ਏਤੀ ਮਾਰ ਪਈ ਕਰਲਾਣੇ

ਜਰਨੈਲ਼ ਸਿੰਘ
ਸਿਡਨੀ ਅਸਟ੍ਰੇਲੀਆ
http://www.understandingguru.com


ਉਪਰੋਕਿਤ ਸਤਰਾਂ ਗੂਰੂ ਗ੍ਰੰਥ ਸਾਹਿਬ ਦੇ ਪੰਨਾ 360 ਤੇ ਅੰਕਿਤ ਗੁਰ ਨਾਨਕ ਸਾਹਿਬ ਦੇ ਸ਼ਬਦ ਵਿਚੋਂ ਹਨ।ਇਹ ਸ਼ਬਦ ਬਾਬਰ ਦੇ ਹਿੰਦੁਸਤਾਨ ਉੱਪਰ ਹਮਲੇ ਵਾਰੇ ਹੈ। ਇਹਨਾ ਸਤਰਾਂ ਦੇ ਹਵਾਲੇ ਨਾਲ ਅਕਸਰ ਕਿਹਾ ਜਾਂਦਾ ਹੈ ਕਿ ਗੁਰ ਨਾਨਕ ਸਾਹਿਬ ਰੱਬ ਨੂੰ ਮਿਹਣਾ ਮਾਰ ਰਹੇ ਨੇ ਜਾਂ ਸ਼ਿਕਵਾ ਕਰ ਰਹੇ ਨੇ ਕਿ ਇੰਨਾ ਜੁਲਮ ਹੋ ਗਿਆ ਪਰ ਰੱਬ ਜੀ ਤੈਨੂੰ ਫਿਰ ਵੀ ਰੋਂਦੀ ਕੁਰਲਾਉਂਦੀ ਖਲਕ ਦਾ ਕੋਈ ਦਰਦ ਨ ਆਇਆ।ਮਨ ਵਿੱਚ ਸਵਾਲ ਉੱਠਦਾ ਹੈ ਕਿ ਕੀ ਗੁਰ ਨਾਨਕ ਸਾਹਿਬ ਆਪਣੇ ਰੱਬ ਨੂੰ ਕਦੀ ਮਿਹਣਾ ਵੀ ਮਾਰ ਸਕਦੇ ਨੇ।ਗੁਰਮਤ ਵਿੱਚ ਤਾਂ ਰੱਬ ਨੂੰ ਨਿਰਵੈਰ ਮੰਨਿਆ ਗਿਆ ਹੈ।ਮੂਲ ਮੰਤਰ ਵਿੱਚ ਹੀ ਇਹ ਗੱਲ ਪੱਕੀ ਕਰ ਦਿੱਤੀ ਗਈ ਏ।ਜੋ ਹੈ ਹੀ ਨਿਰਵੈਰ ਉਸ ਨਾਲ ਤਾਂ ਕੋਈ ਤਾਹਨਾਂ ਜਾਂ ਮਿਹਣਾ ਨਹੀਂ ਬਣਦਾ।ਫਿਰ ਵਾਰ ਵਾਰ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਗੱਲ ਵੀ ਕਹੀ ਗਈ ਹੈ ਕਿ ਰੱਬ ਹਮੇਸ਼ਾ ਨਿਆਂ ਕਰਦਾ ਏ।ਮਸਲਨ:
ਪੂਰਾ ਨਿਆਉ ਕਰੇ ਕਰਤਾਰੁ॥ (ਪੰਨਾ 199)
ਤੇਰੇ ਘਰਿ ਸਦਾ ਸਦਾ ਹੈ ਨਿਆਉ॥ ( ਪੰਨਾ 376)
ਹੁਣ ਜਿਸ ਰੱਬ ਨੂੰ ਗੁਰਮਤ ਨਿਆਂ ਕਰਨ ਵਾਲਾ ਕਹਿੰਦੀ ਤੇ ਮੰਨਦੀ ਹੈ, ਕੀ ਉਸ ਨੂੰ ਕੋਈ ਮਿਹਣਾ ਮਾਰਨਾ ਬਣਦਾ ਹੈ।ਸੋ ਇਹ ਗੱਲ ਬੇਤੁਕੀ ਲਗਦੀ ਹੈ ਕਿ ਗੁਰ ਨਾਨਕ ਸਾਹਿਬ ਕਦੇ ਆਪਣੇ ਨਿਰਵੈਰ ਤੇ ਨਿਆਂ ਕਰਨ ਵਾਲੇ ਰੱਬ ਨੂੰ ਮਿਹਣਾ ਮਾਰਨਗੇ।ਕੀ ਅਸੀਂ ਇਸ ਸ਼ਬਦ ਨੂੰ ਸਮਝਣ ਵਿੱਚ ਟਪਲਾ ਤਾਂ ਨਹੀਂ ਖਾ ਰਹੇ।ਧਿਆਨ ਨਾਲ ਵਿਚਾਰਿਆਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਇਸ ਸ਼ਬਦ ਵਿੱਚ ਗੁਰਮਤ ਦੇ ਦੋ ਸੰਕਲਪ ਪੇਸ਼ ਕੀਤੇ ਗਏ ਨੇ।
• ਰੱਬ ਦਾ ਸੰਕਲਪ
• ਇਤਿਹਾਸ ਦਾ ਸੰਕਲਪ
ਅਗਰ ਅਸੀਂ ਇਹ ਦੋ ਸੰਕਲਪ ਸਮਝ ਕੇ ਲੜ੍ਹ ਬੰਨ ਲਈਏ ਤਾਂ ਅਸੀਂ ਸ਼ਬਦ ਦੇ ਸਹੀ ਅਰਥ ਵੀ ਸ਼ਮਝ ਜਾਵਾਂਗੇ।ਆਉ ਹੁਣ ਇਸ ਸ਼ਬਦ ਨੂੰ ਸਮਝਣ ਦਾ ਯਤਨ ਕਰੀਏ।ਸ਼ਬਦ ਦਾ ਪੂਰਾ ਪਾਠ ਇਸ ਤਰ੍ਹਾਂ ਹੈ।
ਆਸਾ ਮਹਲਾ ੧ ॥ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ॥ ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ ॥ ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ ॥੧॥ ਕਰਤਾ ਤੂੰ ਸਭਨਾ ਕਾ ਸੋਈ ॥ ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ ॥੧॥ ਰਹਾਉ ॥ ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ ॥ ਰਤਨ ਵਿਗਾੜਿ ਵਿਗੋਏ ਕੁਤੀ ਮੁਇਆ ਸਾਰ ਨ ਕਾਈ ॥ ਆਪੇ ਜੋੜਿ ਵਿਛੋੜੇ ਆਪੇ ਵੇਖੁ ਤੇਰੀ ਵਡਿਆਈ ॥੨॥ ਜੇ ਕੋ ਨਾਉ ਧਰਾਏ ਵਡਾ ਸਾਦ ਕਰੇ ਮਨਿ ਭਾਣੇ ॥ ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ ॥ ਮਰਿ ਮਰਿ ਜੀਵੈ ਤਾ ਕਿਛੁ ਪਾਏ ਨਾਨਕ ਨਾਮੁ ਵਖਾਣੇ ॥੩॥੫॥੩੯॥ {ਪੰਨਾ 360}
