ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਰਚਨਾ ਨੂੰ ਅਕਸਰ “ਖਸਮ ਕੀ ਬਾਣੀ” ਜਾਂ “ਧੁਰ ਕੀ ਬਾਣੀ” ਦਾ ਵਿਸ਼ੇਸ਼ਣ ਦੇ ਕਿ ਵਡਿਆਇਆ ਜਾਂ ਸਤਿਕਾਰਿਆ ਜਾਂਦਾ ਹੈ।ਗੁਰ ਨਾਨਕ ਸਾਹਿਬ ਵਾਰੇ ਇਹ ਗੱਲ ਵੀ ਆਮ ਪ੍ਰਚਲਤ ਹੈ ਕਿ ਉਹ ਮਰਦਾਨੇ ਨੂੰ ਕਿਹਾ ਕਰਦੇ ਸਨ ਕਿ “ਮਰਦਾਨਿਆਂ ਰਬਾਬ ਛੇੜ ਬਾਣੀ ਆਈ ਏ”।ਇਸ ਤੋਂ ਇਹ ਭਾਵ ਲਿਆ ਜਾਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਬਾਣੀਕਾਰਾਂ ਤੇ ਨਾਜ਼ਿਲ ਹੋਇਆ ਕੋਈ ਇਲਹਾਮ ਹੈ।ਕਬੀਰ ਸਾਹਿਬ ਦੀ ਇੱਕ ਪੰਗਤੀ “ਲੋਗੁ ਜਾਨੈ ਇਹੁ ਗੀਤੁ ਹੈ ਇਹ ਤਉ ਬ੍ਰਹਮ ਬੀਚਾਰ” (ਪੰਨਾ 335) ਦਾ ਹਵਾਲਾ ਵੀ ਅਕਸਰ ਇਹ ਦਰਸਾਉਣ ਲਈ ਦਿੱਤਾ ਜਾਂਦਾ ਹੈ ਕਿ ਗੁਰਬਾਣੀ ਇਲਹਾਮ ਹੈ।ਦੂਜੇ ਧਰਮਾਂ ਦੇ ਪੈਰੋਕਾਰ ਵੀ ਆਪੋ ਆਪਣੇ ਧਰਮ ਗ੍ਰੰਥਾਂ ਨੂੰ ਇਲਹਾਮ ਹੀ ਦੱਸਦੇ ਨੇ।ਵੇਦਾਂ ਦਾ ਰਚੈਤਾ ਈਸ਼ਵਰ ਦੱਸਿਆ ਜਾਂਦਾ ਏ।ਸਾਮੀ ਧਰਮ (ਯਹੂਦੀ, ਈਸਾਈ ਤੇ ਇਸਲਮਾ ਧਰਮ) ਵੀ ਹਜ਼ਰਤ ਮੂਸਾ, ਜੀਸਜ ਤੇ ਮੁਹੰਮਦ ਸਾਹਿਬ ਨੂੰ ਹੋਏ ਇਲਹਾਮ ਤੇ ਟਿਕੇ ਹੋਏ ਨੇ।ਸਵਾਲ ਉਠਦਾ ਹੈ ਕੀ ਸਿੱਖ ਧਰਮ ਵੀ ਇਲਹਾਮ ਤੋਂ ਪੈਦਾ ਹੋਇਆ ਹੈ।ਕੀ ਗੁਰਬਾਣੀ ਵਾਕਿਆ ਹੀ ਇੱਕ ਇਲਹਾਮ ਹੈ। ਕੀ ਗੁਰਬਾਣ ਿਨੂੰ ਇਲਹਾਮ ਕਹਿਣਾ ਵਾਕਈ ਇਸਦੀ ਵਡਿਆਈ ਜਾਂ ਸਤਿਕਾਰ ਹੈ।ਕੀ ਅਸੀਂ ਦੂਜੇ ਧਰਮਾਂ ਦੀ ਰੀਸ ਤਾਂ ਨਹੀਂ ਕਰ ਰਹੇ।ਅਗਰ ਇਲਹਾਮ ਨਹੀਂ ਤਾਂ ਗੁਰਬਾਣੀ ਆਮ ਸਾਹਿਤ ਨਾਲੋਂ ਕਿਸ ਲਿਹਾਜ਼ ਨਾਲ ਵੱਖਰੀ ਹੈ।ਇਸ ਲੇਖ ਵਿੱਚ ਇਹਨਾਂ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਗਈ ਹੈ।
Continue reading “ਖਸਮ ਕੀ ਬਾਣੀ”Category: Punjabi Articles
ਧਰਮ ਅਤੇ ਸਿਆਸਤ
