ਧਰਮ ਦੇ ਰਾਜ ਨੂੰ ਸਿੱਖੀ ਪ੍ਰਵਾਨ ਨਹੀਂ ਕਰਦੀ।ਗੁਰਬਾਣੀ ਸਾਨੂੰ ਸਾਂਝੇ ਬਾਪ ਦੀ ਔਲਾਦ ਬਣ ਕੇ ਰਹਿਣਾ ਅਤੇ ਜੀਉਣਾ ਸਿਖਾਉਂਦੀ ਹੈ।ਕਰਤੇ ਨੇ ਇਹ ਦੁਨੀਆਂ ਭਾਂਤ ਭਾਂਤ ਕਰ ਸਾਜੀ ਏ।ਇਹ ਕਰਤੇ ਦੀ ਹੀ ਮਰਜ਼ੀ ਏ ਕਿ ਨਾਨਾ ਪ੍ਰਕਾਰ ਦੇ ਜੀਵ ਜੰਤ ਜਾਂ ਬਨਸਪਤੀ ਹੋਵੇ।ਇਹ ਕਰਤੇ ਦੀ ਹੀ ਮਰਜ਼ੀ ਏ ਕਿ ਸਾਰੇ ਇਨਸਾਨ ਇੱਕੋ ਜਿਹੇ ਨ ਲਗਣ, ਤੇ ਨ ਹੀ ਇੱਕੋ ਜਿਹਾ ਸੋਚਣ।ਇਸ ਕਰਕੇ ਕਿਸੇ ਇੱਕ ਧਰਮ ਜਾਂ ਫਲਸਫੇ ਦਾ ਮੁਕੰਮਲ ਰਾਜ ਕਰਤੇ ਦੇ ਹੁਕਮ ਦੀ ਉਲੰਘਣਾ ਏ।ਇਸ ਦੇ ਨਾਲ ਹੀ ਕੋਈ ਵੀ ਮੁਲਖ ਆਪਣੇ ਕਿਸੇ ਵੀ ਹਿੱਸੇ ਨੂੰ ਜਬਰਦਸਤੀ ਆਪਣੇ ਨਾਲ ਰਹਿਣ ਲਈ ਮਜ਼ਬੂਰ ਨਹੀ ਕਰ ਸਕਦਾ।ਇਹ ਵੀ ਕਰਤੇ ਦੇ ਹੁਕਮ ਦੀ ਉਲੰਘਣਾ ਹੈ।ਇਸ ਕਰਕੇ ਅਗਰ ਪੰਜਾਬੀ ਆਪਣੇ ਲਈ ਅਲਹਿਦਾ ਮੁਲਖ ਚਾਹੁੰਦੇ ਹਨ ਤਾਂ ਸਿੱਖੀ ਉਹਨਾਂ ਦਾ ਰਾਹ ਰੌਸ਼ਨ ਕਰੇਗੀ।ਇਸੇ ਤਰ੍ਹਾਂ ਅਗਰ ਨਾਗਾਲੈਂਡ ਜਾਂ ਕੈਟਾਲੋਨੀਆ ਦੇ ਵਾਸੀ ਅਲਹਿਦਗੀ ਚਾਹੁੰਦੇ ਹਨ ਤਾਂ ਸਿੱਖੀ ਉਹਨਾਂ ਦਾ ਵੀ ਮਾਰਗ ਦਰਸ਼ਣ ਕਰੇਗੀ।

ਸਿੱਖੀ ਅਤੇ ਸਿਆਸਤ

ਸਿੱਖਾਂ ਵਿੱਚ ਇੱਕ ਗੱਲ ਬੜੀ ਮਸ਼ਹੂਰ ਹੈ ਕਿ ਛੇਵੇਂ ਗੁਰੂ ਸਾਹਿਬਾਨ ਨੈ ਸਿੱਖੀ ਵਿੱਚ ਪੀਰੀ ਦੇ ਨਾਲ ਨਾਲ ਮੀਰੀ ਵੀ ਕਾਇਮ ਕੀਤੀ।ਇੱਕ ਕਹਾਣੀ ਮੁਤਾਬਿਕ ਉਹਨਾਂ ਨੂੰ ਗੁਰ ਗੱਦੀ ਦੇਣ ਵੇਲੇ ਕ੍ਰਿਪਾਨ ਪੁੱਠੇੇ ਪਾਸੇ ਪਹਿਨਾ ਦਿੱਤੀ ਗਈ।ਇਸ ਲਈ ਉਨ੍ਹਾ ਨੇ ਦੋ ਤਲਵਾਰਾਂ ਪਹਿਨਣੀਆਂ ਸ਼ੁਰੂ ਕਰ ਦਿੱਤੀਆਂ।ਇੱਕ ਮੀਰੀ ਦੀ ਇੱਕ ਪੀਰੀ ਦੀ।ਇਹ ਕਹਾਣੀ ਕਿੰਨੀ ਕੁ ਸੱਚ ਹੈ ਅਤੇ ਕਿੰਨੀ ਕੁ ਝੂਠ ਇਸ ਵਾਰੇ ਮੈਨੂੰ ਜ਼ਿਆਦਾ ਇਲਮ ਨਹੀਂ ਹੈ ਪਰ ਇਹ ਕਹਾਣੀ ਹਾਸੋਹੀਣੀ ਜ਼ਰੂਰ ਹੈ।ਇਹ ਗੱਲ ਕਾਬਲੇ ਇਤਬਾਰ ਨਹੀਂ ਲਗਦੀ ਕਿ ਕ੍ਰਿਪਾਨ ਪਹਿਨਣ ਅਤੇ ਪਹਿਨਾੳਣ ਵਾਲੇ ਨੂੰ ਇਹ ਇਲਮ ਹੀ ਨ ਹੋਵੇ ਕਿ ਕ੍ਰਿਪਾਨ ਕਿਵੇਂ ਪਹਿਨਦੇ ਨੇ।ਦਰਅਸਲ ਇਸ ਕਹਾਣੀ ਦਾ ਮੁੱਖ ਮਕਸਦ ਇਹ ਸਾਬਤ ਕਰਨਾ ਹੈ ਕਿ ਸਿੱਖੀ ਵਿੱਚ ਮੀਰੀ ਦਾ ਸਿਧਾਂਤ ਗੁਰੂ ਨਾਨਕ ਸਾਹਿਬ ਤੋਂ ਨਹੀਂ ਸ਼ੁਰੂ ਹੋਇਆ।ਮੀਰੀ ਦਾ ਮਤਲਬ ਭਾਈ ਕਾਨ੍ਹ ਸਿੰਘ ਹੁਰੀਂ ਅਮੀਰੀ, ਸਰਦਾਰੀ ਜਾਂ ਬਾਦਸ਼ਾਹਤ ਕਰਦੇ ਨੇ।ਭਾਵ ਚੰਗੀ ਖੁਸ਼ਹਾਲ ਜ਼ਿਮਦਗੀ ਜੀਉਣ ਲਈ ਜਦੋਜਹਿਦ ਦਾ ਸੰਕਲਪ।ਇਹ ਸਿੱਧ ਕਰਨਾ ਕਿ ਇਹ ਸੰਕਲਪ ਸਿਖੀ ਦੇ ਜਨਮ ਤੋਂ ਬਹੁਤ ਬਾਅਦ ਪੈਦਾ ਹੋਇਆ ਦਾ ਅਸਲ ਮਕਸਦ ਸਿੱਖੀ ਵਿੱਚ ਇਸ ਸੰਕਲਪ ਨੂੰ ਸ਼ਾਮਲ ਕਰਨ ਦੀ ਵਜਾਏ ਓਪਰਾ ਕਰਨਾ ਹੈ।ਇਸ ਦੇ ਨਾਲ ਹੀ ਛੇਵੇਂ ਗੁਰੂ ਸਹਿਬਾਨ ਵਲੋਂ ਦਰਬਾਰ ਸਾਹਿਬ ਦੇ ਸਾਹਮਣੇ ਇੱਕ ਥੜੇ (ਜਿਸ ਨੂੰ ਹੁਣ ਅਕਾਲ ਤਖਤ ਕਹਿੰਦੇ ਨੇ) ਤੇ ਬੈਠ ਲੋਕਾਂ ਦੀਆਂ ਸ਼ਕਾਇਤਾਂ ਜਾਂ ਮੁਸ਼ਕਲਾਂ ਦਾ ਨਿਪਟਾਰਾ ਕਰਦਿਆਂ ਦਰਸਾਇਆ ਜਾਂਦਾ ਹੈ।ਇਹ ਗੱਲ ਵੀ ਅਜੀਬ ਹੈ।ਇਹ ਗੱਲ ਤੇ ਯਕੀਨ ਨਹੀ ਕੀਤਾ ਜਾ ਸਕਦਾ ਕਿ ਪਹਿਲੇ ਪੰਜ ਗੁਰੂ ਸਹਿਬਾਨ ਇਹ ਕੰਮ ਨਹੀਂ ਸਨ ਕਰਦੇ। ਅਗਰ ਕਰਦੇ ਸਨ ਤਾਂ ਇਹ ਗਲ ਨਵੀਂ ਕਿਸ ਲਿਹਾਜ਼ ਨਾਲ ਹੋਈ।ਅਗਰ ਨਵੀਂ ਨਹੀਂ ਤਾਂ ਉਸ ਥੜੇ ਦੀ ਇੰਨੀ ਮਹੱਤਤਾ ਕਿਉਂ ਹੈ।

ਦਰਅਸਲ ਸਿੱਖੀ ਵਿੱਚ ਧਰਮ ਨੂੰ ਸਿਆਸਤ ਤੋਂ ਦੂਰ ਰਹਿਣ ਦੀ ਇਜ਼ਾਜ਼ਤ ਨਹੀਂ ਹੈ।ਇਹ ਗਲ ਗੁਰ ਨਾਨਕ ਸਾਹਿਬ ਤੋਂ ਹੀ ਸ਼ੁਰੂ ਹੋਈ ਹੈ।ਛੇਵੇਂ ਗੁਰੂ ਸਾਹਿਬ ਨੇ ਨਹੀਂ ਕੀਤੀ।ਹਰ ਸ਼ਖਸ ਨੂੰ ਅਜਾਦ ਖੁਸ਼ਹਾਲ ਜ਼ਿੰਦਗੀ ਜੀਉਣ ਦੇ ਹੱਕ ਅਤੇ ਸੰਘਰਸ਼ ਦਾ ਨਾਹਰਾ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਹੀ ਬੁਲੰਦ ਹੈ।ਇਹ ਸੰਘਰਸ਼ ਜਾਤੀ ਅਤੇ ਸਮਾਜਕ ਦੋਨੋਂ ਮੁਹਾਜ ਤੇ ਲੜਿਆ ਜਾਂਦਾ ਹੈ।ਬਾਣੀ ਜਪੁ ਦੀ ਆਖਰੀ ਪੰਗਤੀ ਹੈ ਕਿ “ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ॥” ਪੰਨਾ 8।ਜਿਹਨਾਂ ਨੇ ਸਿੱਖੀ ਕਮਾਈ ਹੈ (ਨਾਮ ਧਿਅਇਆ ਹੈ) ਉਹਨਾ ਦੇ ਸਹਿਯੋਗ ਨਾਲ ਕਈ ਹੋਰਾਂ ਦਾ ਵੀ ਭਲਾ ਹੋ ਜਾਂਦਾ ਹੈ।ਗੁਰ ਨਾਨਕ ਸਾਹਿਬ ਨੇ “ਕੇਤੀ ਛੁਟੀ” ਕਿਸੇ ਜਾਦੂ ਦੀ ਛੜੀ ਨਾਲ ਜਾਂ ਕਿਸੇ ਕਰਾਮਾਤ ਨਾਲ ਨਹੀ ਕੀਤੀ ਬਲਕਿ ਇਸ ਲਈ ੳਹੁਨਾ ਲੱਖਾਂ ਮੀਲ ਪੈਂਡਾ ਤਹਿ ਕੀਤਾ, ਜੰਗਲ ਬੀਆਬਾਨ ਘੁੰਮੇ, ਵੇਲੇ ਦੇ ਮਸ਼ਹੂਰ ਵਿਦਵਾਨਾਂ ਨਾਲ ਗਹਿਗੱਚ ਗੋਸ਼ਟੀਆਂ ਕੀਤੀਆਂ, ਸਮੇਂ ਦੇ ਹਾਕਮਾਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਸੱਚ ਦਾ ਹੋਕਾ ਦਿੱਤਾ, ਭਰਪੂਰ ਖਤਰਾ ਮੁਲ ਲੈ ਪੁਜਾਰੀਆਂ ਦਾ ਪਾਜ ਉਘੇੜਿਆ।ਇਹ ੳਹੁਨਾਂ ਦੀ ਸਿਆਸਤ ਵਿੱਚ ਸ਼ਿਰਕਤ ਸੀ।ਇਸ ਤੋਂ ਇਹ ਵੀ ਸਾਬਤ ਹੋ ਜਾਂਦਾ ਹੈ ਕਿ ਜੋਗੀਆਂ ਦੀ ਤਰ੍ਹਾਂ ਸਿਰਫ ਆਪਣਾ “ਮੁਖ ਉਜਲਾ” ਕਰਨਾ ਸਿੱਖੀ ਨਹੀਂ ਹੈ ਬਲਕਿ ਸਮਾਜ ਵਿੱਚ ਰਹਿ ਕੇ ਸਰਬੱਤ ਦੇ ਭਲੇ ਲਈ ਜਦੋਜਹਿਦ ਕਰਨਾ ਸਿੱਖੀ ਹੈ।ਜਿਹੜੇ ਲੋਕ ਧਰਮ ਨੂੰ ਸਿਰਫ ਆਪਣੀ “ਆਤਮਾ” ਦਾ ਉਜਲਾਪਨ ਜਾ ਉਚਾਈ ਦੀ ਪ੍ਰਾਪਤੀ ਦਾ ਸਾਧਨ ਮੰਨਦੇ ਨੇ ਉਹ ਲੋਕ ਸਿੱਖ ਨਹੀ ਬਲਕਿ ਉਹ ਜੋਗੀ ਹਨ ਜੋ ਜੰਗਲ ਦੀ ਵਜਾਏ ਘਰਾਂ ਦੀਆਂ ਗੁਫਾਵਾਂ ਵਿੱਚ ਲੁਕੇ ਬੈਠੇ ਨੇ।ਸਿੱਖੀ ਗੁਰਦੁਵਾਰੇ ਅੰਦਰ “ਲੁਕ” ਕੇ ਨਾਮ ਸਿਮਰਣ ਕਰਨਾ ਨਹੀਂ ਹੈ ਬਲਕਿ ਸੁੱਚਜਾ ਸਮਾਜ ਸਿਰਜਣ ਵਾਲਾ ਨਾਗਰਿਕ ਬਣਨਾ ਹੈ।ਸਿੱਖ ਗੁਰੂ ਸਹਿਬਾਨ ਦਾ ਸਾਰਾ ਜੀਵਨ ਇਸੇ ਕਾਰਜ ਹਿੱਤ ਸਮਰਪਿਤ ਰਿਹਾ ਹੈ ਜਿਸ ਲਈ ਉਹਨਾਂ ਨੇ ਅਕਿਹ ਅਤੇ ਅਸਿਹ ਤਸੀਹੇ ਅਤੇ ਜੁਲਮ ਵੀ ਝੱਲੇ।ਗੁਰਬਾਣੀ ਖੂਨ ਦੇ ਸੋਹਲੇ ਵੀ ਗਾਉਂਦੀ ਹੈ ਅਤੇ ਭਿ੍ਰਸ਼ਟ ਹੁਕਮਰਾਨਾਂ ਨੁੰ ਸ਼ੀਂਹ ਅਤੇ ਭਿ੍ਰਸ਼ਟ ਮੁਕੱਦਮਾਂ ਨੂੰ ਕੁੱਤੇ ਕਹਿਣ ਤੋਂ ਵੀ ਨਹੀ ਕਤਰਾਉਂਦੀ।ਗੁਰਬਾਣੀ ਧਰਮ ਨੂੰ ਧਾਰਮਿਕ ਅਸਥਾਨਾਂ ਤੋਂ ਅਜਾਦ ਕਰ ਘਰ ਘਰ ਧਰਮਸਾਲ ਬਣਾਉਂਦੀ ਏ।ਜਦੋਂ ਸਿੱਖ ਗੁਰਦਵਾਰੇ ਤੋਂ ਬਾਹਰ ਸਮਾਜ ਅੰਦਰ ਸਿੱਖੀ ਨਿਭਾਉਂਦਾ ਹੈ ਤਾਂ ਉਹ ਸਿਆਸਤ ਵਿੱਚ ਹੀ ਹਿੱਸਾ ਲੈਂਦਾ ਹੈ।ਸਿਆਸਤ ਸਿਰਫ ਚੋਣਾ ਲੜਨਾ ਜਾਂ ਵਜ਼ੀਰ ਬਣਨਾ ਹੀ ਨਹੀ ਬਲਕਿ ਚੰਗੇ ਸਮਾਜ ਦੀ ਸਿਰਜਣਾ ਵਿੱਚ ਹਿੱਸਾ ਪਾਉਣਾ ਏ।ਇਸ ਲਈ ਕਿਸੇ ਸਿਆਸੀ ਜਮਾਤ ਦਾ ਕਾਰਕੁਨ ਹੋਣਾ ਵੀ ਜ਼ਰੂਰੀ ਨਹੀਂ ਹੈ।ਆਪ ਚੋਣਾਂ ਲੜੇ ਵਗੈਰ ਵੀ ਚੋਣਾਂ ਵਿੱਚ ਸ਼ਿਰਕਤ ਕੀਤੀ ਜਾ ਸਕਦੀ ਹੈ।

ਸਾਰਅੰਸ਼

ਸਾਰੀ ਵਿਚਾਰ ਤੋਂ ਅਸੀ ਦੋ ਸਿੱਟੇ ਕੱਢ ਸਕਦੇ ਹਾਂ।ਪਹਿਲਾ ਇਹ ਕਿ ਨ ਤਾਂ ਸਿਆਸਤ ਅਤੇ ਧਰਮ ਕਦੇ ਅਲੱਗ ਅਲੱਗ ਰਹੇ ਨੇ ਅਤੇ ਨਾ ਹੀ ਕਦੇ ਰਹਿਣਗੇ।ਧਰਮ ਨੂੰ ਸਿਆਸਤ ਤੋਂ ਅਲੱਗ ਰੱਖਣ ਦੀ ਵਕਾਲਤ ਵੀ ਇੱਕ “ਸਿਆਸੀ ਚਾਲ” ਹੈ।ਦੂਜੇ ਸਿੱਖੀ ਇਹ ਕਤਈ ਵਕਾਲਤ ਨਹੀਂ ਕਰਦੀ ਕਿ ਧਰਮ ਅਤੇ ਸਿਆਸਤ ਵੱਖ ਵੱਖ ਰਹਿਣੇ ਚਾਹੀਦੇ ਨੇ।ਅਗਰ ਸਿੱਖੀ ਸਿਆਸਤ ਤੋਂ ਅਲਹਿਦਗੀ ਦੀ ਵਕਾਲਤ ਕਰਦੀ ਹੁੰਦੀ ਤਾਂ ਇਸਦੇ ਇਤਿਹਾਸ ਦੇ ਹਰ ਪੰਨੇ ਤੇ ਸ਼ਹਾਦਤਾਂ ਨ ਹੁੰਦੀਆਂ।ਨਾਮ ਸਿਮਰਣ ਕਰਕੇ ਆਤਮਾ ਨੂੰ ਉੱਜਲਾ ਕਰਨ ਵਾਲਿਆਂ ਜਾਂ ਅਗਲਾ ਪਿਛਲਾ ਜਨਮ ਸਵਾਰਨ ਵਾਲਿਆਂ ਤੋਂ ਕਿਸੇ ਨੂੰ ਕੋਈ ਖਤਰਾ ਨਹੀਂ ਹੁੰਦਾ ਨ ਹੀ ਇਸਦਾ ਕਿਸੇ ਨੂੰ ਇਤਰਾਜ਼ ਹੁੰਦਾ ਏ।ਪਰ ਜਦੋਂ ਸਾਡੇ ਅੰਦਰੋਂ ਸਿੱਖੀ ਸਾਨੂੰ ਸੱਚ ਦੇ ਰਾਹ ਤੇ ਤੁਰਨ ਲਈ ਪ੍ਰੇਰਦੀ ਹੈ ਤਾਂ ਫਿਰ ਇਨਸਾਨ ਕਬੀਰ ਸਾਹਿਬ ਦੇ ਕਹਿਣ ਮੁਤਾਬਿਕ ਦੀਨ(ਗਰੀਬ,ਮਜਲੂਮ) ਕੇ ਹੇਤ ਲੜਨ ਵਾਲਾ ਸੂਰਮਾ ਬਣ ਜਾਂਦਾ ਏ।ਇਤਿਹਾਸ ਗਵਾਹ ਹੈ ਕਿ ਅਜਿਹੇ ਸੂਰਮੇ ਅਕਸਰ ਸ਼ਹਾਦਤ ਵਾਲੀ ਸੁਰਖੀ ਹੀ ਬਣਦੇ ਨੇ।

ਹਵਾਲੇ ਅਤੇ ਨੋਟ

  1. ਮੇਰਾ ਇੱਥੇ ਧਰਮ ਤੋਂ ਮਤਲਬ ਸਾਰੇ ਪ੍ਰਚਲਤ ਧਰਮ ਹੈ।
  2. ਇਹ ਗੱਲਾਂ ਅਰਸਤੂ ਆਪਣੀ ਕਿਤਾਬ ਪਾਲਿਟਿਕਸ ਵਿੱਚ ਲਿਖਦਾ ਹੈ।
  3. ਇਹ ਗੱਲ ਹਾਕਿੰਗ ਦੀ ਕਿਤਾਬ ਭਰਇਡ ਅਨਸਾੲਰਸ ਟੋ ਟਹੲ ਭਗਿ ਥੁੲਸਟੋਿਨਸ ਦੇ ਪੰਨਾ 25 ਤੇ ਲਿਖੀ ਮਿਲਦੀ ਹੈ।

ਬੇਨਤੀ

ਮੇਰੇ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਲਿਖੇ ਹੋਰ ਲੇਖ ਅਤੇ ਗੁਰਬਾਣੀ ਦਾ ਅੰਗਰੇਜ਼ੀ ਵਿੱਚ ਉਲਥਾ ਪੜ੍ਹਨ ਲਈ ਮੇਰੀ ਵੈੱਬ ਸਾਈਟ http://www.understandingguru.com ਤੇ ਤੁਹਾਡਾ ਤਹਿਦਿਲੋਂ ਸਵਾਗਤ ਹੈ।

