ਚਲੁ ਦਰਹਾਲੁ ਦੀਵਾਨਿ ਬੁਲਾਇਆ

ਚਲੁ ਦਰਹਾਲੁ ਦੀਵਾਨਿ ਬੁਲਾਇਆ

ਜਰਨੈਲ਼ ਸਿੰਘ

ਸਿਡਨੀ ਅਸਟ੍ਰੇਲੀਆ

www.understandingguru.com

ਰਾਗ ਸੂਹੀ ਵਿੱਚ ਕਬੀਰ ਸਾਹਿਬ ਦਾ ਇੱਕ ਸ਼ਬਦ ਹੈ ਜਿਸ ਦੇ ਅਰਥ ਕਰਦਿਆਂ ਅਕਸਰ ਇਹ ਭੁਲੇਖਾ ਪੈਂਦਾ ਹੈ ਕਿ ਮੌਤ ਤੋਂ ਬਾਅਦ ਬੰਦੇ ਨੂੰ ਜਮਦੂਤ ਦੂਰ ਕਿਸੇ ਦਰਗਹ ਵਿੱਚ ਪੇਸ਼ ਕਰਦੇ ਨੇ ਜਿੱਥੇ ਉਸ ਦੇ ਕਰਮਾਂ ਦਾ ਲੇਖਾ ਜੋਖਾ ਕੀਤਾ ਜਾਂਦਾ ਹੈ।ਇਹ ਧਾਰਨਾ ਗੁਰਮਤਿ ਨਾਲ ਮੇਲ ਨਹੀਂ ਖਾਂਦੀ।ਆਉ ਇਸ ਸ਼ਬਦ ਦੀ ਵੀਚਾਰ ਕਰਕੇ ਦੇਖੀਏ ਕਿ ਸੱਚ ਕੀ ਹੈ।ਸ਼ਬਦ ਦਾ ਪੂਰਾ ਪਾਠ ਇਸ ਤਰ੍ਹਾਂ ਹੈ।

ਅਮਲੁ ਸਿਰਾਨੋ ਲੇਖਾ ਦੇਨਾਆਏ ਕਠਿਨ ਦੂਤ ਜਮ ਲੇਨਾਕਿਆ ਤੈ ਖਟਿਆ ਕਹਾ ਗਵਾਇਆਚਲਹੁ ਸਿਤਾਬ ਦੀਬਾਨਿ ਬੁਲਾਇਆ1ਚਲੁ ਦਰਹਾਲੁ ਦੀਵਾਨਿ ਬੁਲਾਇਆਹਰਿ ਫੁਰਮਾਨੁ ਦਰਗਹ ਕਾ ਆਇਆ1ਰਹਾਓਕਰਉ ਅਰਦਾਸਿ ਗਾਵ ਕਿਛੁ ਬਾਕੀਲੇਉ ਨਿਬੇਰਿ ਆਜੁ ਕੀ ਰਾਤੀਕਿਛੁ ਭੀ ਖਰਚੁ ਤੁਮਹਾਰਾ ਸਾਰਉਸੁਬਹ ਨਿਵਾਜ ਸਰਾਇ ਗੁਜਾਰਉ2ਸਾਧਸੰਗਿ ਜਾ ਕਉ ਹਰਿ ਰੰਗੁ ਲਾਗਾਧਨੁ ਧਨੁ ਸੋ ਜਨੁ ਪੁਰਖੁ ਸਭਾਗਾਈਤ ਊਤ ਜਨ ਸਦਾ ਸੁਹੇਲੇਜਨਮੁ ਪਦਾਰਥੁ ਜੀਤਿ ਅਮੋਲੇ3ਜਾਗਤ ਸੋਇਆ ਜਨਮੁ ਗਵਾਇਆਮਾਲੁ ਧਨੁ ਜੋਰਿਆ ਭਇਆ ਪਰਾਇਆਕਹੁ ਕਬੀਰ ਤੇਈ ਨਰ ਭੂਲੇਖਸਮ ਬਿਸਾਰਿ ਮਾਟੀ ਸੰਗਿ ਰੂਲੇ4 ਪੰਨਾ 792