ਸ਼ਬਦ ਦੀ ਰਹਾਉ ਵਾਲੀ ਤੁਕ ਵਿੱਚ ਗੁਰ ਨਾਨਕ ਸਾਹਿਬ ਕਹਿੰਦੇ ਨੇ ਕਰਤਾਰ ਸਭਨਾ ਦਾ ਖਿਆਲ ਕਰਦਾ ਹੈ।ਇਸੇ ਕਰਕੇ ਅਗਰ ਬਰਾਬਰ ਦੀ ਟੱਕਰ ਵਿੱਚ ਇੱਕ ਦੂਜੇ ਨੂੰ ਮਾਰ ਪੈਂਦੀ ਹੈ ਤਾਂ ਕੋਈ ਗੁੱਸਾ ਗਿਲਾ ਨਹੀਂ ਬਣਦਾ।ਪਰ ਇੱਥੇ ਗੁੱਸਾ ਗਿਲਾ ਹੈ ਪਰ ਕਿਸ ਨਾਲ ਹੈ ਇਹ ਅੱਗੇ ਸ਼ਬਦ ਵਿੱਚ ਸਪਸ਼ਟ ਹੋ ਜਾਂਦਾ ਹੈ।
ਸ਼ਬਦ ਦੇ ਪਹਿਲੇ ਬੰਦ ਦੀ ਦੁਜੀ ਤੁਕ ਵਿੱਚ ਹੀ ਗੁਰ ਨਾਨਕ ਸਾਹਿਬ ਰੱਬ ਨੂੰ ਦੋਸ਼ ਮੁਕਤ ਕਰ ਦਿੰਦੇ ਨੇ।ਜਿਸ ਦਾ ਦੋਸ਼ ਹੀ ਨਹੀਂ ਉਸ ਨੂੰ ਕਿਸੇ ਵੀ ਗੱਲ ਦਾ ਉਲਾਹਮਾਂ ਦੇਣਾ ਨਹੀਂ ਬਣਦਾ।ਦਰਅਸਲ ਇਹ ਬੰਦ ਬਾਬਰ ਵਾਰੇ ਹੈ।ਉਸ ਨੇ ਖੁਰਸਾਨ ਤੇ ਕਬਜ਼ਾ ਕੀਤਾ, ਫਿਰ ਹਿੰਦੁਸਤਾਨ ਤੇ ਹਮਲਾ ਕਰ ਕੇ ਦਹਿਸ਼ਤ ਫਲਾ ਦਿੱਤੀ।ਦੂਜੀ ਤੁਕ ਜਿਸਦਾ ਮੈ ਉਪਰ ਜ਼ਿਕਰ ਕੀਤਾ ਹੈ ਵਿੱਚ ਗੁਰਮਤ ਦੇ ਰੱਬ ਦਾ ਸੰਕਲਪ ਬਿਆਨ ਕੀਤਾ ਹੈ।ਗੁਰਮਤ ਅਨੁਸਾਰ ਰੱਬ ਕੋਈ ਅਵਤਾਰੀ ਪੁਰਸ਼ ਨਹੀ ਹੈ ਜੋ ਦੁਨੀਆਂ ਵਿੱਚ ਇਨਸਾਫ ਸਥਾਪਿਤ ਕਰਨ ਲਈ ਦੁਸ਼ਟਾਂ ਨੂੰ ਸਜ਼ਾ ਦਿੰਦਾ ਹੈ।ਰੱਬ ਕੋਈ ਰਾਮ ਜਾਂ ਕ੍ਰਿਸ਼ਨ ਬਣ ਕੇ ਕਿਸੇ ਰਾਵਣ ਜਾਂ ਕੰਸ ਨੂੰ ਸਜ਼ਾ ਨਹੀਂ ਦਿੰਦਾ।ਉਹ ਕਿਤੇ ਨਹੀਂ ਗਿਆ ਬਲਕਿ ਆਦਿ ਕਾਲ ਤੋਂ ਬਲਹਿਾਰੀ ਕੁਦਰਤ ਵਸਿਆ ਹੋਇਆ ਹੈ।ਗੁਰਮਤ ਅਨੁਸਾਰ ਰੱਬ ਦੀ ਕੁਦਰਤ ਦਾ ਇੱਕ ਵਿਧੀ ਵਿਧਾਨ ਹੈ ਜੋ ਆਪਣੇ ਆਪ ਸਦੀਵ ਹੀ ਕਾਰਜਸ਼ੀਲ ਹੈ।ਇਸੇ ਵਿਧੀ ਵਿਧਾਨ ਅੰਦਰ ਜਦੋਂ ਕੋਈ ਰਾਜਾ ਆਪਣਾ ਫਰਜ ਭੁਲਾ ਰੰਗ ਰਲੀਆਂ ਵਿੱਚ ਮਸਤ ਹੋ ਜਾਂਦਾ ਹੈ ਤਾਂ ਦੂਸਰਾ ਰਾਜਾ ਲਾਲਚ ਵੱਸ ਇਹ ਮੌਕਾ ਤਾੜ ਉਸ ਤੇ ਹਮਲਾ ਕਰਦਾ ਹੈ।ਇਸੇ ਵਿਧੀ ਵਿਧਾਨ ਦੇ ਅੰਦਰ ਬਾਬਰ ਜਮ ਬਣ ਕੇ ਹਿੰਦੁਸਤਾਨ ਤੇ ਆ ਚੜਿਆ।ਪਰ ਉਸ ਨੇ ਬੇਤਹਾਸ਼ਾ ਜੁਲਮ ਕੀਤੇ।ਅਗਰ ਉਹ ਇੱਥੋਂ ਦੇ ਰਾਜੇ ਨਾਲ ਹੀ ਦੋ ਹੱਥ ਕਰਦਾ ਤਾਂ ਕਿਸੇ ਨੂੰ ਕੋਈ ਗੁੱਸਾ ਗਿਲਾ ਨਹੀਂ ਸੀ।ਪਰ ਉਸ ਨੇ ਤਾਂ ਆਮ ਲੋਕਾਈ ਤੇ ਬੇਤਹਾਸ਼ਾ ਜੁਲਮ ਢਾਏ।ਯਾਦ ਰਹੇ ਗੁਰ ਨਾਨਕ ਸਾਹਿਬ ਦਾ ਇੱਕ ਸਤਰ ਵਾਲ ਸ਼ਬਦ “ਲਾਹੌਰ ਸਹਰੁ ਜ਼ਹਰੁ ਕਹਰੁ ਸਵਾ ਪਹਰੁ॥”(ਪੰਨਾ 1412) ਵੀ ਇਸੇ ਸੰਦਰਭ ਵਿੱਚ ਉਚਾਰਿਆ ਗਿਆ ਹੈ।ਇਸ ਕਤਲੋ ਗਾਰਤ ਨੂੰ ਦੇਖ ਹੀ ਗੁਰ ਨਾਨਕ ਸਾਹਿਬ ਨੇ ਬਾਬਰ ਨੂੰ ਜਾਬਰ ਕਿਹਾ ਸੀ।ਉਸੇ ਨਾਲ ਹੀ ਗੁੱਸਾ ਗਿਲਾ ਹੈ ਤੇ ਉਸੇ ਨੂੰ ਹੀ ਸਵਾਲ ਕਰ ਰਹੇ ਨੇ ਕਿ ਕੀ ਤੇਰੇ ਅੰਦਰ ਕੋਈ ਇਨਸਾਨੀਅਤ ਦਾ ਦਰਦ ਬਾਕੀ ਹੈ ਜਾਂ ਨਹੀਂ।