14/9/2019

Hakam Singh

ਸ. ਜਰਨੈਲ ਸੰਿਘ ਜੀ ਆਪ ਨੇ ਧਰਮ ਨੂੰ “ਇਨਸਾਨ ਦੀ ਉਸ ਜਗਆਿਾਸਾ ਦੀ ਉਪਜ ਹੈ ਜੋ ਇਨਸਾਨ ਨੂੰ ਕਰਤੇ ਦੀ ਕੁਦਰਤ ਦੇ ਭੇਤ ਸਮਝਣ ਲਈ ਪ੍ਰੇਰਦੀ ਹੈ” ਆਖਆਿ ਹੈ। ਗੁਰਬਾਣੀ ਵੀ ਧਰਮ ਨੂੰ ਪ੍ਰਭੂ ਗਆਿਨ ਪ੍ਰਾਪਤੀ ਦਾ ਮਾਰਗ ਦੱਸਦੀ ਹੈ ਪਰ ਉਸ ਦੇ ਨਾਲ ਧਰਮ ਨੂੰ ਪਰਭਿਾਸ਼ਤ ਵੀ ਕਰਦੀ ਹੈ। ਗੁਰਫੁਰਮਾਨ ਹਨ: “ਕਰਮ ਪੇਡੁ ਸਾਖਾ ਹਰੀ ਧਰਮੁ ਫੁਲੁ ਫਲੁ ਗਆਿਨ॥” (ਪੰਨਾ ੧੧੬੮), “ਨਾਨਕ ਸੰਤੋਖ ਰੁਖ ਧਰਮੁ ਫੁਲੁ ਫਲ ਗਆਿਨੁ॥” (ਪੰਨਾ ੧੪੭) ਅਤੇ “ਸਤੁ ਕਾਰਜ ਿਸਤੁ ਸੰਤੋਖੁ ਦਇਆ ਧਰਮੁ ਹੈ ਗੁਰਮੁਖ ਿਬੂਝੈ ਕੋਈ॥” (ਪੰਨਾ ੩੫੧)। ਗੁਰੂੂੂੂੂੂੂੂੂੂ ਸਾਹਬਿ ਮਨੁਖ ਨੂੰ ਧਰਮ ਦਾ ਜਨੇਊ ਪਹਨਿਣ ਦਾ ਉਪਦੇਸ਼ ਕਰਦੇ ਹਨ: “ਦਇਆ ਕਪਾਹ ਸੰਤੋਖ ਸੂਤੁ ਜਤੁ ਗੰਢੀ ਸਤੁ ਵਟੁ॥ ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ॥” (ਪੰਨਾ ੪੭੧)। ਧਰਮ ਮਨ ਨੂੰ ਸਾਧਣ ਦੀ ਕਰਿਆਿ ਹੈ ਕਊਿਂਕੇ ਮਨ ਵਚਿ ਹੀ ਪ੍ਰਭੂ ਦਾ ਗਆਿਨ ਪ੍ਰਾਪਤ ਕਰਨ ਦੀ ਯੋਗਤਾ ਹੁੰਦੀ ਹੈ ਅਤੇ ਗੁਰਬਾਣੀ ਧਰਮ ਨੂੰ ਪ੍ਰਭੂ ਦਾ ਗਆਿਨ ਪ੍ਰਾਪਤ ਕਰਨ ਦੇ ਰਾਹ ਦਾ ਪਹਲਿਾ ਪੜਾ ਦੱਸਦੀ ਹੈ। ਗੁਰਬਾਣੀ ਅਨੁਸਾਰ ਧਰਮ ਕੋਈ ਧਾਰਮਕ ਸਭਆਿਚਾਰ ਨਹੀਂ ਹੈ ਜਸਿ ਨੂੰ ਸਆਿਸਤ ਨਾਲ ਮੇਲ ਮਲਿਾਪ ਜਾਂ ਉਸ ਦਾ ਵਰਿੋਧ ਕਰਨ ਦੀ ਲੋੜ ਹੋਵੇ। ਧਰਮ ਦਾ ਸਆਿਸਤ ਨਾਲ ਕੋਈ ਸਬੰਧ ਨਹੀਂ ਹੁੰਦਾ।

ਸਆਿਸਤ ਨੂੰ ਆਪ ਨੇ “ਉਸ ਡਾਂਚੇ ਦਾ ਨਾਂ ਹੈ ਜੋ ਕਸਿੇ ਵੀ ਮੁਲਖ ਦੇ ਇੰਤਜ਼ਾਮ ਦੀ ਦੇਖ ਭਾਲ ਕਰਦਾ ਹੈ” ਆਖਆਿ ਹੈ। ਸਆਿਸਤ ਰਾਜ ਦੇ ਪ੍ਰਬੰਧਕੀ ਢਾਂਚੇ ਜਾਂ ਪ੍ਰਣਾਲੀ ਨਾਲ ਜੁੜਆਿ ਕੱਿਤਾ ਵੀ ਹੈ। ਇਹ ਕੱਿਤਾ ਸਖਿਣਾ ਪੈਂਦਾ ਹੈ। ਸਆਿਸਤ ਦਾ ਸਮਾਜ ਦੇ ਹਰ ਪਹਲਿੂ ਨਾਲ ਸਬੰਧ ਹੁੰਦਾ ਹੈ। ਉਸ ਦਾ ਧਾਰਮਕ ਸਭਆਿਚਾਰ, ਜਸਿ ਨੂੰ ਰਲਿੇਜੀਅਨ ਆਖਆਿ ਜਾਂਦਾ ਹੈ, ਨਾਲ ਵੀ ਸਬੰਧ ਹੁੰਦਾ ਹੈ। ਪਰ ਇਸ ਦਾ ਧਰਮ ਨਾਲ ਕੋਈ ਸਬੰਧ ਨਹੀਂ ਹੁੰਦਾ ਕਊਂਕੇ ਗੁਰਬਾਣੀ ਅਨੁਸਾਰ ਧਰਮ ਦਾ ਸਬੰਧ ਮਨੁੱਖੀ ਮਨ ਨਾਲ ਹੁੰਦਾ ਹੈ ਸਮਾਜ ਨਾਲ ਨਹੀਂ।

ਆਪਣਾ ਕਾਰਜੁ ਆਪ ਿਸਵਾਰੇ ਹੋਰਨ ਿਕਾਰਜੁ ਨ ਹੋਈ ॥ ਜਤਿੁ ਕਾਰਜ ਿਸਤੁ ਸੰਤੋਖੁ ਦਇਆ ਧਰਮੁ ਹੈ ਗੁਰਮੁਖ ਿਬੂਝੈ ਕੋਈ ॥੩॥

ਸ਼ ਹਾਕਮ ਸਿੰਘ ਜੀ

ਮੇਰੇ ਲੇਖ ਵਾਰੇ ਆਪਾਣੇ ਵਿਚਾਰ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।

ਤੁਸੀਂ ਮੇਰੀ ਇਸ ਗੱਲ ਨਾਲ ਸਹਿਮਤੀ ਪ੍ਰਗਟਾਈ ਹੈ ਕਿ ਧਰਮ ਵੀ ਮਨੁੱਖ ਦੀ ਗਿਆਨ ਪ੍ਰਾਪਤੀ ਦੀ ਜਗਿਆਸਾ ਦੀ ਉਪਜ ਹੈ।ਪਰ ਪੰਨਾ 351 ਤੋਂ ਜਿਸ ਤੁਕ ਦਾ ਤੁਸੀਂ ਵੇਰਵਾ ਦਿੱਤਾ ਹੈ ਉਸ ਦਾ ਸ਼ੁਰੂ ਦਾ ਲਫ਼ਜ਼ “ਜਿਤੁ” ਹੈ ਨ ਕਿ “ਸਤੁ” ਜਿਵੇਂ ਕਿ ਤੁਸੀਂ ਲਿਖਿਆ ਹੇ।ਇਸ ਇੱਕ ਲਫ਼ਜ਼ ਦੇ ਬਦਲਣ ਨਾਲ ਪੂਰੀ ਤੁਕ ਦੇ ਅਰਥ ਬਦਲ ਜਾਂਦੇ ਨੇ। ਤੁਹਾਡਾ ਇਹ ਕਹਿਣਾ ਕਿ ਗੁਰੂ ਸਾਹਿਬ ਸਾਨੂੰ ਧਰਮ ਦਾ ਜਨੇਊ ਪਹਿਨਣ ਲਈ ਆਖ ਰਹੇ ਨੇ ਵੀ ਉਹਨਾ ਦੇ ਲ਼ਫ਼ਜ਼ਾਂ ਦੇ ਅਰਥ ਤਰੋੜ ਮਰੋੜ ਕੇ ਪੇਸ਼ ਕਰਨਾ ਹੈ।ਗੁਰੂ ਸਾਹਿਬ ਤਾ ਪੰਡਤ ਹਰਦਿਆਲ ਨੂੰ ਜਨੇਊ ਪਹਿਨ ਕੇ ਧਰਮੀ ਹੋਣ ਦਾ ਪਖੰਡ ਅਤੇ ਕਰਮ ਕਾਂਡ ਕਰਨ ਤੋਂ ਰੋਕ ਰਹੇ ਨੇ।ਤੁਸੀਂ ਅਰਥ ਇਸ ਲਹਿਜੇ ਨਾਲ ਤੋੜੇ ਮਰੋੜੇ ਕਿ ਕਰਮ ਕਾਂਡ ਵਾਲੀ ਹਕੀਕਤ ਕਾਫੀ ਧੁੰਦਲੀ ਪੈ ਜਾਏ।

ਤੁਹਾਡਾ ਇਹ ਕਹਿਣਾ ਕਿ ਪ੍ਰਭੂ ਦਾ ਗਿਆਨ ਮਨ ਸਾਧਣ ਨਾਲ ਪ੍ਰਾਪਤ ਹੁੰਦਾ ਹੈ ਇੱਕ ਨਿਰਾਧਾਰ ਬਿਆਨ ਹੈ।ਗਿਆਨ ਪ੍ਰਾਪਤੀ ਸਿਰਫ ਔਰ ਸਿਰਫ ਦਿਮਾਗ ਰਾਹੀਂ ਹੁੰਦੀ ਹੈ।ਜਰਾ ਆਪਣੀ ਜ਼ਿੰਦਗੀ ਵੱਲ ਯਾਤ ਮਾਰੋ ਅਤੇ ਦੇਖੋ ਉਹ ਕਿਹੜਾ ਗਿਆਨ ਹੈ ਜਿਹੜਾ ਤੁਸੀਂ ਦਿਮਾਗ ਨਾਲ ਨਹੀਂ ਬਲਕਿ ਮਨ ਰਾਹੀਂ ਗ੍ਰਹਿਣ ਕੀਤਾ ਏ। ਬਲਕਿ ਮਨ ਦੀ ਤਾਂ ਆਪਣੀ ਕੋਈ ਵੱਖਰੀ ਹੋਂਦ ਹੀ ਨਹੀਂ ਹੈ ਇਹ ਵੀ ਸਾਡੇ ਦਿਮਾਗ ਦੀ ਹੀ ਉਪਜ ਹੈ।ਇਹ ਕੁਦਰਤ ਦੀ ਖੇਡ ਹੈ ਕਿ ਸਾਨੂੰ ਅਜਿਹਾ ਭਰਮ ਜ਼ਰੂਰ ਹੈ।ਇਹ ਗੱਲ ਵਿਗਿਆਨ ਸਿੱਧ ਕਰ ਚੁੱਕਾ ਹੈ।ਗੁਰਬਾਣੀ ਵੀ ਸਾਨੂੰ ਇਹੀ ਦੱਸਦੀ ਹੈ ਕਿ ਮਨ ਵੀ ਸਰੀਰ ਦੀ ਤਰ੍ਹਾਂ “ਪੰਚ ਤੱਤ” ਦੀ ਹੀ ਉਪਜ ਹੈ।ਜੋ ਲੋਕ ਮਨ ਨੂੰ ਤਨ ਤੋਂ ਕੋਈ ਵੱਖਰੀ ਹਸਤੀ ਮੰਨਦੇ ਨੇ ਉਹ ਭਟਕਣਾ ‘ਚ ਪਏ ਰਹਿੰਦੇ ਨੇ।ਕਬੀਰ ਸਾਹਿਬ ਕਹਿੰਦੇ ਨੇ ਕਿ “ਸਨਕਾਦਿਕ ਨਾਰਦ ਮੁਨਿ ਸੇਖਾ॥ਤਿਨ ਭੀ ਤਨ ਮਹਿ ਮਨੁ ਨਹੀ ਪੇਖਾ॥”(ਪੰਨਾ 330)।ਤੁਹਾਡੀ ਇਸ ਸੋਚ ਦੀ ਸਕੀਰੀ ਵੀ ਉਹਨਾਂ ਜੋਗੀਆਂ ਨਾਲ ਮਿਲਦੀ ਹੈ ਜੋ ਮਨ ਨੂੰ ਖੋਜਣ ਲਈ ਜੰਗਲਾਂ ਜਾਂ ਪਹਾੜਾਂ ਦੀ ਕੁੰਦਰਾਂ ਵਿੱਚ ਛੁਪੇ ਰਹੇ।ਇਸੇ ਕਰਕੇ ਤੁਹਾਨੂੰ ਧਰਮ ਦਾ ਸਿਆਸਤ ਜਾਂ ਸਮਾਜ ਨਾਲ ਕੋਈ ਰਿਸ਼ਤਾ ਨਹੀਂ ਨਜ਼ਰ ਆਉਂਦਾ।

ਤੁਸੀਂ ਅੰਗਰੇਜ਼ੀ ਲ਼ਫ਼ਜ਼ “ਰਿਲੀਜ਼ਨ” ਦੇ ਅਰਥ ਧਾਰਮਕ ਸਭਿਆਚਾਰ ਪਤਾ ਨਹੀਂ ਕਿਹੜੇ ਹਿਸਾਬ ਨਾਲ ਕੀਤੇ ਨੇ।ਤੁਹਾਡੇ ਕਹਿਣ ਮੁਤਾਬਿਕ “ਰਿਲੀਜ਼ਨ” ਦਾ ਸਿਆਸਤ ਨਾਲ ਸਬੰਧ ਹੈ ਪਰ ਧਰਮ ਦਾ ਕੋਈ ਸਬੰਧ ਨਹੀਂ ਹੈ।ਹੈ ਨਾ ਹਾਸੋਹੀਣੀ ਗੱਲ।ਤੁਹਾਡਾ ਇਹ ਕਹਿਣਾ ਵੀ ਬੇਤੁਕਾ ਹੈ ਕਿ “ਧਰਮ ਦਾ ਸਬੰਧ ਮਨੁੱਖੀ ਮਨ ਨਾਲ ਹੁੰਦਾ ਹੈ ਸਮਾਜ ਨਾਲ ਨਹੀਂ”।ਜਦੋਂ ਗੁਰੂ ਸਾਹਿਬ ਕਾਦੀ, ਬ੍ਰਾਹਮਣ ਅਤੇ ਜੋਗੀ ਤਿੰਨਾਂ ਨੂੰ “ਤੀਨੇ ਓਜਾੜੇ ਕਾ ਬੰਧ” ਕਹਿੰਦੇ ਨੇ ਤਾਂ ਉਹ ਕਿਸ ਦੇ ਉਜਾੜੇ ਦੀ ਗਲ ਕਰਦੇ ਨੇ।ਮਨ ਦਾ ਉਜਾੜਾ ਜਾਂ ਸਮਾਜ ਦਾ।ਖੈਰ ਤੁਹਾਡੀ ਸੋਚ ਤੁਹਾਨੂੰ ਮੁਬਾਰਕ।ਵਿਚਾਰ ਦੇਣ ਲਈ ਇੱਕ ਵਾਰ ਫਿਰ ਸ਼ੁਕਰੀਆ।

ਧੰਨਵਾਦ ਸਹਿਤ
ਜਰਨੈਲ ਸਿੰਘ

Hakam Singh

ਸ. ਜਰਨੈਲ ਸੰਿਘ ਜੀ, ਮੈਂ ਧਰਮ ਅਤੇ ਸਅਿਸਤ ਦੇ ਸਬੰਧਾਂ ਬਾਰੇ ਆਪਣੀ ਸਮਝ ਅਨੁਸਾਰ ਗੁਰਬਾਣੀ ਦੇ ਮੂਲ ਸਧਿਾਂਤ ਦੇ ਆਧਾਰ ਤੇ ਵਚਿਾਰ ਪੇਸ਼ ਕੀਤੇ ਸਨ। ਗੁਰਬਾਣੀ ਦੇ ਮੂਲ ਸਧਿਾਂਤ ਬਾਰੇ “ਸੱਿਖ ਮਾਰਗ” ਦੇ ਪਾਠਕਾਂ ਨਾਲ ਵਚਿਾਰ ਸਾਂਝੇ ਕਰਨ ਨਾਲ ਉਨ੍ਹਾਂ ਲਈ ਮੇਰੇ ਵਚਿਾਰ ਸਮਜਣੇ ਹੋਰ ਸੌਖੇ ਹੋ ਜਾਣਗੇ।

ਗੁਰਬਾਣੀ “ਖਸਮ ਕੀ ਬਾਣੀ” ਹੈ। ਇਹ ਪ੍ਰਭੂ ਵਲੋਂ ਗੁਰੁ ਨੂੰ ਮਨੁੱਖਤਾ ਨਾਲ ਸਾਂਝਾ ਕਰਨ ਲਈ ਬਖਸ਼ਸ਼ਿ ਕੀਤਾ ਅਧਆਿਤਮਕ ਗਆਿਨ ਹੈ। ਇਸ ਅਨੁਸਾਰ ਦਖਿਾਈ ਦੇ ਰਹੇ ਸੰਸਾਰ ਵਚਿ ਮਾਇਆ ਦੇ ਤ੍ਰੈਗੁਣਾਂ ਦਾ ਵਆਿਪਕ ਪ੍ਰਭਾਵ ਹੈ। “ਤਹਿੁ ਗੁਣ ਮਹ ਿਵਰਤੈ ਸੰਸਾਰਾ॥” (ਪੰਨਾ ੩੮੯) ਅਤੇ “ਮਾਇਆ ਮੋਹੁ ਜਗਤੁ ਸਬਾਇਆ॥ ਤ੍ਰੈਗੁਣ ਦੀਸਹ ਿਮੋਹੇ ਮਾਇਆ॥” (ਪੰਨਾ ੧੨੯)। ਤ੍ਰੈਗੁਣੀ ਸੰਸਾਰ ਵਚਿ ਪ੍ਰਭੂ ਸਮਾਇਆ ਹੋਇਆ ਤੇ ਹੈ ਪਰ ਬੰਦਆਿਂ ਨੂੰ ਨਜ਼ਰ ਨਹੀਂ ਆਉਂਦਾ। ਇਸ ਲਈ ਗੁਰਬਾਣੀ ਤ੍ਰੈਗੁਣੀ ਸੰਸਾਰ ਨੂੰ ਮਾਇਆ ਰੂਪ, ਦੂਜਾ, ਖੇਲ੍ਹ, ਭਰਮ, ਸੁਪਨਾ, ਝੂਠ ਅਤੇ ਭੌਜਲ ਆਖਦੀ ਹੈ। “ਇਨ ਿਮਾਇਆ ਜਗ ਮੋਹਆਿ ਵਰਿਲਾ ਬੂਝੈ ਕੋਇ॥” (ਪੰਨਾ ੫੯੫), “ਨਾਨਕ ਸਚਾ ਏਕੁ ਹੈ ਦੁਹੁ ਵਚਿ ਿਹੈ ਸੰਸਾਰੁ॥” (ਪੰਨਾ ੯੫੦), “ਸਦਾ ਸਦਾ ਤੂੰ ਏਕੁ ਹੈ ਤੁਧੁ ਦੂਜਾ ਖੇਲੁ ਰਚਾਇਆ॥” (ਪੰਨਾ ੧੩੯), “ਮਾਧਵੇ ਕਆਿ ਕਹੀਐ ਭ੍ਰਮ ਐਸਾ॥ ਜੈਸਾ ਮਾਨੀਐ ਹੋਇ ਨ ਤੈਸਾ॥” (ਪੰਨਾ ੬੫੭), “ਛਛੈ ਛਾਇਆ ਵਰਤੀ ਸਭ ਅੰਤਰ ਿਤੇਰਾ ਕੀਆ ਭਰਮੁ ਹੋਆ॥” (ਪੰਨਾ ੪੩੩), “ਜੈਸਾ ਸੁਪਨਾ ਰੈਨ ਿਕਾ ਤੈਸਾ ਸੰਸਾਰ॥” (ਪੰਨਾ ੮੦੮), “ਢੰਢਲਮਿੁ ਢੂਢਮਿੁ ਡਠਿੁ ਮੈ ਨਾਨਕ ਜਗੁ ਧੂਏ ਕਾ ਧਵਲਹਰੁ॥” (ਪੰਨਾ ੧੩੮), “ਜਗ ਰਚਨਾ ਸਭ ਝੂਠ ਹੈ ਜਾਨ ਿਲੇਹੋ ਰੇ ਮੀਤ॥” (ਪੰਨਾ ੧੪੨੮) ਅਤੇ “ਦ੍ਰਸਿਟਮਾਨ ਹੈ ਸਗਲ ਮਥਿੇਨਾ॥” (ਪੰਨਾ ੧੦੮੩)।

ਗੁਰਬਾਣੀ ਮਨੁੱਖਾ ਜੀਵਨ ਦਾ ਮਨੋਰਥ ਪ੍ਰਭੂ ਗਆਿਨ ਦੀ ਪ੍ਰਾਪਤੀ ਅਤੇ ਮਲਿਾਪ ਦੱਸਦੀ ਹੈ ਜਸਿ ਲਈ ਧਰਮ ਦੇ ਮਾਰਗ ਤੇ ਚਲਣਾ ਪੈਂਦਾ ਹੈ। ਇਸ ਮਾਰਗ ਤੇ ਚਲਦਆਿਂ ਮਨੁੱਖ ਨੂੰ ਦੋ ਰੁਕਾਵਟਾਂ ਪੇਸ਼ ਆਉਂਦੀਆਂ ਹਨ: ਇੱਕ ਸੰਸਾਰਕ ਮਾਇਆ ਦੀ ਅਤੇ ਦੂਜੀ ਮਨ ਵਚਿ ਹਉਮੈ ਦੀ। ਇਸ ਲਈ ਇਸ ਗਆਿਨ ਦੀ ਪ੍ਰਾਪਤੀ ਤ੍ਰੈਗੁਣੀ ਸੰਸਾਰ ਤੋਂ ਬਾਹਰ ਚੌਥੇ ਪਦ ਵਚਿ ਹੀ ਕੀਤੀ ਜਾ ਸਕਦੀ ਹੈ। ਚੌਥਾ ਪਦ ਹਉਮੈ ਰਹਤਿ ਮਨੁੱਖੀ ਮਨ ਦੀ ਅਵਸਥਾ ਦਾ ਸੰਕਲਪ ਹੈ। ਐਸਾ ਮਨ ਹੀ ਮਾਇਆ ਰਹਤਿ ਸੰਸਾਰ ਦੇ ਚੌਥੇ ਪਦ ਵਚਿੋਂ ਪ੍ਰਭੂ ਦਾ ਗਆਿਨ ਪ੍ਰਾਪਤ ਕਰਨਯੋਗ ਹੁੰਦਾ ਹੈ: “ਚਉਥੇ ਪਦ ਕਉ ਜੋ ਨਰੁ ਚੀਨੈ ਤਨਿ ਹੀ ਪਰਮ ਪਦੁ ਪਾਇਆ॥” (ਪੰਨਾ ੧੧੨੩)।

