ਗੁਰਬਾਣੀ ਨੂੰ ਸਮਝਣ ‘ਚ ਇਕ ਉਲਝਣ ਸਾਡੇ ਪਹਿਲਾਂ ਤੋਂ ਬਣੇ ਵਿਚਾਰ ਹਨ । ਇਹ ਵਿਚਾਰ ਸਾਡੇ ਦਿਮਾਗ ‘ਚ ਲਿਖੇ ਹੋਏ ਪੋਪ ਅੱਪਸ ਨੇ ਜੋ ਕਿਸੇ ਸ਼ਬਦ ਜਾਂ ਅੱਖਰ ਨੂੰ ਪੜ੍ਹਦਿਆਂ ਸਾਰ ਹੀ ਟਪੱਕ ਦੇਣੀ ਸਾਡੇ ਅਗੇ ਆ ਜਾਂਦੇ ਹਨ । ਸਾਡੀ ਲੱਖ ਕੋਸ਼ਿਸ਼ ਦੇ ਬਾਵਜ਼ੂਦ ਵੀ ਇਹ ਸਾਡੀ ਸਮਝ ਦੇ ਸਕਰੀਨ ਤੋਂ ਨਹੀ ਹਟਦੇ । ਇਹ ਵਿਚਾਰ ਸਾਡੇ ਹੁਣ ਤਕ ਦੇ ਤਜ਼ਰੁਬਾਤ ਅਤੇ ਕਰਣੀ ਦੀ ਉਪਜ ਨੇ।ਇਹ ਸਾਡਾ ਆਪਾ ਨੇ ਅਤੇ ਸਾਡੀ ਮੈਂ ਦਾ ਇਕ ਅਹਿਮ ਹਿੱਸਾ ਨੇ । ਇਹਨਾਂ ਨੂੰ ਛੱਡਣਾ ਆਪਣੇ ਆਪ ਨੂੰ ਮਾਰਨਾ ਹੈ । ਇਸੇ ਕਰਕੇ ਸਿਖੀ ਦੇ ਮਾਰਗ ਤੇ ਚਲਣ ਵਾਲਿਆਂ ਨੂੰ ਗੁਰੁ ਨਾਨਕ ਸਾਹਿਬ ਸੁਚੇਤ ਕਰਦਿਆਂ ਹੋਕਾ ਦਿੰਦੇ ਨੇੇ “ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰ ਦੀਜੇ ਕਾਣਿ ਨ ਕੀਜੈ ॥” ਪੰਨਾ 1412 ॥ ਜਦੋਂ ਗੁਰੂ ਗੋਬਿੰਦ ਸਿੰਘ ਨੇ ਸਿਖਾਂ ਤੋ ਸਿਰ ਮੰਗਿਆ ਉਸ ਦਾ ਵੀ ਇਹੀ ਭਾਵ ਸੀ । ਉਹਨਾਂ ਸਿਖ ਬਣਨ ਲਈ ਭਰਮ ਨਾਸ਼, ਕਰਮ ਨਾਸ਼, ਧਰਮ ਨਾਸ਼, ਜਨਮ ਨਾਸ਼ ਅਤੇ ਕਿਰਤ ਨਾਸ਼ ਕਰਨਾ ਜਰੂਰੀ ਸ਼ਰਤ ਵੀ ਰੱਖੀ । ਸਾਡੇ ਭਰਮ, ਕਰਮ, ਜਨਮ, ਕਿਰਤ ਅਤੇ ਧਰਮ ਦਾ ਜਮਾਂ ਜੋੜ ਸਾਡੀ ਮੈ ਦਾ ਬਹੁਤ ਵੱਡਾ ਹਿਸਾ ਹੈ । ਇਕ ਮਿਸਾਲ ਲੈ ਕੇ ਗਲ ਅਗੇ ਤੋਰਦੇ ਹਾਂ ।
Continue reading “ਗੰਗ ਗੁਸਾਇਨ…”Category: Punjabi Articles