ਅਕਸਰ ਇਹ ਬਹਿਸ ਹੁੰਦੀ ਹੀ ਰਹਿੰਦੀ ਹੈ ਕਿ ਧਰਮ ਅਤੇ ਸਿਆਸਤ ਦਾ ਆਪਸ ਵਿੱਚ ਕੀ ਰਿਸ਼ਤਾ ਹੈ।ਰਿਸ਼ਤਾ ਹੈ ਵੀ ਜਾਂ ਨਹੀਂ। ਅਗਰ ਹੈ ਤਾਂ ਕਿਹੋ ਜਿਹਾ ਹੋਣਾ ਚਾਹੀਦਾ ਹੈ।ਅਗਰ ਨਹੀਂ ਹੈ ਤਾਂ ਕਿਉਂ ਨਹੀਂ ਹੋਣਾ ਚਾਹੀਦਾ।ਇਹ ਵੀ ਵਿਚਾਰ ਕੀਤੀ ਜਾਂਦੀ ਹੈ ਕਿ ਕੀ ਅਜਿਹਾ ਕੋਈ ਨੁਕਤਾ ਹੈ ਜਿੱਥੇ ਜਾ ਕੇ ਧਰਮ ਅਤੇ ਸਿਆਸਤ ਮਿਲਦੇ ਨੇ ਜਾਂ ਇਹਨਾਂ ਦਾ ਮਿਲਣਾ ਜ਼ਰੂਰੀ ਹੋ ਜਾਂਦਾ ਹੈ।ਜਾਂ ਉਹ ਕਿਹੜਾ ਮੋੋੜ ਹੈ ਜਿਥੇ ਧਰਮ ਅਤੇ ਸਿਆਸਤ ਆਪੋ ਆਪਣਾ ਰਾਹ ਬਦਲ ਲੈਂਦੇ ਨੇ।ਇਹ ਵੀ ਕਿਹਾ ਜਾਂਦਾ ਹੈ ਕਿ ਧਰਮ ਬੰਦੇ ਦਾ ਜਾਤੀ ਮਸਲਾ ਹੈ ਇਸ ਲਈ ਇਸ ਨੂੰ ਸਿਆਸਤ ਤੋਂ ਦੂਰ ਰੱਖਣਾ ਅਤੇ ਰਹਿਣਾ ਚਾਹੀਦਾ ਹੈ।ਕੀ ਧਰਮ ਸਿਰਫ ਬੰਦੇ ਦੀ ਆਪਣੀ ਜਾਤ ਤਕ ਹੀ ਸੀਮਤ ਹੈ।ਕੀ ਸਿਆਸਤ ਬੰਦੇ ਦੀ ਜਾਤੀ ਜ਼ਿੰਦਗੀ ਤੇ ਕੋਈ ਅਸਰ ਨਹੀਂ ਪਾਉਂਦੀ।ਹਥਲੇ ਲੇਖ ਵਿੱਚ ਇਹਨਾਂ ਸਵਾਲਾਂ ਦਾ ਜਵਾਬ ਗੁਰਬਾਣੀ ਦੀ ਰੋਸ਼ਨੀ ਵਿੱਚ ਲੱਭਣ ਦਾ ਇੱਕ ਯਤਨ ਹੈ।
Continue reading “ਧਰਮ ਅਤੇ ਸਿਆਸਤ”ਨਰੂ ਮਰੈ ਨਰੁ ਕਾਮ ਨ ਆਵੈ
ਕਬੀਰ ਸਾਹਿਬ ਦਾ ਰਾਗ ਗੌਂਡ ਵਿੱਚ ਇੱਕ ਸ਼ਬਦ ਹੈ ਜਿਸਦੇ ਅਰਥ ਬੋਧ ਨੂੰ ਲੈ ਕੇ ਕਾਫੀ ਮਤ ਭੇਦ ਚਲ ਰਹੇ ਨੇ। ਸ਼ਬਦ ਦਾ ਪੂਰਾ ਪਾਠ ਗੁਰੂ ਗ੍ਰੰਥ ਸਾਹਿਬ ਦੇ ਪੰਨਾ 870 ‘ਤੇ ਇਸ ਤਰ੍ਹਾਂ ਹੈ।
ਨਰੂ ਮਰੈ ਨਰੁ ਕਾਮਿ ਨ ਆਵੈ॥ਪਸੂ ਮਰੈ ਦਸ ਕਾਜ ਸਵਾਰੈ॥1॥ਅਪਨੇ ਕਰਮ ਕੀ ਗਤਿ ਮੈ ਕਿਆ ਜਾਨਉ॥ਮੈ ਕਿਆ ਜਾਨਉ ਬਾਬਾ ਰੇ॥ਰਹਾਓ॥ਹਾਡ ਜਲੇ ਜੈਸੇ ਲਕਰੀ ਕਾ ਤੂਲਾ॥ਕੇਸ ਜਲੇ ਜੈਸੇ ਘਾਸ ਕਾ ਪੂਲਾ॥2॥ਕਹੁ ਕਬੀਰ ਤਬ ਹੀ ਨਰੁ ਜਾਗੈ॥ਜਮ ਕਾ ਡੰਡੁ ਮੂੰਡ ਮਹਿ ਲਾਗੈ॥3॥
