ਜਰਨੈਲ ਸਿੰਘ
http://www.understandingguru.com
ਗਉੜੀ ਚੇਤੀ ਮਹਲਾ ੧ ॥ ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ ॥ ਅਗਨਿ ਬਿੰਬ ਜਲ ਭੀਤਰਿ ਨਿਪਜੇ ਕਾਹੇ ਕੰਮਿ ਉਪਾਏ ॥੧॥ ਮੇਰੇ ਸਾਹਿਬਾ ਕਉਣੁ ਜਾਣੈ ਗੁਣ ਤੇਰੇ ॥ ਕਹੇ ਨ ਜਾਨੀ ਅਉਗਣ ਮੇਰੇ ॥੧॥ ਰਹਾਉ ॥ ਕੇਤੇ ਰੁਖ ਬਿਰਖ ਹਮ ਚੀਨੇ ਕੇਤੇ ਪਸੂ ਉਪਾਏ ॥ ਕੇਤੇ ਨਾਗ ਕੁਲੀ ਮਹਿ ਆਏ ਕੇਤੇ ਪੰਖ ਉਡਾਏ ॥੨॥ ਹਟ ਪਟਣ ਬਿਜ ਮੰਦਰ ਭੰਨੈ ਕਰਿ ਚੋਰੀ ਘਰਿ ਆਵੈ ॥ ਅਗਹੁ ਦੇਖੈ ਪਿਛਹੁ ਦੇਖੈ ਤੁਝ ਤੇ ਕਹਾ ਛਪਾਵੈ ॥੩॥ ਤਟ ਤੀਰਥ ਹਮ ਨਵ ਖੰਡ ਦੇਖੇ ਹਟ ਪਟਣ ਬਾਜਾਰਾ ॥ ਲੈ ਕੈ ਤਕੜੀ ਤੋਲਣਿ ਲਾਗਾ ਘਟ ਹੀ ਮਹਿ ਵਣਜਾਰਾ ॥੪॥ ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ ਤੇਤੇ ਅਉਗਣ ਹਮਾਰੇ ॥ ਦਇਆ ਕਰਹੁ ਕਿਛੁ ਮਿਹਰ ਉਪਾਵਹੁ ਡੁਬਦੇ ਪਥਰ ਤਾਰੇ ॥੫॥ ਜੀਅੜਾ ਅਗਨਿ ਬਰਾਬਰਿ ਤਪੈ ਭੀਤਰਿ ਵਗੈ ਕਾਤੀ ॥ ਪ੍ਰਣਵਤਿ ਨਾਨਕੁ ਹੁਕਮੁ ਪਛਾਣੈ ਸੁਖੁ ਹੋਵੈ ਦਿਨੁ ਰਾਤੀ ॥੬॥੫॥੧੭॥ {ਪੰਨਾ ੧੫੬}
ਉਪਰੋਕਿਤ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ 156 ‘ਤੇ ਅੰਕਿਤ ਹੈ।ਇਸ ਦੇ ਅਰਥ ਕਰਦਿਆਂ ਅਕਸਰ ਇਸ ਨੂੰ ਗੁਰੂ ਸਾਹਿਬ ਵਲੋਂ ਮਨੁੱਖ ਦੇ ਵੱਖ ਵੱਖ ਜੂਨਾਂ ਦੇ ਗੇੜ ਵਿੱਚ ਪੈਣ ਦਾ ਸਮਰਥਨ ਕਰਦੇ ਦਰਸਾਇਆ ਜਾਂਦਾ ਹੈ।ਇਹ ਗੱਲ ਗਲੇ ਨਹੀਂ ਉੱਤਰਦੀ ਕਿ ਇੱਕ ਪਾਸੇ ਗੁਰੂ ਸਾਹਿਬ ਇਹ ਕਹਿਣ ਕਿ ਕਰਤੇ ਦੀ ਰਚਨਾ ਦਾ ਅੰਤ ਨਹੀਂ ਪਾਇਆ ਜਾ ਸਕਦਾ ਅਤੇ ਦੂਜੇ ਪਾਸੇ ਜੂਨਾਂ ਦੀ ਗਿਣਤੀ ਮਿਣਤੀ ਦੱਸਣ।ਫਿਰ ਫਰੀਦ ਸਾਹਿਬ,ਜਿਨ੍ਹਾਂ ਦੀ ਬਾਣੀ ਨੂੰ ਵੀ ਗੁਰੂ ਦਰਜਾ ਪ੍ਰਾਪਤ ਹੈ, ਆਪਣੀ ਬਾਣੀ ਵਿੱਚ ਆਵਾਗਵਣ ਦਾ ਕੋਈ ਜ਼ਿਕਰ ਨਹੀਂ ਕਰਦੇ।ਜ਼ਰੂਰ ਦਾਲ ਵਿੱਚ ਕੁੱਛ ਕਾਲਾ ਹੈ। ਆਓ ਪੜਚੋਲ ਕਰੀਏ ਕਿ ਕੀ ਇਹ ਸ਼ਬਦ 84 ਦੇ ਗੇੜ ਦਾ ਸਮਰਥਨ ਕਰਦਾ ਏ ਜਾਂ ਫਿਰ ਇਸ ਦੇ ਪ੍ਰਚਲਤ ਅਰਥ ਗਲਤ ਹਨ ਅਤੇ ਇਹ ਸ਼ਬਦ ਵੀ ਬਾਕੀ ਸਾਰੀ ਬਾਣੀ ਦੀ ਤਰ੍ਹਾਂ ਮਾਨਵਤਾ ਲਈ ਕੋਈ ਸਰਬ ਸਾਂਝਾਂ ਉਪਦੇਸ਼ ਦੇ ਰਿਹਾ ਏ।
Continue reading “ਕਾਹੇ ਕੰਮਿ ਉਪਾਏ”