ਸ਼ਬਦ ਦੇ ਦੂਜੇ ਤੇ ਤੀਜੇ ਬੰਦਾਂ ਵਿੱਚ ਗੁਰ ਨਾਨਕ ਸਾਹਿਬ ਇਸ ਸਾਰੇ ਘਟਨਾ ਕਰਮ ਨੂੰ ਆਪਣੇ ਸਿਧਾਂਤਿਕ ਨਜ਼ਰੀਏ ਤੋ ਵਿਚਾਰਦੇ ਨੇ।ਦੂਜੇ ਬੰਦ ਵਿੱਚ ਹਾਕਮ ਜਾਂ ਰਾਜਿਆਂ ਦੀ ਜੁੰਮੇਵਾਰੀ ਬਿਆਨ ਕਰਦਿਆਂ ਆਖਦੇ ਨੇ ਕਿ ਪਰਜਾ ਦੀ ਸਲਾਮਤੀ ਦੀ ਜੁੰਮੇਵਾਰੀ ਉਹਨਾਂ ਦੇ ਸਿਰ ਹੈ।ਇਹ ਗੱਲ ਜਾਨਵਰਾਂ ਵਿੱਚ ਵੀ ਆਮ ਦੇਖੀ ਜਾਂਦੀ ਹੈ ਕਿ ਝੁੰਡ ਦਾ ਸਰਗਣਾ ਆਪ ਅੱਗੇ ਹੋ ਕਿ ਹਮਲਾਵਰ ਦਾ ਮੁਕਾਬਲਾ ਕਰਦਾ ਹੈ।ਅੱਜ ਵੀ ਅਗਰ ਕਿਸੇ ਦੇਸ਼ ਦਾ ਨਾਗਰਿਕ ਕਿਸੇ ਹੋਰ ਮੁਲਕ ਵਿੱਚ ਕਿਸੇ ਸਮੱਸਿਆ ਵਿੱਚ ਪੈ ਜਾਂਦਾ ਹੈ ਤਾਂ ਉਸਦੇ ਦੇਸ਼ ਦੀ ਸਰਕਾਰ ਉਸਦੀ ਮਦਦ ਲਈ ਬਹੁੜਦੀ ਹੈ।ਅਗਰ ਨਹੀਂ ਬਹੁੜਦੀ ਤਾਂ ਉਸ ਤੇ ਸਵਾਲ ਉਠਾਏ ਜਾਂਦੇ ਨੇ।ਇਹ ਹੀ ਗਲ ਗੁਰ ਨਾਨਕ ਸਾਹਿਬ ਕਰ ਰਹੇ ਨੇ ਕਿਉਂਕਿ ਬਾਬਰ ਦੇ ਹਮਲੇ ਵਕਤ ਪਠਾਣ ਹਾਕਮਾਂ ਨੇ ਲੋਕਾਈ ਨੂੰ ਉਨ੍ਹਾਂ ਦੇ ਹਾਲ ਤੇ ਹੀ ਛੱਡ ਦਿੱਤਾ।ਮੁਕਾਬਲਾ ਕਰਨ ਦੀ ਵਜਾਏ ਗੈਬੀ ਤਾਕਤਾਂ ਨਾਲ ਮੁਗਲਾਂ ਨੂੰ ਅੰਨੇ੍ ਕਰਨ ਦੀਆਂ ਨਾਕਾਮ ਕੋਸ਼ਿਸ਼ਾਂ ਕਰਨ ਲਗ ਪਏ।ਇਹ ਸਭ ਬੇਕਾਰ ਸਾਬਤ ਹੋਇਆ ਤੇ ਬਾਬਰ ਦੇ ਸਿਪਾਹੀਆਂ ਵਹਿਸ਼ੀ ਕੁਤਿਆਂ ਦੀ ਤਰ੍ਹਾਂ ਆਮ ਲੋਕਾਂ ਨੂੰ ਵੀ ਪਾੜ ਪਾੜ ਮਾਰ ਮੁਕਾਇਆ ਤੇ ਮਰਿਆਂ ਦੀ ਵੀ ਕਿਸੇ ਸ਼ਾਰ ਨ ਲਈ।ਪਹਿਲਾਂ ਬਾਬਰ ਨੂੰ ਉਸ ਦੀ ਦਰਿੰਦਗੀ ਵਾਰੇ ਸਵਾਲ ਉਠਾਇਆ ਫਿਰ ਸਥਾਈ ਹਾਕਮਾਂ ਨੂੰ ਆਪਣਾ ਫਰਜ਼ ਨ ਪੂਰਾ ਕਰਨ ਤੇ ਪ੍ਰਸ਼ਨ ਕੀਤਾ।ਪਰ ਨਾਲ ਹੀ ਗੁਰੂ ਸਾਹਿਬ ਕਹਿੰਦੇ ਨੇ ਕਿ ਦੇਖੋ ਕਰਤੇ ਦੀ ਵਡਿਆਈ ਕਿ ਮਾਰਨ ਵਾਲਿਆ ਅਤੇ ਮਰਨ ਵਾਲਿਆਂ ਵਿੱਚ ਵੀ ਉਸਦੀ ਹੀ ਖੇਡ ਵਰਤ ਰਹੀ ਹੈ।ਮਰਨ ਵਾਲੇ ਆਪਣੇ ਫਰਜ਼ ਭਲਾਈ ਅਵੇਸਲੇ ਹੋ ਗਏ ਤੇ ਮਾਰਨ ਵਾਲੇ ਲਾਲਚ ਤੇ ਕਾਮ ਵਸ ਹੋ ਵਹਿਸ਼ੀ ਬਣ ਗਏ।ਇੱਥੇ ਇਸ ਸਾਰੇ ਵਰਤਾਰੇ ਨੂੰ ਅਗਰ ਗੁਰੂ ਸਾਹਿਬ ਕਰਤੇ ਦੀ ਵਡਿਆਈ ਆਖ ਰਹੇ ਨੇ ਫਿਰ ਕਰਤੇ ਨੂੰ ਮਿਹਣਾਂ ਮਾਰਨ ਦਾ ਤਾਂ ਸਵਾਲ ਹੀ ਨਹੀਂ ਉੱਠਦਾ।ਆਖਰੀ ਬੰਦ ਵਿੱਚ ਗੁਰੂ ਸਾਹਿਬ ਕਹਿ ਰਹੇ ਨੇ ਕਿ ਅਗਰ ਕੋਈ ਤਾਕਤ ਦੇ ਨਸ਼ੇ ਵਿੱਚ ਆਪਣੇ ਆਪ ਨੂੰ ਬਹਤ ਵੱਡਾ ਸਮਝਣ ਲਗ ਪਏ ਅਤੇ ਆਪਣਾ ਫਰਜ਼ ਭੁਲਾ ਰੰਗ ਰਲੀਆਂ ਵਿੱਚ ਮਸਤ ਹੋ ਜਾਏ (ਜਿਵੇਂ ਪਠਾਣ ਹਾਕਮਾਂ ਨੇ ਕੀਤਾ) ਤਾਂ ਉਹ ਕੋਈ ਵੱਡਾ ਨਹੀਂ ਬਣ ਜਾਂਦਾ।ਅਜਿਹੇ ਹਾਕਮਾਂ ਨੂੰ ਇਹ ਰੰਗ ਰਲੀਆਂ ਬਹਤ ਵੱਡੀ ਪ੍ਰਾਪਤੀ ਲਗਦੀ ਏ ਜਦਕਿ ਉਹਨਾਂ ਦੀ ਔਕਾਤ ਤਾਂ ਇੱਕ ਕੀੜੇ ਜਿੰਨ੍ਹੀ ਹੀ ਹੈ ਜੋ ਦਾਣੇ ਚੁੱਗ ਆਪਣਾ ਪੇਟ ਪਾਲਦਾ ਹੈ।ਵੱਡੇ ਬਣਨ ਲਈ ਤੇ ਕੁਝ ਖੱਟਣ ਪਾਉਣ ਲਈ ਤਾਂ ਆਪਣੀ ਮੈਂ ਨੂੰ ਮਾਰਨਾ ਪੈਂਦਾ ਹੈ ਅਤੇ ਕਰਤਾਰ ਦੇ ਹੁਕਮ ਵਿੱਚ ਚਲਣਾ ਪੈਂਦਾ ਹੈ।ਭਾਵ ਆਪਣੇ ਫਰਜ਼ ਪੂਰੇ ਕਰਨੇ ਪੈਂਦੇ ਨੇ।