ਸੁਲਹੀ ਤੇ ਨਾਰਾਇਣ ਰਾਖੁ
ਆਰੰਭਕ ਸ਼ਬਦ
ਗੁਰੁ ਗ੍ਰੰਥ ਸਾਹਿਬ ਦੇ ਪੰਨਾ 825 ਤੇ ਗੁਰੂ ਅਰਜਣ ਸਾਹਿਬ ਦਾ ਉਚਾਰਿਆ ਹੋਇਆ ਸ਼ਬਦ ਇਸ ਲੇਖ ਦੇ ਸਿਰਲੇਖ ਵਾਲੀ ਸਤਰ ਨਾਲ ਸ਼ੁਰੂ ਹੁੰਦਾ ਹੈ । ਇਸ ਸ਼ਬਦ ਦੇ ਅਰਥ ਕਰਦਿਆਂ ਇਸ ਨਾਲ ਅਕਸਰ ਇੱਕ ਕਹਾਣੀ ਜੋੜੀ ਜਾਂਦੀ ਹੈ ਜੋ ਕੁਝ ਇਸ ਤਰ੍ਹਾਂ ਹੈ । ਸੁਲਹੀ ਖਾਨ ਵੇਲੇ ਦੀ ਹਕੂਮਤ ਦਾ ਇਕ ਆਲਾ ਅਫਸਰ ਅਤੇ ਗੁਰੂ ਘਰ ਦੇ ਦੋਖੀ ਪਿ੍ਰਥੀ ਚੰਦ ਦਾ ਖਾਸ ਦੋਸਤ ਸੀ।ਉਹ ਪਿ੍ਰਥੀ ਚੰਦ ਦੇ ਉਕਸਾਉਣ ਤੇ ਜਾਂ ਉਸ ਨਾਲ ਆਪਣੀ ਯਾਰੀ ਪੁਗਾਉਣ ਸਦਕਾ ਗੁਰੂ ਸਾਹਿਬ ਨੂੰ ਜਾਨੀ ਨੁਕਸਾਨ ਪੁੰਹਚਾਉਣ ਲਈ ਤਿਆਰ ਹੋ ਗਿਆ । ਕਹਾਣੀ ਮੁਤਾਬਿਕ ਜਦੋਂ ਸਿਖਾਂ ਨੂੰ ਅਤੇ ਗੁਰੂ ਸਾਹਿਬ ਨੂੰ ਇਸ ਗਲ ਦਾ ਪਤਾ ਲਗਾ ਤਾਂ ਸਿਖ ਬਹੁਤ ਘਬਰਾਏ । ਗੁਰੂ ਸਾਹਿਬ ਨੇ ਅਕਾਲ ਪੁਰਖ ਅੱਗੇ ਆਪਣੇ ਬਚਾਅ ਲਈ ਅਰਦਾਸ ਕੀਤੀ । ਇਸ ਅਰਦਾਸ ਦੀ ਬਦੌਲਤ ਸੁਲਹੀ ਖਾਨ ਆਪਣੇ ਤ੍ਰਬਕੇ ਹੋਏ ਘੋੜੇ ਸਣੇ ਪਿ੍ਰਥੀ ਚੰਦ ਦੇ ਇੱਟਾਂ ਦੇ ਮੱਘਦੇ ਭੱਠੇ ਵਿੱਚ ਡਿਗ ਝੁਲਸ ਕੇ ਮਰ ਗਿਆ । ਇਸ ਕਹਾਣੀ ਮੁਤਾਬਿਕ ਅਰਥ ਕਰਨ ਵਾਲੇ ਸੱਜਣ ਇਸ ਸ਼ਬਦ ਨੂੰ ਗੁਰੂ ਸਾਹਿਬ ਵਲੋਂ ਅਕਾਲ ਪੁਰਖ ਦਾ ਕੀਤਾ ਸ਼ੁਕਰਾਨਾ ਵੀ ਦਸਦੇ ਨੇ । ਪਰ ਥੋੜਾ ਜਿਹਾ ਹੀ ਧਿਆਨ ਦਿੱਤਿਆਂ ਪਤਾ ਚਲ ਜਾਂਦਾ ਹੈ ਕਿ ਇਹ ਅਰਥ ਸੁਲਹੀ ਖਾਨ ਦੇ ਜੀਵਨ ਨਾਲ ਤਾਂ ਜ਼ਰੂਰ ਮੇਲ ਖਾਂਦੇ ਨੇ ਪਰ ਗੁਰਮਤਿ ਅਨੁਸਾਰੀ ਨਹੀਂ ਹਨ।ਹਥਲਾ ਲੇਖ ਇਸ ਸ਼ਬਦ ਦੇ ਸਹੀ ਅਰਥ ਸਮਝਣ ਦੀ ਇੱਕ ਨਿਮਾਣੀ ਜਿਹੀ ਕੋਸ਼ਿਸ਼ ਹੈ । ਸ਼ਬਦ ਦਾ ਪੂਰਾ ਪਾਠ ਇਸ ਤਰ੍ਹਾਂ ਹੈ ।