ਗੁਰਬਾਣੀ ਅਧਆਿਤਮਕ ਗਆਿਨ ਦਾ ਸੋਮਾ ਹੈ। ਇਹ ਤੰਿਨ ਅਦ੍ਰਸ਼ਿਟ ਅਸਤੱਿਤਵਾਂ: ਪ੍ਰਭੂ, ਸੰਸਾਰਕ ਮਾਇਆ ਅਤੇ ਮਨੁੱਖੀ ਮਨ ਅਤੇ ਉਨ੍ਹਾਂ ਦੇ ਸਬੰਧਾਂ ਦਾ ਗਆਿਨ ਹੈ। ਇਹ ਪ੍ਰਭੂ ਕਰਤੇ ਦਾ ਗੁਰੁ ਵਲੋਂ ਪ੍ਰਦਾਨ ਕੀਤਾ ਸੰਪੂਰਨ ਅਤੇ ਸਦੀਵੀ ਸਚਾ ਗਆਿਨ ਹੈ: “ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰੁ॥” (ਪੰਨਾ ੩੩੫)। ਵਗਿਆਿਨ ਇਨ੍ਹਾਂ ਤੰਿਨੋ ਅਸਤੱਿਤਵਾਂ ਬਾਰੇ ਜਾਨਣਯੋਗ ਨਹੀਂ ਹੈ। ਸੰਸਾਰਕ ਗਆਿਨ ਅਤੇ ਵਗਿਆਿਨ ਤੇ ਕੇਵਲ ਦਖਿਾਈ ਦੇ ਰਹੇ, ਤ੍ਰੈਗੁਣੀ, ਪਦਾਰਥਕ, ਨਰਿੰਤਰ ਬਦਲ ਰਹੇ, ਬਨਿਸਣਹਾਰ ਸੰਸਾਰ ਵਚਿ ਵੰਡੀਆਂ ਪਾ ਕੇ ਅਧੂਰੀ ਅਤੇ ਬਦਲਣ ਵਾਲੀ ਜਾਣਕਾਰੀ ਪ੍ਰਾਪਤ ਕਰਨਯੋਗ ਹੁੰਦਾ ਹੈ।

ਸ ਹਾਕਮ ਸਿੰਘ ਜੀ
ਤੁਹਾਡੇ ਖਤ ਲਈ ਸ਼ੁਕਰੀਆ।

ਤੁਸੀਂ ਕਹਿ ਰਹੇ ਹੋ ਕਿ ਗੁਰਬਾਣੀ “ਖਸਮ ਕੀ ਬਾਣੀ” ਹੈ।ਕਿਉਂਕਿ ਇਹ ਪਦ ਤੁਸੀਂ ਗੁਰਬਾਣੀ ਵਿੱਚੋਂ ਲਿਆ ਹੈ ਇਸ ਲਈ ਤੁਹਾਡਾ ਇਹ ਬਿਆਨ ਪਾਠਕ ਨੂੰ ਠੀਕ ਲੱਗੇਗਾ।ਇਹ ਉਪਰੋਂ ਉਪਰੋਂ ਤਾਂ ਠੀਕ ਹੈ ਪਰ ਥੋੜਾ ਜਿਹਾ ਗੋਰ ਕਰਨ ਤੇ ਪਤਾ ਲਗਦਾ ਹੈ ਕਿ ਤੁਸੀਂ ਇਸ ਨੂੰ ਸੰਦਰਭ ਨਾਲੋ ਤੋੜ ਕੇ ਪਾਠਕ ਨੂੰ ਗੁਮਰਾਹ ਕਰ ਰਹੇ ਹੋ।ਦੱਸੋ ਉਹ ਕਿਹੜੀ ਸ਼ੈ ਹੈ ਜੋ ਖਸਮ ਦੀ ਨਹੀ ਹੈ।ਹੈ ਕੋਈ ਇਸ ਬ੍ਰਹਿਮੰਡ ਦਾ ਕੋਨਾ ਜੋ ਕਰਤੇ ਦੀ ਕੁਦਰਤ ਨਹੀਂ ਅਤੇ ਜਿਥੇ ਉਹ ਹਾਜ਼ਰ ਨਹੀਂ।ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਜੋ ਵੀ ਗਿਆਨ ਦਾ ਸੋਮਾ ਹੈ ਉਸਦਾ ਮਾਲਕ ਕੌਣ ਹੈ।ਕੀ ਉਹ ਖਸਮ ਦੀ ਬਾਣੀ ਨਹੀਂ ਹੈ।ਗੁਰਬਾਣੀ ਕੋਈ ਇਲਹਾਮ ਨਹੀਂ ਬਲਕਿ ਸੱਚ ਦੀ ਟਕਸਾਲ ਚੋਂ ਘੜੇ ਸ਼ਬਦ ਹਨ।ਇਸ ਟਕਸਾਲ ਵਿੱਚ ਮੱਤ ਦੇ ਅਹਿਰਣ ਤੇ ਗਿਆਨ ਦਾ ਹਥੌੜਾ ਚਲਦਾ ਹੈ।

ਤੁਸੀਂ ਗੁਰਬਾਣੀ ਨੂੰ ਅਧਿਆਤਮਿਕ ਗਿਆਨ ਦਾ ਸੋਮਾ ਕਹਿੰਦੇ ਹੋ।ਇਹ ਇੱਕ ਅਜਿਹਾ ਬਿਆਨ ਹੈ ਜੋ ਬਿਨਾ ਕਿਸੇ ਖੋਜ਼ ਦੇ ਕਿਸੇ ਵੀ ਪ੍ਰੰਪਰਾਵਾਦੀ ਧਰਮ ਵਾਰੇ ਦਿੱਤਾ ਜਾਵੇ ਤਾ ਵੀ ਸਹੀ ਲੱਗੇਗਾ।ਪਰ ਗੁਰਬਾਣੀ ਲਈ ਇਹ ਇੱਕ ਭੁਲੇਖਾ ਪਾਊ ਬਿਆਨ ਹੈ।ਅਧਿਆਤਮ ਲ਼ਫ਼ਜ਼ ਗੁਰੂ ਗ੍ਰੰਥ ਸਾਹਿਬ ਵਿੱਚ ਸਿਰਫ ਤਿੰਨ ਵਾਰ ਆਉਂਦਾ ਹੈ।ਇਹਨਾਂ ਤਿੰਨਾ ਵਿੱਚੋਂ ਇੱਕ ਵਾਰ ਤਾਂ ਇਸ ਨੂੰ ਕਰਮ ਕਾਂਡ ਵੀ ਕਿਹਾ ਗਿਆ ਹੈ।“ਅਧਿਆਤਮ ਕਰਮ ਜੇ ਕਰੇ ਨਾਮੁ ਨ ਕਬ ਹੀ ਪਾਇ॥” ਪੰਨਾ 33।ਕੀ ਇਹ ਕਾਫੀ ਸਬੂਤ ਨਹੀਂ ਕਿ ਜੋ ਤੁਸੀਂ ਕਹਿ ਰਹੇ ਹੋ ਉਹ ਬਿਲਕੁਲ ਨਿਰਾਧਾਰ ਹੈ।ਤੁਸੀਂ ਗੁਰਬਾਣੀ ਖੋਜਣ ਦੀ ਵਜਾਏ ਆਪਣੇ ਪਹਿਲਾਂ ਤੋਂ ਬਣੇ ਹੋੲੈ ਖਿਆਲਾਂ ਦੀ ਗੁਰਬਾਣੀ ਵਿੱਚੋਂ ਪ੍ਰੋੜਤਾ ਲੱਭਦੇ ਹੋ।ਤੁਸੀਂ ਗੁਰਬਾਣੀ ਦੇ ਕਈ ਹਵਾਲੇ ਦੇ ਕੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕਿ ਇਹ ਜਗਤ ਇੱਕ ਮਿਥਿਆ ਹੈ, ਝੂਠ ਹੈ, ਭਰਮ ਹੈ ਅਤੇ ਪ੍ਰਭੂ ਇਸ ਤੋਂ ਕੋਈ ਅਲੱਗ ਵਸਤੂ ਹੈ।ਪਰ ਤੁਸੀਂ ਭੁਲ ਰਹੇ ਹੋ ਕਿ ਗੁਰਬਾਣੀ ਇਸ ਜੱਗ ਨੂੰ ਸੱਚੇ ਦੀ ਕੋਠੜੀ ਵੀ ਕਹਿੰਦੀ ਹੈ ਅਤੇ ਇਸੇ ਵਿਚ ਉਸਦਾ ਵਾਸ ਦੱਸਦੀ ਹੈ।ਇਸ ਗੱਲ ਨੁੰ ਜ਼ਿਹਨ ਵਿੱਚ ਰੱਖ ਕੇ ਇਹਨਾਂ ਸ਼ਬਦਾਂ ਦੇ ਅਗਰ ਅਰਥ ਕਰੋ ਤਾਂ ਤੁਹਾਡੇ ਮਨ ਦੇ ਕਈ ਭਰਮ ਦੂਰ ਹੋ ਜਾਣਗੇ।ਜਿਸ ਤਰ੍ਹਾਂ ਤੁਸੀਂ ਗੁਰਬਾਣੀ ਦੇ ਅਰਥ ਕਰਦੇ ਹੋ ਇਸ ਤਰ੍ਹਾਂ ਕਰਤਾਰ ਆਪਣੀ ਕੁਦਰਤ ਤੋਂ ਕੋਈ ਅਲਹਿਦਾ ਹਸਤੀ ਜਾਪਦਾ ਹੈ ਜੋ ਕੇ ਸਹੀ ਨਹੀਂ ਕਿਉਂਕਿ ਗੁਰਬਾਣੀ ਦਾ ਕਰਤਾ ਤਾਂ ਬਲਿਹਾਰੀ ਕੁਦਰਤ ਵਸਿਆ ਹੈ।
ਜਿਸ ਅਧਿਆਤਮਵਾਦ ਦੀ ਤੁਸੀ ਰੱਟ ਲਾ ਰਹੇ ਹੋ ਉਹ ਰੱਬ ਤੋਂ ਵਿਛੜੀ ਹੋਈ ਜੀਵਆਤਮਾ ਦੀ ਵੱਖਰੀ ਹੋਂਦ ਜੋ ਜਨਮਾਂ ਜਨਮਾਂ ਤੋਂ ਪ੍ਰਭੂ ਮਿਲਾਪ ਲਈ ਭਟਕ ਰਹੀ ਹੈ ਦੇ ਸੰਕਲਪ ‘ਤੇ ਅਧਾਰਿਤ ਹੈ।ਕੀ ਇਹ ਕਾਫੀ ਸਬੂਤ ਨਹੀਂ ਕਿ ਜੀਵਆਤਮਾ ਜਾਂ ਰੂਹ ਜੋ ਅਧਿਆਤਮਵਾਦ ਦਾ ਕੇਂਦਰੀ ਮੁੱਦਾ ਹੈ ਦਾ ਗੁਰਬਾਣੀ ਵਿੱਚ ਜ਼ਿਕਰ ਤੱਕ ਨਹੀਂ ਆਉਂਦਾ।ਪਤਾ ਨਹੀ ਤੁਸੀਂ ਫਿਰ ਵੀ ਕਿਉਂ ਇਸ ਦਾ ਪੱਲਾ ਫੜੀ ਬੈਠੇ ਹੋ।ਅਗਰ ਗੁਰੂ ਸਾਹਿਬ ਨੇ ਸਾਨੂੰ ਅਧਿਆਤਮਵਾਦ ਦੀ ਸਿਖਿਆ ਦੇਣੀ ਹੁੰਦੀ ਤਾਂ ਉਹ ਇਹਨਾਂ ਸ਼ਬਦਾ ਜ਼ਿਕਰ ਜ਼ਰੂਰ ਕਰਦੇ।ਲ਼ਫ਼ਜ਼ ਆਤਮਾ ਵੀ ਸਿਰਫ 11 ਵਾਰ ਹੀ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਏ ਜਿਸ ਵਿੱਚੋਂ ਇੱਕ ਵਾਰ ਵੀ ਰੂਹ (ਸ਼ੋੁਲ /ਸਪਰਿਟਿ) ਦੇ ਅਰਥਾਂ ਵਿੱਚ ਨਹੀਂ ਵਰਤਿਆ ਗਿਆ।ਦਰਅਸਲ ਅਧਿਆਤਮਵਾਦ ਹਿੰਦੂ ਧਰਮ ਦਾ ਸੰਕਲਪ ਹੈ ਜਿਸ ਨੂੰ ਤੁਸੀਂ ਚੋਰ ਮੋਰੀ ਰਾਹੀਂ ਸਿੱਖੀ ਵਿੱਚ ਘੁਸੇੜ ਰਹੇ ਹੋ।

ਤੁਹਾਡੇ ਕਹਿਣ ਅਨੁਸਾਰ ਤਿੰਨ ਅਦਿ੍ਰਸ਼ਟ ਅਸਿਤਤਵ – ਪ੍ਰਭੂ, ਸੰਸਾਰਿਕ ਮਾਇਆ ਅਤੇ ਮਨੁੱਖਾ ਮਨ – ਵਾਰੇ ਵਿਗਿਆਨ ਕੁਝ ਨਹੀਂ ਜਾਣਦਾ।ਵਿਗਿਆਨ ਸਿਰਫ ਅਧੂਰੀ ਅਤੇ ਨਿਰੰਤਰ ਬਦਲਣਯੋਗ ਜਾਣਕਾਰੀ ਹੀ ਦੇ ਸਕਦਾ ਹੈ।ਜਰਾ ਠਰੰਮੇ ਨਾਲ ਸੋਚੋ ਕੀ ਇਹ ਸੱਚ ਹੈ।ਕੀ ਗਰੂਤਾ ਦਾ ਸਿਧਾਂਤ ਜਾਂ ਆਈਨਸਟਾਈਨ ਦੀ ਓ=ੰਛ2 ਝੂਠ ਜਾਂ ਬਦਲਣਯੋਗ ਹੈ।ਇਹ ਬਿਲਕੁਲ ਸਹੀ ਨਹੀ ਹੈ ਕਿ ਜਿਹਨਾਂ ਤਿੰਨਾ ਵਿਸ਼ਿਆਂ ਦਾ ਤੁਸੀ ਜ਼ਿਕਰ ਕੀਤਾ ਹੈ ਉਹ ਵਿਗਿਆਨ ਦੇ ਦਾਇਰੇ ਵਿੱਚ ਨਹੀਂ ਆਉਂਦੇ।ਦਰਅਸਲ ਇਹਨਾਂ ਵਿਸ਼ਿਆ ਤੇ ਵਿਗਿਆਨ ਦੀ ਖੋਜ਼ ਤੋ ਡਰ ਕੇ ਤੁਹਾਡੇ ਵਰਗੇ ਪ੍ਰੰਪਰਾਵਾਦੀ ਸੋਚ ਦੇ ਮਾਲਕ ਇਹਨਾਂ ਵਿਸ਼ਿਆ ਨੂੰ ਧਰਮ ਲਈ ਰਾਖਵਾਂ ਰੱਖਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਜੋ ਉਹਨਾਂ ਦੁਆਰਾ ਉਸਾਰੇ ਝੂਠ ਦੇ ਮਹਿਲ ਢਹਿ ਢੇਰੀ ਨ ਹੋ ਜਾਣ।
ਤੁਸੀਂ ਚੌਥੇ ਪਦ ਦਾ ਬਹਤ ਜ਼ਿਕਰ ਕਰਦੇ ਹੋ।ਇਹ ਚੋਥਾ ਪਦ ਗੁਰਬਾਣੀ ਮੁਤਾਬਿਕ ਹੱਸਦਿਆਂ ਖੇਲਦਿਆਂ ਖਾਂਦਿਆਂ ਪਹਿਨਦਿਆਂ ਪਾਈਦਾ ਹੈ।ਸਿਰਫ ਸਮਾਜ ਵਿੱਚ ਰਹਿ ਕੇ ਹੀ ਇਹ ਹੋ ਸਕਦਾ ਹੈ।ਘਰ ਅੰਦਰ ਲੁਕ ਕੇ ਸਿਮਰਣ ਕਰਕੇ ਨਹੀ ਸੰਭਵ।ਅਗਰ ਸਮਾਜ ਵਿੱਚ ਰਹਿਣਾਂ ਹੈ ਤਾਂ ਸਿਆਸਤ ਤੋਂ ਬਚਣਾ ਨਾਮੁਮਕਿਨ ਹੈ।ਗੁਰੂ ਸਾਹਿਬ ਇਸ ਤੋਂ ਭਲੀ ਭਾਂਤ ਵਾਕਫ ਸਨ ਇਸ ਲਈ ਉਹਨਾਂ ਸਮੇ ਦੇ ਹਾਕਮਾਂ ਨਾਲ ਲੋੜ ਪੈਣ ਤੇ ਗੱਲਬਾਤ ਵੀ ਕੀਤੀ ਅਤੇ ਕਈ ਮਸਲੇ ਵੀ ਸੁਲਝਾਏ।ਇਹ ਉਹਨਾਂ ਦੀ ਸਿਆਸਤ ਵਿੱਚ ਸ਼ਿਰਕਤ ਸੀ।ਇਤਿਹਾਕਾਰ ਦੱਸਦੇ ਨੇ ਕਿ ਜਦੋਂ ਗੁਰੂ ਸਾਹਿਬ ਮੱਕੇ ਗਏ ਤਾਂ ਉਥੋਂ ਦੇ ਪੁਜਾਰੀਆਂ ਨੂੰ ਵੀ ਹਿੰਦੁਸਤਾਨ ਵਿੱਚ ਇਸਲਾਮ ਦੇ ਨਾ ਤੇ ਕੀਤੈ ਜੁਲਮਾਂ ਵਾਰੇ ਜਾਣਕਾਰੀ ਦਿੱਤੀ।

ਤੁਹਾਡੇ ਵਿਚਾਰ ਪੜ੍ਹ ਕੇ ਇਹ ਸਪਸ਼ਟ ਹੋ ਜਾਂਦਾ ਹੈ ਕਿ ਤੁਸੀਂ ਉਸ ਸੋਚ ਦੇ ਵਾਰਿਸ ਹੋ ਜਿਹਦੇ ਧਾਰਨੀ ਆਪਣੀ ਆਤਮਾ ਨੂੰੰ ਲੱਭਦੇ ਹੋਏ ਜੰਗਲਾਂ ਜਾਂ ਕੁੰਦਰਾਂ ਵਿੱਚ ਜਾ ਲੁਕਦੇ ਸਮਾਜ ਤੋਂ ਉਦਾਸੀਨ ਹੋ ਜਾਂਦੇ ਨੇ।ਪਰ ਗੁਰਬਾਣੀ ਸਾਨੂੰ ਸਮਾਜ ਵਿੱਚ ਅਕਾਲ ਅਤੇ ਬਿਬੇਕ ਬੁਧ ਨਾਲ ਵਿਚਰਨ ਦਾ ਉਪਦੇਸ਼ ਦਿੰਦੀ ਹੈ।
ਤੁਹਾਡੇ ਖ਼ਤ ਲਈ ਇੱਕ ਵਾਰ ਫਿਰ ਸ਼ੁਕਰੀਆ

ਜਰਨੈਲ਼ ਸਿੰਘ

Baldev Singh (Ferozepur, India)

ਸ. ਜਰਨੈਲ ਸੰਿਘ ਜੀ,
ਦਾਸ ਨੇਂ ਆਪ ਜੀ ਦਾ ਲੇਖ,
“ਧਰਮ ਅਤੇ ਸਆਿਸਤ”
ਪੜ੍ਹਆਿ ਸੀ ਜੀ, ਪਰ ਥੋੜਾ ਲੇਟ ਪੜ੍ਹਆਿ ਸੀ,
ਆਪ ਜੀ ਅਤੇ ਹਾਕਮ ਸੰਿਘ ਜੀ ਦੀ ਵੀਚਾਰ ਵੀ ਪੜ੍ਹੀ ਹੈ ਜੀ। ਜੱਿਸ ਆਪ ਜੀ ਨੇਂ ਗੁਰਬਾਣੀਂ ਦੇ ਕਾਫੀ ਹਵਾਲੇ ਦੱਿਤੇ ਹਨ। ਵਗਿਆਿਨ ਦੀਆ ਉਧਾਰਨਾ ਵੀ ਦਤਿੀਆਂ ਹਨ, ਆਪ ਜੀ ਨੇਂ ਅਧਆਿਤਮਕਿਤਾ ਦੀ ਉਦਾਹਰਨ ਵਚਿ ਕਰਮ ਦੀ ਮਸਿਾਲ ਵੀ ਦੱਿਤੀ ਹੈ ਜੀ।
ਆਪ ਜੀ ਦੇ ਸਾਰੇ ਹੀ ਲੇਖ ਬਹੁਤ ਖੋਜ ਭਰਪੂਰ ਹੁੰਦੇ ਹਨ। ਮੈਂ ਵੀ ਆਪ ਜੀ ਪਾਸੋਂ ਤੁਹਾਡੇ ਲੇਖ ਬਾਰੇ ਕੁੱਝ ਜਾਣਕਾਰੀ ਹਾਸਲ ਕਰਨੀ ਚਾਹੁੰਦਾ ਹਾਂ ਜੀ।
ਅਸਲ ਵੱਿਚ ਦਾਸ ਨੇਂ ਆਪ ਜੀ ਤੋਂ ਅਧਆਿਤਮਕਿ ਵਸ਼ਿੇ ਬਾਰੇ ਕੁੱਝ ਜਾਣਕਾਰੀ ਹਾਸਲ ਕਰਨੀ ਹੈ ਜੀ। ਪਰ ਉਸ ਬਾਰੇ ਬਾਦ ਵੱਿਚ ਅਗਲੇ ਪੱਤਰ ਕਰਾਂ ਗਾ ਜੀ।
ਪਰ ਸ਼ੁਰੂ ਵਚਿ ਅੱਜ ਪਹਲਿੇ ਇੱਕ ਜਰੂਰੀ ਗੱਲ ਆਪ ਜੀ ਤੋਂ ਜਾਨਣਾ ਚਾਹੁੰਦਾ ਹਾਂ ਜੀ। ਜਰੂਰ ਦਸਣ ਦੀ ਖੇਚਲ ਕਰਨਾ ਜੀ।
ਇਹ ਕੇ, ਆਮ ਚਰਚਾ ਵੱਿਚ ਅਕਸਰ ਇਹ ਗੱਲ ਸਾਹਮਣੇਂ ਆਉਂਦੀ ਹੈ ਕ ਿਗੁਰੂ ਨਾਨਕ ਜੀ ਦਾ ਗੁਰੂ ਕੌਣ ਹੈ/ਸੀ,,,?
ਤਾਂ ਤਕਰੀਬਨ ਸਾਰੇ ਇਹ ਕਹੰਿਦੇ ਹਨ ਕ ਿਗੁਰੂ ਨਾਨਕ ਦੇਵ ਜੀ ਦਾ ਗੁਰੂ “ਸ਼ਬਦ” ਹੈ।
ਕੀ ਆਪ ਜੀ ਇਸ ਗੱਲ ਨਾਲ ਸਹਮਿਤ ਹੋ।
ਜੇ ਸਹਮਿਤ ਹੋ ਤਾਂ ਕਸਿ ਅਧਾਰ ਤੇ,,,,,, ਜੇ ਨਹੀਂ ਤਾਂ ਕਸਿ ਅਧਾਰ ਤੇ,,, ਕਰਿਪਾ ਕਰ ਕੇ ਦਸਣ ਦੀ ਕਰਿਪਾਲਤਾ ਕਰਨੀ ਜੀ।
ਸਤਕਿਾਰ ਸਹਤਿ
ਦਾਸ ਬਲਦੇਵ ਸੰਿਘ।