ਹਥਲੇ ਲੇਖ ਵਿੱਚ ਚਲ ਰਹੇ ਮੱਤ ਭੇਦਾਂ ਦੀ ਪੜਚੋਲ ਕਰ ਇਸ ਸ਼ਬਦ ਦੇ ਸਹੀ ਅਰਥ ਸਮਝਣ ਦਾ ਯਤਨ ਕੀਤਾ ਗਿਆ ਹੈ।ਆਓ ਸਭ ਤੋਂ ਪਹਿਲਾਂ ਦੇਖੀਏ ਕਿ ਪ੍ਰੋ ਸਾਹਿਬ ਸਿੰਘ ਇਸ ਸ਼ਬਦ ਵਾਰੇ ਕੀ ਕਹਿੰਦੇ ਨੇ।
Continue reading “ਨਰੂ ਮਰੈ ਨਰੁ ਕਾਮ ਨ ਆਵੈ”ਮਾਤ ਕੀਜੇ ਹਰਿ ਬਾਂਝਾ
ਗੁਰੂ ਗ੍ਰੰਥ ਸਾਹਿਬ ਦੇ ਪੰਨਾ 697 ਤੇ ਗੁਰੂ ਰਾਮ ਦਾਸ ਜੀ ਦਾ ਇੱਕ ਸ਼ਬਦ ਹੈ ਜਿਸ ਦੀ ਪਹਿਲੀ ਤੁਕ ਵਿੱਚ ਮਾਂ ਦੇ ਬਾਂਝ ਹੋਣ ਦੀ ਗੱਲ ਕੀਤੀ ਗਈ ਹੈ।ਸ਼ਬਦ ਦੀ ਇਸ ਤੁਕ ਦੇ ਅਰਥ ਬੋਧ ਨੂੰ ਲੈ ਕੇ ਕਾਫੀ ਮੱਤ ਭੇਦ ਨੇ।ਇਸ ਲੇਖ ਵਿੱਚ ਇਸ ਮੁੱਦੇ ਤੇ ਵਿਚਾਰ ਕਰ ਸਹੀ ਅਰਥ ਸਮਝਣ ਦਾ ਯਤਨ ਕੀਤਾ ਗਿਆ ਹੈ।ਸ਼ਬਦ ਦਾ ਪੂਰਾ ਪਾਠ ਇਸ ਪ੍ਰਕਾਰ ਹੈ।
ਜਿਨ ਹਰਿ ਹਿਰਦੈ ਨਾਮੁ ਨ ਬਸਿਓ ਤਿਨ ਮਾਤ ਕੀਜੈ ਹਰਿ ਬਾਂਝਾ॥ਤਿਨ ਸੁੰਞੀ ਦੇਹ ਫਿਰਹਿ ਬਿਨੁ ਨਾਵੈ ਓਇ ਖਪਿ ਖਪਿ ਮੁਏ ਕੁਰਾਂਝਾ॥1॥ਮੇਰੇ ਮਨ ਜਪਿ ਰਾਮ ਨਾਮੁ ਹਰਿ ਮਾਝਾ॥ਹਰਿ ਹਰਿ ਕ੍ਰਿਪਾਲਿ ਕ੍ਰਿਪਾ ਪ੍ਰਭਿ ਧਾਰੀ ਗੁਰਿ ਗਿਆਨੁ ਦੀਓ ਮਨੁ ਸਮਝਾ॥ਰਹਾਓ॥ਹਰਿ ਕੀਰਤਿ ਕਲਜੁਗਿ ਪਦੁ ਉਤਮੁ ਹਰਿ ਪਾਇਐ ਸਤਿਗੁਰ ਮਾਝਾ॥ਹਉ ਬਲਿਹਾਰੀ ਸਤਿਗੁਰ ਅਪੁਨੇ ਜਿਨਿ ਗੁਪਤੁ ਨਾਮੁ ਪਰਗਾਝਾ॥2॥ਦਰਸਨੁ ਸਾਧ ਮਿਲਿਓ ਵਡਭਾਗੀ ਸਭਿ ਕਿਲਬਿਖ ਗਏ ਗਵਾਝਾ॥ਸਤਿਗੁਰੁ ਸਾਹੁ ਪਾਇਆ ਵਡ ਦਾਣਾ ਹਰਿ ਕੀਏ ਬਹੁ ਗੁਣ ਸਾਝਾ॥3॥ਜਿਨ ਕਉ ਕ੍ਰਿਪਾ ਕਰੀ ਜਗਜੀਵਨਿ ਹਰਿ ਧਾਰਿਓ ਮਨ ਮਾਝਾ॥ਧਰਮ ਰਾਇ ਦਰਿ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ॥4॥
Continue reading “ਮਾਤ ਕੀਜੇ ਹਰਿ ਬਾਂਝਾ”ਧਰਮ ਅਤੇ ਨੇਕੀ