ਸੁਲਹੀ ਤੇ ਨਾਰਾਹਿਣ ਰਾਖੁ ॥ ਸੁਲਹੀ ਕਾ ਹਾਥੁ ਕਹੀ ਨ ਪਹੁਚੈ ਸੁਲਹੀ ਹੋਇ ਮੂਆ ਨਾਪਾਕ ॥ 1 ॥ ਰਹਾਉ॥ਕਾਢਿ ਕੁਠਾਰੂ ਖਸਮਿ ਸਿਰੁ ਕਾਟਿਆ ਖਿਨ ਮਹਿ ਹੋਇ ਗਇਆ ਹੈ ਖਾਕੁ ॥ ਮੰਦਾ ਚਿਤਵਤ ਚਿਤਵਤ ਪਚਿਆ ਜਿਨਿ ਰਚਿਆ ਤਿਨਿ ਦੀਨਾ ਧਾਕੁ ॥ 1 ॥ ਪੁਤ੍ਰ ਮੀਤ ਧਨੂ ਕਿਛੂ ਨ ਰਹਿਓ ਸੁ ਛੋਡਿ ਗਇਆ ਸਭ ਭਾਈ ਸਾਕੁ ॥ ਕਹੁ ਨਾਨਕ ਤਿਸੁ ਪ੍ਰਭ ਬਲਿਹਾਰੀ ਜਿਨਿ ਜਨ ਕਾ ਕੀਨੋ ਪ੍ਰੁਰਨ ਵਾਕੁ ॥ 2 ॥Continue reading “ਸੁਲਹੀ ਤੇ ਨਾਰਾਇਣ ਰਾਖੁ”
ਨਾਮਾ ਸੁਲਤਾਨੇ ਬਾਧਲਿਾ
ਸਾਰੰਸ਼
ਭਗਤ ਨਾਮਦੇਵ ਦੇ ਇਸ ਸ਼ਬਦ ਦੇ ਅਰਥ ਅਕਸਰ ਉਹਨਾਂ ਨਾਲ ਜੁੜੀ ਇਕ ਕਹਾਣੀ ਦੇ ਸਹਾਰੇ ਕੀਤੇ ਜਾਂਦੇ ਹਨ ਜੋ ਗੁਰਮਤਿ ਫਲਸਫੇ ਨਾਲ ਮੇਲ ਨਹੀਂ ਖਾਂਦੇ । ਇਹ ਕਹਾਣੀ ਇੰਨੀ ਮਸ਼ਹੂਰ ਕਰ ਦਿਤੀ ਗਈ ਹੈ ਕਿ ਬਹੁਤੇ ਟੀਕਾਕਾਰ ਇਸ ਨੂੰ ਸੱਚ ਮੰਨੀ ਬੈਠੇ ਹਨ । ਪਰ ਅਗਰ ਅਸੀਂ ਇਸ ਕਹਾਣੀ ਨੂੰ ਆਪਣੇ ਜ਼ਿਹਨ ਚੋਂ ਕੱਢ ਇਸ ਸ਼ਬਦ ਨੂੰ ਵਿਚਾਰੀਏ ਤਾਂ ਜੋ ਅਰਥ ਉਭਰ ਕੇ ਸਾਹਮਣੇ ਆਉਂਦੇ ਨੇ ਉਹ ਗੁਰਮਤਿ ਫਲਸਫੇ ਨਾਲ ਵੀ ਮੇਲ ਖਾਂਦੇ ਨੇ ।
Continue reading “ਨਾਮਾ ਸੁਲਤਾਨੇ ਬਾਧਲਿਾ”ਸਿੱਖਾਂ ਗੋਚਰੇ ਕਰਨ ਵਾਲੇ ਕੰਮ