ਸ ਬਲਦੇਵ ਸਿੰਘ ਜੀ

ਤੁਹਾਡੇ ਸਵਾਲ ਦੇ ਜਵਾਬ ਵਿੱਚ ਮੈਂ ਕਹਿਣਾ ਚਾਹੁੰਦਾ ਹਾਂ ਕਿ ਜੀ ਹਾਂ ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਗੁਰੂ ਨਾਨਕ ਸਾਹਿਬ ਦਾ ਗੁਰੂ “ਸ਼ਬਦ” ਹੈ।ਕਿਉਂ? ਕਿਉਂਕਿ ਇਹ ਗੱਲ ਉਹਨਾਂ ਸਿਧ ਗੋਸਟਿ ਬਾਣੀ ਵਿੱਚ ਆਪ ਆਖੀ ਹੈ।“ਸਬਦ ਗੁਰੂ ਸੁਰਤਿ ਧੁਨਿ ਚੇਲਾ”।ਯਾਦ ਰਹੇ ਕਿ ਇਥੇ “ਸਬਦ” ਦਾ ਅਰਥ ਕਰਤਾਰ ਹੈ।ਭਾਈ ਕਾਨ੍ਹ ਸਿੰਘ ਹੁਰੀਂ ਵੀ ਇਹੀ ਅਰਥ ਕੀਤੇ ਨੇ।ਗੁਰਬਾਣੀ ਵੀ ਇਸ ਗੱਲ ਦੀ ਗਵਾਹੀ ਦਿੰਦੀ ਹੈ “ਹਰਿ ਆਪੇ ਸਬਦੁ ਸੁਰਤਿ ਧੁਨਿ ਆਪੇ॥” ਪੰਨਾ 165 । ਕਰਤਾਰ ਕੀ ਹੈ ਇਹ ਗੁਰੂ ਸਾਹਿਬ ਨੇ ਮੰਗਲਾਚਰਣ ਜਾਂ ਮੂਲ ਮੰਤਰ (ੴ ਤੋਂ ਗੁਰ ਪ੍ਰਸਾਦਿ ਤਕ) ਵਿੱਚ ਬਾਖੂਬੀ ਬਿਆਨ ਕੀਤਾ ਹੈ।ਦੁਨੀਆਂ ਦੇ ਸਾਰੇ ਗਿਆਨ ਵਿਗਿਆਨ ੴ ਦੇ ਵਿਸਥਾਰ ਦੀ ਅਵਸਥਾ ਵਿੱਚ ਜਾਣ ਦਾ ਸਫਰ ਹੈ।ਇਸ ਲਈ “ਸਬਦੁ” ਕੇਵਲ ਗੁਰ ਨਾਨਕ ਸਾਹਿਬ ਦਾ ਹੀ ਗੁਰੂ ਨਹੀਂ।ਇਹ ਸਭਨਾ ਦਾ ਗੁਰੂ ਹੈ।ਅਤੇ ਹਰ “ਸੁਰਤਿ ਧੁਨਿ” ਜਾਣੀ ਕਿ “ਸਿਖ” ਦਾ ਗੁਰੂ ਹੈ।ਉਹ ਸਿਖ (ਸੁਰਤਿ ਧੁਨਿ) ਈਸਾਈ ਵੀ ਹੋ ਸਕਦਾ ਹੈ, ਮੁਸਲਮਾਨ ਵੀ ਹੋ ਸਕਦਾ ਹੈ, ਹਿੰਦੂ ਵੀ ਹੋ ਸਕਦਾ ਹੈ, ਆਸਤਿਕ ਵੀ ਹੋ ਸਕਦਾ ਹੈ, ਨਾਸਤਿਕ ਵੀ ਹੋ ਸਕਦਾ ਹੈ।ਆਸ ਹੈ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ।ਇਸ ਵਿਸ਼ੇ ਤੇ ਕੋਸ਼ਿਸ਼ ਕਰਾਂਗਾ ਇੱਕ ਲੇਖ ਲਿਖ ਸਕਾਂ।
ਧੰਨਵਾਦ ਸਹਿਤ
ਜਰਨੈਲ ਸਿੰਘ
ਭੳਲਦੲਵ ਸ਼ਨਿਗਹ (ਢੲਰੋਜ਼ੲਪੁਰ, ੀਨਦੳਿ)
ਸਰਦਾਰ ਜਰਨੈਲ ਸੰਿਘ ਜੀ
ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ, ਜੋ ਆਪ ਜੀ ਨੇਂ ਮੇਰੇ ਪੱਤਰ ਦਾ ਉੱਤਰ ਦੱਿਤਾ ਜੀ।
ਆਪਣੇਂ ਪੱਤਰ ਵੱਿਚ ਆਪ ਜੀ ਨੇਂ ਜੋ ਵੀ ਲਖਿਆਿ ਹੈ ,ਉਹ 100% ਸਹੀ ਹੈ ਜੀ, ਸਵਿਾਏ ਸੁਰਤ ਿਦੀ ਗੱਲ ਦੇ।
ਆਪ ਜੀ ਨੇ ਹਰ ਗੱਲ ਬਹੁਤ ਹੀ ਸੁਹਣੀ ਲਖਿੀ ਹੈ, ਅਤੇ ਬਹੁਤ ਹੀ ਵਸਿਥਾਰ ਵੱਿਚ ਉੱਤਰ ਦੱਿਤਾ ਹੈ ਜੀ। ਪਰ ਫਰਿ ਵੀ,,,,
ਪਰ ਫਰਿ ਵੀ,ਵੀਰ ਜੀ, ਆਪ ਜੀ ਦੀਆਂ ਗੱਲਾਂ ਸਹੀ ਹੋਣ ਦੇ ਬਾਵਜੂਦ ਵੀ ਇਹ ਸਰਿਫ ਕਤਿਾਬੀ ਉੱਤਰ ਹਨ ਕਤਿਾਬੀ ਗੱਲਾਂ ਹਨ।,
ਕਤਿਾਬੀ ਉੱਤਰਾਂ ਵੱਿਚੋ ਹੋਰ ਵੀ ਅਨੇਕਾਂ ਹੀ ਸਵਾਲ,,,,, ਅਗੇ ਤੋਂ ਅੱਗੇ ਸਵਾਲਾਂ ਚੋਂ ਸਵਾਲ, ਫਰਿ ਸਵਾਲਾਂ ਚੋਂ ਸਵਾਲ ਪੈਦਾ ਹੁੰਦੇ ਜਾਂਦੇ ਹਨ ਜੀ। ਕਉਿਂ ਕੇ ਕਤਿਾਬੀ ਉੱਤਰ,, ਦਮਿਾਗ ਦੀ ਉਪਜ ਹੁੰਦੇ ਹਨ।
ਮਸਿਾਲ ਦੇ ਤੌਰ ਤੇ:- ਆਪ ਜੀ ਦੇ ਇਸ ਉੱਤਰ ਵੱਿਚ ਇੱਕ ਗੱਲ ਜਾਨਣਾ ਬਹੁਤ ਜਰੂਰੀ ਹੈ,,,, ਕ਼ “ਚੇਲਾ” (ਸੁਰਤ)ਿ ਕੌਣ ਹੈ?, ਜੇ ਅਸੀ ਇਸ ਚੇਲੇ ਨੂੰ ਨਹੀਂ ਜਾਣਦੇ, ਜਾਂ ਨਹੀਂ ਜਾਣਾ ਗੇ।,,,,
,,,ਤਾਂ ਤੁਹਾਡਾ ਇਹ ਉੱਤਰ,,,, ਸੌ ਪ੍ਰਤੀਸ਼ਤ ਸਹੀ ਹੋਣ ਦੇ ਬਾਵਜ਼ੂਦ ਵੀ,,, ਇੱਕ ਅੱਖਰੀ (ਪੜਆਿ ਪੜ੍ਹਾਇਆ) ਉੱਤਰ ਹੋ ਕੇ ਰਹ ਿਜਾਵੇ ਗਾ ਜੀ। ,,, ਜਸਿ ਦਾ ਕੇ 1% ਦਾ 1% ਵੀ ਕੋਈ ਵੀ ਲਾਭ ਨਹੀਂ ਹੋਵੇ ਗਾ।
ਇਸੇ ਤਰਾਂ ਹੀ ਗੁਰੂ (ਸ਼ਬਦ) ਕੌਣ ਹੈ?,,,,, ਜੇ ਅਸੀ ਇਸ “ਗੁਰੂ” (ਸ਼ਬਦ) ਨੂੰ ਨਹੀਂ ਜਾਣਦੇ, ਜਾਂ ਨਹੀਂ ਜਾਣਾ ਗੇ।,,,ਤਾਂ ਇਹ ਵੀ ਇਕ ਕਤਿਾਬੀ ਗੱਲ ਹੋ ਜਾਵੇ ਗੀ।
ਜਾ ਇਹ ਕਹ ਿਲਵੋ ਕ ਿਇਹ ਸਰਿਫ “ਦਮਿਾਗੀ ਗਆਿਨ” ਹੀ ਹੋਵੇ ਗਾ, ਇਸ ਨੂੰ ਅਸੀਂ “ਗੁਰਮਤ ਿਗਆਿਨ” ਨਹੀਂ ਕਹ ਿਸਕਦੇ।
ਆਪ ਜੀ ਨੇਂ ਸ:ਹਾਕਮ ਸੰਿਘ ਜੀ ਨਾਲ ਵਚਿਾਰ ਵੱਿਚ ਵੀ ਇਹ ਗੱਲ ਤਾਂ ਸੱਚ ਹੀ ਲਖਿੀ ਸੀ। ਕ,ਿ,,,
(((ਗਆਿਨ ਪ੍ਰਾਪਤੀ ਸਰਿਫ ਔਰ ਸਰਿਫ ਦਮਿਾਗ ਰਾਹੀਂ ਹੁੰਦੀ ਹੈ।)))
ਵੀਰ ਜੀ ਆਪ ਜੀ ਦੀ ਇਹ ਗੱਲ ਸਰਾਸਰ ਗਲਤ ਹੈ।
ਪਰ ਫਰਿ ਸੱਚ ਇਸ ਵਾਸਤੇ ਕਹਿਾ ਹੈ, ਕ,ਿ ਆਪ ਜੀ ਦਾ ਗਆਿਨ ਸੱਚਮੁੱਚ ਹੀ ਸਰਿਫ ਇਕ “ਦਮਿਾਗੀ ਗਆਿਨ” ਹੈ।
ਆਪ ਜੀ ਨੇਂ ਦਮਿਾਗ ਦੀ ਬਹੁਤ ਵਕਾਲਤ ਕੀਤੀ ਹੈ, ਇਸ ਵਾਸਤੇ ਦਾਸ, ਦਮਿਾਗ ਬਾਰੇ ਆਪ ਜੀ ਨੂੰ ਥੋੜ੍ਹਾ ਹੋਰ ਵੀ ਵਸਿਥਾਰ ਨਾਲ ਦੱਸ ਰਹਿਾ ਹੈ, ,,
ਦਮਿਾਗ ਤਾਂ ਪੰਗੂ ਹੈ, ਭਾਵ ਦਮਿਾਗ ਅਪੰਗ ਹੈ। ਦਮਿਾਗ ਤਾਂ ਤੁਹਾਡੇ ਆਪਣੇ ਹੀ ਹੱਥ ਵਚਿ ਫੜੀ ਹੋਈ ਕਤਿਾਬ ਵੀ ਨਹੀਂ ਪੜ੍ਹ ਸਕਦਾ। “ਸ਼ਬਦ” ਅਤੇ “ਸੁਰਤ” ਤਾਂ ਬਹੁਤ ਦੂਰ ਦੀ ਗੱਲ ਹੈ, ਦਮਿਾਗ ਵਾਸਤੇ। ਆਪ ਜੀ ਕਸਿ ਦਮਿਾਗੀ ਗਆਿਨ ਦੀ ਗੱਲ ਕਰਦੇ ਹੋ?
ਦਮਿਾਗ ਤਾਂ ਸਰਿਫ ਪੰਚ ਭੌਤਕਿ ਤੱਤਾਂ ਅੰਦਰ ਆਉਣ ਵਾਲੀ ਕਸਿੇ ਚੀਜ ਨੂੰ ਵੀ ਪੂਰੀ ਤਰਾਂ ਨਹੀਂ ਸਮਝ ਸਕਦਾ। ,,,,,,”ਸ਼ਬਦ” ਅਤੇ “ਸੁਰਤ” ਪੰਚ ਭੌਤਕਿ ਤੱਤਾਂ ਤੋਂ ਪਰ੍ਹੇ ਹੈ।
ਜਾਂ ਇਹ ਕਹ ਿਲਵੋ ਕ ਿਦਮਿਾਗੀ ਗਆਿਨ,,, “ਗੋਚਰ” ਹੈ। ਅਤੇ “ਸ਼ਬਦ” ਅਤੇ “ਸੁਰਤ” ਦਾ ਗਆਿਨ ਅਗੋਚਰ ਹੈ। ,,,,,ਦਮਿਾਗ ਕਦੇ ਵੀ ਇਹਨਾਂ ਦੀ ਸਚਾਈ ਨਹੀਂ ਜਾਨ ਸਕਦਾ।
ਸੋ ਵੀਰ ਜੀ ਇਸ ਵਾਸਤੇ ਜੋ ਆਪ ਜੀ ਨੇਂ “ਸ਼ਬਦ ਗੁਰੂ” ਦੇ ਵਸ਼ਿੇ ਤੇ ਲੇਖ ਲਖਿਣ ਦੀ ਗੱਲ ਕਹੀ ਹੈ। ਜੇ ਤਾਂ ਆਪ ਇਹ ਲੇਖ ਆਪਣੇਂ ਦਮਿਾਗੀ ਗਆਿਨ ਨਾਲ ਲਖਿੋ ਗੇ , ਤਾਂ ਉਹ ਬੱਿਲਕੁਲ ਝੂਠ ਲਖਿੋ ਗੇ। ਅਤੇ ਉਹ ਸਰਾਸਰ ਝੂਠ ਹੋਵੇ ਗਾ।
ਬਾਕੀ ਆਪ ਮਰਜੀ ਦੇ ਮਲਕਿ ਹੋ, ਜੋ ਚਾਹੋ ਲਖਿ ਸਕਦੇ ਹੋ।
(ਪਰ ਇਥੇ ਮੈਂ ਇਹ ਦੱਸ ਦੇਣਾ ਚਾਹੁੰਦਾ ਹਾਂ ਜੀ, ਗੁਰੂ ਨਾਨਕ ਦੇਵ ਜੀ ਦਾ ਗੁਰੂ ਸ਼ਬਦ ਹੀ ਹੈ। ਇਹ 100% ਸਹੀ ਹੈ ਜੀ।)
ਵੀਰ ਜੀ ਨਮਿਰਤਾ ਸਹਤਿ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਜੀ, ਮੈਨੂੰ ਗਲਤ ਨਾਂ ਸਮਝਣਾ, ਆਪਾਂ ਸਰਿਫ ਵਚਿਾਰ ਕਰਨੀ ਹੈ, ਬਹਸਿ ਨਹੀਂ ਕਰਨੀ,,,
ਵਚਿਾਰ ਇੱਕਲੇ ਨਹੀਂ ਹੁੰਦੀ,
ਅਕਸਰ ਸਹਯਿੋਗੀ ਦੀ ਜਰੂਰਤ ਹੁੰਦੀ ਹੈ। ਤੁਸੀਂ ਸਾਰੇ ਮੇਰੇ ਵੀਰ ਭਾਈ ਹੋ। ਇਸੇ ਤਰਾਂ ਪਆਿਰ ਤੇ ਪ੍ਰੇਮ ਨਾਲ ਸਹਯਿੋਗ ਦੰਿਦੇ ਰਹਣਿਾ ਜੀ। ਪ੍ਰਭੂ ਚਾਹਆਿ ਤਾਂ ਅਸੀਂ ਬਹੁਤ ਵਚਿਾਰ ਕਰਾਂ ਗੇ ਜੀ। ਇਸ ਵੱਿਚ ਆਪਣਾ ਸਭ ਿਦਾ ਹੀ ਲਾਭ ਹੈ।
ਇਸ ਬੇਨਤੀ ਤੋਂ ਬਾਦ ਮੈਂ ਫਰਿ ਦੁਬਾਰਾ ਵਚਿਾਰ ਦੀ ਗੱਲ ਸ਼ੁਰੂ ਕਰਦਾ ਹਾਂ ਜੀ। ਆਪ ਜੀ ਨੇ ਲਖਿਆਿ ਹੈ ਕ,ਿ,,,
(((ਇਸ ਲਈ “ਸਬਦੁ” ਕੇਵਲ ਗੁਰ ਨਾਨਕ ਸਾਹਬਿ ਦਾ ਹੀ ਗੁਰੂ ਨਹੀਂ।ਇਹ ਸਭਨਾ ਦਾ ਗੁਰੂ ਹੈ। ਅਤੇ ਹਰ “ਸੁਰਤ ਿਧੁਨ”ਿ ਜਾਣੀ ਕ ਿ“ਸਖਿ” ਦਾ ਗੁਰੂ ਹੈ।ਉਹ ਸਖਿ (ਸੁਰਤ ਿਧੁਨ)ਿ ਈਸਾਈ ਵੀ ਹੋ ਸਕਦਾ ਹੈ, ਮੁਸਲਮਾਨ ਵੀ ਹੋ ਸਕਦਾ ਹੈ, ਹੰਿਦੂ ਵੀ ਹੋ ਸਕਦਾ ਹੈ, ਆਸਤਕਿ ਵੀ ਹੋ ਸਕਦਾ ਹੈ, ਨਾਸਤਕਿ ਵੀ ਹੋ ਸਕਦਾ ਹੈ)))
ਵੀਰ ਜੀ ਇਹ ਵੀ ਆਪ ਜੀ ਨੇਂ ਤਕਰੀਬਨ ਸਹੀ ਲਖਿਆਿ ਹੈ। ਸਵਿਾਏ “ਸੁਰਤ” ਦੇ ਅਰਥਾਂ ਦੇ,,, ,
ਪਰ ਹੈ ਸਭ ਿਇਹ ਵੀ ਕਾਗਜ਼ੀ ਅਤੇ ਪੜ੍ਹੀਆਂ ਪੜ੍ਹਾਈਆਂ ਗੱਲਾਂ। ਪਰ ਹੈਨ ਸੱਚ।,,,,,
ਇਹ ਮੈਂ ਇਸ ਆਧਾਰ ਤੇ ਕਹ ਿਰਹਿਾ ਹਾਂ,, ਕਉਿਂ ਕੇ ਇਸ ਵਚਿ ਮੂਲ ਤੱਤ “ਸੁਰਤ” ਹੈ। “ਸੁਰਤ” ਕੀ ਹੈ ਉਸ ਦਾ ਆਪ ਜੀ ਨੂੰ ਪਤਾ ਨਹੀਂ ਹੈ।,,, ਇਸ ਵਾਸਤੇ ਬਾਕੀ ਸਾਰੀ ਗੱਲ ਵੀ ਨਰਿਾਧਾਰ ਅਤੇ ਅਟਕਲਾਂ ਵਾਲੀ ਸੱਿਧ ਹੋ ਜਾਂਦੀ ਹੈ। ਇਸ ਵਾਸਤੇ ਹੀ ਮੈਂ ਕਹਿਾ ਹੈ ਕ ਿਸੁਰਤ ਿਵਾਲੀ ਆਪ ਦੀ ਗੱਲ ਸਹੀ ਨਹੀਂ ਹੈ।
ਵੀਰ ਜੀ ਮੇਰੀਆਂ ਇਹਨਾਂ ਸਾਰੀਆਂ ਗੱਲਾਂ ਨੂੰ ਸਰਿਫ ਸਾਂਝੀ ਵਚਿਾਰ ਚਰਚਾ ਤੱਕ ਹੀ ਸੀਮਤਿ ਰੱਖਣਾ,,,
ਇਹਨਾਂ ਗੱਲਾਂ ਨੂੰ ਨੱਿਜੀ ਸੱਮਝ ਕੇ ਕੋਈ ਗਲਤ ਪਰਭਾਵ ਨਾਂ ਲੈ ਲੈਣਾ, ਦਾਸ ਇਹ ਸਭ ਸਹਜਿ ਸੁਭਾਵ ਹੀ ਜੋ ਸੱਚ ਹੈ ਉਹੀ ਲਖਿ ਰਹਿਾ ਹੈ ਜੀ, ਕਸਿੇ ਗਲਤ ਵਚਿਾਰ ਅਧੀਨ ਨਹੀਂ। ਆਸ ਕਰਦਾ ਹਾਂ ਕ ਿਆਪ ਮੇਰੀਆਂ ਸਾਰੀਆਂ ਗੱਲਾਂ ਨੂੰ ਸਰਿਫ ਅਤੇ ਸਰਿਫ ਸਾਕਾਰਮਕਿ ਦ੍ਰਸ਼ਿਟੀ ਨਾਲ ਦੇਖੋ ਗੇ।
ਗੁਰੂ ਸਾਹਬਿਾਨ ਨੂੰ ਛੱਡ ਕੇ ਕਸਿੇ ਨੂੰ ਵੀ ਨਹੀਂ ਪਤਾ ਕੇ ਸੁਰਤ ਿਕੀ ਹੁੰਦੀ ਹੈ।
“ਸੁਰਤ”ਿ (ਸੁਰਤ ਿਧੁਨ)ਿ ਦੇ ਆਪ ਜੀ ਸਮੇਤ ਸਭ ਵਦਿਵਾਨਾਂ (ਟੀਕਾਕਾਰਾਂ) ਨੇਂ ਦਮਿਾਗੀ ਸੋਚ ਅਨੁਸਾਰ ਅੰਦਾਜੇ ਨਾਲ ਹੀ “ਸੱਿਖ” ਅਰਥ ਘੜ ਲੈ ਹਨ।
ਅਸਲ ਵੱਿਚ “ਧੁਨ”ਿ ਦੇ ਅਰਥ “ਗਆਿਨ” ਹੁੰਦੇ ਹਨ, “ਧੁਨ”ਿ ਅਤੇ “ਸ਼ਬਦ” ਇੱਕ ਹੀ ਚੀਜ਼ ਹੈ।
ਅਗੇ ਬਾਣੀ ਦਸਦੀ ਹੈ
ਮ੧ ਪਨਾ ੫੯
ਗਆਿਨੁ ਧਆਿਨੁ ਧੁਨ ਿਜਾਣੀਐ ਅਕੱਥੁ ਕਹਾਵੈ ਸੋਏ।
ਅਰਥ:- ਜੋ ਕੁੱਝ ਹੈ ਸਭ ਧੁਨ ਿਹੀ ਹੈ। ਇਹ ਹੀ ਅਕੱਥ (ਪ੍ਰਮਾਤਮਾ) ਹੈ, ਗਆਿਨ ਵੀ ਅਤੇ ਧਆਿਨ ਵੀ ਸਭ ਕੁੱਝ ਧੁਨ ਿਹੀ ਹੈ।
ਆਮ ਕਰਕੇ ਸਬਦ ਤੰਿਨ ਤਰ੍ਹਾਂ ਦਾ ਹੁੰਦਾ ਹੈ। ਇਕ ਬਰਨਾਤਮਕਿ ਸਬਦ, ਅਤੇ ਦੂਜਾ ਹੈ ਧੁੰਨਾਤਮਕਿ ਸਬਦ, ਅਤੇ ਤੀਜਾ ਹੈ ਸਤਸਿਬਦ ।
ਧੁੰਨਾਤਮਕਿ ਸਬਦ ਦਾ ਹੀ ਇਕ ਰੂਪ “ਧੁਨ”ਿ ਹੈ। ਇਹ ਨਰਿਗੁਣ ਜਾਂ ਨਰਿਾਕਾਰ ਹੁੰਦਾ ਹੈ।
“ਧੁਨ”ਿ ਅਤੇ “ਸ਼ਬਦ” ਇਕੱਠੇ ਹਨ।
ਪਰ ਵਦਿਵਾਨਾਂ ਨੇਂ
“ਸੁਰਤ”ਿ ਅਤੇ “ਧੁਨ”ਿ ਨੂੰ ਇਕੱਠਾ ਜੋੜ ਦੱਿਤਾ ਹੋਇਆ ਹੈ।
“ਸਬਦ ਗੁਰੂ ਸੁਰਤ ਿਧੁਨ ਿਚੇਲਾ” ਦਾ ਸੱਿਧਾ ਜੇਹਾ ਅਰਥ ਇਹ ਹੈ ਕ,ਿ,,
ਸਬਦ ਗੁਰੂ ਹੈ ਅਤੇ ਸੁਰਤ ਿ”ਸਬਦ ਦੀ ਧੁਨ”ਿ ਦਾ ਚੇਲਾ ਹੈ
ਇਸ ਬਾਣੀ ਨੂੰ ਦੁਬਾਰਾ ਇਸ ਤਰਾਂ ਸਰਿਫ ਇਤਨਾਂ ਹੀ ਪੜ੍ਹ ਕੇ ਦੇਖੋ
“ਸੁਰਤ ਿਧੁਨ ਿਚੇਲਾ”
(ਸੁਰਤ ਿਧੁਨ ਿਦਾ ਚੇਲਾ)
(ਕਉਿਂ ਕੇ ਧੁਨ ਿਅਤੇ ਸ਼ਬਦ ਇਕ ਹੀ ਚੀਜ ਹਨ)
ਇਸ ਤੋਂ ਆਪੇ ਹੀ ਸਪਸ਼ਟ ਹੋ ਰਹਿਾ ਹੈ ਕੇ,, “ਸੁਰਤ”ਿ ,,,”ਸਬਦਧੁਨ”ਿ ਦਾ ਚੇਲਾ ਹੈ।
ਜੱਿਸ ਤਰਾਂ ਪਾਣੀ ਦੇ ਤੰਿਨ ਰੂਪ ਹੁੰਦੇ ਹਨ, ਤਰਲ, ਵਾਸ਼ਪ, ਅਤੇ ਠੋਸ, ਪਰ ਅਸਲ ਵੱਿਚ ਇਹ ਇੱਕ ਹੀ ਹੈ। ਇਸੇ ਤਰਾਂ ਹੀ “ਧੁਨ”ਿ ਵੀ “ਸ਼ਬਦ” ਦਾ ਹੀ ਇੱਕ ਰੂਪ ਹੈ।
ਮ੩। ਪੰਨਾ ੧੮੮
ਅੰਮ੍ਰਤਿ ਬਾਣੀ ਸਉਿ ਚਤਿੁ ਲਾਏ ਅੰਮ੍ਰਤਿ ਸਬਦ ਿਵਜਾਵਣਆਿ।
ਸਬਦ ਜਦ ਵਜਦਾ(ਗੱਜਦਾ) ਹੈ ਤਾਂ ਉਸ ਵਚਿੋਂ ਧੁਨ ਿਨਕਿਲਣੀ ਸੁਭਾਵਕਿ ਹੈ। ,,,,ਜਵਿੇਂ ਪਾਣੀ ਨੂੰ ਗਰਮ ਕਰਨ ਤੇ ਉਸ ਵਚਿੋਂ ਭਾਫ ਨਕਿਲਦੀ ਹੈ।
ਚਲਦਾ