ਅਸੀਂ ਅਕਸਰ ਦੇਖਦੇ ਹਾਂ ਕਿ ਧਰਮੀ (1) ਬੰਦੇ ਨੂੰ ਨੇਕ ਇਨਸਾਨ ਸਮਝਿਆ ਜਾਂਦਾ ਹੈ ਜਾਂ ਇਸ ਤਰ੍ਹਾਂ ਕਹਿ ਲਵੋ ਕਿ ਘਟੋ ਘੱਟ ਧਰਮੀ ਬੰਦੇ ਪਾਸੋਂ ਨੇਕ ਹੋਣ ਦੀ ਉਮੀਦ ਜ਼ਰੂਰ ਕੀਤੀ ਜਾਂਦੀ ਹੈ।ਇਸ ਕਰਕੇ ਸਵਾਲ ਉੱਠਦਾ ਹੈ ਕਿ ਧਰਮ ਅਤੇ ਨੇਕੀ ਦਾ ਆਪਸ ਵਿੱਚ ਉਹ ਕਿਹੜਾ ਰਿਸ਼ਤਾ ਹੈ ਜੋ ਇਸ ਧਾਰਣਾ ਲਈ ਜੁੰਮੇਵਾਰ ਹੈ।ਇਸ ਰਿਸ਼ਤੇ ਦੀ ਡੁੰਘਿਆਈ ਵਿੱਚ ਜਾ ਕੇ ਪੜਤਾਲ ਕਰਨ ਦੀ ਜ਼ਰੂਰਤ ਹੈ।ਅਜਿਹਾ ਕਿਉਂ ਹੈ ਕਿ ਧਰਮੀ ਬੰਦੇ ਤੋਂ ਹੀ ਇਹ ੳਮੀਦ ਕੀਤੀ ਜਾਂਦੀ ਹੈ ਕਿ ਉਸਦਾ ਵਿਹਾਰ ਨੇਕ ਹੋਵੇ, ਕਿ ਬਦੀ ਉਸਦੇ ਨੇੜੇ ਤੇੜੇ ਵੀ ਨ ਹੋਵੇ, ਕਿ ਉਸਦਾ ਇਖਲਾਕ ਚੰਗਿਆਈ ਦੀ ਸਾਖਸ਼ਾਤ ਮੂਰਤ ਹੋਵੇ।ਕੀ ਨੇਕ ਇਨਸਾਨ ਬਣਨ ਲਈ ਧਰਮੀ ਹੋਣਾ ਜ਼ਰੂਰੀ ਹੈ।ਧਰਮ ਵਿੱਚ ਉਹ ਕਿਹੜੀ ਗੱਲ ਹੈ ਜੋ ਬੰਦੇ ਨੂੰ ਨੇਕ ਬਣਾਉਂਦੀ ਹੈ।ਕੀ ਨਾਸਤਿਕ ਬੰਦੇ ਨੇਕ ਨਹੀਂ ਹੁੰਦੇ ਜਾ ਨੇਕ ਨਹੀਂ ਬਣ ਸਕਦੇ।ਇਸ ਲੇਖ ਵਿੱਚ ਇਹਨਾਂ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਗਈ ਹੈ।
Continue reading “ਧਰਮ ਅਤੇ ਨੇਕੀ”ਖੁਦਮੁਖਤਿਆਰੀ ਬਨਾਮ ਨਿਸਚੇਵਾਦ
(Free Will vs Determinism)
ਪੰਜਾਬੀ ਦੀ ਇੱਕ ਕਹਾਵਤ ਹੈ ਕਿ ਹੋਣੀ ਨਹੀਂ ਟੱਲਦੀ । ਪੰਜਾਬੀ ਆਮ ਗੱਲਬਾਤ ਵਿੱਚ ਵੀ ਕਹਿੰਦੇ ਸੁਣੇ ਜਾ ਸਕਦੇ ਨੇ ਕਿ ਭਾਈ ਜੋ ਹੋਣਾ ਹੈ ਹੋ ਕੇ ਹੀ ਰਹਿੰਦਾ ਹੈ । ਫਿਰ ਸਵਾਲ ਉਠਦਾ ਹੈ ਕਿ ਅਗਰ ਹੋਣੀ ਅਟੱਲ ਹੈ ਭਾਵ ਸਭ ਕੁਝ ਪਹਿਲਾਂ ਤੋਂ ਹੀ ਨਿਰਧਾਰਿਤ ਹੈ ਤਾਂ ਕੀ ਬੰਦੇ ਦੀ ਕੋਈ ਮਰਜ਼ੀ ਵੀ ਚਲਦੀ ਹੈ ? ਇਸ ਸਵਾਲ ਦਾ ਹੱਲ ਸਦੀਆਂ ਤੋਂ ਚਿੰਤਕ ਅਤੇ ਦਾਰਸ਼ਨਿਕ ਲੋਕ ਲੱਭ ਰਹੇ ਹਨ ਅਤੇ ਸਦੀਆ ਤੋਂ ਹੀ ਇਸ ਮੁੱਦੇ ਤੇ ਨਿਰੰਤਰ ਬਹਿਸ ਹੋ ਰਹੀ ਹੈ । ਇਸ ਮੁੱਦੇ ਨੂੰ ਫਿਲਾਸਫੀ ਦੇ ਵਿਸ਼ੇ ਅੰਦਰ ਹਰ ਯੁਨੀਵਰਸਟੀ ਵਿੱਚ ਪੜ੍ਹਾਇਆ ਵੀ ਜਾਂਦਾ ਹੈ । ਗੂਗਲ ਤੇ ਇਸ ਵਿਸ਼ੇ (determinism vs free will) ਤੇ ਖ਼ੋਜ਼ ਕਰਨ ਤੇ ਲੱਖਾਂ ਦੀ ਗਿਣਤੀ ਵਿੱਚ ਲੇਖ ਅਤੇ ਵੀਡਿਓ ਮਿਲ ਜਾਂਦੇ ਹਨ।