ਇਸ ਸ਼ਬਦ ਦੀ ਬੋਲੀ ਤੋਂ ਸਪਸ਼ਟ ਹੈ ਕਿ ਕਬੀਰ ਸਾਹਿਬ ਇੱਥੇ ਕਿਸੇ ਇਸਲਾਮ ਨੂੰ ਮੰਨਣ ਵਾਲੇ ਨਾਲ ਮੁਖਾਤਿਬ ਨੇ।ਲਫ਼ਜ਼ ਦਰਹਲ (ਤੁਰੰਤ), ਦਰਗਹ, ਨਮਾਜ਼ ਅਤੇ ਫੁਰਮਾਨ ਇਸ ਗੱਲ ਦੇ ਗਵਾਹ ਨੇ।ਪਰ ਕਿਉਂਕਿ ਗੁਰਬਾਣੀ ਦਾ ਹਰ ਸ਼ਬਦ ਸਾਰੀ ਲੋਕਾਈ ਲਈ ਸਾਂਝਾ ਹੈ ਇਸ ਕਰਕੇ ਅੱਲਹ ਦੀ ਜਗਹ ਲਫ਼ਜ਼ ਹਰਿ ਵੀ ਵਰਤਿਆ ਹੈ।ਰਹਾਓ ਵਾਲੀ ਤੁਕ ਸ਼ਬਦ ਦੇ ਭਾਵ ਦਾ ਕੇਂਦਰੀ ਧੁਰਾ ਹੁੰਦੀ ਹੈ। ਇਸ ਤੁਕ ਨੂੰ ਸਮਝਣ ਤੋਂ ਬਾਅਦ ਪੂਰੇ ਸ਼ਬਦ ਦੇ ਭਾਵ ਅਰਥ ਸਾਡੇ ਸ਼ਾਹਮਣੇ ਖੁੱਲ ਜਾਂਦੇ ਨੇ।ਇਸ ਤੁਕ ਵਿੱਚ ਕਬੀਰ ਸਾਹਿਬ ਕਹਿੰਦੇ ਨੇ ਕਿ ਰੱਬ ਦਾ ਹੁਕਮ ਹੈ ਕਿ ਤੁਰੰਤ ਦਰਗਹ ਜਾਂ ਦਰਬਾਰ ਵਿੱਚ ਲੇਖੇ ਜੋਖੇ ਲਈ ਹਾਜਰ ਹੋਵੋ।ਦੋ ਗੱਲਾਂ ਸਮਝਣ ਵਾਲੀਆਂ ਹਨ।

1.       ਰੱਬ ਦੀ ਦਰਗਹ ਜਾਂ ਉਸਦੇ ਦਰਬਾਰ ਵਿੱਚ ਤੁਰੰਤ ਬੁਲਾਇਆ ਜਾ ਰਿਹਾ ਹੈ।ਭਾਵ ਲੇਖਾ ਜੋਖਾ ਨਾਲੋ ਨਾਲ ਹੋ ਰਿਹਾ ਹੈ।ਲੇਖੇ ਜੋਖੇ ਲਈ ਮੌਤ ਦੀ ਉਡੀਕ ਨਹੀਂ ਹੁੰਦੀ ਦੱਸੀ।ਕਿਆਮਤ ਵਾਲੇ ਦਿਨ ਦੀ ਉਡੀਕ ਵੀ ਨਹੀਂ ਹੁੰਦੀ।

2.      ਇਥੇ ਜਿਸ ਦਰਗਹ ਦੀ ਗੱਲ ਕੀਤੀ ਗਈ ਹੈ।ਉਹ ਦਰਗਹ ਕਿੱਥੇ ਹੈ।ਇਹ ਗੱਲ ਸਾਨੂੰ ਗੁਰ ਨਾਨਕ ਸਾਹਿਬ ਨੇ ਜਪੁ ਬਾਣੀ ਦੀ ਚੌਤੀਵੀਂ ਪੌੜੀ ਵਿੱਚ ਹੀ ਸਮਝਾ ਦਿੱਤੀ ਸੀ ਕਿ ਸਾਡਾ ਲੇਖਾ ਜੋਖਾ ਇਸ ਧਰਤੀ ਤੇ ਹੀ ਹੁੰਦਾ ਹੈ।ਉਸ ਮਾਲਕ ਦਾ ਦਰਬਾਰ ਇਸ ਧਰਤੀ ਤੇ ਹੀ ਲੱਗਾ ਹੋਇਆ ਹੈ।ਇਹ ਧਰਤੀ ਹੀ ਧਰਮਸਾਲ ਵੀ ਹੈ ਜਿੱਥੇ ਅਸੀ ਅਮਲ ਸਿਖਣੇ ਤੇ ਕਰਨੇ ਨੇ ਅਤੇ ਇਸੇ ਧਰਤੀ ਤੇ ਦਰਬਾਰ ਲਗਦਾ ਹੈ ਜਿਥੇ ਕੱਚੇ ਪੱਕੇ ਦੀ ਪਰਖ ਹੁੰਦੀ ਹੈ।