ਗੁਰੂ ਸਾਹਿਬ ਇਸ ਸਾਰੀ ਘਟਨਾ ਨੂੰ ਇਤਿਹਾਸ ਦੇ ਨਿਵੇਕਲੇ ਨਜ਼ਰੀਏ ਤੋਂ ਦੇਖ ਰਹੇ ਨੇ।ਉਹ ਇਤਿਹਾਸ ਨੂੰ ਕਰਤੇ ਦੀ ਖੇਡ ਦੇ ਮੈਦਾਨ ਦੀ ਤਰਾਂ ਦੇਖਦੇ ਹਨ।ਇਸ ਖੇਡ ਵਿੱਚ ਕਿਆ ਰਾਜੇ, ਕਿਆ ਪਰਜਾ, ਕਿਆ ਜੇਤੂ, ਕਿਆ ਹਾਰਨ ਵਾਲਾ ਸਭ ਇੱਕ ਸਮਾਨ ਹਨ।ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਉਨ੍ਹਾਂ ਦਾ ਇਤਿਹਾਸਿਕ ਨਜ਼ਰੀਆ ਲੋਕ ਪੱਖੀ ਹੈ।ਉਹ ਇਸ ਗੱਲ ਤੇ ਜ਼ੋਰ ਨਹੀਂ ਦੇ ਰਹੇ ਕਿ ਕੌਣ ਜਿਤਿਆ ਤੇ ਕੌਣ ਹਾਰਿਆ।ਹਾਕਮ ਕੌਣ ਹੈ ਇਹ ਮਾਇਨੇ ਨਹੀਂ ਰੱਖਦਾ।ਲੋਕਾਂ ਨਾਲ ਕੀ ਹੋਇਆ ਅਤੇ ਕਿਉਂ ਹੋਇਆ ਇਹ ਮਾਇਨੇ ਰੱਖਦਾ ਹੈ।ਇਸ ਲਈ ਲੋਕਾਂ ਨਾਲ ਕੀ ਵਾਪਰਿਆ ਇਸ ਤੇ ਜ਼ੋਰ ਦੇ ਰਹੇ ਨੇ।ਬਾਬਰ ਦੇ ਹਮਲੇ ਵਾਰੇ ਜਿੰਨੇ ਵੀ ਸ਼ਬਦ ਗੁਰੂ ਸਾਹਿਬ ਨੇ ਉਚਾਰੇ ਨੇ ਸਭ ਇਤਿਹਾਸ ਨੂੰ ਲੋਕਾਂ ਦੇ ਨਜ਼ਰੀਏ ਤੋੰ ਪੇਸ਼ ਕਰਦੇ ਨੇ।ਨਾਲ ਹੀ ਇਸ ਸਮੱਸਿਆ ਨੂੰ ਜੜ੍ਹ ਤੋਂ ਖਤਮ ਕਰਨ ਲਈ ਪਹਿਲਾਂ ਇਸ ਦਾ ਕਾਰਨ ਲੱਭਦੇ ਨੇ ਫਿਰ ਉਸਦਾ ਹੱਲ ਦੱਸਦੇ ਨੇ।ਅਗਰ ਕੋਈ ਰਾਜਾ ਤੇ ਪਰਜਾਂ ਆਪਣੇ ਫਰਜ਼ ਭੁਲਾ ਮੌਜ ਮਸਤੀ ਕਰਦੀ ਏ ਤਾਂ ਉਸਦਾ ਹਸ਼ਰ ਮਾੜਾ ਹੀ ਹੋਏਗਾ।ਇਸਦੇ ਪ੍ਰਤੱਖ ਪ੍ਰਮਾਣ ਅੱਜ ਵੀ ਮਿਲ ਰਹੇ ਨੇ। ਸਿੱਖ ਸਿਧਾਂਤਾਂ ਦੇ ਹੁੰਦੇ ਘਾਣ ਦੀ ਹੀ ਮਿਸਾਲ ਲੈ ਲਉ।ਸਿੱਖ ਸਿਧਾਂਤਾਂ ਤੇ ਬਾਹਰੋਂ ਹਮਲੇ ਇਸ ਲਈ ਹੋ ਰਹੇ ਨੇ ਕਿਉਂਕਿ ਸਿੱਖ ਆਪਣੇ ਫਰਜ਼ ਭੁਲਾ ਚੁੱਕੇ ਨੇ।ਇਸਦਾ ਹੱਲ ਆਪਣੀ ਮੈਂ ਨੂੰ ਤਿਆਗ ਬਿਬੇਕ ਬੁੱਧ ਦੇ ਲੜ੍ਹ ਲਗ, ਆਪਾ ਪੜਚੋਲ ਕਰ, ਕਦਮ ਉਠਾੳਣਾ ਹੈ।
ਸੋ ਅਗਰ ਅਸੀਂ ਇਹ ਸਮਝਦੇ ਹਾਂ ਕਿ ਗੁਰ ਨਾਨਕ ਸਾਹਿਬ ਇੱਥੇ ਰੱਬ ਨੂੰ ਕੋਈ ਮਿਹਣਾ ਮਾਰ ਰਹੇ ਨੇ ਜਾਂ ਉਲਾਂਭਾ ਦੇ ਰਹੇ ਨੇ ਤਾਂ ਇਹ ਸਾਡੀ ਗੁਰਮਤ ਦੇ ਰੱਬ ਦੇ ਸੰਕਲਪ ਦੀ ਅਗਿਆਨਤਾ ਹੈ।ਅਸੀ ਹਾਲੇ ਵੀ ਰੱਬ ਨੂੰ ਕੋਈ ਅਵਤਾਰੀ ਪੁਰਸ਼ ਸਮਝੀ ਬੈਠੇ ਹਾਂ।ਆਪਣਾ ਫਰਜ਼ ਭੁਲਾ ਉਸ ਅੱਗੇ ਅਰਦਾਸ ਕਰਨ ਵਿੱਚ ਹੀ ਮਸਤ ਹਾਂ।ਅਗਰ ਅਸੀਂ ਕਿੱਕਰਾਂ ਬੀਜਾਂਗੇ ਤਾਂ ਲੱਖ ਅਰਦਾਸ ਕਰਨ ਦੇ ਬਾਵਜੂਦ ਵੀ ਦਾਖਾਂ ਨਹੀਂ ਮਿਲਣੀਆਂ।ਅਗਰ ਦਾਖਾਂ ਨਹੀਂ ਮਿਲਦੀਆਂ ਤਾਂ ਬਿਬੇਕ ਨਾਲ ਵਿਚਾਰ ਕਰਨ ਦੀ ਵਜਾਏ ਅਸੀਂ ਰੱਬ ਨੂੰ ਮਿਹਣਾ ਵੀ ਮਾਰ ਦਿੰਦੇ ਹਾਂ।ਅਸੀਂ ਆਪਣੀ ਕਮਜ਼ੋਰੀ ਤੇ ਪਰਦਾ ਪਾਉਣ ਲਈ ਰੱਬ ਨੂੰ ਮਿਹਣੇ ਮਾਰਨ ਵਾਲਿਆਂ ਵਿੱਚ ਗੁਰ ਨਾਨਕ ਸਾਹਿਬ ਨੂੰ ਵੀ ਸ਼ਾਮਲ ਕਰ ਲਿਆ ਹੈ।ਗੁਰਮਤ ਦਾ ਰੱਬ ਕੁਦਰਤ ਵਿੱਚ ਵਸਿਆ ਆਪਣੀ ਖੇਡ ਖੇਡ ਰਿਹਾ ਹੈ।ਬਿਬੇਕ ਬੁੱਧ ਨਾਲ ਉਸ ਦੀ ਇਸ ਖੇਡ ਨੂੰ ਸਮਝ ਜ਼ਿੰਦਗੀ ਦੀ ਚਾਲ ਚਲਣ ਨਾਲ ਹੀ ਸਾਡਾ ਭਲਾ ਹੋ ਸਕਦਾ ਹੈ।ਇਸ ਲਦੀ ਰੱਬ ਨਾਲ ਕਦੇ ਵੀ ਕੋਈ ਗਿਲਾ ਸ਼ਿਕਵਾ ਨਹੀਂ ਹੋ ਸਕਦਾ ਕਿੳਂਕਿ ਅਸੀਂ ਸਭ ਇਸ ਕੁਰਦਤ ਦਾ ਇੱਕ ਹਿੱਸਾ ਹਾਂ।ਇਸੇ ਕਰਕੇ ਗੁਰ ਅਰਜਨ ਸਾਹਿਬ ਕਹਿੰਦੇ ਨੇ ਕਿ “ਉਲਾਹਨੋ ਮੈ ਕਾਹੂ ਨ ਦੀਓ॥ਮਨ ਮੀਠ ਤਹਾਰੋ ਕੀਓ॥” (ਪੰਨਾ 978)
28/01/2025