ਅਮਰੀਕਾ ਵਿੱਚ ਇੱਕ ਜੋ੍ਹਨ ਟੈਂਪਲਟਨ (John Templeton Foundation) ਨਾ ਦੀ ਸੰਸਥਾ ਹੈ ਜਿਸ ਨੇ ਇਸ ਸਵਾਲ ਦਾ ਜਵਾਬ ਲੱਭਣ ਲਈ ਚੋਖਾ ਪੈਸਾ ਖਰਚ ਕੇ ਫਿਲਾਸਫਰ ਐਲਫਰਡ ਮੀਲੀ (Alfred Mele) ਦੀ ਨਿਗਰਾਨੀ ਹੇਠ 60 ਉੱਘੇ ਵਿਦਵਾਨਾਂ (ਜਿਨ੍ਹਾਂ ਵਿੱਚ ਭੌਤਿਕ ਵਿਗਿਆਨੀ, ਫਿਲਾਸਫਰ ਅਤੇ ਮਨੋਵਿਗਿਆਨੀ ਸ਼ਾਮਲ ਸਨ) ਨੂੰ ਚਾਰ ਸਾਲ ਦਾ ਸਮਾ ਦਿੱਤਾ।ਇਹਨਾਂ ਕਈ ਤਜ਼ਰਬਾਤ ਕੀਤੇ, ਕਈ ਵਾਰ ਇਕੱਠੇ ਹੋ ਕੇ ਵਿਚਾਰ ਵਿਟਾਂਦਰਾ ਕੀਤਾ, ਪਰ ਫਿਰ ਵੀ ਕਿਸੇ ਬੰਨੇ ਕੰਢੇ ਨਹੀਂ ਲਗ ਸਕੇ ।1
ਇਸ ਲੇਖ ਵਿੱਚ ਇਸ ਸਵਾਲ ਨੂੰ ਗੁਰਬਾਣੀ ਦੇ ਨਜ਼ਰੀਏ ਤੋਂ ਵਿਚਾਰਿਆ ਗਿਆ ਹੈ ।
Continue reading “ਖੁਦਮੁਖਤਿਆਰੀ ਬਨਾਮ ਨਿਸਚੇਵਾਦ”ਇੱਕ ਓਅੰਕਾਰ ਬਨਾਮ ਇੱਕੋ
ਮੁੱਢਲੇ ਸ਼ਬਦ
ਜਦੋ ਤੋਂ ਹੋਸ਼ ਸੰਭਾਲੀ ਹੈ ਇਹ ਹੀ ਪੜ੍ਹਦੇ ਸੁਣਦੇ ਆਉਂਦੇ ਸਾਂ ਕਿ “ੴ” ਦਾ ਉਚਾਰਣ ਇੱਕ ਓਅੰਕਾਰ ਜਾਂ ਏਕੰਕਾਰ ਜਾਂ ਏਕਮਕਾਰ ਹੈ । ਇੱਕ ਓਅੰਕਾਰ ਨਾਲੋਂ ਵੀ ਵੱਧ ਏਕੰਕਾਰ ਜਾਂ ਏਕਮਕਾਰ ਸੁਣਿਆ ਸੀ ਜਦ ਕਿ ਪੜਿ੍ਆ ਵੱਧ ਇੱਕ ਓਅੰਕਾਰ ਸੀ । ਭਾਈ ਕਾਹਨ ਸਿੰਘ ਅਤੇ ਪ੍ਰੋ ਸਾਹਿਬ ਸਿੰਘ ਵੀ ਇਹਨਾਂ ਉਚਾਰਣਾਂ ਦੀ ਹੀ ਹਾਮੀ ਭਰਦੇ ਨੇ।ਸਭ ਤੌ ਪਹਿਲਾਂ ਮੈ ਇਹ ਨਿਵੇਕਲੀ ਗਲ ਡਾ: ਦਵਿੰਦਰ ਸਿੰਘ ਚਾਹਲ ਦੀਆਂ ਈਮੇਲਾਂ ਵਿੱਚ ਪੜ੍ਹੀ ਕਿ “ੴ” ਦਾ ਠੀਕ ਉਚਾਰਣ “ਇੱਕ ਓਅੰਕਾਰ” ਦੀ ਵਜਾਏ “ਇਕੋ” ਹੋਣਾ ਚਾਹੀਦਾ ਹੈ । ਫਿਰ ਮੈਨੂੰ ਇਹ ਪਤਾ ਲਗਾ ਕਿ ਇਸ ਉਚਾਰਣ ਦੀ ਕਾਢ ਦਰਅਸਲ ਕਨੇਡਾ ਨਿਵਾਸੀ ਸ਼: ਨਿਰਮਲ ਸਿੰਘ ਕਲਸੀ ਨੇ ਕੀਤੀ ਹੈ । ਅਜਕਲ ਕਈ ਹੋਰ ਲੇਖਕ ਵੀ ਇਸ ਉਚਾਰਣ ਦਾ ਪ੍ਰਯੋਗ ਅਤੇ ਪ੍ਰਚਾਰ ਕਰਨ ਲਗ ਪਏ ਹਨ । ਹਥਲਾ ਲੇਖ ਇਸ ਮਸਲੇ ਨੂੰ ਸਮਝਣ ਦੀ ਮੇਰੀ ਨਿਮਾਣੀ ਜਿਹੀ ਕੋਸ਼ਿਸ਼ ਹੈ ।
