ਆਰੰਭਕ ਸ਼ਬਦ
ਗੁਰੁ ਗ੍ਰੰਥ ਸਾਹਿਬ ਦੇ ਪੰਨਾ 825 ਤੇ ਗੁਰੂ ਅਰਜਣ ਸਾਹਿਬ ਦਾ ਉਚਾਰਿਆ ਹੋਇਆ ਸ਼ਬਦ ਇਸ ਲੇਖ ਦੇ ਸਿਰਲੇਖ ਵਾਲੀ ਸਤਰ ਨਾਲ ਸ਼ੁਰੂ ਹੁੰਦਾ ਹੈ । ਇਸ ਸ਼ਬਦ ਦੇ ਅਰਥ ਕਰਦਿਆਂ ਇਸ ਨਾਲ ਅਕਸਰ ਇੱਕ ਕਹਾਣੀ ਜੋੜੀ ਜਾਂਦੀ ਹੈ ਜੋ ਕੁਝ ਇਸ ਤਰ੍ਹਾਂ ਹੈ । ਸੁਲਹੀ ਖਾਨ ਵੇਲੇ ਦੀ ਹਕੂਮਤ ਦਾ ਇਕ ਆਲਾ ਅਫਸਰ ਅਤੇ ਗੁਰੂ ਘਰ ਦੇ ਦੋਖੀ ਪਿ੍ਰਥੀ ਚੰਦ ਦਾ ਖਾਸ ਦੋਸਤ ਸੀ।ਉਹ ਪਿ੍ਰਥੀ ਚੰਦ ਦੇ ਉਕਸਾਉਣ ਤੇ ਜਾਂ ਉਸ ਨਾਲ ਆਪਣੀ ਯਾਰੀ ਪੁਗਾਉਣ ਸਦਕਾ ਗੁਰੂ ਸਾਹਿਬ ਨੂੰ ਜਾਨੀ ਨੁਕਸਾਨ ਪੁੰਹਚਾਉਣ ਲਈ ਤਿਆਰ ਹੋ ਗਿਆ । ਕਹਾਣੀ ਮੁਤਾਬਿਕ ਜਦੋਂ ਸਿਖਾਂ ਨੂੰ ਅਤੇ ਗੁਰੂ ਸਾਹਿਬ ਨੂੰ ਇਸ ਗਲ ਦਾ ਪਤਾ ਲਗਾ ਤਾਂ ਸਿਖ ਬਹੁਤ ਘਬਰਾਏ । ਗੁਰੂ ਸਾਹਿਬ ਨੇ ਅਕਾਲ ਪੁਰਖ ਅੱਗੇ ਆਪਣੇ ਬਚਾਅ ਲਈ ਅਰਦਾਸ ਕੀਤੀ । ਇਸ ਅਰਦਾਸ ਦੀ ਬਦੌਲਤ ਸੁਲਹੀ ਖਾਨ ਆਪਣੇ ਤ੍ਰਬਕੇ ਹੋਏ ਘੋੜੇ ਸਣੇ ਪਿ੍ਰਥੀ ਚੰਦ ਦੇ ਇੱਟਾਂ ਦੇ ਮੱਘਦੇ ਭੱਠੇ ਵਿੱਚ ਡਿਗ ਝੁਲਸ ਕੇ ਮਰ ਗਿਆ । ਇਸ ਕਹਾਣੀ ਮੁਤਾਬਿਕ ਅਰਥ ਕਰਨ ਵਾਲੇ ਸੱਜਣ ਇਸ ਸ਼ਬਦ ਨੂੰ ਗੁਰੂ ਸਾਹਿਬ ਵਲੋਂ ਅਕਾਲ ਪੁਰਖ ਦਾ ਕੀਤਾ ਸ਼ੁਕਰਾਨਾ ਵੀ ਦਸਦੇ ਨੇ । ਪਰ ਥੋੜਾ ਜਿਹਾ ਹੀ ਧਿਆਨ ਦਿੱਤਿਆਂ ਪਤਾ ਚਲ ਜਾਂਦਾ ਹੈ ਕਿ ਇਹ ਅਰਥ ਸੁਲਹੀ ਖਾਨ ਦੇ ਜੀਵਨ ਨਾਲ ਤਾਂ ਜ਼ਰੂਰ ਮੇਲ ਖਾਂਦੇ ਨੇ ਪਰ ਗੁਰਮਤਿ ਅਨੁਸਾਰੀ ਨਹੀਂ ਹਨ।ਹਥਲਾ ਲੇਖ ਇਸ ਸ਼ਬਦ ਦੇ ਸਹੀ ਅਰਥ ਸਮਝਣ ਦੀ ਇੱਕ ਨਿਮਾਣੀ ਜਿਹੀ ਕੋਸ਼ਿਸ਼ ਹੈ । ਸ਼ਬਦ ਦਾ ਪੂਰਾ ਪਾਠ ਇਸ ਤਰ੍ਹਾਂ ਹੈ ।
ਸੁਲਹੀ ਤੇ ਨਾਰਾਹਿਣ ਰਾਖੁ ॥ ਸੁਲਹੀ ਕਾ ਹਾਥੁ ਕਹੀ ਨ ਪਹੁਚੈ ਸੁਲਹੀ ਹੋਇ ਮੂਆ ਨਾਪਾਕ ॥ 1 ॥ ਰਹਾਉ॥ਕਾਢਿ ਕੁਠਾਰੂ ਖਸਮਿ ਸਿਰੁ ਕਾਟਿਆ ਖਿਨ ਮਹਿ ਹੋਇ ਗਇਆ ਹੈ ਖਾਕੁ ॥ ਮੰਦਾ ਚਿਤਵਤ ਚਿਤਵਤ ਪਚਿਆ ਜਿਨਿ ਰਚਿਆ ਤਿਨਿ ਦੀਨਾ ਧਾਕੁ ॥ 1 ॥ ਪੁਤ੍ਰ ਮੀਤ ਧਨੂ ਕਿਛੂ ਨ ਰਹਿਓ ਸੁ ਛੋਡਿ ਗਇਆ ਸਭ ਭਾਈ ਸਾਕੁ ॥ ਕਹੁ ਨਾਨਕ ਤਿਸੁ ਪ੍ਰਭ ਬਲਿਹਾਰੀ ਜਿਨਿ ਜਨ ਕਾ ਕੀਨੋ ਪ੍ਰੁਰਨ ਵਾਕੁ ॥ 2 ॥Continue reading “ਸੁਲਹੀ ਤੇ ਨਾਰਾਇਣ ਰਾਖੁ”