Baldev Singh (Ferozepur, India)

ਸੋ ਧੁਨ ਿਅਤੇ ਸ਼ਬਦ ਇਕ ਹੀ ਚੀਜ ਹੈ ,ਅਤੇ ਧੁਨ ਿਜਾ ਸ਼ਬਦਧੁਨ ਿਹੀ ਸੁਰਤ ਿਦਾ ਗੁਰੂ ਹੈ।
ਅਤੇ,,
“ਆਮ੍ਰਤਿ ਬਾਣੀ ਸਉਿ ਚਤਿੁ ਲਾਏ”
ਇਸ ਬਾਣੀ ਤੋਂ ਇਹ ਸਪਸ਼ਟ ਹੁੰਦਾ ਹੈ, ਕ ਿਇਹ ਬਾਣੀ ਚੱਿਤ ਲਾਉਣ ਵਾਲੀ ਹੈ , ਪੜ੍ਹਨ ਵਾਲੀ ਬਾਣੀ ਨਹੀਂ ਹੈ,,,ਜੱਿਸ ਬਾਣੀ ਨਾਲ ਕੇ ਸ਼ਬਦ ਵਜਦਾ ਹੈ, ਜਾਂ ਜਸਿ ਬਾਣੀ ਨਾਲ ਕੇ ਸ਼ਬਦ ਵਚਿੋਂ ਧੁਨ ਿਉਪਜਦੀ ਹੈ।
ਅਸਲ ਵੱਿਚ ਉਹ ਬਾਣੀ ਵੀ ਸ਼ਬਦ ਦਾ ਹੀ ਇਕ ਰੂਪ ਹੈ।
(ਜਵਿੇਂ ਕੇ ਤਰਲ, ਵਾਸ਼ਪ, ਅਤੇ ਠੋਸ) ਇਕ ਹੀ ਤੱਤ ਹੈ।
ਮ੩। ਪੰਨਾ੧੧੫੪
ਅਨਹਦ ਬਾਣੀ ਸਬਦੁ ਵਜਾਏ।
ਅਨਹਦ ਬਾਣੀ ਹੀ ਸਬਦ ਨੂੰ ਵਜਾਉਦੀ ਹੈ।
ਸਵਾਲ :- ਅਨਹਦ ਬਾਣੀ ਕੀ ਹੁੰਦੀ ਹੈ।
ਉਤਰ:- ਮ੩ ਪੰਨਾ੩੫
ਬਾਣੀ ਵਜੀ ਚਹੁ ਜੁਗੀ ਸਚੋ ਸਚੁ ਸੁਣਾਇ।
ਉਹ ਅਨਹਦ ਬਾਣੀ ਚਾਰਾਂ ਹੀ ਜੁਗਾਂ ਤੋਂ ਵੱਜ ਰਹੀ ਹੈ। ਤੇ ਕਦੇ ਵੀ ਬੰਦ ਨਹੀਂ ਹੁੰਦੀ । ਉਹ ਕਸਿੇ ਵੀ ਧਰਮ ਵਸ਼ਿੇਸ਼ ਦੀ ਬਾਣੀ ਨਹੀਂ ਹੈ। ਉਹੀ ਸਹਜਿ ਧੁਨ ਿਹੈ।
ਸੂਖ ਸਹਜ ਆਨੰਦ ਨਾਮ ਰਸੁ “ਅਨਹਦ ਬਾਣੀ ਸਹਜਿ ਧੁਨਾ”
ਸਹਜਿ ਧੁਨ ਬਾਣੀ “ਅਨਹਦ” ਹੁੰਦੀ ਹੈ ਜੋ ਕਦੇ ਵੀ ਖਤਮ ਨਹੀਂ ਹੁੰਦੀ।
ਇਥੇ ਹੀ ਬੱਸ ਨਹੀਂ ਸਬਦ ਤਾਂ ਹੋਰ ਵੀ ਲੱਖਾਂ ਹੀ ਸਰਗੁਣ ਅਤੇ ਨਰਿਗੁਣ ਰੂਪ ਧਾਰਨ ਕਰੀ ਬੈਠਾ ਹੈ। ,,,ਇਹਨਾਂ ਸਾਰੇ ਸ਼ਬਦਾਂ ਵਚਿੋਂ ਕਹਿੜੇ ਸਬਦ ਨੂੰ ਤੁਸੀਂ ਗੁਰੂ ਨਾਨਕ ਜੀ ਦਾ ਗੁਰੂ ਘੋਸ਼ਤਿ ਕਰੋ ਗੇ?
ਇਹਨਾਂ ਸਾਰੇ ਸ਼ਬਦਾਂ, (ਜੋ ਕ ਿਮੈਂ ਦੱਸ ਚੁੱਕਾ ਹਾਂ) ਤੋਂ ਇਲਾਵਾ ਪੰਜ ਮੁੱਖ ਸਬਦ ਹੋਰ ਵੀ ਹਨ। ਜੱਿਸ ਦਾ ਕ ਿਬਾਣੀ ਵੱਿਚ ਕਈ ਥਾਈਂ ਜ਼ਕਿਰ ਆਇਆ ਹੈ,
ਜਵਿੇਂ ਕ
ਿਮ੧ ਪੰਨਾ ੧੨੯੧
“ਪੰਚ ਸਬਦ” ਧੁਨਕਿਾਰ ਧੁਨ ਿਤਹ ਬਾਜੈ ਸ਼ਬਦ ਨਸਿਾਣੁ।
ਕ਼ਬੀਰ ਜੀ। ਪੰਨਾਂ੧੩੫੦
“ਪੰਚੇ ਸਬਦ” ਅਨਾਹਦ ਬਾਜੈ ਸੰਗੇ ਸਾਰੰਿਗਪਾਣੀ।
ਮ੩ ਪੰਨਾਂ ੮੧੭
“ਵਾਜੇ ਪੰਚ ਸਬਦ” ਤਤਿੁ ਘਰ ਸਭਾਗੈ।
ਵੀਰ ਜੀ ਇਹ ਜੋ ਪੰਜ ਸ਼ਬਦ ਹਨ ਇਹ ਵੱਖਰੇ ਹੀ ਕਸਿਮ ਦੇ ਸ਼ਬਦ ਹਨ ਜੀ। ਇਹਨਾਂ ਵੱਿਚੋਂ ਕੋਈ ਵੀ ਗੁਰੂ ਨਾਨਕ ਦੇਵ ਜੀ ਦਾ ਗੁਰੂ ਨਹੀਂ ਹੋ ਸਕਦਾ,,,
,, ਕਉਿਂ ਕੇ ਦਾਸ ਸਾਰੇ ਹੀ ਸ਼ਬਦਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਜੀ ਅਤੇ ਵੈਸੇ ਵੀ ਇਹ ਸ਼ਬਦ ਗਣਿਤੀ ਵੱਿਚ ਪੰਜ ਹਨ,,, ਇਸ ਵਾਸਤੇ ਗੁਰੂ ਨਾਨਕ ਦੇਵ ਜੀ ਦੇ ਪੰਜ ਗੁਰੂ ਕ਼ਦੇ ਨਹੀਂ ਹੋ ਸਕਦੇ।
ਪਰ ਵੀਰ ਜੀ,,ਦਾਸ ਇਹਨਾਂ ਸ਼ਬਦਾਂ ਦੀ ਖਾਸੀਅਤ ਵੀ ਆਪ ਨੂੰ ਦੱਸ ਦੇਂਦਾ ਹਾਂ ਜੀ ਗੌਰ ਨਾਲ ਸੁਣਨਾ ਜੀ।
ਕਬੀਰ ਸਾਹਬਿ ਜੀ ਬਾਣੀ ਵੱਿਚ ਜੋ ਸਾਨੂੰ ਸਵਾਲ ਕਰਦੇ ਹਨ,,,ਕ
ਿ”ਪੰਚ ਤਤੁ ਮਲਿ ਿਕਾਇਆ ਕੀਨੀ ਤਤੁ ਕਹਾ ਤੇ ਕੀਨ ਰੇ”
ਉਸ ਬਾਣੀ ਦਾ ਉੱਤਰ ਹਨ ਇਹ ਪੰਜ ਸ਼ਬਦ।
ਵੀਰ ਜੀ ਇਹਨਾਂ ਹੀ ਪੰਜਾਂ ਸ਼ਬਦਾਂ ਵੱਿਚੋ ਪ੍ਰਮਾਤਮਾ ਨੇਂ ਪੰਜ ਤੱਤ ਪੈਦਾ ਕੀਤੇ ਸਨ। ਇੱਕ ਇੱਕ ਸ਼ਬਦ ਵੱਿਚੋ ਇੱਕ ਇੱਕ ਤੱਤ ਪੈਦਾ ਹੋਇਆ ਸੀ।
ਸਵਾਲ ਚੋਂ ਸਵਾਲ ਇਹ ਹੈ ਕੇ ਪਰਮਾਤਮਾ ਨੇਂ ਇਹ ਪੰਜ ਸ਼ਬਦ ਕਥਿੋਂ ਲੈ ਸਨ, ਅਤੇ ਕਹਿੜੇ ਸ਼ਬਦ ਵੱਿਚੋ ਕਹਿੜਾ ਤੱਤ ਪੈਦਾ ਹੋਇਆ ਸੀ ???????
ਵੀਰ ਜੀ ਨਰਿਪੱਖ ਹੋ ਕੇ ਇਮਾਨਦਾਰੀ ਨਾਲ ਦਸਣਾਂ ਜੋ ਜੋ ਗੁਪਤ ਰਾਜ,,, ਇਹ ਦਾਸ ਅੱਜ ਖੋਲੀ ਜਾ ਰਹਿਾ ਹੈ, ਕੀ ਅੱਜ ਤੱਕ ਕਸਿੇ ਨੇਂ ਕਦੇ ਖੋਲ੍ਹੇ ਹਨ, ਜਾਂ ਕੋਈ ਖੋਲ ਸਕਦਾ ਹੈ।
ਵੀਰ ਜੀ ਇਹ ਇਸ ਵਾਸਤੇ ਸੰਭਵ ਹੋਇਆ ਹੈ ਜੀ ,ਕਉਿਂ ਕੇ ਦਾਸ ਨੇਂ “ਸੁਰਤ”ਿ ਨੂੰ ਵੀ ਦੇਖਆਿ ਹੋਇਆ ਹੈ ਅਤੇ “ਸ਼ਬਦ” ਨੂੰ ਵੀ ਦੇਖਆਿ ਹੋਇਆ ਹੈ।
ਕੀ ਤੁਸੀਂ ਵੀ ਸਬਦ ਅਤੇ ਸੁਰਤ ਿਨੂੰ ਦੇਖਆਿ ਹੋਇਆ ਹੈ???
ਜੇ ਨਹੀਂ,,,, ਤਾਂ ਜਵਿੇਂ ਕੇ ਆਪ ਜੀ ਨੇ ਕਹਿਾ ਹੈ ਕ ਿਆਪ “ਸਬਦ ਸੁਰਤ” ਦੇ ਵਸ਼ਿੇ ਤੇ ਲੇਖ ਲਖਿੋ ਗੇ, ਤਾਂ ਤੁਸੀਂ ਆਪ ਹੀ ਦੱਸੋ ਕ ਿਉਸ ਵੱਿਚ ਕੰਿਨੀ ਕੂ ਸਚਾਈ ਲਖਿੋ ਗੇ!! ਅਤੇ ਲੱਖਾਂ ਹੀ ਸ਼ਬਦਾਂ ਵੱਿਚੋ ਕਹਿੜੇ ਸਬਦ ਨੂੰ ਗੁਰੂ ਨਾਨਕ ਦੇਵ ਜੀ ਦਾ ਗੁਰੂ ਕਹੋ ਗਏ???
ਸੋ ਵੀਰ ਜੀ ਹੁਣ ਤੁਸੀਂ ਆਪਨਾ ਲੇਖ ਵੀ ਲਖਿੋ ਜੀ, ,,,ਅਤੇ ਤੁਸੀਂ ਆਪਣੇ ਵਚਿਾਰ ਵੀ ਲਖਿੋ ਜੀ।
ਸਤਕਿਾਰ ਸਹਤਿ
ਦਾਸ ਬਲਦੇਵ ਸੰਿਘ।

ਸਰਦਾਰ ਬਲਦੇਵ ਸਿੰਘ ਜੀ

ਤੁਸੀਂ ਆਪਣੇ ਹਰ ਖ਼ਤ ਵਿੱਚ ਜੀ ਜੀ ਬਹੁਤ ਕਰਦੇ ਹੋ, ਬੜੀ ਹਲੀਮੀ ਜਾਹਰ ਕਰਦੇ ਹੋ, ਪਰ ਹਉਮੇਂ ਨਾਲ ਨੱਕੋ ਨੱਕ ਭਰੇ ਪਏ ਹੋ।ਇਸ ਗੱਲ ਦਾ ਅਹਿਸਾਸ ਤਾਂ ਮੈਨੂੰ ਪਹਿਲਾਂ ਵੀ ਸੀ ਪਰ ਇਸ ਵਾਰ ਤਾਂ ਤੁਸੀਂ ਹੱਦ ਹੀ ਕਰ ਦਿੱਤੀ ਆਪਣੇ ਆਪ ਨੂੰ ਗੁਰੂ ਸਾਹਿਬ ਦੇ ਤੱੁਲ ਘੋਸ਼ਿਤ ਕਰ ਦਿੱਤਾ।ਪਹਿਲਾਂ ਇਹ ਲਿਖਿਆ ਕਿ “ਗੁਰੂ ਸਾਹਿਬਾਨ ਨੂੰ ਛੱਡ ਕੇ ਕਿਸੇ ਨੂੰ ਵੀ ਨਹੀਂ ਪਤਾ ਕੇ ਸੁਰਤਿ ਕੀ ਹੁੰਦੀ ਹੈ।” ਫਿਰ ਇਹ ਐਲਾਨ ਕਰ ਦਿੱਤਾ ਕਿ ਤੁਸੀਂ ਖੁਦ “ਸੁਰਤਿ ਨੂੰ ਵੀ ਦੇਖਿਆ ਹੋਇਆ ਹੈ ਅਤੇ ਸ਼ਬਦ ਨੂੰ ਵੀ ਦੇਖਿਆ ਹੋਇਆ ਹੈ।” ਵਾਹ ਭਾਈ ਵਾਹ।

ਤੁਹਾਡੇ ਖ਼ਤ ਵਿੱਚ ਬੌਧਿਕ ਬੇਇਮਾਨੀ ਵੀ ਡੁੱਲ ਡੁੱਲ ਪੈਂਦੀ ਹੈ।ਇੱਕ ਪਾਸੇ ਤੁਸੀਂ ਇਹ ਕਹਿੰਦੇ ਹੋ ਕਿ ਮੇਰਾ ਜਵਾਬ ਸੌ ਫੀ ਸਦੀ ਠੀਕ ਹੈ ਸਿਵਾਏ ਸੁਰਤਿ ਦੀ ਗੱਲ ਦੇ।ਪਰ ਫਿਰ ਜਾਣ ਬੁਝ ਕੇ ਇੱਕ ਸ਼ਬਦ ਜਾਲ ਬੁਣਨਾ ਸ਼ੁਰੂ ਕਰ ਦਿੱਤਾ ਤਾਂ ਜੋ ਤੁਸੀਂ ਪਾਠਕ ਨੂੰ ਭੰਬਲਭੂਸੇ ਵਿੱਚ ਪਾ ਮੇਰੇ “ਸ਼ਬਦ ਗੁਰੂ” ਦੇ ਅਰਥ ਗਲ਼ਤ ਸਿੱਧ ਕਰ ਸਕੋ ਜਿਸ ਨੂੰ ਤੁਸੀਂ ਪਹਿਲਾਂ ਖੁਦ ਆਪ ਸਹੀ ਕਹਿ ਚੁੱਕੇ ਹੋ।ਆਪਣੇ ਸ਼ਬਦ ਅਡੰਬਰ ਵਿੱਚ ਛੁਪਾ ਤੁਸੀਂ ਕਈ ਤਰਕਹੀਣ ਤੇ ਦਲੀਲ਼ ਰਹਿਤ ਗੱਲਾਂ ਕਰ ਜਾਂਦੇ ਹੋ ਜਿਸ ਦਾ ਕੋਈ ਸਿਰ ਪੈਰ ਨਹੀਂ ਹੁੰਦਾ।ਮਿਸਾਲ ਦੇ ਤੌਰ ਤੇ ਤੁਸੀ ਕਹਿੰਦੇ ਹੋ ਕਿ “ਦਿਮਾਗ ਅਪੰਗ ਹੈ”।“ਦਿਮਾਗ ਤਾਂ ਤੁਹਾਡੇ ਆਪਣੇ ਹੱਥ ਵਿਚ ਫੜੀ ਹੋਈ ਕਿਤਾਬ ਵੀ ਨਹੀਂ ਪੜ੍ਹ ਸਕਦਾ”।ਫਿਰ ਕੌਣ ਪੜ੍ਹਦਾ ਏ? ਪਤਾ ਨਹੀਂ ਤੁਹਾਨੂੰ ਦਿਮਾਗ ਨਾਲ ਇੰਨੀ ਚਿੜ੍ਹ ਕਿਉਂ ਹੈ।ਅਗਰ ਤੁਹਾਡਾ ਦਿਮਾਗ ਇੱਕ ਪਲ ਲਈ ਵੀ ਕੰਮ ਕਰਨਾ ਛੱਡ ਦੇਵੇ ਤਾਂ ਜਿਸ “ਗੁਪਤ ਗਿਆਨ” ਦੇ ਤੁਸੀਂ ਦਮਗਜ਼ੇ ਮਾਰਦੇ ਹੋ ਉਹ ਉਸੇ ਪਲ ਖਤਮ ਹੋ ਜਾਵੇਗਾ।ਇਹ ਗੁਪਤ ਗਿਆਨ ਵੀ ਤੁਹਾਡੇ ਦਿਮਾਗ ਦੀ ਹੀ ਉਪਜ ਹੈ।ਜਿਸ ਤਰ੍ਹਾਂ ਅਸੀਂ ਕੰਪਿਊਟਰ ਨੂੰ ਪਰੋਗ੍ਰੈਮ ਕਰਦੇ ਹਾਂ ਸਾਡਾ ਦਿਮਾਗ ਵੀ ਪਰੋਗ੍ਰੈਮ ਹੁੰਦਾ ਹੈ।ਕੰਪਿਊਟਰ ਖਰੀਦਣ ਵੇਲੇ ਜੋ ਪਰੋਗ੍ਰੈਮ ਪੈਕਿਜ਼ ਵਿੱਚ ਮਿਲਦੇ ਹਨ ਸਾਡੇ ਦਿਮਾਗ ਵਿੱਚ ਉਹ ਸਾਡੇ ਡੀ ਅੇਨ ਏ ਰਾਹੀ ਆਉਂਦੇ ਨੇ।ਜਿਸ ਤਰ੍ਹਾਂ ਅਸੀ ਕਈ ਪ੍ਰੋਗਰੈਮ ਬਾਅਦ ਵਿੱਚ ਕੰਪਿਊਟਰ ਵਿੱਚ ਚਾੜਦੇ ਹਾਂ ਇਸੇ ਤਰ੍ਹਾਂ ਅਸੀਂ ਜ਼ਿੰਦਗੀ ਵਿੱਚ ਵਿਚਰਦੇ ਵੀ ਕਈ ਪ੍ਰੋਗਰੈਮ ਆਪਣੇ ਦਿਮਾਗ ਨੂੰ ਦੇ ਦਿੰਦੇ ਹਾਂ।ਇਹ ਗੱਲਾਂ ਵਿਗਿਆਨ ਤਜ਼ਰਬੇ ਕਰਕੇ ਸਿੱਧ ਕਰ ਚੁੱਕਾ ਹੈ।ਤੁਹਾਡਾ “ਗੁਪਤ ਗਿਆਨ” ਵੀ ਤੁਹਾਡੀ ਆਪਣੇ ਦਿਮਾਗ ਨੂੰ ਅਜਿਹੀ ਕੋਈ ਦੇਣ ਹੀ ਹੈ।