Disrespect Disguised As Keertan

Jarnail Singh

http://www.understandingguru.com

Introduction

Keertan, a devotional musical tradition in Sikhism, is an inseparable part of the daily routine of a Gurudwara anywhere in the world. Guru Nanak, the first Sikh Guru, started it. His companion, Bhai Mardana, was a maestro of Rabab, a string-based musical instrument. Accompanied by this music, Guru Nanak sang his compositions to articulate his message to the audience. The subsequent Gurus followed this tradition. They all loved music. No wonder, the verses in Guru Granth Sahib, the scripture on which Sikhism is based, are also compiled into different Rags or rhythmic patterns of Indian classical music. Why is that?

Continue reading “Disrespect Disguised As Keertan”

ਕੀਰਤਨ ਕਿ ਬੇਅਦਬੀ

ਜਰਨੈਲ਼ ਸਿੰਘ

ਸਿਡਨੀ ਅਸਟ੍ਰੇਲੀਆ

www.understandingguru.com

ਕੀਰਤਨ ਹਰ ਗੁਰਦਵਾਰੇ ਦੇ ਰੋਜ਼ਾਨਾਮਚੇ ਦਾ ਇੱਕ ਅਟੁੱਟ ਹਿੱਸਾ ਹੈ।ਇਸਦੀ ਸ਼ੁਰੂਆਤ ਗੁਰ ਨਾਨਕ ਸਾਹਿਬ ਨੇ ਕੀਤੀ।ਉਹਨਾਂ ਦਾ ਉਦਾਸੀਆਂ ਦੁਰਾਨ ਵੀ ਵਾਹਦ ਇੱਕੋ ਇੱਕੋ ਸਾਥੀ ਭਾਈ ਮਰਦਾਨਾ ਰਬਾਬੀ ਸੀ ਜਿਸ ਦੀ ਧੁਨ ਤੇ ਗੁਰੂ ਨਾਨਕ ਸਾਹਿਬ ਆਪ ਬਾਣੀ ਦਾ ਅਲਾਪ ਕਰ ਲੋਕਾਂ ਤਕ ਆਪਣੀ ਗੱਲ ਪੁਹੰਚਾਉਂਦੇ ਸਨ।ਗੁਰ ਨਾਨਕ ਸਾਹਿਬ ਤੋਂ ਬਾਅਦ ਇਹ ਰੀਤ ਜਾਰੀ ਰਹੀ ਤੇ ਸਾਰੇ ਗੁਰੂ ਸਹਿਬਾਨ ਸੰਗੀਤ ਦੇ ਆਸ਼ਕ ਹੀ ਨਹੀ ਬਲਕਿ ਖੁਦ ਮਾਹਰ ਵਜੰਤਰੀ ਤੇ ਗਵਈਏ ਵੀ ਸਨ।ਗੁਰੂ ਗ੍ਰੰਥ ਸਾਹਿਬ ਵੀ ਵਾਹਦ ਇੱਕੋ ਇੱਕ ਧਾਰਮਿਕ ਗ੍ਰੰਥ ਹੈ ਜਿਸ ਨੂੰ ਰਾਗਾਂ ਅਨੁਸਾਰ ਕਲਮਬੰਦ ਕੀਤਾ ਗਿਆ ਹੈ।ਗੁਰੂ ਸਹਿਬਾਨ ਨੇ ਅਮਲੀ ਤੌਰ ਤੇ ਇਹ ਸਾਬਤ ਕੀਤਾ ਕਿ ਰਾਗ ਫਲਸਫੇ ਨੂੰ ਲੋਕਾਂ ਤਕ ਪਹੁੰਚਾਉਣ ਦਾ ਇੱਕ ਵਧੀਆ ਸਾਧਨ ਹੈ।ਅਜਿਹਾ ਕਿਉਂ ਹੈ।ਆਉ ਇਸ ਵਾਰੇ ਵਿਚਾਰ ਕਰੀਏ।