ਜਦੋਂ ਅਸੀਂ ਇਹ ਸਮਝ ਲੈਂਦੇ ਹਾਂ ਕਿ ਸਾਡੇ ਹਰ ਅਮਲ ਦਾ ਲੇਖਾ ਤੁਰੰਤ ਇਸੇ ਧਰਤੀ ਤੇ ਹੋ ਰਿਹਾ ਹੈ ਤਾਂ ਸ਼ਬਦ ਦੇ ਅਰਥ ਬਿਲਕੁਲ ਸਾਫ ਹੋ ਜਾਂਦੇ ਨੇ।ਸ਼ਬਦ ਦੀ ਪਹਿਲੀ ਤੁਕ ਵਿੱਚ ਕਬੀਰ ਸਾਹਿਬ ਕਹਿੰਦੇ ਨੇ ਕਿ ਜਿਉਂ ਹੀ ਅਸੀ ਕੋਈ ਕਰਮ ਜਾਂ ਅਮਲ ਕਰਦੇ ਹਾਂ ਤਾਂ ਉਸ ਦਾ ਹਿਸਾਬ ਕਿਤਾਬ ਫੋਰਨ ਦੇਣਾ ਪੈਂਦਾ ਹੈ ਬਲਕਿ ਹੋ ਜਾਂਦਾ ਹੈ।ਕਬੀਰ ਸਾਹਿਬ ਨੇ ਲਫ਼ਜ਼ “ਅਮਲੁ ਸਿਰਾਨੋ” ਵਰਤਿਆ ਹੈ ਜੋ ਤਵੱਜੋ ਮੰਗਦਾ ਹੈ।ਅਮਲੁ ਦੇ ਲੱਲੇ ਤੇ ਔਂਕੜ ਹੈ ਭਾਵ ਇਹ ਇਕ ਵਚਨ ਹੈ।ਸਿਰਾਨੋ ਦਾ ਮਤਲਬ ਹੈ ਜੋ ਬੀਤ ਗਿਆ।ਸੋ “ਅਮਲੁ ਸਿਰਾਨੋ” ਦਾ ਮਤਲਬ ਹੋਇਆ ਜੋ ਵੀ ਕੰਮ ਜਾਂ ਕਰਮ ਅਸੀਂ ਕਰ ਚੁੱਕੇ ਹਾਂ।ਕਿਉਂਕਿ ਉਹ ਇਕ ਮੁਸਲਮਾਨ ਨੂੰ ਮੁਖਾਤਿਬ ਨੇ ਇਸ ਕਰਕੇ ਉਸ ਦੀ ਬੋਲੀ ਵਿੱਚ ਹੀ ਸਮਝਾਉਂਦੇ ਨੇ ਕਿ ਜਮਦੂਤ ਇਹ ਲੇਖਾ ਕਰਦੇ ਨੇ ਕਿ ਕਿਸ ਅਮਲ ਤੋਂ ਅਸੀਂ ਕੀ ਖੱਟਿਆ ਤੇ ਕਿਸ ਅਮਲ ਰਾਹੀ ਕਿੱਥੇ ਕੀ ਨੁਕਸਾਨ ਉਠਾਇਆ।ਬੜੀ ਸ਼ਤਾਬੀ ਹੀ ਦੀਵਾਨ ਜਾਂ ਦਰਗਾਹ ਵਿੱਚ ਇਹ ਫੈਸਲਾ ਹੋ ਜਾਂਦਾ ਹੈ।ਕਬੀਰ ਸਾਹਿਬ ਇਹ ਨਹੀਂ ਕਹਿ ਰਹੇ ਕਿ ਇਹ ਲੇਖਾ ਮਰਨ ਤੋਂ ਬਾਅਦ ਕਿਆਮਤ ਵਾਲੇ ਦਿਨ ਹੁੰਦਾ ਹੈ (ਜਿਵੇਂ ਕਿ ਇਸਲਾਮ ਧਰਮ ਵਾਲੇ ਮੰਨਦੇ ਨੇ) ਬਲਕਿ ਇਹ ਕਹਿ ਰਹੇ ਨੇ ਕਿ ਇਹ ਸਭ ਨਾਲੋ ਨਾਲ ਹੋ ਰਿਹਾ ਹੈ।ਗੁਰੂ ਅਰਜਨ ਸਾਹਿਬ ਵੀ ਇਹੀ ਖਿਆਲ ਪੰਨਾ 1098 ਤੇ ਦਿੰਦੇ ਨੇ ਜਦੋਂ ਉਹ ਕਹਿੰਦੇ ਨੇ ਕਿ “ਅਹਿ ਕਰੁ ਕਰੇ ਸੁ ਅਹਿ ਕਰੁ ਪਾਏ ਇਕ ਘੜੀ ਮੁਹਤੁ ਨ ਲਾਗੈ॥”