ਦਿਮਾਗ ਦੀ ਨਿੰਦਾ ਅਤੇ ਨਫਰਤ ਵਿੱਚ ਅੰਨ੍ਹੇ ਹੋਇਆਂ ਤੁਸੀ ਤਾਂ ਗੁਰਬਾਣੀ ਨਾ ਪੜ੍ਹਨ ਦੀ ਵੀ ਵਕਾਲਤ ਕਰ ਦਿੱਤੀ ਕਿਉਂਕਿ ਤੁਹਾਡੇ ਗੁਹਜ਼ ਗਿਆਨ ਮੁਤਾਬਿਕ “ਇਹ ਬਾਣੀ ਚਿੱਤ ਲਾਉਣ ਵਾਲੀ ਹੈ, ਪੜ੍ਹਨ ਵਾਲੀ ਬਾਣੀ ਨਹੀਂ ਹੈ”।ਇਸ ਤੋਂ ਸਾਫ ਜ਼ਾਹਿਰ ਹੈ ਕਿ ਤੁਸੀਂ ਗਰੁਬਾਣੀ ਨੂੰ ਪੜ੍ਹ ਕੇ ਸਮਝਣ ਦੀ ਵਜਾਏ ਡੇਰਿਆਂ ਵਿੱਚ ਬੈਠੇ ਸਾਧ ਲਾਣੇ ਦੀ ਤਰ੍ਹਾਂ ਬਾਣੀ ਨੂੰ ਪੂਜਣ ਦੀ ਹਮਾਇਤ ਕਰਦੇ ਹੋ।ਇਹ ਤੁਹਾਡੇ “ਧੁਨਿ” ਦੇ ਕੀਤੇ ਅਰਥਾਂ ਤੋਂ ਵੀ ਸਪਸ਼ਟ ਹੋ ਜਾਂਦਾ ਏ।ਲਫ਼ਜ਼ “ਧੁਨਿ” ਨੂੰ ਬਿਨਾ ਵਜਹ ਲਫ਼ਜ਼ “ਸ਼ਬਦ” ਨਾਲ ਜੋੜ ਕੇ ਅਰਥ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਹੋ।ਤੁਸੀਂ ਨ ਤਾਂ ਵਿਆਕਰਣ ਦੇ ਕਿਸੇ ਅਸੂਲ਼ ਦਾ ਖਿਆਲ ਕਰਦੇ ਹੋ ਅਤੇ ਨਾਂ ਹੀ ਸ਼ਬਦਕੋਸ਼ ਦਾ ਇਸਤੇਮਾਲ ਕਰਦੇ ਹੋ ਕਿਉਂਕਿ ਇਹ ਸਭ “ਦਿਮਾਗੀ ਗਿਆਨ” ਹੈ ਜੋ ਤੁਹਾਨੂੰ ਭੋਰਾ ਮਾਸਾ ਵੀ ਨਹੀਂ ਭਾਉਂਦਾ।ਇਹ ਤੁਹਾਨੂੰ ਇਸ ਲਈ ਨਹੀਂ ਚੰਗਾ ਲਗਦਾ ਕਿਉਂਕਿ ਇਹ ਤੁਹਾਡੈ “ਗੁਹਜ਼ ਗਿਆਨ” ਨੂੰ ਝੂਠਾ ਸਿੱਧ ਕਰਦਾ ਏ।ਇਸੇ ਕਰਕੇ ਤੁਸੀਂ ਇਸ ਤੋਂ ਦੂਰ ਭੱਜ਼ਦੇ ਹੋ।ਗੁਰੂ ਸਾਹਿਬ ਨੇ “ਧੁਨਿ” ਸੁਰਤਿ ਨਾਲ ਜੋੜ ਕੇ ਕਿਸੇ ਕਾਰਨ ਹੀ ਲਿਖਿਆ ਹੈ।ਕਿਸੇ ਕੰਮ ਦੀ ਧੁੰਨ ਹੋਣਾ ਉਸ ਕੰਮ ਦੀ ਲਗਨ ਦੀ ਸ਼ਿੱਦਤ ਨੂੰ ਬਿਆਨ ਕਰਦੀ ਹੈ।ਧੁਨਿ ਅਜਿਹੀ ਗਹਿਰ ਗੰਭੀਰ ਅਵਾਜ ਹੈ ਜੋ ਚੁੱਪ ਵਿੱਚੋਂ ਵੀ ਆਉਂਦੀ ਹੈ, ਟਿਕਾਉ ਵਿੱਚ ਵੀ ਸੁਣੀਦੀ ਹੈ।ਇਹ ਲਫਜ਼ ਅੱਜ ਕਲ ਵੀ ਵਰਤਿਆ ਜਾਂਦਾ ਹੈ।ਧੁਨਿ ਵਿਹੂਣੀ ਸੁਰਿਤ ਚੇਲਾ ਜਾਂ ਸਿੱਖ ਨਹੀਂ ਬਣ ਸਕਦੀ।ਪਰ ਕਿਉਂਕਿ ਤੁਸੀਂ ਲਫ਼ਜ਼ “ਸ਼ਬਦ” ਦੇ ਅਰਥ ਆਪਣੇ ਗੁਹਜ਼ ਗਿਆਨ ਦੇ ਨਾਲ ਢੁਕਵੇਂ ਕਰਨੇ ਨੇ ਇਸ ਲਈ ਤੁਸੀਂ “ਧੁਨਿ” ਨੂੰ ਲਫਜ਼ “ਸ਼ਬਦ” ਦਾ ਵਿਸ਼ੇਸ਼ਣ ਬਣਾ ਦਿੱਤਾ।ਅਗਰ ਤੁਸੀਂ ਅਟਕਲ ਪੱਚੂ ਲਗਾਉਣ ਦੀ ਵਜਾਏ ਗੁਰਬਾਣੀ ਪੜ੍ਹਨ ਦੀ ਲਗਨ ਜਾਂ ਧੁਨਿ ਵਿੱਚ ਮਗਨ ਹੋ ਜਾਓ ਤਾਂ ਤਹੁਾਡੀ ਸੁਰਤਿ ਉਹਨਾਂ ਸਾਰੇ ਸਵਾਲਾਂ ਦਾ ਜਵਾਬ ਲੱਭ ਸਕਦੀ ਹੈ ਜਿਹਨਾਂ ਲਈ ਤੁਸੀਂ ਪਰੇਸ਼ਾਨ ਹੋ।

ਤੁਹਾਡੇ ਗੁਪਤ ਗਿਆਨ ਦੀ ਉਸ ਵੇਲੇ ਪੋਲ ਖੁਲ ਗਈ ਜਦੋਂ ਤੁਸੀ ਪੰਚ ਸ਼ਬਦ ਨੂੰ ਪੰਜ ਤੱਤਾਂ ਦਾ ਜਨਮ ਦਾਤਾ ਕਹਿ ਦਿੱਤਾ।ਜਰਾ ਆਪਣਾ ਦਿਮਾਗ ਵਰਤ ਕੇ ਪੰਚ ਸ਼ਬਦ ਦੇ ਅਰਥ ਪੜ੍ਹ ਲੈਣਾ ਕਿ ਇਹ ਕਿਸ ਕਿਸ ਤਰ੍ਹਾਂ ਦੇ ਸਾਜ਼ ਵਿੱਚੋਂ ਨਿਕਲਦੀ ਅਵਾਜ਼ ਹੈ।ਤੁਹਾਡਾ ਇਹ ਦਾਅਵਾ ਕਿ ਜਿਹੜੇ ਗੁਪਤ ਰਾਜ਼ ਤੁਸੀਂ ਖੋਲ ਰਹੇ ਹੋ ਉਹ ਅੱਜ ਤੱਕ ਕਦੇ ਕਿਸੇ ਨਹੀਂ ਖੋਲੇ ਤੁਹਾਡੀ ਅਸਮਾਨੇ ਚੜ੍ਹੀ ਮੈਂ ਦਾ ਸਬੂਤ ਹੈ।ਅਜਿਹਾ ਪ੍ਰਚਾਰ ਪੰਜਾਬ ਵਿੱਚ ਲਗਭਗ ਸਾਰੇ ਡੇਰਿਆਂ ਵਿੱਚ ਹੁੰਦਾ ਸੁਣਿਆ ਹੈ।ਇਹ ਤਾਂ ਸਾਧ ਲਾਣੇ ਦੇ ਖੁੱਲੇ ਭੇਦ ਨੇ ਕੋਈ ਗੁਪਤ ਰਾਜ਼ ਨਹੀਂ ਹਨ।

ਧੰਨਵਾਦ ਸਹਿਤ
ਜਰਨੈਲ ਸਿੰਘ

ਸਰਦਾਰ ਜਰਨੈਲ ਸੰਿਘ ਜੀ
ਗੁਰੂ ਫਤਹ ਿਪ੍ਰਵਾਨ ਕਰਨਾ ਜੀ
ਵੀਰ ਜੀ ਆਪ ਦਮਿਾਗ ਬਾਰੇ ਮੇਰੀ ਦੱਿਤੀ ਦਲੀਲ ਨੂੰ ਸਮਝ ਨਹੀਂ ਸਕੇ।
ਆਪ ਜੀ ਨੇਂ ਕਸਿ ਤਰੀਕੇ ਮੇਰੀ ਦਲੀਲ ਦਾ ਉੱਤਰ ਦੱਿਤਾ ਹੈ, ਦੱਸਣ ਦੀ ਕੋਸ਼ਸਿ ਕਰਦਾ ਹਾਂ ਜੀ।
ਮੰਨ ਲਓ ਦਮਿਾਗ ਦੀ ਬਜਾਏ ਮੈਂ ਇਹ ਦਲੀਲ ਦੱਿਤੀ ਹੁੰਦੀ।””ਕ ਿਰਾਮ ਇੱਕ ਅਪੰਗ ਵਅਿਕਤੀ ਹੈ, ਜੋ ਤੁਰ ਨਹੀਂ ਸਕਦਾ, ਉਹ ਸਰਿਫ ਡੰਗੋਰੀ ਦੇ ਆਸਰੇ ਹੀ ਤੁਰ ਸਕਦਾ ਹੈ। ਜਾ ਡੰਗੋਰੀ ਦੇ ਸਹਾਰੇ ਤੋਂ ਬਨਿਾਂ ਨਹੀਂ ਤੁਰ ਸਕਦਾ।
ਅਤੇ ਆਪ ਮੇਰੀ ਇਸ ਦਲਿੀਲ ਨੂੰ ਇਹ ਤਰਕ ਦੇ ਕੇ ਰੱਦ ਕਰੋ ਕ,ਿ, ((ਨਹੀਂ !! ਰਾਮ ਡੰਗੋਰੀ ਦੇ ਆਸਰੇ ਨਹੀਂ,, ਬਲਕ ਿਡੰਗੋਰੀ ਰਾਮ ਦੁਆਰਾ ਹੀ ਪਕੜੀ ਜਾਂਦੀ ਹੈ,,, ਜੇ ਰਾਮ ਹੀ ਮਰ ਜਾਵੇ ਤਾਂ ਡੰਗੋਰੀ ਕੀ ਕਰੇ ਗੀ, ਡੰਗੋਰੀ ਦਾ ਤਾਂ ਕੋਈ ਰੋਲ ਹੀ ਨਹੀਂ ਹੈ)) ਇਸ ਵਾਸਤੇ ਰਾਮ ਨੂੰ ਅਪੰਗ ਨਹੀਂ ਕਹਿਾ ਜਾ ਸਕਦਾ।
ਸ਼ਾਇਦ ਆਪ ਮੇਰੀ ਇਸ ਦਲੀਲ ਨੂੰ ਵੀ ਸਮਝ ਨਾ ਸਕੋ!
ਇਸ ਵਾਸਤੇ ਇਕ ਦੂਜੇ ਢੰਗ ਨਾਲ ਦੱਸਣ ਦੀ ਕੋਸ਼ਸ਼ਿ ਕਰਦਾ ਹਾਂ ਜੀ।
ਵੀਰ ਜੀ ਇਕ ਕਤਿਾਬ ਆਪ ਜੀ ਦੇ ਹੱਥ ਵਚਿ ਪਕੜੀ ਹੋਈ ਹੈ। ਆਪ ਅੱਖਾਂ ਬੰਦ ਕਰ ਲਵੋ। ਤੇ ਆਪਣੇਂ ਦਮਿਾਗ ਨੂੰ ਕਹੋ ਕੇ ਹੁਣ ਕਤਿਾਬ ਪੜ੍ਹ। ਨਹੀਂ ਪੜ੍ਹ ਸਕੇ ਗਾ।
ਹੁਣ ਆਪਣੇ ਕੰਨ ਬੰਦ ਕਰ ਲਵੋ , ਅਤੇ ਕੋਈ ਮਊਿਜ਼ਕਿ ਬਜਾਓ । ਆਪਣੇਂ ਦਮਿਾਗ ਨੂੰ ਕਹੋ ਕੇ ਦੱਸੋ ਕਹਿੜਾ ਗੀਤ ਬੱਜ ਰਹਿਾ ਹੈ? ਨਹੀਂ ਦੱਸ ਸਕੇ ਗਾ।
ਇਕ ਬਹੁਤ ਹੀ ਸਵਾਦੀ ਭੋਜਨ ਦੀ ਥਾਲੀ ਆਪ ਜੀ ਦੇ ਸਾਹਮਣੇਂ ਪਈ ਹੋਵੇ ,,ਤੁਸੀਂ ਆਪਣੇਂ ਦਮਿਾਗ ਨੂੰ ਕਹੋ ਕੇ ਦੱਸ ਇਸ ਭੋਜਨ ਦਾ ਸਵਾਦ ਕੈਸਾ ਹੈ? ਨਹੀਂ ਦੱਸ ਸਕੇ ਗਾ।
ਇਕ ਬਹੁਤ ਹੀ ਸੁੰਦਰ ਮਹਕਿਦਾ ਹੋਇਆ ਫੁੱਲ ਆਪ ਦੀਆਂ ਅੱਖਾਂ ਦੇ ਸਾਹਮਣੇ ਹੋਵੇ , ਆਪ ਜੀ ਦਾ ਨੱਕ ਬੰਦ ਕਰ ਲਆਿ ਜਾਵੇ, ਤੁਸੀਂ ਆਪਣੇਂ ਦਮਿਾਗ ਨੂੰ ਕਹੋ ਕ ਿਇਸ ਦੀ ਖੁਸ਼ਬੂ ਦਸੋ? ਨਹੀਂ ਦੱਸ ਸਕੇ ਗਾ।
ਤੁਹਾਡੇ ਸਾਹਮਣੇ ਗਰਮ ਗਰਮ ਪਾਣੀ ਦਾ ਕੱਪ ਰਖਆਿ ਹੋਵੇ ਬਨਿਾਂ ਛੂਹੇ ਆਪਣੇਂ ਦਮਿਾਗ ਨੂੰ ਕਹੋ ਕੇ ਦੱਸ ਪਾਣੀਂ ਗਰਮ ਹੈ ਜਾਂ ਠੰਡਾ? ਨਹੀਂ ਦੱਸ ਸਕੇ ਗਾ।

ਇਸ ਤੋਂ ਇਹ ਸੱਿਧ ਹੁੰਦਾ ਹੈ ਕ ਿਦਮਿਾਗ ਨੂੰ,, ਅੱਖ, ਕੰਨ, ਜੀਭ, ਨੱਕ, ਅਤੇ ਉਂਗਲੀ ਜਾਂ ਤਵੱਚਾ ਦੀ ਡੰਗੋਰੀ ਦੀ ਜਰੂਰਤ ਪਈ।
ਵੀਰ ਜੀ ਇਸ ਤੋਂ ਸੱਿਧ ਹੁੰਦਾ ਹੈ ਕ ਿਅੱਖ, ਕੰਨ, ਜੀਭ, ਨੱਕ, ਅਤੇ ਉਂਗਲੀ ਜਾਂ ਤਵੱਚਾ ਤੋਂ ਬਨਿਾ ਦਮਿਾਗ ਅਪੰਗ ਹੈ। ਵਜਨ ਵੱਿਚ ਦਮਿਾਗ ਭਾਵੇ 10 ਕੱਿਲੋ ਦਾ ਵੀ ਕਉਿਂ ਨਾਂ ਹੋਵੇ।

ਪਰ ਆਪ ਦਾ ਤਰਕ ਐਸਾ ਹੈ, ਕ ਿਜਵਿੇਂ ਆਪ ਮੈਨੂੰ ਇਹ ਕਹੋ,,ਕ
ਿਕ ਿਨਹੀਂ!!! ਇਹਨਾਂ ਸੱਭ ਗੱਲਾਂ ਦਾ ਗਆਿਨ ਤਾਂ ਦਮਿਾਗ ਦੱਸ ਰਹਿਾ। ਜੇ ਤੁਹਾਡੇ ਦਮਿਾਗ ਨੂੰ ਹੀ ਸੁੰਨ ਕਰ ਦੇਈਏ ਤਾਂ,ਅੱਖ, ਕੰਨ, ਜੀਭ, ਨੱਕ, ਅਤੇ ਉਂਗਲੀ ਜਾਂ ਤਵੱਚਾ ਕੀ ਕਰੇ ਗੀ। ਆਪ ਦਾ ਤਰਕ ਕੁੱਝ ਐਸਾ ਹੀ ਹੈ ਜੀ।
ਇਹ ਕੋਈ ਸਹੀ ਤਰਕ ਨਹੀਂ ਹੈ ਜੀ।
ਵੀਰ ਜੀ ਮੇਰਾ ਦਮਿਾਗ ਨੂੰ ਅਪੰਗ ਕਹਣਿੁ ਦਾ ਮਕਸਦ ਆਪ ਜੀ ਨੂੰ ਇਸ ਸਚਾਈ ਤੋਂ ਜਾਣੂ ਕਰਵਾਉਣਾ ਸੀ,, ਕ,ਿ,
ਅਗਰ ਤੁਹਾਡੇ ਦਮਿਾਗ ਨੂੰ ਇਕ ਮਮੂਲੀ ਕਤਿਾਬ ਪੜ੍ਹਨ ਵਾਸਤੇ ਅੱਖਾਂ ਦਾ ਮੁਹਤਾਜ ਹੋਣਾ ਪੈਂਦਾ ਹੈ,,, ,ਤਾਂ ਦਮਿਾਗ ਨੂੰ “ਸ਼ਬਦ” ਅਤੇ “ਸੁਰਤ”ਿ ਨੂੰ ਦੇਖਣ ਵਾਸਤੇ ਵੀ ਤਾਂ ਕਸਿੇ ਡੰਗੋਰੀ ਦੀ ਜਰੂਰਤ, ਜਰੂਰ ਹੀ ਪਵੇ ਗੀ!!
ਦਸੋ ਉਹ ਡੰਗੋਰੀ (ਅੱਖ) ਕਹਿੜੀ ਹੈ ਜੀ। ਤੁਸੀਂ ਆਪਣੇਂ ਦਮਿਾਗ ਨੂੰ “ਸਬਦ ਸੁਰਤ”ਿ ਕਹਿਡ਼ੀ ਅੱਖ ਨਾਲ ਦਖਿਾਓ ਗੇ।
ਕੀ ਤੁਹਾਡਾ ਦਮਿਾਗ ਸੱਿਧਾ ਹੀ”ਸ਼ਬਦ” ਨੂੰ ਦੇਖ ਲਵੇਗਾ??
ਸੋ ਵੀਰ ਜੀ ਦਮਿਾਗੀ ਗਆਿਨ
ਹਨੇਰੇ ਵਚਿ ਤੀਰ ਮਾਰਨ ਵਾਲੀ ਗੱਲ ਹੈ।
ਦਮਿਾਗ ਸਰਿਫ ਇਕ ਡਸਿਪਲੇ, ਜਾਂ ਇੱਕ ਪ੍ਰੋਸੈਸਰ ਹੈ। ਜਵਿੇਂ ਇਹੀ ਡਸਿਪਲੇ (ਮੋਨੀਟਰ) ਅਗਰ ਸੁਪਰ ਕਮਪਊਿਟਰ ਦੇ ਨਾਲ ਅਟੈਚ ਹੋਵੇ ਗਾ ਤਾਂ ਇਹ ਸੁਪਰ ਕਮਪਊਿਟਰ ਕਹਾਏ ਗਾ,
ਅਗਰ ਇਹੀ ਮੋਨੀਟਰ ਅਗਰ ਕਸਿੇ ਸਧਾਰਨ ਵੀਡੀਓ ਗੇਮ ਦੇ ਅੱਗੇ ਲੱਗਾ ਹੋਵੇ ਗਾ, ਤਾਂ ਇਹ ਬੱਚਆਿਂ ਦੀ ਵੀਡੀਓ ਗੇਮ ਬਣ ਜਾਵੇਗਾ।
ਮੋਨੀਟਰ ਉਹੀ ਹੈ, ਅਗਰ ਇਹ ਵੀਡੀਓ ਗੇਮ ਨਾਲ ਅਟੈਚ ਹੋਵੇਗਾ ਤਾਂ ਇਸ ਤੋਂ ਅਸੀਂ ਕਮਊਿਟਰ ਦਾ ਕੰਮ ਨਹੀਂ ਲੈ ਸਕਦੇ।
ਜਵਿੇਂ ਅਸੀਂ ਕਤਿਾਬ ਪੜ੍ਹਨ ਦਾ ਕੰਮ ਨੱਕ ਜਾਂ ਕੰਨ ਤੋਂ ਨਹੀਂ ਲੈ ਸਕਦੇ ਜਦਕ ਿਸਾਡਾ ਦਮਿਾਗ ਤਾਂ ਉਹੀ ਹੈ।
ਇਸ ਵਾਸਤੇ ਰੂਹਾਨੀ ਗਆਿਨ ਸਰਿਫ ਰੂਹ ਨਾਲ ਜੁੜ ਕੇ ਹੀ ਮਲਿ ਸਕਦਾ। ਅਤੇ “ਸ਼ਬਦ” ਦਾ ਗਆਿਨ ਸਰਿਫ “ਸ਼ਬਦ” ਨਾਲ ਜੁੜ ਕੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਹੁਣ ਸਮਝਣ ਵਾਲੀ ਗੱਲ ਇਹ ਹੈ ਕ ਿਅਸੀਂ ਆਪਣੇ ਦਮਿਾਗ ਰੂਪੀ ਮੋਨੀਟਰ ਨੂੰ ਸਬਦ ਨਾਲ ਕਵਿੇਂ ਜੋੜਨਾ ਹੈ।
ਜਵਿੇਂ ਮੋਨੀਟਰ ਤੋਂ ਮੰਨ ਚਾਹਆਿ ਕੰਮ ਲੈਣ ਵਾਸਤੇ ਮੋਨੀਟਰ ਨੂੰ ਉਹੋ ਜਹਿੀ ਮਸ਼ੀਨ ਨਾਲ ਜੋੜਨਾ ਪੈਂਦਾ ਹੈ।
ਇਸੇ ਤਰਾਂ ਮਨ ਚਾਹਆਿ ਗਆਿਨ ਹਾਸਲ ਕਰਨ ਵਾਸਤੇ ਦਮਿਾਗ ਨੂੰ ਉਹ ਗਆਿਨ ਦੇ ਸਰੋਤ ਨਾਲ ਜੋੜਨਾ ਪੈਂਦਾ ਹੈ।
ਜਵਿੇਂ ਕੇ ਕਤਿਾਬ ਪੜ੍ਹਨ ਵਾਸਤੇ ਦਮਿਾਗ ਨੂੰ ਅੱਖਾਂ ਨਾਲ ਜੋੜਨਾਂ ਪੈਂਦਾ ਹੈ। ਕੰਨ ਭਾਵੇਂ ਬੰਦ ਹੀ ਕਰ ਲਈਏ।
ਪਆਿਰੇ ਵੀਰ ਜਰਨੈਲ ਸੰਿਘ ਜੀਓ। ਮੇਰਾ ਵਚਿਾਰ ਹੈ ਜੀ ਕ ਿਆਪ ਸਭ ਿਸਮਝ ਗਏ ਹੋਵੋ ਗੇ ਜੀ, ਇਸ ਵਾਸਤੇ ਅਖੀਰ ਤੇ ਹੁਣ ਆਪ ਜੀ ਨੂੰ ਮੇਰਾ ਇੱਕ ਸਵਾਲ ਹੈ ਜੀ ਇਸ ਦਾ ਉੱਤਰ ਜਰੂਰ ਦੇਣਾ ਜੀ।
ਸਵਾਲ:-
ਮੰਨ ਲਵੋ ਹੁਣ ਤੁਸੀਂ ਆਪਣੇਂ ਦਮਿਾਗ ਨੂੰ “ਸ਼ਬਦ” ਨਾਲ ਜੋੜਨਾ ਹੈ। ਤਾਂ ਤੁਸੀਂ ਕਹਿੜੀ ਤਾਰ ਜਾਂ ਸਰੀਰ ਦੇ ਕਹਿੜੇ ਅੰਗ ਦੇ ਮਾਧਅਿਮ ਦਵਾਰਾ “ਸਬਦ”ਿ ਨਾਲ ਜੁੜੋ ਗੇ???????
ਅਗਲੇ ਪੱਤਰ ਵੱਿਚ ਆਪ ਜੀ ਨੂੰ
ਸ਼ਬਦ ਅਤੇ ਸੁਰਤ ਿਬਾਰੇ ਹੋਰ ਵੀ ਵਸਿਥਾਰ ਨਾਲ ਦੱਸਾਂ ਗਾ ਜੀ। ਵੈਸੇ ਤਾਂ ਦਮਿਾਗ ਬਾਰੇ ਦੱਸਣ ਵਾਸਤੇ ਹਾਲੇ ਹੋਰ ਬਹੁਤ ਕੁੱਝ ਬਾਕੀ ਹੈ, ਅਜੇ ਤਾਂ ਦਾਸ ਨੇਂ ਦਮਿਾਗ ਬਾਰੇ ਕੁੱਝ ਵੀ ਨਹੀਂ ਦੱਸਆਿ ਹੈ ਜੀ।
ਸੋ ਮਾਫ਼ ਕਰ ਦੇਣਾ ਜੀ
ਦਾਸ ਬਲਦੇਵ ਸੰਿਘ।