Continue reading “ਇੱਕ ਓਅੰਕਾਰ ਬਨਾਮ ਇੱਕੋ”ਆਵਾਗਵਣ
ਭਾਰਤ ਅੰਦਰ ਰਹਿ ਕੇ ਆਵਾਗਵਣ ਵਾਰੇ ਨਾ ਸੁਣਨਾ ਅਸੰਭਵ ਹੈ । ਭਾਰਤ ਵਿੱਚ ਰਹਿੰਦੇ ਹਰ ਪੜੇ ਅਨਪੜੇ ਇਨਸਾਨ ਨੂੰ ਇਸ ਦੀ ਜਾਣਕਾਰੀ ਹੈ ਅਤੇ ਇਹ ਉਸ ਦੀ ਆਮ ਬੋਲ ਚਾਲ ਦਾ ਹਿੱਸਾ ਵੀ ਹੈ । ਇਹ ਇੱਕ ਤਰ੍ਹਾਂ ਨਾਲ ਭਾਰਤ ਦੇ ਧਰਮ ਹੀ ਨਹੀਂ ਬਲਕਿ ਸਮਾਜਿਕ, ਸਭਿਆਚਾਰਿਕ ਅਤੇ ਬੌਧਿਕ ਆਬੋ ਹਵਾ ਦਾ ਇੱਕ ਅੰਗ ਬਣ ਚੁੱਕਾ ਹੈ । ਮਨੁੱਖ ਤਾਂ ਇੱਕ ਪਾਸੇ, ਭਾਰਤ ਵਿੱਚ ਤਾਂ ਰੱਬ ਨੂੰ ਵੀ ਆਵਾਗਵਣ ਦੇ ਚੱਕ੍ਰ ਵਿੱਚ ਪਾਇਆ ਹੋਇਆ ਹੈ । ਸੋ ਸੁਭਾਵਕ ਹੈ ਕਿ ਗੁਰਬਾਣੀ, ਜੋ ਭਾਰਤੀ ਲੋਕਾਂ ਨੂੰ ਸੰਬੋਧਨ ਹੋ ਕੇ ਰਚੀ ਗਈ ਹੈ, ਵਿੱਚ ਇਸ ਸ਼ਬਦ ਦੀ ਵਰਤੋਂ ਕੀਤੀ ਗਈ ਹੈ । ਹੁਣ ਇੱਕ ਬੜਾ ਹੀ ਅਹਿਮ ਸਵਾਲ ਉਠਦਾ ਹੈ ਕਿ ਕੀ ਗਰੁਬਾਣੀ ਇਸ ਸਿਧਾਂਤ ਦੀ ਪ੍ਰੋੜਤਾ ਕਰਦੀ ਹੈ ਜਾਂ ਖੰਡਨ ਕਰਦੀ ਹੈ । ਇਸ ਲੇਖ ਵਿੱਚ ਇਸੇ ਸਵਾਲ ਨੂੰ ਸਮਝਣ ਦਾ ਜਤਨ ਕੀਤਾ ਗਿਆ ਹੈ ।
Continue reading “ਆਵਾਗਵਣ”ਗੁਰਮਤਿ ਦਾ ਧੁਰਾ – ਮੂਲ ਮੰਤਰ
ੴ ਸਤ ਿਨਾਮੁ ਕਰਤਾ ਪੁਰਖੁ ਨਰਿਭਉ ਨਰਿਵੈਰੁ ਅਕਾਲ ਮੂਰਤ ਿਅਜੂਨੀ ਸੈਭੰ ਗੁਰ ਪ੍ਰਸਾਦਿ ॥
ਗੁਰੂ ਗ੍ਰੰਥ ਸਾਹਿਬ ਦੇ ਉਪਰੋਕਿਤ ਅਰੰਭਕ ਸ਼ਬਦਾਂ ਦੇ ਸਮੂਹ ਨੂੰ ਅਕਸਰ ਮੂਲ ਮੰਤਰ ਕਹਿ ਕੇ ਪੁਕਾਰਿਆ ਜਾਂਦਾ ਹੈ । ਭਾਈ ਕਾਹਨ ਸਿੰਘ ਅਨੁਸਾਰ ਮੰਤਰ ਦਾ ਇੱਕ ਅਰਥ ਹੈ ਗੁਰਉਪਦੇਸ਼ । ਮੂਲ ਮੁਢਲੇ ਜਾਂ ਬੁਨਿਆਦੀ ਨੂੰ ਕਿਹਾ ਜਾਂਦਾ ਹੈ । ਸੋ ਮੂਲ ਮੰਤਰ ਦਾ ਅਰਥ ਹੋਇਆ ਮੁਢਲਾ ਜਾਂ ਬੁਨਿਆਦੀ ਗੁਰਉਪਦੇਸ਼ ।