ਸ਼ਬਦ ਦੀ ਦੂਸਰੀ ਪੰਗਤੀ ਵਿੱਚ ਕਬੀਰ ਸਾਹਿਬ ਇਨਸਾਨ ਦੀ ਕਮਜ਼ੋਰੀ ਬਿਆਨ ਕਰਦੇ ਨੇ।ਬੰਦਾ ਇਹ ਜਾਣਦਾ ਹੋਇਆ ਵੀ ਕਿ ਉਸਨੇ ਕੋਈ ਗਲਤ ਕੰਮ ਕੀਤਾ ਹੈ ਸੋਚਦਾ ਹੈ ਕਿ ਮੈਂ ਅਗੇ ਜਾ ਕੇ ਗਲਤੀ ਸੁਧਾਰ ਲਵਾਂਗਾ।ਅਰਦਾਸ ਬੇਨਤੀ ਕਰਦਾ ਹੈ ਕਿ ਅਜੇ ਮੇਰੀ ਜ਼ਿੰਦਗੀ ਦੇ ਕੰਮ ਬਾਕੀ ਨੇ ਮੈ ਉਹ ਕਰਕੇ ਆਪਣਾ ਲੇਖਾ ਦਰੁਸਤ ਕਰ ਲਵਾਂਗਾ।ਕੋਈ ਪੁੰਨ ਦਾਨ ਕਰ ਲਵਾਂਗਾ, ਕੋਈ ਪਾਠ ਪੂਜਾ ਕਰ ਲਵਾਂਗਾ, ਅਖੰਠ ਪਾਠ ਕਰਵਾ ਲਵਾਂਗਾ, ਕੋਈ ਤੀਰਥ ਯਾਤਰਾ ਕਰ ਲਵਾਂਗਾ।ਭਾਵ ਚੰਗੇ ਅਮਲਾਂ ਨੂੰ ਅੱਗੇ ਪਾਉਂਦਾ ਰਹਿੰਦਾ ਹੈ।ਬਲਕਿ ਰੱਬ ਨਾਲ ਹੀ ਹਿਸਾਬ ਕਿਤਾਬ ਕਰਨ ਲਗ ਪੈਂਦਾ ਹੈ।ਇਥੇ ਇੱਕ ਬੜੀ ਦਿਲਚਸਪ ਗੱਲ ਇਹ ਵੀ ਹੈ ਕਿ ਬੰਦਾ ਰਾਤ ਰਹਿਣ ਦੀ ਮੁਹਲਤ ਮੰਗਦਾ ਹੈ ਭਾਵ ਸੱਤੇ ਰਹਿਣਾਂ ਚਾਹੁਂਦਾ ਹੈ।ਜ਼ਿੰਦਗੀ ਨੂੰ ਇੱਕ ਸਰਾਏ ਜਾਂ ਸਰਾਂ ਦੀ ਤਸ਼ਬੀਹ ਵੀ ਦਿੱਤੀ ਗਈ ਹੈ।ਇਸ ਦਾ ਭਾਵ ਇਹੀ ਹੈ ਕਿ ਜ਼ਿੰਦਗੀ ਸਦੀਵ ਕਾਲ ਨਹੀਂ ਰਹਿੰਦੀ।ਜੋ ਵੀ ਜੰਮਦਾ ਹੈ ਉਹ ਮਰਦਾ ਜ਼ਰੂਰ ਹੈ।ਇਸ ਦਾ ਮਤਲਬ ਇਹ ਨਹੀਂ ਕਿ ਇਸ ਸਰਾਏ ਤੋਂ ਬਾਅਦ ਬੰਦਾ ਕਿਸੇ ਹੋਰ ਜਗ੍ਹਾ ਜਾ ਕੇ ਬਸੇਰਾ ਕਰਦਾ ਹੈ।ਇਸ ਦਾ ਮਤਲਬ ਇਹੀ ਹੈ ਕਿ ਸਮਾਂ ਜਾਇਆ ਨ ਕਰੋ।ਵਕਤ ਥੋੜਾ ਹੈ।