Continue reading “ਕੀਰਤਨ ਕਿ ਬੇਅਦਬੀ”

Jaspers’ Concept of History

(An Analysis)

Jarnail Singh

Sydney, Australia

www.understandingguru.com

Life on Earth predates humans. History was born with the transition from mere biological existence to cognizant existence by humans. History happens, it is not created wilfully. It is the natural concomitant of human life on earth. Human history existed before humans learned to record it. Even where recorded, it is not easy to decipher. That is why “man’s history has largely disappeared from memory”, writes Karl Jaspers, in the Foreword of his book “The Origin and Goal of History”, and “Only through investigation and research does it become accessible and then only to a small extent.” This is what he exactly did in this book. Tracing the footsteps of human history, he comes up with a concept of “universal history” tying it to his notion of the “Axial Age” to provide a comprehensive framework for understanding the development of human civilization. He thinks, and rightly so, that our present is the outcome of our past and has seeds of our future in it. The avowed aim of his book is to heighten “our awareness of the present” for which we need to understand our past because “a present that has attained fulfillment allows us to cast anchor in the eternal origin”.

Continue reading “Jaspers’ Concept of History”

ਨਾਨਕਸ਼ਾਹੀ ਕਲ਼ੰਡਰ-ਕੁਝ ਵਿਚਾਰ

ਜਰਨੈਲ ਸਿੰਘ

ਸਿਡਨੀ ਅਸਟ੍ਰੇਲੀਆ

http://www.understandingguru.com

ਨਾਨਕਸ਼ਾਹੀ ਕਲੰਡਰ ਵਾਰੇ ਸੋਸ਼ਲ ਮੀਡੀਏ ਅਤੇ ਹੋਰ ਸਿਖੀ ਨਾਲ ਸਬੰਧਤ ਅਦਾਰਿਆਂ ਵਿੱਚ ਕਾਫੀ ਚਰਚਾ ਹੁੰਦੀ ਰਹਿੰਦੀ ਏ।ਮੈਂ ਸ਼ੁਰੂ ਵਿੱਚ ਹੀ ਇਹ ਇਕਬਾਲ ਕਰਦਾ ਹਾਂ ਕਿ ਮੈਨੂੰ ਕਲੰਡਰ ਵਿਗਿਆਨ ਵਾਰੇ ਕੋਈ ਖਾਸ ਜਾਣਕਾਰੀ ਨਹੀਂ ਹੈ।ਬਸ ਇੰਨਾ ਹੀ ਪਤਾ ਹੈ ਕਿ ਕਲੰਡਰ ਸਮੇਂ ਨੂੰ ਦਿਨਾਂ ਮਹੀਨਿਆਂ ਤੇ ਸਾਲਾਂ ਵਿੱਚ ਵੰਡਣ ਦਾ ਇੱਕ ਉਪਰਾਲਾ ਹੈ ਜਿਸ ਨਾਲ ਦੁਨੀਆਂ ਦਾ ਕੰਮਕਾਜ਼ ਸੁਚਾਰੂ ਢੰਗ ਨਾਲ ਹੋ ਰਿਹਾ ਏ।ਪਰ ਇਸ ਵਾਰੇ ਚਰਚਾ ਦੌਰਾਨ ਕੁਝ ਦਾਅਵੇ ਕੀਤੇ ਜਾਂਦੇ ਨੇ ਜਿਸ ਕਰਕੇ ਮੈ ਵੀ ਆਪਣੇ ਵਿਚਾਰ ਦੇਣ ਲਈ ਪ੍ਰੇਰਿਤ ਹੋੲiਆ ਹਾਂ।

ਮਾਨਵ ਜਾਤੀ ਦੇ ਵਿਕਾਸ ਨਾਲ ਕਲੰਡਰ ਦੀ ਲੋੜ ਪਈ ਤਾਂ ਇਹ ਹੋਂਦ ਵਿੱਚ ਆਇਆ।ਇਨਸਾਈਕਲੋਪੀਡੀਆ ਬ੍ਰਿਟੈਨਕਾ ਅਨੁਸਾਰ ਸਭ ਤੋਂ ਪਹਿਲਾਂ ਮਿਸਰੀ (ਈਜ਼ਿਪਸ਼ੀਅਨ) ਕਲੰਡਰ ਹੋਂਦ ਵਿੱਚ ਆਇਆ, ਜਿਸ ਨੂੰ ਸੋਧ ਕੇ ਰੋਮਨ ਲੋਕਾਂ ਨੇ ਜੁਲੀਅਨ ਕਲੰਡਰ ਬਣਾਇਆ ਜੋ 1500 ਸਾਲ ਤਕ ਯੁਰਪ ਵਿੱਚ ਲਾਗੂ ਰਿਹਾ।ਇਸੇ ਤੋਂ ਅੱਗੇ ਗਰੀਗੋਰੀਅਨ ਕਲੰਡਰ ਬਣਿਆ ਜੋ ਹੁਣ ਲਗਭਗ ਸਾਰੀ ਦੁਨੀਆਂ ਵਿੱਚ ਹੀ ਲਾਗੂ ਹੈ।ਸਾਰੇ ਕਲੰਡਰ ਕੁਦਰਤ ਦੀ ਚਾਲ ਨੂੰ ਪੂਰੀ ਤਰ੍ਹਾ ਮਾਪਣ ਤੇ ਮਿਥਣ ਵਿੱਚ ਅਸਮਰਥ ਰਹੇ ਹਨ।ਇਸ ਕਰਕੇ ਕੁਦਰਤ ਦੀ ਚਾਲ ਅਤੇ ਕਲੰਡਰ ਦੇ ਮਾਪ ਵਿੱਚ ਥੋੜਾ ਬਹੁਤ ਫਰਕ ਰਹਿ ਹੀ ਜਾਂਦਾ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਗਰੀਗੋਰੀਅਨ ਕਲੰਡਰ ਵਿੱਚ ਵੀ ਇੱਕ ਸਾਲ ਵਿੱਚ ਅੱਧੇ ਕੁ ਮਿੰਟ ਦੀ ਗਲਤੀ ਰਹਿ ਜਾਂਦੀ ਹੈ। ਇਹ ਕਿਹਾ ਜਾਂਦਾ ਹੈ ਕਿ ਸ ਪਾਲ ਸਿੰਘ ਪੁਰੇਵਾਲ ਨੇ ਨਾਨਕਸ਼ਾਹੀ ਕਲੰਡਰ ਵਿੱਚ ਗਰੀਗੋਰੀਅਨ ਕਲੰਡਰ ਨਾਲੋਂ ਵੀ ਬੇਹਤਰ ਗਿਣਤੀ ਮਿਣਤੀ ਕੀਤੀ ਹੈ।ਨਾਨਕਸ਼ਾਹੀ ਕਲੰਡਰ ਵਾਰੇ ਜੋ ਚਰਚਾ ਹੁੰਦੀ ਹੈ ਉਸ ਵਿੱਚ ਬਹੁਤਾ ਜ਼ੋਰ ਇਸ ਗੱਲ ‘ਤੇ ਹੈ ਕਿ ਇਸ ਨੂੰ ਅਕਾਲ ਤਖ਼ਤ ਤੋਂ ਪ੍ਰਵਾਨ ਕੀਤਾ ਗਿਆ ਪਰ ਬਾਅਦ ਵਿੱਚ ਇਸ ਦੀ ਸੋਧ ਕਰਕੇ ਇਸ ਨੂੰ ਕਤਲ ਕਰ ਦਿੱਤਾ ਗਿਆ। ਇਹ ਕਿਹਾ ਜਾਂਦਾ ਹੈ ਕਿ ਮੂਲ ਨਾਨਕਸ਼ਾਹੀ ਕਲੰਡਰ ਸਿੱਖਾਂ ਦੀ ਵੱਖਰੀ ਪਹਿਚਾਣ ਦਾ ਪ੍ਰਤੀਕ ਏ।ਸਿੱਖ ਇੱਕ ਵੱਖਰੀ ਕੌਮ ਨੇ ਇਸ ਲਈ ਇਨ੍ਹਾ ਕੋਲ ਆਪਣਾ ਵੱਖਰਾ ਕਲੰਡਰ ਹੋਣਾ ਜ਼ਰੂਰੀ ਹੈ।ਦੋ ਸਵਾਲ ਉੱਠਦੇ ਨੇ।