ਸਿੱਖਾਂ ਗੋਚਰੇ ਕੁਝ ਕਰਨ ਵਾਲੇ ਜ਼ਰੁਰੀ ਕੰਮ ਨੇ ਜੋ ਅਗਰ ਹੋਰ ਨਜ਼ਰਅੰਦਾਜ਼ ਕੀਤੇ ਗਏ ਤਾਂ ਬਹੁਤ ਨੁਕਸਾਨ ਹੋ ਸਕਦਾ ਹੈ।ਇਹਨਾਂ ਦਾ ਸਬੰਧ ਸਿੱਖਾਂ ਅਤੇ ਸਿੱਖੀ ਦੀ ਜ਼ਿੰਦਗੀ ਨਾਲ ਹੈ । ਇਹ ਕੰਮ ਕੁਝ ਸਵਾਲਾਂ ਦਾ ਸਥਾਈ ਅਤੇ ਢੁਕਮਾ ਹੱਲ ਲੱਭਣਾ ਹੈ ।
Continue reading “ਸਿੱਖਾਂ ਗੋਚਰੇ ਕਰਨ ਵਾਲੇ ਕੰਮ”ਪੁਜਾਰੀ, ਸਾਇੰਸ ਅਤੇ ਗੁਰ ਨਾਨਕ
ਗੁਰ ਨਾਨਕ ਸਾਹਿਬ ਦੇ ਜੀਵਨ ਕਾਲ ਦੌਰਾਨ ਸੰਨ 1531 ਨੂੰ ਪੁਲਾੜ ਵਿੱਚ ਇੱਕ ਅਲੋਕਾਰੀ ਘਟਨਾ ਵਾਪਰੀ । ਅਕਾਸ਼ ਵਿੱਚ ਇੱਕ ਅਜੀਬੋ ਅਜੀਬ ਤਾਰਾ ਚੜਿਆ ਜਿਸ ਨੂੰ ਧੂਮਕੇਤੂ, ਪੂਛਲ ਤਾਰਾ ਜਾਂ ਬੋਦੀ ਵਾਲੇ ਤਾਰਾ ਕਹਿ ਕੇ ਜਾਣਿਆਂ ਜਾਂਦਾ ਹੈ । ਹੁਣ ਅਸੀੰ ਸਭ ਜਾਣਦੇ ਹਾਂ ਕਿ ਇਹ ਤਾਰਾ ਹੈਲੀ ਦੇ ਧੂਮਕੇਤੂ (੍Halley’s Comet) ਨਾਮ ਨਾਲ ਜਾਣਿਆ ਜਾਂਦਾ ਹੈ । ਇਹ ਨਾਂ ਇਸ ਦੀ ਖੋਜ਼ ਕਰਨ ਵਾਲੇ ਅੰਗਰੇਜ ਖਗੋਲ ਵਿਗਿਆਨੀ ਐਡਮੰਡ ਹੈਲੀ ਦੇ ਨਾਂ ਤੇ ਪਿਆ ਹੈ । ਇਸ ਅਲੋਕਾਰੀ ਘਟਨਾ ਉਤੇ ਗੁਰ ਨਾਨਕ ਸਾਹਿਬ ਨੇ ਤੁਖਾਰੀ ਰਾਗ ਵਿੱਚ ਇੱਕ ਸ਼ਬਦ ਉਚਾਰਿਆ ਹੈ । ਧੂਮਕੇਤੂ ਨੂੰ ਪੁਜਾਰੀ, ਵਿਗਿਆਨ ਅਤੇ ਗੁਰ ਨਾਨਕ ਸਾਹਿਬ ਕਿਸ ਨਜ਼ਰੀਏ ਨਾਲ ਵੇਖਦੇ ਨੇ ਆਪਣੇ ਆਪ ਵਿੱਚ ਬੜੀ ਹੀ ਸੁਆਦਲੀ ਤੁਲਨਾ ਹੈ । ਇਸ ਲੇਖ ਵਿੱਚ ਇਸ ਤੁਲਨਾ ਦੀ ਕੋਸ਼ਿਸ਼ ਕੀਤੀ ਗਈ ਹੈ ।
Continue reading “ਪੁਜਾਰੀ, ਸਾਇੰਸ ਅਤੇ ਗੁਰ ਨਾਨਕ”