Baldev SIngh (Ferozepur, India)

ਸਰਦਾਰ ਜਰਨੈਲ ਸੰਿਘ ਜੀ
ਗੁਰੂ ਫਤਹ ਿਪ੍ਰਵਾਨ ਕਰਨ ਜੀ
ਆਪ ਜੀ ਦੀ ਭਾਸ਼ਾ ਬਹੁਤ ਸੁਹਣੀ ਹੈ ਜੀ।
ਆਪ “ਤਰਕ” ਦਾ ਉੱਤਰ “ਤਰਕ” ਵਚਿ ਨਾਂ ਦੇ ਕੇ, ਜਾਤੀ ਅਤੇ ਭੜਕਾਊ , ਤਾਹਨੇੰ ਮਹਿਣਆਿਂ ਤੇ ਰਸ਼ਿਤੇਦਾਰੀਆਂ ਤਕ ਬਹੁਤ ਜਲਦੀ ਪਹੁੰਚ ਜਾਂਦੇ ਹੋ ਜੀ।
ਸ: ਹਾਕਮ ਸੰਿਘ ਜੀ ਨਾਲ ਵੀ ਆਪਣੀ ਵਚਿਾਰ ਚਰਚਾ ਨੂੰ ਦੁਬਾਰਾ ਪੜ੍ਹ ਕੇ ਦੇਖੋ, ਤੁਸਾਂ ਇਹੀ ਜਹਿੀ ਹੀ ਭਾਸ਼ਾ ਵਰਤੀ ਹੈ।
ਆਪ ਜੀ ਸਕੀਰੀਆਂ ਵੀ ਬਹੁਤ ਜੋੜਦੇ ਹੋ।
ਵੀਰ ਜੀ ਦਾਸ ਹੰਕਾਰ ਤੋਂ ਚੰਗੀ ਤਰਾਂ ਵਾਕਫ਼ ਹੈ ਜੀ।
ਬਾਕੀ ਇਹ ਜਾਨਣਾ ਪਾਠਕ ਵੀਰਾਂ ਦਾ ਕੰਮ ਹੈ ਜੀ ਕ਼ ਹੰਕਾਰ ਕਸਿ ਵੱਿਚ ਹੈ, ਅਤੇ ਗਆਿਨ ਕਸਿ ਵੱਿਚ ਹੈ।
ਆਪ ਸਰਿਫ ਆਪਣੇਂ “ਤਰਕ” ਨਾਲ ਆਪਣਾ ਗਆਿਨ ਸੱਿਧ ਕਰੋ ਜੀ। ਨੱਿਜੀ ਚੋਟਾਂ ਮਾਰ ਕੇ ਹੀ, ਢੰਗ ਨਾਂ ਸਾਰੋ ਜੀ ,
ਇਸ ਨਾਲੋਂ ਤਾਂ ਚੰਗਾ ਸੀ ਦਾਸ ਨੂੰ ਸੌ ਗਾਲੀ ਕੱਢ ਲੈਂਦੇ। ਵੀਰ ਜੀ, ਇਹ ਕੋਈ ਵਚਿਾਰ ਚਰਚਾ ਦਾ ਢੰਗ ਨਹੀਂ ਹੈ।
ਆਪ ਨੇਂ ਗਲੀਆਂ ਤੋਂ ਵੀ ਬੁਰੀ ਭਾਸ਼ਾ ਵਰਤੀ ਹੈ ਜੀ। ਜੋ ਦਾਸ ਨੂੰ ਪਆਿਰੀ ਲਗੀ ਹੈ ਜੀ। ਆਪ ਜੀ ਦਾ ਲੱਖ ਲੱਖ ਧਨਵਾਦ ਜੀ। ਦਾਸ ਨੂੰ ਕੋਈ ਗਲਿਾ ਨਹੀਂ ਹੈ ਜੀ।
ਦਾਸ ਤੁਹਾਡੇ ਇਸ ਪੱਤਰ ਨੂੰ ਆਪਣੇ ਪੱਤਰ ਦਾ ਉੱਤਰ ਨਹੀਂ ਸਮਝਦਾ ਹੈ ਜੀ। ਇਹ ਤਾਂ ਆਪ ਜੀ ਦਾ ਪਆਿਰ ਹੈ ਜੀ।
ਫਰਿ ਵੀ ਦਾਸ ਆਪ ਜੀ ਦੇ ਸਾਰੇ ਹੀ ਗੁੱਸੇ, ਸਾਰੇ ਹੀ ਈਗੋ ਨੂੰ ਆਪਣੀ ਵਚਿਾਰ ਚਰਚਾ ਨਾਲ ਸ਼ਾਂਤ ਕਰਨ ਦੀ ਜਲਦੀ ਹੀ ਕੋਸ਼ਸ਼ਿ ਕਰੇ ਗਾ ਜੀ।
ਦਾਸ ਵਾਰੀ ਵਾਰੀ ਤੁਹਾਡੇ ਸਾਰੇ ਹੀ ਵਤਿਰਕਾਂ ਦਾ ਉੱਤਰ ਲੜੀਵਾਰ ਦੇਵੇ ਗਾ ਜੀ ।
ਅਗਲੇ ਪੱਤਰ ਵੱਿਚ ਸਭ ਤੋਂ ਪਹਲਿੇ ਆਪ ਜੀ ਦੀ ,”ਦਮਿਾਗ” ਬਾਰੇ ਗਲਤ ਫਹਮਿੀ ਦੂਰ ਕਰਾਂ ਗਾ ਜੀ। ਦਮਿਾਗ ਬਾਰੇ ਮੇਰੀ ਇਸ ਗੱਲ ਨੂੰ ਇਕ ਦਨਿ ਵਗਿਆਿਨ ਵੀ ਮੰਨੇ ਗਾ।
ਮੇਰੇ ਪੱਤਰ ਕੁੱਝ ਲੰਬੇ ਹੋ ਜਾਂਦੇ ਹਨ, ਇਸ ਵਾਸਤੇ ਦਾਸ ਲੜੀਵਾਰ ਪੱਤਰ ਲਖਿੇ ਗਾ ਜੀ।
ਇਸ ਲਈ ਇੰਤਜਾਰ ਦੀ ਮਾਫੀ ਦੇਣਾ ਜੀ।
ਸਤਕਿਾਰ ਸਹਤਿ
ਦਾਸ ਬਲਦੇਵ ਸੰਿਘ।

ਸ ਬਲਦੇਵ ਸਿੰਘ ਜੀ
ਤੁਹਾਡੇ ਪਹਿਲੇ ਪੱਤਰ ਦੇ ਉੱਤਰ ਵਿੱਚ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਮੈ ਆਪਣੇ ਜਵਾਬ ਵਿੱਚ ਜੋ ਵੀ ਲਿਖਿਆ ਹੈ ਉਸਦਾ ਸਬੂਤ ਤੁਹਾਡੇ ਪੱਤਰ ਵਿੱਚੋਂ ਨਾਲ ਨਾਲ ਦਿੱਤਾ ਹੈ।ਮੈਂ ਤਾਂ ਸਿਰਫ ਸ਼ੀਸ਼ਾ ਸਾਹਮਣੇ ਕੀਤਾ ਹੈ ਜਿਸ ਵਿੱਚ ਤੁਸੀਂ ਆਪਣਾ ਅਸਲੀ ਚਿਹਰਾ ਤੱਕ ਤਿਲਮਲਾ ਉੱਠੇ।
ਤੁਹਾਡੇ ਦੂਜੇ ਪੱਤਰ ਦੇ ਉੱਤਰ ਵਿੱਚ ਮੈਂ ਇਹ ਕਹਾਂਗਾ ਕਿ ਤੁਹਾਡੀ ਦਿਮਾਗ ਵਾਰੇ ਜਾਣਕਾਰੀ ਅਧੂਰੀ ਹੀ ਨਹੀ ਬਲਕਿ ਗਲਤ ਵੀ ਹੈ।ਚੰਗਾ ਹੋਵੇ ਅਗਰ ਤੁਸੀਂ ਦਿਮਾਗ ਵਾਰੇ ਕਿਸੇ ਚੰਗੇ ਵਿਗਿਆਨੀ ਦੀ ਪੁਸਤਕ ਪੜ੍ਹੋ ਤਾਂ ਜੋ ਤੁਹਾਡੀਆਂ ਗਲਤ ਫਹਿਮੀਆਂ ਦੂਰ ਹੋ ਸਕਣ।ਦਿਮਾਗ ਮੋਨੀਟਰ ਨਹੀਂ ਬਲਕਿ ਸੁਪਰ ਕੰਪਿਊਟਰ ਹੈ।ਅੱਖਾਂ ਨੱਕ ਕੰਨ ਜੀਭ ਜਾਂ ਤਵੱਚਾ ਆਪਣੇ ਆਪ ਵਿੱਚ ਕੁਝ ਵੀ ਕਰਨ ਤੋਂ ਅਸਮਰਥ ਹਨ।ਮਸਲਨ ਦਿਮਾਗ ਦੇ ਕਿਸੇ ਹਿੱਸੇ ਵਿੱਚ ਸੱਟ ਲਗਣ ਨਾਲ ਜੀਭ ਸੁਆਦ ਦੱਸਣਾ ਬੰਦ ਕਰ ਦਿੰਦੀ ਹੈ।ਅਗਰ ਤੁਸੀਂ ਦਿਮਾਗ ਵਾਰੇ ਕਿਸੇ ਚੰਗੇ ਵਿਗਿਆਨੀ ਦੀ ਕਿਤਾਬ ਪੜੋ੍ਹ ਤਾਂ ਤੁਹਾਨੂੰ ਇਹ ਵੀ ਪਤਾ ਲੱਗ ਜਾਏਗਾ ਕਿ ਸਾਡੇ ਸਰੀਰ ਵਿੱਚ ਸਾਰੇ ਅੰਙਾਂ ਦੀਆਂ ਤਾਰਾਂ ਦਿਮਾਗ ਨਾਲ ਜੁੜੀਆਂ ਹੋਈਆਂ ਹਨ।ਇਸ ਤਰ੍ਹਾਂ ਤੁਹਾਨੂੰ ਆਪਣਾ ਆਖਰੀ ਸਵਾਲ ਨ ਕਰਨਾ ਪੈਂਦਾ।
ਧੰਨਵਾਦ ਸਹਿਤ
ਜਰਨੈਲ ਸਿੰਘ

ਸਰਦਾਰ ਜਰਨੈਲ ਸੰਿਘ ਜੀ
ਗੁਰੂ ਫਤਹ ਿਪ੍ਰਵਾਨ ਕਰਨਾ ਜੀ
ਵੀਰ ਜੀ ਆਪ ਜੀ ਦਾ ਸ਼ੀਸ਼ਾ ਬਹੁਤ ਹੀ ਵਧੀਆ ਸੀ ਜੀ। ਮੈਂ ਤਲਿਮਲਿਾਇਆ ਨਹੀਂ ਸੀ ਜੀ,
ਮੈਂ ਤਾਂ ਆਪ ਜੀ ਪਾਸ ਸਰਿਫ ਇਹ ਸ਼ਕਿਾਇਤ ਕੀਤੀ ਸੀ ਕ ਿਆਪ ਜੀ ਦਾ ਸ਼ੀਸ਼ਾ ਕੁੱਝ ਜਆਿਦਾ ਹੀ ਚਮਕਦਾਰ ਸੀ, ਅੱਖ ਹੀ ਨਹੀਂ ਸੀ ਟਕਿਦੀ , ਵਚਿਾਰੀਆਂ ਅੱਖਾਂ ਹੀ ਚੁੰਧਆਿ ਗਈਆਂ ਸਨ। ਬਾਕੀ ਸ਼ੀਸ਼ਾ ਬਹੁਤ ਵਧੀਆ ਸੀ।
ਆਪ ਜੀ ਦੀ ਮਹਿਰਬਾਨੀ ਜੀ ਆਪ ਜੀ ਨੇਂ ਸਬੂਤਾਂ ਦਾ ਜੋ ਸ਼ੀਸ਼ਾ ਦਾਸ ਨੂੰ ਦਖਿਾਇਆ ਹੈ। ਦਾਸ ਉਸ ਇੱਕ ਇੱਕ ਸਬੂਤ ਦਾ ਉੱਤਰ ਆਪ ਜੀ ਨੂੰ ਦੇ ਰਹਿਾ ਹੈ ਜੀ, ਅਤੇ ਦੇਵੇ ਗਾ ਜੀ।
ਪਰ ਆਪ ਜੀ ਜਸਿ ਤਰਾਂ ਨਾਲ ਮੰਨਣ ਤੋਂ ਇਨਕਾਰ ਕਰ ਰਹੇ ਹੋ ਅਤੇ ਵਸ਼ਿੇ ਨੂੰ ਬਦਲ ਰਹੇ ਹੋ, ਇਸ ਤਰਾਂ ਕਈ ਸਾਲ ਪਹਲਿੇ ਵੀ ਦੋ ਵਦਿਵਾਨਾਂ ਵਚਿ ਸਰਿਫ ਦੋ ਲਫਜਾਂ ((ਅਗੇ ਅਤੇ ਆਗੈ)) ਨੂੰ ਲੈ ਕੇ ਕਈ ਸਾਲ ਤੱਕ ਬਹਸਿ ਚਲਦੀ ਰਹੀ ਸੀ।
ਚੰਗਾ ਹੁੰਦਾ ਜੇ ਆਪ ਕਸਿੇ ਦਲੀਲ ਨਾਲ ਮੇਰੀ ਦਮਿਾਗ ਬਾਰੇ ਗਆਿਨ ਜਾਂ ਜਾਣਕਾਰੀ ਨੂੰ ਰੱਦ ਕਰਦੇ, ਤੁਸੀਂ ਤਾਂ ਇਕ ਤਰਫ਼ਾ ਫੈਸਲਾ ਸੁਣਾ ਦੱਿਤਾ ਹੈ।
ਦਮਿਾਗ ਬਾਰੇ ਅਜੇ ਬਹੁਤ ਲਖਿਣਾ ਬਾਕੀ ਹੈ ਜੀ ਵੀਰ ਜੀ
ਤੁਸੀਂ ਵੀ ਲਖਿੋ , ਦਾਸ ਵੀ ਲਖਿੇ ਗਾ, ਅਤੇ ਸ਼ਾਇਦ ਪਾਠਕ ਲਾਭ ਲੈਣ ਗੇ ਜੀ।
ਵੀਰ ਜੀ ਇਸ ਵਕਤ ਮੈਂ ਇੰਡੀਆ ਆਇਆ ਹੋਇਆ ਹਾਂ ਜੀ। ਅਤੇ ਕਾਫੀ ਰਸ਼ਿਤੇਦਾਰੀਆਂ ਵੱਿਚ ਆਉਣਾ ਜਾਣਾ ਲੱਗਾ ਰਹੰਿਦਾ ਹੈ ਜੀ। ਦਾਸ ਮੋਬਾਇਲ ਤੋਂ ਹੀ ਕੰਪਊਿਟਰ ਦਾ ਕੰਮ ਲੈ ਰਹਿਾ ਹੈ ਜੀ। ਨਹੀਂ ਤਾਂ ਆਪ ਜੀ ਦੇ ਪੱਤਰਾਂ ਦਾ ਉੱਤਰ ਦੇਣਾ ਮੁਸ਼ਕਲਿ ਅਤੇ ਲੇਟ ਹੋ ਜਾਣਾ ਸੀ ਜੀ ।ਪਰ ਮੋਬਾਈਲ ਤੇ ਟਾਈਪ ਕਰਨ ਵੱਿਚ ਕਾਫ਼ੀ ਦੱਿਕਤ ਵੀ ਹੈ ਜੀ।

ਇਸ ਵਕਤ ਵੀ ਮੈਂ ਟ੍ਰੇਨ ਵਚਿ ਚੰਡੀਗੜ੍ਹ ਜਾ ਰਹਿਾ ਜੀ।
ਮੋਬਾਈਲ ਦੀ ਟਾਈਪ ਵਾਲੀ ਵੰਿਡੋ ਜਾ ਸਪੇਸ ਬਹੁਤ ਛੋਟੀ ਹੁੰਦੀ ਹੈ ਜੀ ਜਸਿ ਕਰਕੇ ਲੰਮੇ ਪੱਤਰ ਵੱਿਚ ਗੱਲਬਾਤ ਦੀ ਰਵਾਨਗੀ, ਵੱਿਚ ਕਈ ਵਾਰ ਕਮੀ ਰਹ ਿਜਾਂਦੀ ਹੈ ਜਸਿ ਨਾਲ ਗੱਲ ਬਾਤ ਦਾ ਭਾਵ ਸਪਸ਼ਟ ਕਰਨ ਵਚਿ ਥੋੜੀ ਕਮੀ ਵੀ ਰਹ ਿਜਾਂਦੀ ਹੈ ਜੀ ਸੋ ਮਾਫ ਕਰ ਦੇਣਾ ਜੀ।
ਘਰ ਪਹੁੰਚ ਕੇ ਆਪ ਜੀ ਦੇ ਬਾਕੀ ਪ੍ਰਸ਼ਨਾਂ ਦਾ ਉੱਤਰ ਵਸਿਥਾਰ ਨਾਲ ਦੇਵਾਂ ਗਾ ਜੀ।
ਆਪ ਸੱਭ ਦਾ ਦਾਸ
ਬਲਦੇਵ ਸੰਿਘ।

ਸ ਬਲਦੇਵ ਸਿੰਘ ਜੀ
ਜਰਾ ਦੱਸਣ ਦੀ ਖੇਚਲ ਕਰੋਗੇ ਮੈਂ ਕਿਹੜੀ ਗੱਲ ਬਿਨਾ ਦਲੀਲ ਦੇ ਕਹੀ ਏ।ਇਹ ਵੀ ਦੱਸੋਗੇ ਮੈ ਕਦੋਂ ਵਿਸ਼ਾ ਬਦਲਣ ਦੀ ਕੋਸ਼ਿਸ਼ ਕੀਤੀ ਏ।ਦਿਮਾਗ ਵਾਰੇ ਗਲ਼ਤ ਫਹਿਮੀ ਮੈਂਨੂੰ ਨਹੀਂ ਬਲਕਿ ਤੁਹਾਨੂੰ ਹੈ।ਤੁਸੀਂ ਕਿਹਾ ਕਿ ਅੱਖਾਂ ਬਿਨਾ ਦਿਮਾਗ ਪੜ੍ਹ ਨਹੀਂ ਸਕਦਾ।ਇਹ ਕਹਿਣਾ ਤੁਹਾਡੀ ਦਿਮਾਗ ਵਾਰੇ ਅਗਿਆਨਤਾ ਹੈ।ਦਿਮਾਗ ਬਿਨਾ ਅੱਖਾਂ ਕੰਮ ਨਹੀਂ ਕਰ ਸਕਦੀਆਂ।ਇਹ ਸਾਬਤ ਹੋ ਚੁੱਕਾ ਸੱਚ ਹੈ।ਇਸ ਨੂੰ ਕਿਸੇ ਹੋਰ ਪ੍ਰਮਾਣ ਦੀ ਜ਼ਰੂਰਤ ਨਹੀਂ ਹੈ।ਅਗਰ ਦਿਮਾਗ ਸਾਡੀਆਂ ਅੱਖਾਂ ਰਾਹੀਂ ਬਣਦੇ ਪ੍ਰਤੀਬਿੰਬ ਸਿੱਧੇ ਨ ਕਰੇ ਤਾਂ ਸਭ ਕੁਝ ਉਲਟਾ ਪੁਲਟਾ ਦਿਸੇਗਾ।ਅਗਰ ਅੱਖਾ ਨੂੰ ਦਿਮਾਗ ਨਾਲ ਜੋੜਦੀਆਂ ਨਸਾਂ ਕਿਸੇ ਕਾਰਨ ਖਰਾਬ ਹੋ ਜਾਣ ਤਾਂ ਬੰਦਾ ਅੰਨਾ ਹੋ ਜਾਂਦਾ ਏ।ਇਸੇ ਕਰਕੇ ਮੈ ਇਹ ਕਿਹਾ ਸੀ ਕਿ ਤੁਹਾਡੀ ਦਿਮਾਗ ਵਾਰੇ ਜਾਣਕਾਰੀ ਅਧੂਰੀ ਹੀ ਨਹੀ ਬਲਕਿ ਗਲਤ ਵੀ ਹੈ।ਚੰਗਾ ਹੋਵੇ ਅਗਰ ਤੁਸੀਂ ਦਿਮਾਗ ਵਾਰੇ ਕਿਸੇ ਚੰਗੇ ਵਿਗਿਆਨੀ ਦੀ ਪੁਸਤਕ ਪੜ੍ਹੋ ਤਾਂ ਜੋ ਤੁਹਾਡੀਆਂ ਗਲਤ ਫਹਿਮੀਆਂ ਦੂਰ ਹੋ ਸਕਣ।
ਸਤਿਕਾਰ ਸਹਿਤ
ਜਰਨੈਲ ਸਿੰਘ

