ੴ ਸਤ ਿਨਾਮੁ ਕਰਤਾ ਪੁਰਖੁ ਨਰਿਭਉ ਨਰਿਵੈਰੁ ਅਕਾਲ ਮੂਰਤ ਿਅਜੂਨੀ ਸੈਭੰ ਗੁਰ ਪ੍ਰਸਾਦਿ ॥
ਗੁਰੂ ਗ੍ਰੰਥ ਸਾਹਿਬ ਦੇ ਉਪਰੋਕਿਤ ਅਰੰਭਕ ਸ਼ਬਦਾਂ ਦੇ ਸਮੂਹ ਨੂੰ ਅਕਸਰ ਮੂਲ ਮੰਤਰ ਕਹਿ ਕੇ ਪੁਕਾਰਿਆ ਜਾਂਦਾ ਹੈ । ਭਾਈ ਕਾਹਨ ਸਿੰਘ ਅਨੁਸਾਰ ਮੰਤਰ ਦਾ ਇੱਕ ਅਰਥ ਹੈ ਗੁਰਉਪਦੇਸ਼ । ਮੂਲ ਮੁਢਲੇ ਜਾਂ ਬੁਨਿਆਦੀ ਨੂੰ ਕਿਹਾ ਜਾਂਦਾ ਹੈ । ਸੋ ਮੂਲ ਮੰਤਰ ਦਾ ਅਰਥ ਹੋਇਆ ਮੁਢਲਾ ਜਾਂ ਬੁਨਿਆਦੀ ਗੁਰਉਪਦੇਸ਼ ।1 ਬਿਨਾ ਸ਼ੱਕ ਇਸ ਉਪਦੇਸ਼ ਉੱਪਰ ਸਿੱਖੀ ਜਾਂ ਗਰੁਮਤਿ ਦੀ ਬੁਨਿਆਦ ਟਿਕੀ ਹੋਈ ਹੈ । ਗੁਰਮਤਿ ਦੇ ਸਾਰੇ ਸਿਧਾਂਤਾਂ ਦੇ ਬੀਜ ਇਸ ਵਿੱਚ ਮੌਜ਼ੂਦ ਹਨ । ਇਹ ਇਸ ਤੱਥ ਤੋਂ ਵੀ ਸਾਬਿਤ ਹੁੰਦਾ ਹੈ ਕਿ ਇਹ ਪੂਰੇ ਜਾਂ ਸੰਖੇਪ ਰੂਪ ਵਿਚ ਕੋਈ 567 ਵਾਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਹੈ।ਸੰਪੂਰਣ ਰੂਪ ਵਿੱਚ ਇਹ 33 ਵਾਰੀ ਆਇਆ ਹੈ ਅਤੇ ਇਸ ਦੇ ਸੰਖੇਪ ਰੂਪਾਂ ਦੀ ਵਰਤੋਂ ਦਾ ਵੇਰਵਾ ਇਸ ਤਰ੍ਹਾ ਹੈ:
- ੴ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥ (ਇਹ 9 ਵਾਰੀ ਆਉਂਦਾ ਹੈ)
- ੴ ਸਤਿ ਨਾਮੁ ਗੁਰ ਪ੍ਰਸਾਦਿ ॥ (ਇਹ 2 ਵਾਰੀ ਆਉਂਦਾ ਹੈ)
- ੴ ਸਤਿ ਗੁਰ ਪ੍ਰਸਾਦਿ ॥ (ਇਹ 523 ਵਾਰੀ ਆਉਂਦਾ ਹੈ)
ਇੰਨ੍ਹੀ ਜ਼ਿਆਦਾ ਗਿਣਤੀ ਵਿਚ ਇਸ ਦਾ ਹੋਣਾ ਪਾਠਕ ਨੂੰ ਹੋਰ ਮੋੜ ਤੇ ਸਹੀ ਅਗਵਾਈ ਦੇਣ ਲਈ ਇੱਕ ਬਹੁਤ ਹੀ ਵਧੀਆ ਸੰਪਾਦਨ ਕਲਾ ਦਾ ਨਮੂਨਾ ਹੈ । ਹਥਲੇ ਲੇਖ ਵਿੱਚ ਇਹਨਾਂ ਅਰੰਭਕ ਸ਼ਬਦਾਂ ਦੇ ਅਰਥ ਅਤੇ ਮਹੱਤਵ ਸਮਝਣ ਦਾ ਯਤਨ ਕੀਤਾ ਜਾ ਰਿਹਾ ਹੈ । ਆਪਾਂ ਇੱਕ ਇੱਕ ਸ਼ਬਦ ਦੀ ਵਿਚਾਰ ਕਰ ਕੇ ਸਮਝਣ ਦਾ ਯਤਨ ਕਰਦੇ ਹਾਂ । ਜਿਉਂ ਜਿੳਂੁ ਅਸੀ ਇਹਨਾ ਸ਼ਬਦਾਂ ਨੂੰ ਵਿਚਾਰਾਂਗੇ ਸਾਨੂੰ ਪਤਾ ਚਲੇਗਾ ਕਿ ਇਹ ਇਕ ਖਾਸ ਬੱਝਵੀਂ ਤਰਤੀਬ ਵਿੱਚ ਪਰੋਏ ਹੋਏ ਨੇ । ਕੋਈ ਵੀ ਸ਼ਬਦ ਅੱਗੇ ਪਿੱਛੇ ਨਹੀਂ ਹੋ ਸਕਦਾ।ਸਾਰੇ ਸ਼ਬਦ ਆਪਣੇ ਅਗਲੇ ਪਿਛਲੇ ਸ਼ਬਦ ਦੇ ਅਰਥ ਨੂੰ ਨਿਖਾਰ ਰਹੇ ਨੇ ਜਿਵੇਂ ਦੋ ਕਮਰਿਆਂ ਵਿਚਾਲੇ ਸਰਦਲ ਤੇ ਰੋਖਿਆ ਦੀਵਾ ਦੋਨਾਂ ਕਮਰਿਆਂ ਵਿਚ ਚਾਨਣ ਦਾ ਛੱਟਾ ਦਿੰਦਾ ਹੈ ।
Continue reading “ਗੁਰਮਤਿ ਦਾ ਧੁਰਾ – ਮੂਲ ਮੰਤਰ” →