Continue reading “ਨਾਨਕਸ਼ਾਹੀ ਕਲ਼ੰਡਰ-ਕੁਝ ਵਿਚਾਰ”

ਗੁਗਨਾ ਮੁਗਨਾ

(ਦਾਦੇ ਦਾ ਪੋਤੇ ਨੂੰ ਅਸ਼ੀਰਵਾਦ)

ਦੂਰੋਂ ਨੇੜਿਓਂ ਆਏ ਰਿਸ਼ਤੇਦਾਰਾਂ ਤੇ ਸੱਜਣਾ ਮਿੱਤਰਾਂ ਦਾ ਕੋਟ ਕੋਟ ਧੰਨਵਾਦ ਜੋ ਸਾਡੀ ਖੁਸ਼ੀ ਵਿੱਚ ਸ਼ਾਮਲ ਹੋ ਇਸਨੂੰ ਦੁਗਣਾ ਚੌਗਣਾ ਕਰ ਰਹੇ ਨੇ।

ਗੁਰ ਨਾਨਕ ਸਾਹਿਬ ਦੇ ਬੋਲ ਨੇ

ਨਕਿ ਨਥ ਖਸਮ ਹਥ ਕਿਰਤੁ ਧਕੇ ਦੇ॥ਜਹਾ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੇ॥ਪੰਨਾ 653

ਮਾਨਵ ਜਾਤ ਕਿਰਤ ਦੇ ਧੱਕੇ ਖਾਂਦੀ ਜਿਥੇ ਵੀ ਰੁਜ਼ਗਾਰ ਦੇ ਵਧੀਆ ਵਸੀਲ਼ੇ ਮਿਲਦੇ ਨੇ ਉਥੇ ਪੁਹੰਚ ਜਾਦੀ ਹੈ।ਅਫਰੀਕਾ ਤੋਂ ਤੁਰੇ ਇਹ ਪੂਰੀ ਧਰਤੀ ਤੇ ਫੈਲ ਗਏ ਨੇ।