ਸ ਬਲਦੇਵ ਸਿੰਘ ਜੀ
ਮੇਰੇ ਸਵਾਲ ਦਾ ਜਵਾਬ ਦੇਣ ਦੀ ਵਜਾਏ ਇਹ ਕਹਿ ਦਿੱਤਾ ਕਿ ਮੈ ਆਪਣੇ ਦਿਲ ਤੋਂ ਪੱੁਛਾਂ।ਇਹ ਤੁਹਾਡੀ ਚਲਾਕੀ ਹੈ ਅਤੇ ਇਸ ਗੱਲ ਦਾ ਸਬੂਤ ਹੈ ਕਿ ਤੁਹਾਡੇ ਕੋਲ ਕੋਈ ਜਵਾਬ ਨਹੀਂ ਹੈ।ਸ ਬਲਦੇਵ ਸਿੰਘ ਜੀ ਵਿਸ਼ਾ ਮੈਂ ਨਹੀਂ ਬਦਲਿਆ ਪਰ ਤੁਸੀਂ ਅਸਲ ਵਿਸ਼ੇ ਦੀ ਵਿਚਾਰ ਚਰਚਾ ਨੂੰ ਉਲਝਾਉਣ ਹਿੱਤ ਇਹ ਖੇਡ ਅਕਸਰ ਖੇਡਦੇ ਹੋ।ਦਿਮਾਗ ਦੀ ਗੱਲ ਮੈ ਨਹੀਂ ਬਲਕਿ ਤੁਸੀਂ ਸ਼ੁਰੂ ਕੀਤੀ, ਅੱਖ ਦੀ ਮਿਸਾਲ ਮੈਂ ਨਹੀ ਬਲਕਿ ਤੁਸੀਂ ਦਿੱਤੀ।ਮੈਂ ਤਾਂ ਸਿਰਫ ਮੋੜਵਾਂ ਉੱਤਰ ਦਿੱਤਾ ਹੈ।
ਤੁਹਾਡੇ ਸਵਾਲ ਹੈ ਕਿ “ਮੰਨ ਲਵੋ ਹੁਣ ਤੁਸੀਂ ਆਪਣੇ ਦਿਮਾਗ ਨੂੰ “ਸ਼ਬਦ” ਨਾਲ ਜੋੜਨਾ ਹੈ।ਤਾਂ ਤੁਸੀਂ ਕਿਹੜੀ ਤਾਰ ਜਾਂ ਸਰੀਰ ਦੇ ਕਿਹੜੇ ਮਾਧਿਅਮ ਦਬਾਰਾ “ਸ਼ਬਦ” ਨਾਲ ਜੁੜੋਗੇ”।ਇਸ ਦਾ ਉੱਤਰ ਮੈਂ ਪਹਿਲਾਂ ਵੀ ਦੇ ਚੁੱਕਾਂ ਹਾਂ ਤੇ ਹੁਣ ਫਿਰ ਦੁਹਰਾਊਂਦਾ ਹਾਂ।ਸ ਬਲਦੇਵ ਸਿੰਘ ਜੀ ਅਗਰ ਤੁਸੀਂ ਦਿਮਾਗ ਵਾਰੇ ਥੋੜੀ ਬਹੁਤ ਵੀ ਜਾਣਕਾਰੀ ਰੱਖਦੇ ਹੋਵੋ ਤਾਂ ਤਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਸਾਰੇ ਅੰਙ ਹੀ ਦਿਮਾਗ ਨਾਲ ਨਸਾਂ ਰਾਹੀਂ ਜੁੜੇ ਹੋਏ ਨੇ ਜਿਹਨਾਂ ਜਰੀਏ ਸਾਡਾ ਦਿਮਾਗ ਇਹਨਾਂ ਨੂੰ ਚਲਾਉਂਦਾ ਹੈ।ਸਾਡੇ ਇਸ ਦਿਮਾਗ ਰੂਪੀ ਕੰਪਿਊਟਰ ਵਿੱਚ ਕੁਝ ਪ੍ਰੋਗਰਾਮ ਸਾਡੇ ਡੀ ਅੇਨ ਏ (ਜ਼ੀਨਜ਼) ਰਾਹੀ ਪਹਿਲਾਂ ਹੀ ਭਰੇ ਹੋਏ ਹੁੰਦੇ ਨੇ ਅਤੇ ਕੁਝ ਪ੍ਰੋਗਰੈਮ ਅਸੀਂ ਜ਼ਿੰਦਗੀ ਵਿੱਚ ਆਪਣੀ ਮਿਹਨਤ ਨਾਲ ਕਮਾ ਕੇ ਚਾੜ੍ਹਦੇ ਹਾਂ।ਵਿਗਿਆਨੀ ਇਹਨਾਂ ਨੂੰ ਮੀਮਜ਼ ਵੀ ਕਹਿੰਦੇ ਨੇ।ਸਾਡਾਂ ਦਿਮਾਗ “ਸ਼ਬਦ” ਨੂੰ ਇਹਨਾਂ ਪ੍ਰੋਗਰਾਮਾਂ ਰਾਹੀਂ ਹੀ ਸਮਝਦਾ ਅਤੇ ਆਪਣੀ ਜ਼ਿੰਦਗੀ ਵਿੱਚ ਕਮਾਉਂਦਾ ਹੈ।ਹੋਰ ਕੋਈ ਰਸਤਾ ਨਹੀਂ ਹੈ।ਸਾਧ ਲਾਣਾ ਜਿੰਨਾਂ ਮਰਜ਼ੀ ਝੂਠ ਬੋਲੀ ਜਾਏ।ਦਸਮ ਦੁਆਰ ਦਾ ਵੀ ਅਕਸਰ ਜ਼ਿਕਰ ਹੁੰਦਾ ਹੈ ਪਰ ਗੁਰਬਾਣੀ ਵਿੱਚ ਤਾਂ ਦਸਮ ਦੁਆਰ ਵੀ ਇਸ ਦਿਮਾਗ ਨੂੰ ਹੀ ਕਿਹਾ ਗਿਆ ਹੈ।ਭਾਈ ਕਾਨ੍ਹ ਸਿੰਘ ਦਾ ਮਹਾਨ ਕੋਸ਼ ਖੋਲ ਕੇ ਵੇਖ ਲਓ ੳਹੁਨਾਂ ਵੀ ਦਸਮ ਦੁਆਰ ਦੇ ਅਰਥ ਦਿਮਾਗ ਕੀਤੇ ਨੇ।ਪ੍ਰੋ ਸਾਹਿਬ ਸਿੰਘ ਵੀ ਇਹੀ ਅਰਥ ਕਰਦੇ ਨੇ।ਤੁਹਾਡੇ ਵਾਰੇ ਮੈਂ ਕਹਿ ਨਹੀਂ ਸਕਦਾ ਪਰ ਮੇਰੇ ਲਈ ਇਹਨਾਂ ਵਿਦਵਾਨਾਂ ਦੀ ਕਹੀ ਗੱਲ ਬਹੁਤ ਮਾਇਨੇ ਰੱਖਦੀ ਹੈ।
ਮੈਂ ਆਪਣੀ ਇਸ ਗੱਲ ਤੇ ਅਜੇ ਵੀ ਕਾਇਮ ਹਾਂ ਕਿ “ਅਗਰ ਤੁਹਾਡਾ ਦਿਮਾਗ ਇੱਕ ਪਲ ਲਈ ਵੀ ਕੰਮ ਕਰਨਾ ਛੱਡ ਦੇਵੇ ਤਾਂ ਜਿਸ “ਗੁਪਤ ਗਿਆਨ” ਦੇ ਤੁਸੀਂ ਦਮਗਜ਼ੇ ਮਾਰਦੇ ਹੋ ਉਹ ਉਸੇ ਪਲ ਖਤਮ ਹੋ ਜਾਵੇਗਾ।ਇਹ ਗੁਪਤ ਗਿਆਨ ਵੀ ਤੁਹਾਡੇ ਦਿਮਾਗ ਦੀ ਹੀ ਉਪਜ ਹੈ।” ਇਹ ਗੁਪਤ ਗਿਆਨ ਤੁਹਾਡੇ ਦਿਾਮਾਗ ਵਿੱਚ ਭਰਿਆ ਸਾਧਾਂ ਦੇ ਡੇਰਿਆਂ ਤੋਂ ਮਿਲਦਾ ਸੋਫਟ ਵੇਅਰ ਹੈ।ਇਹ ਕੋਈ ਦੁਰਲੱਭ ਵਸਤੂ ਵੀ ਨਹੀਂ ਹੈ ਜਿਸ ਦਾ ਲਾਭ ਤੁਸੀਂ ਵੰਡਦੇ ਫਿਰਦੇ ਹੋ ਇਹ ਤਾਂ ਗੁਪਤ ਵੀ ਨਹੀਂ ਬਲਕਿ ਇਹ ਸਾਧਾਂ ਦੇ ਡੇਰਿਆਂ ਤੇ ਆਮ ਹੁੰਦਾ ਕੂੜ ਪ੍ਰਚਾਰ ਹੈ।ਇਹ ਤੁਹਾਡਾ ਵਹਿਮ ਹੈ ਕਿ ਤੁਹਾਡੇ ਕੋਲ ਇਸ ਦਿਮਾਗ ਤੋਂ ਇਲਾਵਾ ਕੋਈ ਹੋਰ ਵੀ ਦਿਮਾਗ ਹੈ।ਇਹ ਵਹਿਮ ਦਾ ਕੋਈ ਇਲਾਜ਼ ਨਹੀਂ ਹੈ।ਖੈਰ ਇਹ ਵਹਿਮ ਤੁਹਾਨੂੰ ਮੁਬਾਰਿਕ ਹੋਵੇ।
ਤੁਸੀਂ ਅਕਾਲ ਪੁਰਖ ਵਲੋਂ ਲਿਖੀ ਕਿਤਾਬ ਦਾ ਜ਼ਿਕਰ ਕੀਤਾ ਹੈ।ਇਸ ਦਾ ਜ਼ਿਕਰ ਤੁਸੀਂ ਦੋ ਤਿੰਨ ਸਾਲ ਪਹਿਲਾਂ ਵੀ ਮੇਰੇ “ਆਵਾਗਵਣ” ਨਾਮੀ ਲੇਖ ਦੇ ਸੰਦਰਭ ਵਿੱਚ ਕੀਤਾ ਸੀ ਅਤੇ ਇਹ ਵਾਅਦਾ ਕੀਤਾ ਸੀ ਕਿ ਤੁਸੀਂ ਇਹ ਕਿਤਾਬ ਜ਼ਲਦ ਹੀ ਇਹ ਕਿਤਾਬ ਪਾਠਕਾਂ ਦੇ ਸਾਹਮਣੇ ਭੇਟ ਕਰੋਗੇ।ਪਰ ਤੁਸੀਂ ਆਪਣੇ ਵਾਅਦੇ ਤੇ ਕਾਇਮ ਨਹੀਂ ਰਹੇ।ਇਸ ਲਈ ਮੇਰੇ ਕੋਲ ਇਸ ਨੂੰ ਤੁਹਾਡੀ ਗੱਪ ਮੰਨਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ।ਇਹੋ ਜਿਹੀਆਂ ਗੱਪਾਂ ਸਾਧ ਲਾਣ ਵੀ ਆਮ ਹੀ ਮਾਰਦਾ ਹੈ।
ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਪਤਾ ਨਹੀਂ ਲਗ ਰਿਹਾ ਕਿ ਤੁਸੀ ਮੈਨੂੰ ਸ਼ਬਦ ਵਾਰੇ ਸਮਝਾਵੋ ਜਾਂ ਦਿਮਾਗ ਵਾਰੇ ਸਮਝਾਵੋ ਜਾਂ ਕੰਪਿਊਟਰ ਵਾਰੇ ਸਮਝਾਵੋ।ਮੈ ਤੁਹਾਡੀ ਉਲਝਣ ਦੂਰ ਕਰਦਾ ਹਾਂ।ਮੈਨੂੰ ਤੁਹਾਡੀ ਕਿਸੇ ਕਿਸਮ ਦੀ ਵੀ ਮਦਦ ਦੀ ਲੋੜ ਨਹੀਂ ਹੈ।ਪੇਸ਼ਕਸ਼ ਲਈ ਧੰਨਵਾਦ।
ਧੰਨਵਾਦ ਸਹਿਤ
ਜਰਨੈਲ ਸਿੰਘ

ਸ ਬਲਦੇਵ ਸਿੰਘ ਜੀ
ਸਵਾਲ ਇਹ ਨਹੀ ਕਿ ਮੈਨੂੰ ਆਪਣੇ ਦਿਲ ਵਾਰੇ ਪਤਾ ਹੈ ਜਾਂ ਨਹੀਂ।ਮੈਂ ਤਾਂ ਤੁਹਾਡੇ ਕੋਲੋਂ ਤੁਹਾਡੇ ਵਲੋਂ ਮੇਰੇ ਤੇ ਲਾਏ ਇਲਜ਼ਾਮ ਦਾ ਸਬੂਤ ਮੰਗਿਆ ਸੀ ਜਿਸ ਦੇ ਜਵਾਬ ਵਿੱਚ ਤੁਸੀਂ ਇਹ ਚਲਾਕੀ ਖੇਡੀ ਅਤੇ ਹੁਣ ਚਲਾਕੀ ਪਰ ਇਹ ਇੱਕ ਹੋਰ ਚਲਾਕੀ ਖੇਡ ਦਿੱਤੀ।ਤੁਸੀਂ ਝੂਠ ਇੰਨੀ ਸਫਾਈ ਨਾਲ ਬੋਲ ਜਾਂਦੇ ਹੋ ਕਿ ਤੁਹਾਡੇ ਤੋਂ ਬਲਿਹਾਰੇ ਜਾਣ ਨੂੰ ਜੀ ਕਰਦਾ ਏ।
ਆਪਣੇ ਤਾਜ਼ਾ ਖਤ ਵਿੱਚ ਇੱਕ ਨਵਾਂ ਸ਼ੋਸ਼ਾ ਛੱਡ ਦਿੱਤਾ ਕਿ ਮੈਂ ਬੋਲਣ ਵਾਲੇ ਸ਼ਬਦ ਦੀ ਗੱਲ ਕਰ ਰਿਹਾਂ ਜਦ ਕਿ ਤੁਸੀਂ ਸ਼ਬਦ ਗੁਰੂ ਦੀ ਗੱਲ ਰਹੇ ਹੋ।ਇਹ ਤੁਹਾਡਾ ਚਲਦੀ ਚਰਚਾ ਨੂੰ ਉਲਝਾਉਣ ਦਾ ਬੜਾ ਹੀ ਪੁਰਾਣਾ ਤਰੀਕਾ ਹੈ।
ਤੁਸੀਂ ਇੱਕ ਹੋਰ ਇਲਜ਼ਾਮ ਮੇਰੇ ਤੇ ਲਾ ਦਿੱਤਾ ਕਿ ਮੈ ਗੁਰਬਾਣੀ ਦੀ ਉਦਾਹਰਣ ਨੂੰ ਮਾਨਤਾ ਨਾ ਦੇ ਕਿ ਭਾਈ ਕਾਨ੍ਹ ਸਿੰਘ ਜਾਂ ਪ੍ਰੋ ਸਾਹਿਬ ਸਿੰਘ ਦੀ ਗੱਲ ਨੂੰ ਪਹਿਲ ਦਿੰਦਾ ਹਾਂ।ਬਿਨਾ ਸਮਝੇ ਬਿਨਾ ਸਬੂਤ ਇਲਜ਼ਾਮ ਲਾਉਣਾ ਤਾਂ ਕੋਈ ਤੁਹਾਡੇ ਕੋਲੋਂ ਸਿੱਖੇ।ਮੈਂ ਭਾਈ ਕਾਨ੍ਹ ਸਿੰਘ ਜਾਂ ਪ੍ਰੋ ਸਾਹਿਬ ਸਿੰਘ ਜਾਂ ਕਿਸੇ ਵੀ ਹੋਰ ਵਿਦਵਾਨ ਦਾ ਸਹਾਰਾ ਸਿਰਫ ਗੁਰਬਾਣੀ ਸਮਝਣ ਲਈ ਲੈਂਦਾ ਹਾਂ।ਮੇਰੇ ਕੋਲ ਸਿਰਫ ਇੱਕ ਹੀ ਦਿਮਾਗ ਹੈ ਤੁਹਾਡੀ ਤਰ੍ਹਾਂ ਦੋ ਦਿਮਾਗ ਨਹੀਂ ਹਨ ਇਸ ਲਈ ਮੈਨੂੰ ਇਹਨਾਂ ਵਿਦਵਾਨਾਂ ਦੇ ਸਹਾਰੇ ਦੀ ਲੋੜ ਹੈ।
ਹਾਂ ਤੁਸੀਂ ਮੇਰੇ ਅਗਲੇ ਲੇਖ ਵਾਰੇ ਚਿੰਤਾ ਕਰਨੀ ਵੀ ਛੱਡ ਦਿਉ।ਮੈਨੂੰ ਤੁਹਾਡੇ ਕਿਸੇ ਵੀ ਸਹਾਰੇ ਦੀ ਲੋੜ ਨਹੀਂ ਹੈ।ਮੈਂ ਇਹ ਵੀ ਦੱਸ ਦੇਣਾ ਚਾਹੁੰਦਾ ਹਾਂ ਕਿ ਮੇਰੀ ਨਜ਼ਰ ਵਿੱਚ ਤੁਹਾਡੇ “ਦੂਜੇ ਦਿਮਾਗ” ਤੇ ਨਾਜ਼ਲ ਹੋਇਆ ਗੁਪਤ ਗਿਆਨ ਮੇਰੇ ਲਈ ਕੂੜ ਕਬਾੜ ਤੋਂ ਵੱਧ ਕੁਝ ਵੀ ਨਹੀ ਹੈ।ਮੈਂ ਗੁਰਬਾਣੀ ਦੀ ਓਟ ਲੈ ਕੇ ਲਿਖਦਾ ਹਾਂ ਜਿਸ ਨੂੰ ਸਮਝਣ ਵਿੱਚ ਭਾਈ ਕਾਨ੍ਹ ਸਿੰਘ ਜਾਂ ਸਾਹਿਬ ਸਿੰਘ ਵਰਗੇ ਵਿਦਵਾਨ ਮੇਰੀ ਸਹਾਇਤਾ ਕਰਦੇ ਨੇ।
ਤੁਸੀਂ ਮੇਰੇ ਤੋਂ ਕੁਝ ਪੰਗਤੀਆਂ ਦੇ ਅਰਥ ਪੁੱਛੇ ਨੇ।ਨਾਲ ਹੀ ਇਸ ਸਵਾਲ ਕਰ ਮਾਰਿਆ ਕਿ ਮੈ ਆਪਣਾ ਅਗਲਾ ਲੇਖ ਪਵਣ ਨੂੰ ਗੁਰੂ ਮੰਨ ਕੇ ਲਿਖਾਂਗਾ ਜਾਂ ਸ਼ਬਦ ਨੂੰ ਗੁਰੂ ਮੰਨ ਕੇ।ਇਹ ਚਰਚਾ ਨੂੰ ਉਲਝਾਉਣ ਦੀ ਇਕ ਹੋਰ ਮਿਸਾਲ ਹੈ।ਜਿਵੇ ਕਿ ਮੈਂ ਪਹਿਲਾਂ ਲਿਖ ਚੁੱਕਾ ਹਾਂ ਆਪਣੇ ਕਿਸੇ ਵੀ ਲੇਖ ਲਈ ਮੈਨੂੰ ਨਾ ਤਾਂ ਤੁਹਾਡਾ ਕੋਈ ਮਸ਼ਵਰਾ ਚਾਹੀਦਾ ਏ ਅਤੇ ਨਾ ਹੀ ਕਿਸੇ ਕਿਸਮ ਦੀ ਸਹਾਇਤਾ।ਤੁਹਾਡਾ ਗੁਪਤ ਗਿਆਨ ਮੇਰੇ ਲਈ ਕਿਸੇ ਕੰਮ ਦਾ ਵੀ ਨਹੀਂ ਹੈ।ਚੰਗਾ ਹੋਊ ਅਗਰ ਤੁਸੀਂ ਆਪ ਹੀ ਇਹਨਾਂ ਪੰਗਤੀਆਂ ਦੇ “ਸਹੀ ਅਰਥਾਂ ਦੀ ਸੇਵਾ” ਕਰ ਦੇਵੋ।ਇਹ ਤਾ ਪਾਠਕ ਹੀ ਦੱਸਣਗੇ ਕਿ ਇਹ ਅਰਥ ਉਹਨਾਂ ਨੂੰ ਸਹੀ ਰਾਹ ਪਾਉਂਦੇ ਨੇ ਜਾਂ ਕੁਰਾਹੇ ਪਾਉਂਦੇ ਨੇ।
ਤੁਸੀਂ ਵਾਅਦਾ ਕੀਤਾ ਕਿ ਜਿਹੜੀ ਖੁਦਾ ਵਲੋਂ ਖੁਦ ਲਿਖੀ ਕਿਤਾਬ ਤੁਹਾਡੇ ਕੋਲ ਹੈ ਉਸਦਾ “ਲੰਿਕ” ਅਗਲੇ ਖਤ ਵਿੱਚ ਪਾਓਗੇ।ਪੜ੍ਹ ਕੇ ਬੜੀ ਖੁਸ਼ੀ ਹੋਈ ਕਿ ਖੁਦਾ ਵੀ ਹੁਣ ਇੰਟਰਨੈੱਟ ਦੀ ਵਰਤੋਂ ਕਰਨ ਲਗ ਪਿਆ ਏ।
ਧੰਨਵਾਦ ਸਹਿਤ
ਜਰਨੈਲ ਸਿੰਘ

ਜਰਨੈਲ਼ ਸਿੰਘ
ਸਿਡਨੀ ਅਸਟ੍ਰੇਲੀਆ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s