1 ਬਿਨਾ ਸ਼ੱਕ ਇਸ ਉਪਦੇਸ਼ ਉੱਪਰ ਸਿੱਖੀ ਜਾਂ ਗਰੁਮਤਿ ਦੀ ਬੁਨਿਆਦ ਟਿਕੀ ਹੋਈ ਹੈ । ਗੁਰਮਤਿ ਦੇ ਸਾਰੇ ਸਿਧਾਂਤਾਂ ਦੇ ਬੀਜ ਇਸ ਵਿੱਚ ਮੌਜ਼ੂਦ ਹਨ । ਇਹ ਇਸ ਤੱਥ ਤੋਂ ਵੀ ਸਾਬਿਤ ਹੁੰਦਾ ਹੈ ਕਿ ਇਹ ਪੂਰੇ ਜਾਂ ਸੰਖੇਪ ਰੂਪ ਵਿਚ ਕੋਈ 567 ਵਾਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਹੈ।ਸੰਪੂਰਣ ਰੂਪ ਵਿੱਚ ਇਹ 33 ਵਾਰੀ ਆਇਆ ਹੈ ਅਤੇ ਇਸ ਦੇ ਸੰਖੇਪ ਰੂਪਾਂ ਦੀ ਵਰਤੋਂ ਦਾ ਵੇਰਵਾ ਇਸ ਤਰ੍ਹਾ ਹੈ:
- ੴ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥ (ਇਹ 9 ਵਾਰੀ ਆਉਂਦਾ ਹੈ)
- ੴ ਸਤਿ ਨਾਮੁ ਗੁਰ ਪ੍ਰਸਾਦਿ ॥ (ਇਹ 2 ਵਾਰੀ ਆਉਂਦਾ ਹੈ)
- ੴ ਸਤਿ ਗੁਰ ਪ੍ਰਸਾਦਿ ॥ (ਇਹ 523 ਵਾਰੀ ਆਉਂਦਾ ਹੈ)
ਇੰਨ੍ਹੀ ਜ਼ਿਆਦਾ ਗਿਣਤੀ ਵਿਚ ਇਸ ਦਾ ਹੋਣਾ ਪਾਠਕ ਨੂੰ ਹੋਰ ਮੋੜ ਤੇ ਸਹੀ ਅਗਵਾਈ ਦੇਣ ਲਈ ਇੱਕ ਬਹੁਤ ਹੀ ਵਧੀਆ ਸੰਪਾਦਨ ਕਲਾ ਦਾ ਨਮੂਨਾ ਹੈ । ਹਥਲੇ ਲੇਖ ਵਿੱਚ ਇਹਨਾਂ ਅਰੰਭਕ ਸ਼ਬਦਾਂ ਦੇ ਅਰਥ ਅਤੇ ਮਹੱਤਵ ਸਮਝਣ ਦਾ ਯਤਨ ਕੀਤਾ ਜਾ ਰਿਹਾ ਹੈ । ਆਪਾਂ ਇੱਕ ਇੱਕ ਸ਼ਬਦ ਦੀ ਵਿਚਾਰ ਕਰ ਕੇ ਸਮਝਣ ਦਾ ਯਤਨ ਕਰਦੇ ਹਾਂ । ਜਿਉਂ ਜਿੳਂੁ ਅਸੀ ਇਹਨਾ ਸ਼ਬਦਾਂ ਨੂੰ ਵਿਚਾਰਾਂਗੇ ਸਾਨੂੰ ਪਤਾ ਚਲੇਗਾ ਕਿ ਇਹ ਇਕ ਖਾਸ ਬੱਝਵੀਂ ਤਰਤੀਬ ਵਿੱਚ ਪਰੋਏ ਹੋਏ ਨੇ । ਕੋਈ ਵੀ ਸ਼ਬਦ ਅੱਗੇ ਪਿੱਛੇ ਨਹੀਂ ਹੋ ਸਕਦਾ।ਸਾਰੇ ਸ਼ਬਦ ਆਪਣੇ ਅਗਲੇ ਪਿਛਲੇ ਸ਼ਬਦ ਦੇ ਅਰਥ ਨੂੰ ਨਿਖਾਰ ਰਹੇ ਨੇ ਜਿਵੇਂ ਦੋ ਕਮਰਿਆਂ ਵਿਚਾਲੇ ਸਰਦਲ ਤੇ ਰੋਖਿਆ ਦੀਵਾ ਦੋਨਾਂ ਕਮਰਿਆਂ ਵਿਚ ਚਾਨਣ ਦਾ ਛੱਟਾ ਦਿੰਦਾ ਹੈ ।
Continue reading “ਗੁਰਮਤਿ ਦਾ ਧੁਰਾ – ਮੂਲ ਮੰਤਰ”ਸਿੱਖ ਨੂੰ ਗੁੱਸਾ ਕਦੋਂ ਅਤੇ ਕਿਉਂ ਆਉਂਦਾ ਤੇ ਨਹੀਂ ਆਉਂਦਾ ?