ਧਰਤੀ ਮੁੱਕ ਗਈ ਪਰ ਇਹ ਸਫਰ ਨਹੀਂ ਮੁੱਕਿਆ

ਇਸੇ ਸਫਰ ਤੇ ਕਦੇ ਅਸੀਂ ਤੁਰੇ ਸਾਂ

ਇਸੇ ਸਫਰ ਤੇ ਹੁਣ ਸਾਡੇ ਬੱਚੇ ਤੁਰੇ ਹੋਏ ਨੇ

ਜਦੋਂ ਅਸੀਂ ਤੁਰੇ ਸਾਂ ਉਦੋਂ ਲੰਮੇ ਸਮੇਂ ਵਿੱਚ ਥੋੜਾ ਸਫਰ ਮੁਕਦਾ ਸੀ

ਹੁਣ ਸਾਲਾਂ ਵਿੱਚ ਸਦੀਆਂ ਦਾ ਪੈਂਡਾ ਮੁੱਕ ਰਿਹਾ ਏ।

ਸਮੇ ਦਾ ਘੋੜਾ ਬੇਤਹਾਸ਼ਾ ਦੋੜ ਰਿਹਾ ਏ

ਥੋੜੇ ਸਮੇ ਵਿੱਚ ਬਹੁਤਾ ਕੁਝ ਬਦਲ ਰਿਹਾ ਏ

ਨਵੀਂ ਪੌਦ ਨਵੇਂ ਦਿਸਹੱਦੇ ਮਾਪ ਰਹੀ ਏ

ਜ਼ੈੱਨ ਐਲਫਾ ਦਾ ਜ਼ਮਾਨਾ ਆ ਗਿਆ ਏ

ਜ਼ੈੱਨ ਐਲਫਾ ਪੌਦ ਲੰਮੇ ਪੈਂਡੇ ਪਲਾ ਵਿੱਚ ਤਹਿ ਕਰ ਰਹੀ ਏ

ਕੋਈ ਪਤਾ ਨਹੀਂ ਇਹ ਕੀ ਕਰਨਗੇ ਤੇ ਕੀ ਨਹੀਂ ਕਰਨਗੇ

ਇਹ ਏ ਆਈ (ਨਕਲ ਬੁੱਧੀ) ਤੇ ਸਵਾਰ ਹੋ ਬ੍ਰਹਿਮੰਡ ਦੀਆਂ ਹੱਦਾਂ ਮਾਪਣਗੇ

ਜਾਂ ਫਿਰ ਬਲੈਕ ਹੋਲ ਦੇ ਗੁਝੇ ਭੇਦ ਰੁਸ਼ਨਾਉਣਗੇ

ਜਾਂ ਫਿਰ ਸਮੇਂ ਦੇ ਨਵੇਂ ਕੋਣ (ਡਾਈਮੈਨਸ਼ਨਜ਼) ਲੱਭਣਗੇ       

ਜਾਂ ਫਿਰ ਅਣਸੁਣੀਆਂ ਅਵਾਜਾਂ ਸੁਣਨਗੇ

ਜਾਂ ਫਿਰ ਅਣਦਿਸਦੀ ਰੌਸ਼ਨੀ ਦੇਖਣਗੇ

ਜਾਂ ਫਿਰ ਨੈਨੋ ਤਕਨੀਕ ਰਾਹੀਂ ਹੈਰਾਨ ਕਰਨਗੇ

ਪਤਾ ਨਹੀਂ ਇਹ ਕੀ ਕਰਨਗੇ, ਕੀ ਨਹੀਂ ਕਰਨਗੇ

ਇਰਬੀਰ ਤੂੰ ਸਾਡੇ ਪਰਿਵਾਰ ਦੀ ਐਲਫਾ ਪੌਦ ਹੈਂ

ਤੂੰ ਦਾਦੇ ਦੀ ਜਾਨ ਏਂ, ਦਾਦੀ ਦਾ ਗੁਗਨਾ ਮੁਗਨਾ ਏਂ

ਤੂੰ ਅੰਬਰਾਂ ਤੇ ਉਡਾਰੀਆਂ ਮਾਰੀਂ ਪਰ

ਧਰਤੀ ਨਾਲ ਜੁੜਿਆ ਰਹੀਂ

ਰੁਖਾਂ ਨਾਲ ਸਾਝ ਪਾਈਂ

ਚਿੜੀਆਂ ਤੋਂ ਚਹਿਕਣਾ ਸਿੱਖੀਂ

ਫੁਲਾਂ ਤੋਂ ਮਹਿਕਣਾ ਸਿੱਖੀਂ

ਸਾਡੀ ਗੁਰੁ ਬਾਬੇ ਅੱਗੇ ਇਹੀ ਅਰਦਾਸ ਹੈ

ਤੂੰ ਮਿੱਟੀ ਦੀ ਮਮਤਾ ਨਾਲ ਸਰਸ਼ਾਰ ਹੋਵੇਂ

ਸਾਡੇ ਪਿਛਵਾੜੇ ਇੱਕ ਅੰਬ ਦਾ ਬੂਟਾ ਏ

ਉਹ ਜਮਾਂ ਤੇਰੇ ਹਾਣਦਾ ਏ

ਉਹ ਮੇਰੇ ਨਾਲ ਤੇਰੇ ਵਾਰੇ ਗੱਲਾਂ ਵੀ ਕਰਦਾ ਏ

ਜਦ ਤੂੰ ਅਗਲੀ ਵਾਰ ਦਾਦਕੀਂ ਆਵੇਂਗਾ

ਉਹ ਤੈਨੂੰ ਚੂਪਣ ਲਈ ਅੰਬ ਵੀ ਦੇਵੇਗਾ

ਜਦ ਤੇਰੀ ਰੁੱਖਾਂ ਨਾਲ ਸਾਂਝ ਪਏਗੀ

ਤੈੰਨੂੰ ਬਾਬੇ ਦੀ ਬਾਣੀ ਵੀ ਸਮਝ ਆਏਗੀ

ਕਿ ਬਾਬਾ ਕਿਉਂ ਆਖਦਾ ਏ “ਬਲਿਹਾਰੀ ਕੁਦਰਤਿ ਵਸਿਆ॥ ਤੇਰਾ ਅੰਤੁ ਨ ਜਾਈ ਲਖਿਆ॥”

ਵਸ ਤੂੰ ਧਰਤੀ ਨਾਲ ਜੁੜਿਆ ਰਹੀਂ, ਮਿੱਟੀ ਨਾਲ ਮੋਹ ਪਾਈਂ

ਤੂਂ ਦਾਦੇ ਦੀ ਜਾਨ ਏਂ, ਦਾਦੀ ਦਾ ਗੁਗਨਾ ਮੁਗਨਾ ਏਂ

ਤੂੰ ਸਾਡੇ ਸਭ ਦਾ ਗੁਗਨਾ ਮੁਗਨਾ ਏਂ।

ਸਭ ਆਏ ਸੱਜਣਾਂ ਮਿਤਰਾਂ ਤੇ ਰਿਸ਼ਤੇਦਾਰਾਂ ਦਾ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ।

11/05/2024

ਖੱਟੀਆਂ ਮਿੱਠੀਆਂ ਯਾਦਾਂ

ਜਰਨੈਲ਼ ਸਿੰਘ

ਸਿਡਨੀ, ਅਸਟ੍ਰੇਲੀਆ

http://www.understandingguru.com

ਕੁਝ ਐਸਾ ਸਬੱਬ ਬਣਿਆਂ ਕਿ ਮੈਨੂੰ ਸਿਡਨੀ ਦੇ ਗੁਰਦੁਵਾਰੇ ਵਿੱਚ ਚਾਰ ਕੁ ਮਹੀਨੈ ਲਈ ਮੈਨੇਜਰ ਦੀ ਸੇਵਾ ਕਰਨ ਦਾ ਮੌਕਾ ਮਿਲਿਆ।ਕਮੇਟੀ ਦੇ ਕੁਝ ਮੈਂਬਰਾਂ ਨੂੰ ਮੈ ਜਾਤੀ ਤੌਰ ਤੇ ਜਾਣਦਾ ਹਾਂ ਜੋ ਸਿੱਖ ਭਾਦੀਚਾਰੇ ਵਿੱਚ ਕਾਫੀ ਪੜ੍ਹੇ ਲਿਖੇ ਤੇ ਸਾਫ ਸੁਥਰੇ ਕਿਰਦਾਰ ਲਈ ਜਾਣੇ ਜਾਂਦੇ ਹਨ।ਇਸੇ ਕਰਕੇ ਮੈਂ ਇਸ ਕੰਮ ਲਈ ਹਾਂ ਕੀਤੀ।ਖੈਰ ਇਸ ਅਰਸੇ ਦੌਰਾਨ ਮੈਨੂੰ ਗੁਰਦਵਾਰੇ ਨੂੰ ਬੜਾ ਨੇੜਿਓਂ ਦੇਖਣ ਦਾ ਮੌਕਾ ਮਿਲਿਆ।ਆਪਣੀਆਂ ਖੱਟੀਆਂ ਮਿੱਠੀਆਂ ਯਾਦਾਂ ਵਿਚੋਂ ਕੁਝ ਕੁ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ।

ਗੁਰੂ ਨੇ ਸਿੱਖ ਨੂੰ ਗੁਰੁਦਵਾਰੇ ਜਾ ਸੋਝੀ ਲੈਣ ਦੀ ਹਦਾਇਤ ਕੀਤੀ ਏ ਪਰ ਅਸਲੀਅਤ ਵਿੱਚ ਗੁਰੁਦਵਾਰੇ ਲੋਕ ਸੋਝੀ ਲੈਣ ਬਿਲਕੁਲ ਨਹੀਂ ਆਉਂਦੇ।ਗੁਰਦਵਾਰਾ ਗਿਆਨ ਦਾ ਸੋਮਾ ਬਣਨ ਦੀ ਵਜਾਏ ਮਹਿਜ਼ ਇੱਕ ਭਾਈਚਾਰਕ ਸਾਂਝ ਕੇਂਦਰ ਬਣ ਗਿਆ ਹੈ।

Continue reading “ਖੱਟੀਆਂ ਮਿੱਠੀਆਂ ਯਾਦਾਂ”

Gender Discrimination

(A Lesson from & To Sikhs)

Jarnail Singh

http://www.understandingguru.com

Abstract

There is an apparent contradiction or a dichotomy in male attitudes towards women. On the one hand, women are the subject of their intense love and adoration; and on the other hand, they are the target of their hate and violence. It is really unfortunate that women are often subjected to unjustified subjugation, violence, and discrimination in society. To understand the rationale behind this irrational male behaviour, it is necessary to analyse it and understand its causes in depth. This analysis will also help us find out if religion is to blame for this. Or is it because of some cultural bias? Or is it something else? To understand the issue, it will be pertinent to trace the footsteps of this behaviour by dividing human history into four phases.

Continue reading “Gender Discrimination”