ਸ਼ਬਦ ਦੇ ਤੀਸਰੇ ਬੰਦ ਵਿੱਚ ਉਸ ਇਨਸਾਨ ਦੀ ਜ਼ਿੰਦਗੀ ਦਾ ਜ਼ਿਕਰ ਹੈ ਜੋ ਇਹ ਚੰਗੇ ਅਮਲਾਂ ਨੂੰ ਅੱਗੇ ਤੋਂ ਅੱਗੇ ਨਹੀਂ ਪਾਉਂਦਾ ਬਲਕਿ ਭਲੇ ਪੁਰਖਾਂ ਦੀ ਸੰਗਤ ਕਰ ਕੇ ਰੱਬ ਦੇ ਰੰਗ ਵਿੱਚ ਰੰਗਿਆ ਆਪਣੀ ਜ਼ਿੰਦਗੀ ਬਿਤਾਉਂਦਾ ਹੈ।ਅਜਿਹਾ ਸ਼ਖਸ਼ ਧੰਨ ਹੈ ਅਤੇ ਉਹ ਆਪਣੀ ਜ਼ਿੰਦਗੀ ਦੀ ਬਾਜ਼ੀ ਜਿੱਤ ਲੈਂਦਾ ਹੈ।

ਚੌਥੇ ਅਤੇ ਆਖਰੀ ਬੰਦ ਵਿੱਚ ਕਬੀਰ ਸਾਹਿਬ ਕਹਿੰਦੇ ਨੇ ਕਿ ਇਸ ਦੇ ਉਲਟ ਜੋ ਆਦਮੀ ਜ਼ਿੰਦਗੀ ਵਿੱਚ ਸੁੱਤੇ ਰਹਿੰਦੇ ਨੇ ਭਾਵ ਮਾਇਆ ਦੇ ਨਸ਼ੇ ਵਿੱਚ ਮਦਹੋਸ਼ ਰਹਿੰਦੇ ਨੇ ਉਹ ਆਪਣੀ ਜ਼ਿੰਦਗੀ ਦੀ ਬਾਜੀ ਹਾਰ ਜਾਂਦੇ ਨੇ।ਯਾਦ ਰਹੇ ਇੱਥੇ ਉਸੇ ਸ਼ਖਸ ਦੀ ਗੱਲ ਹੋ ਰਹੀ ਹੈ ਜੋ ਰਾਤ ਰਹਿਣ ਦੀ ਮੁਹਲਤ ਮੰਗਦਾ ਸੀ।ਭਾਵ ਸੌਣ ਦਾ ਹੋਰ ਸਮਾ ਮੰਗ ਰਿਹਾ ਸੀ। ਅਜਿਹੇ ਸ਼ਖਸ ਦੁਨੀਆਂ ਵਿੱਚ ਬਹੁਤ ਧਨ ਪਦਾਰਥ ਤਾਂ ਇਕੱਠੇ ਕਰਦੇ ਨੇ ਪਰ ਹੈਨ ਉਹ ਭੁਲੇ ਭਟਕੇ ਲੋਕ ਜੋ ਰੱਬ ਨੂੰ ਭੁਲਾ ਮਿੱਟੀ ਵਿੱਚ ੁਰਲ ਰਹੇ ਨੇ।ਭਾਵ ਵਿਅਰਥ ਕੰਮਾਂ ਵਿੱਚ ਜ਼ਿੰਦਗੀ ਗੁਜ਼ਾਰ ਰਹੇ ਨੇ।

ਸਤੰਬਰ 3, 2022

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Facebook photo

You are commenting using your Facebook account. Log Out /  Change )

Connecting to %s