ਅੱਜ ਕਲ ਸਿੱਖ ਗੁੱਸੇ ਵਿੱਚ ਹੈ।ਉਸ ਦੇ ਗੁਰੂ ਦੀ ਬੇਅਦਬੀ ਹੋ ਰਹੀ ਹੈ । ਗੁਰੂ ਗਰੰਥ ਸਾਹਿਬ ਦੇ ਪੰਨੇ ਪਾੜ ਕੇ ਸੜਕਾਂ ਗਲੀਆਂ ‘ਚ ਰੁਲਣ ਲਈ ਖਿਲਾਰ ਦਿਤੇ ਗਏ ਜਿਸ ਨੂੰ ਨਾ ਸਹਾਰਦੇ ਹੋਏ ਸਿੱਖ ਸੜਕਾਂ ਤੇ ਉੱਤਰ ਆਏ । ਇਥੋਂ ਤਕ ਕਿ ਦੋ ਗਭਰੂ ਆਪਣੀ ਜਾਨ ਵੀ ਗਵਾ ਬੈਠੇ । ਪੂਰੇ ਪੰਜਾਬ ਦਾ ਸਿਆਸੀ, ਸਮਾਜਿਕ ਅਤੇ ਧਾਰਮਿਕ ਮਹੌਲ ਉਬਾਲੇ ਖਾ ਰਿਹਾ ਹੈ । ਇਹ ਸਾਰਾ ਘਟਨਾ ਕ੍ਰਮ ਹਰ ਇੱਕ ਨੂੰ ਸੋਚਣ ਲਈ ਮਜ਼ਬੂਰ ਕਰ ਰਿਹਾ ਹੈ ।
ਜਿਸ ਬੇਅਦਬੀ ਨੇ ਸਿੱਖਾਂ ਨੂੰ ਇਸ ਕਦਰ ਪਰੇਸ਼ਾਨ ਕੀਤਾ ਹੋਇਆ ਹੈ ਉਸ ਨੂੰ ਸਮਝਣ ਦੀ ਲੋੜ ਹੈ । ਸਮਝੇ ਬਿਨਾ ਇਸ ਦਾ ਕੋਈ ਇਲਾਜ਼ ਨਹੀਂ ਹੋ ਸਕੇਗਾ । ਸਭ ਤੋਂ ਪਹਿਲਾਂ ਬੇਅਦਬੀ ਲਫ਼ਜ਼ ਦਾ ਅਰਥ ਜਾਂ ਮਤਲਬ ਸਮਝਣ ਦੀ ਲੋੜ ਹੈ । ਸ਼ਬਦ ਕੋਸ਼ ਵਿੱਚ ਬੇਅਦਬੀ ਨੂੰ ਆਦਰ ਮਾਣ ਜਾਂ ਬਣਦਾ ਸਤਿਕਾਰ ਨਾ ਦੇਣਾ ਆਖਿਆ ਗਿਆ ਹੈ । ਗੁਰੂ ਗ੍ਰੰਥ ਸਾਹਿਬ ਵਿੱਚ ਇਹ ਲਫ਼ਜ਼ ਨਹੀਂ ਮਿਲਦਾ।ਪਰ “ਮਾਨ” “ਅਪਮਾਨ” ਲਫ਼ਜ਼ ਜ਼ਰੂਰ ਆਉਂਦੇ ਨੇ । ਗਹਿਰਾਈ ਵਿਚ ਜਾਂਦਿਆਂ ਵਿਚਾਰ ਯੋਗ ਗੱਲ ਇਹ ਹੈ ਕਿ ਸਿੱਖ ਨੇ ਇਹ ਹੁਣ ਹੀ ਕਿਉਂ ਮਹਿਸੂਸ ਕੀਤਾ ਕੇ ਉਸ ਦੇ ਗੁਰੂ ਦੀ ਬੇਅਦਬੀ ਹੋਈ ਹੈ । ਕੀ ਇਸ ਤੋਂ ਪਹਿਲਾਂ ਸਿੱਖ ਦੇ ਗੁਰੂ ਦਾ ਨਿਰਾਦਰ ਕਦੀ ਨਹੀਂ ਹੋਇਆ । ਜੇ ਹੋਇਆ ਤਾਂ ਸਿੱਖ ਦਾ ਕੀ ਪ੍ਰਤੀਕਰਮ ਸੀ ।
Continue reading “ਸਿੱਖ ਨੂੰ ਗੁੱਸਾ ਕਦੋਂ ਅਤੇ ਕਿਉਂ ਆਉਂਦਾ ਤੇ ਨਹੀਂ ਆਉਂਦਾ ?”